ਬਿਜਲੀ ਮੰਤਰਾਲਾ

ਆਰਈਸੀ ਅਤੇ ਪੀਐੱਨਬੀ ਨੇ ਅਗਲੇ ਤਿੰਨ ਵਰ੍ਹਿਆਂ ਵਿੱਚ 55,000 ਕਰੋੜ ਰੁਪਏ ਦੇ ਇਨਫ੍ਰਾਸਟ੍ਰਕਚਰ ਪੋਜੈਕਟ ਕਰਜ਼ਿਆਂ ਦੇ ਸਹਿ-ਵਿੱਤਪੋਸ਼ਣ ਲਈ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ

Posted On: 26 SEP 2023 6:39PM by PIB Chandigarh

ਆਰਈਸੀ ਲਿਮਿਟਿਡ ਨੇ ਇੱਕ ਕੰਸੋਰਟੀਅਮ ਵਿਵਸਥਾ ਦੇ ਤਹਿਤ ਪਾਵਰ ਸੈਕਟਰ ਅਤੇ ਇਨਫ੍ਰਾਸਟ੍ਰਕਚਰ ਅਤੇ ਲੌਜਿਸਟਿਕ ਸੈਕਟਰ ਵਿੱਚ ਪ੍ਰੋਜੈਕਟਾਂ ਲਈ ਵਿੱਤ ਪੋਸ਼ਣ ਦੀ ਸੰਯੁਕਤ ਤੌਰ ‘ਤੇ ਸੰਭਾਵਨਾ ਤਲਾਸ਼ਣ ਨੂੰ ਲੈ ਕੇ ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਹਨ। ਆਰਈਸੀ ਅਤੇ ਪੀਐੱਨਬੀ ਅਗਲੇ ਤਿੰਨ ਵਰ੍ਹਿਆਂ ਵਿੱਚ 55,000 ਕਰੋੜ ਰੁਪਏ ਕਰਜ਼ੇ ਦੇ ਸਹਿ-ਵਿੱਤ ਪੋਸ਼ਣ ਲਈ ਇੱਕ-ਦੂਸਰੇ ਦੇ ਨਾਲ ਜੁੜਨਗੇ।

ਆਰਈਸੀ ਦੇ ਐਗਜ਼ੀਕਿਊਟਿਵ ਡਾਇਰੈਕਟਰ (ਇਨਫ੍ਰਾ ਅਤੇ ਲੌਜਿਸਟਿਕਸ) ਸ਼੍ਰੀ ਟੀ.ਐੱਸ.ਸੀ. ਬੋਸ ਅਤੇ ਪੀਐੱਨਬੀ ਦੇ ਸੀਜੀਐੱਮ (ਕਾਰਪੋਰੇਟ ਕ੍ਰੈਡਿਟ ਡਿਵੀਜ਼ਨ) ਸ਼੍ਰੀ ਰਾਜੀਵ ਨੇ ਅੱਜ ਯਾਨੀ 26 ਸਤੰਬਰ, 2023 ਨੂੰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸਹਿਮਤੀ ਪ੍ਰੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ। ਇਸ ਮੌਕੇ ‘ਤੇ ਆਰਈਸੀ ਦੇ ਡਾਇਰੈਕਟਰ (ਵਿੱਤ) ਸ਼੍ਰੀ ਅਜੈ ਚੌਧਰੀ, ਆਰਈਸੀ ਦੇ ਡਾਇਰੈਕਟਰ (ਪ੍ਰੋਜੈਕਟ) ਸ਼੍ਰੀ ਵੀ.ਕੇ. ਸਿੰਘ ਸਮੇਤ ਆਰਈਸੀ ਅਤੇ ਪੀਐੱਨਬੀ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

 

ਆਰਈਸੀ ਲਿਮਿਟਿਡ, ਪਾਵਰ ਮੰਤਰਾਲੇ ਦੇ ਤਹਿਤ ਇੱਕ ਮਹਾਰਤਨ ਕੇਂਦਰੀ ਜਨਤਕ ਖੇਤਰ ਉੱਦਮ (ਪੀਐੱਸਯੂ) ਹੈ, ਜਿਸ ਦੀ ਸਥਾਪਨਾ ਸਾਲ 1969 ਵਿੱਚ ਕੀਤੀ ਗਈ ਸੀ। ਇਹ ਬਿਜਲੀ ਖੇਤਰ ਦੇ ਲਈ ਦੀਰਘਕਾਲੀ ਕਰਜ਼ੇ ਅਤੇ ਹੋਰ ਵਿੱਤੀ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਸ ਵਿੱਚ ਬਿਜਲੀ ਉਤਪਾਦਨ, ਟ੍ਰਾਂਸਮਿਸ਼ਨ, ਡਿਸਟ੍ਰੀਬਿਊਸ਼ਨ, ਨਵਿਆਉਣਯੋਗ ਊਰਜਾ, ਨਵੀਨ ਟੈਕਨੋਲੋਜੀ ਜਿਹੇ ਇਲੈਕਟ੍ਰਿਕ ਵਾਹਨ, ਬੈਟਰੀ ਸਟੋਰੇਜ ਅਤੇ ਗ੍ਰੀਨ ਹਾਈਡ੍ਰੋਜਨ ਜਿਹੀਆਂ ਨਵੀਆਂ ਟੈਕਨੋਲੋਜੀਆਂ ਸ਼ਾਮਲ ਹਨ। ਹਾਲ ਹੀ ਵਿੱਚ ਆਰਈਸੀ ਨੇ ਨੌਨ-ਪਾਵਰ ਇਨਫ੍ਰਾਸਟ੍ਰਕਚਰ ਸੈਕਟਰ ਵਿੱਚ ਵੀ ਆਪਣੇ ਕਦਮ ਰੱਖੇ ਹਨ। ਇਨ੍ਹਾਂ ਵਿੱਚ ਸੜਕ ਅਤੇ ਐਕਸਪ੍ਰੈੱਸ-ਵੇਅ, ਮੈਟ੍ਰੋ ਰੇਲਵੇ, ਹਵਾਈ ਅੱਡੇ, ਆਈਟੀ ਸੰਚਾਰ, ਸਮਾਜਿਕ ਅਤੇ ਵਪਾਰਕ ਇਨਫ੍ਰਾਸਟ੍ਰਕਚਰ (ਐਜੂਕੇਸ਼ਨਲ ਇੰਸਟੀਟਿਊਟ, ਹਸਪਤਾਲ), ਪੋਰਟ ਅਤੇ ਸਟੀਲ ਅਤੇ ਰਿਫਾਇਨਰੀ ਜਿਹੇ ਹੋਰ ਕਈ ਖੇਤਰਾਂ ਵਿੱਚ ਇਲੈਕਟ੍ਰੋ-ਮਕੈਨੀਕਲ (ਈਐਂਡਐੱਮ) ਕਾਰਜ ਸ਼ਾਮਲ ਹਨ। ਆਰਈਸੀ ਦੀ ਲੋਨ ਬੁੱਕ 4,54,393 ਕਰੋੜ ਰੁਪਏ ਤੋਂ ਅਧਿਕ ਦੀ ਹੈ।

ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਇੱਕ ਜਨਤਕ ਖੇਤਰ ਦਾ ਬੈਂਕ ਹੈ। ਇਹ ਭਾਰਤ ਸਮੇਤ ਪੂਰੇ ਵਿਸ਼ਵ ਵਿੱਚ ਇਨਫ੍ਰਾਸਟ੍ਰਕਚਰ ਦੇ ਪ੍ਰੋਜੈਕਟਾਂ ਦੇ ਵਿੱਤ ਪੋਸ਼ਣ ਸਮੇਤ ਬੈਂਕਿੰਗ ਵਪਾਰ ਵਿੱਚ ਸਰਗਰਮ ਹੈ। ਸਾਲ 1894 ਵਿੱਚ ਸਥਾਪਿਤ ਪੀਐੱਨਬੀ 22,14,741 ਕਰੋੜ ਰੁਪਏ ਦੇ ਗਲੋਬਲ ਗ੍ਰਾਸ ਬਿਜ਼ਨਸ ਦੇ ਨਾਲ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕਾਂ ਵਿੱਚੋਂ ਇੱਕ ਹੈ।

***

 

   

ਪਾਆਈਬੀ ਦਿੱਲੀ/ ਅਲੋਕ ਮਿਸ਼ਰਾ/ਡੀਪ ਜੋਏ

ਮੈਮਪਿਲੀ



(Release ID: 1961217) Visitor Counter : 74


Read this release in: English , Urdu , Hindi , Telugu