ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਕੇਂਦਰੀ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ 111 ਨਵਨਿਯੁਕਤਾਂ ਨੂੰ ਨਿਯੁਕਤੀ ਪੱਤਰ ਸੌਂਪੇ

Posted On: 26 SEP 2023 6:54PM by PIB Chandigarh

ਰਾਸ਼ਟਰਵਿਆਪੀ ਰੋਜ਼ਗਾਰ ਮੇਲੇ ਦੇ ਹਿੱਸੇ ਦੇ ਰੂਪ ਵਿੱਚ, ਕੇਂਦਰੀ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਅਤੇ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਅੱਜ ਦੀਮਾਪੁਰ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ 111 ਨਵਨਿਯੁਕਤਾਂ ਨੂੰ ਨਿਯੁਕਤੀ ਪੱਤਰ ਸੌਂਪੇ। ਹੋਰ 86 ਨਿਯੁਕਤੀ ਪੱਤਰ ਈਮੇਲ ਦੇ ਜ਼ਰੀਏ ਵੰਡੇ ਗਏ।

ਇਸ ਅਵਸਰ ’ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਰੋਜ਼ਗਾਰ ਸਿਰਜਣ ਵਿੱਚ ਤੇਜ਼ੀ ਲਿਆਉਣ, ਸਵੈਰੋਜ਼ਾਗਰ ਨੂੰ ਹੁਲਾਰਾ ਦੇਣ ਅਤੇ ਦੇਸ਼ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੇ ਲਈ ਪ੍ਰਤੀਬੱਧ ਹੈ।

ਉਨ੍ਹਾਂ ਨੇ ਕਿਹਾ, ਸੰਗਠਿਤ ਖੇਤਰ ਵਿੱਚ ਨੌਜਵਾਨਾਂ ਦੇ ਲਈ ਅਵਸਰ ਪ੍ਰਦਾਨ ਕਰਨ ਦੇ ਇਲਾਵਾ, ਅਸੀਂ ਵਿਭਿੰਨ ਸਮਾਜਿਕ ਸੁਰੱਖਿਆ ਪਹਿਲਾਂ ਦੇ ਜ਼ਰੀਏ ਨਾਲ ਅਸੰਗਠਿਤ ਖੇਤਰ ਵਿੱਚ ਲੱਗੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਵੀ ਪ੍ਰਤੀਬੱਧ ਹਨ।

ਕੇਂਦਰੀ ਮੰਤਰੀ ਸ਼੍ਰੀ ਤੇਲੀ ਨੇ ਅੱਗੇ ਕਿਹਾ ਕਿ ਅਸੰਗਠਿਤ ਖੇਤਰ ਦੇ ਕੁੱਲ 29 ਕਰੋੜ ਵਰਕਰਾਂ ਨੂੰ ਪਹਿਲਾਂ ਹੀ ਈ-ਸ਼੍ਰਮ ਪੋਰਟਲ ’ਤੇ ਰਜਿਸਟਰਡ ਕੀਤਾ ਜਾ ਚੁੱਕਿਆ ਹੈ, ਜੋ ਅਸੰਗਠਿਤ ਖੇਤਰ ਵਿੱਚ ਲੱਗੇ ਲੋਕਾਂ ਦਾ ਇੱਕ ਰਾਸ਼ਟਰੀ ਡੇਟਾਬੇਸ ਹੈ।

ਉਨ੍ਹਾਂ ਨੇ ਕਿਹਾ ਕਿ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨਾ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ। ਦੇਸ਼ ਨੂੰ ਆਤਮਨਿਰਭਰ ਬਣਾਉਣ ਅਤੇ ਮਹਿਲਾਵਾਂ ਅਤੇ ਗ਼ਰੀਬਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਕਰਨ ਦੇ ਲਈ ਸਰਕਾਰ ਨੇ ਡਿਜੀਟਲ ਇੰਡੀਆ, ਸਮਾਰਟ ਸਿਟੀ ਮਿਸ਼ਨ, ਅਟਲ ਨਵੀਨਕਰਣ ਅਤੇ ਅਰਬਨ ਟ੍ਰਾਂਸਫਾਰਮੇਸ਼ਨ ਮਿਸ਼ਨ, ਆਤਮਨਿਰਭਰ ਭਾਰਤ ਆਦਿ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ।

 

ਉਨ੍ਹਾਂ ਨੇ ਕਿਹਾ ਕਿ ਵਰਕਰਾਂ ਦੀ ਸਮਾਜਿਕ ਸੁਰੱਖਿਆ ਦੇ ਲਈ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੁਆਰਾ ਕਦਮ ਉਠਾਏ ਜਾ ਰਹੇ ਹਨ। ਈਐੱਸਆਈਸੀ ਦੀਆਂ ਸੇਵਾਵਾਂ ਨੂੰ ਪੂਰੀ ਤਰ੍ਹਾਂ ਨਾਲ ਆਧੁਨਿਕ ਬਣਾਉਣ ਅਤੇ ਪੂਰੇ ਦੇਸ਼ ਵਿੱਚ ਇਸ ਦਾ ਵਿਸਤਾਰ ਕਰਨ ਦੇ ਲਈ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) 2.0 ਦੀ ਸ਼ੁਰੂਆਤ ਕੀਤੀ ਗਈ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਵਨਿਯੁਕਤਾਂ ਨੂੰ ਆਈਜੀਓਟੀ ਕਰਮਯੋਗੀ ਪੋਰਟਲ ’ਤੇ ਇੱਕ ਔਨਲਾਈਨ ਮਾਡਿਊਲ ਕਰਮਯੋਗੀ ਦੇ ਜ਼ਰੀਏ ਖੁਦ ਨੂੰ ਟ੍ਰੇਂਡ ਕਰਨ ਦਾ ਅਵਸਰ ਵੀ ਮਿਲ ਰਿਹਾ ਹੈ, ਜਿੱਥੇ ‘ਕਿਤੋਂ ਵੀ ਕਿਸੇ ਵੀ ਡਿਵਾਈਸ’ ਤੋਂ ਸਿੱਖਣ ਦੇ ਪ੍ਰਾਰੂਪ ਦੇ ਲਈ 680 ਤੋਂ ਅਧਿਕ ਈ-ਲਰਨਿੰਗ ਕੋਰਸ ਉਪਲਬਧ ਕਰਵਾਏ ਗਏ ਹਨ।

ਐੱਨਆਈਟੀ ਨਾਗਾਲੈਂਡ ਦੇ ਡਾਇਰੈਕਟਰ ਡਾ. ਐੱਸ ਵੇਣੁਗੋਪਾਲ, ਦੀਮਾਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਸਚਿਨ ਜੈਸਵਾਲ, ਐੱਸਬੀਆਈ ਦੇ ਚੀਫ਼ ਮੈਨੇਜਿੰਗ ਸ਼੍ਰੀ ਲੁਨਖਾਮੋਂਗ ਸਿੰਗਮਿਟ, ਐੱਫਸੀਆਈ ਦੇ ਏਜੀਐੱਮ (ਪ੍ਰਸ਼ਾਸਨ), ਸ਼੍ਰੀ ਮਨਦੀਪ ਗੁਰੇ ਵੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ। 

ਅੱਜ 9ਵੇਂ ਰੋਜ਼ਗਾਰ ਮੇਲੇ ਦੇ ਅਵਸਰ ’ਤੇ ਦੇਸ਼ ਭਰ ਵਿੱਚ ਕੁੱਲ 51000 ਉਮੀਦਵਾਰਾਂ ਦੀ ਨਿਯੁਕਤੀ ਕੀਤੀ ਗਈ ਹੈ। ਰੋਜ਼ਗਾਰ ਮੇਲਾ ਦੇਸ਼ ਭਰ ਵਿੱਚ 46 ਸਥਾਨਾਂ ’ਤੇ ਆਯੋਜਿਤ ਕੀਤਾ ਗਿਆ। ਇਸ ਪਹਿਲ ਦਾ ਸਮਰਥਨ ਕਰਨ ਵਾਲੀ ਕੇਂਦਰ ਸਰਕਾਰ ਦੇ ਨਾਲ-ਨਾਲ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸਾਂ ਵਿੱਚ ਭਰਤੀਆਂ ਹੋ ਰਹੀਆਂ ਹਨ। ਦੇਸ਼ਭਰ ਵਿੱਚ ਚੁਣੇ ਗਏ ਨਵੇਂ ਕਰਮਚਾਰੀ ਸਰਕਾਰ ਦੇ ਵਿਭਿੰਨ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਕਾਰਜ ਕਰਨਗੇ।

 

************

ਐੱਸਕੇਐੱਸ/ਪੀਕੇ/ਆਰਕੇ


(Release ID: 1961213)
Read this release in: English , Urdu , Hindi