ਖੇਤੀਬਾੜੀ ਮੰਤਰਾਲਾ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕੱਲ੍ਹ ‘ਰਬੀ ਮੁਹਿੰਮ ਲਈ ਖੇਤੀਬਾੜੀ’ ‘ਤੇ ਇੱਕ ਰੋਜ਼ਾ ਰਾਸ਼ਟਰੀ ਸੰਮਲੇਨ ਦਾ ਆਯੋਜਨ ਕਰ ਰਿਹਾ ਹੈ
Posted On:
25 SEP 2023 5:38PM by PIB Chandigarh
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 26 ਸਤੰਬਰ, 2023 ਨੂੰ ਸਕੱਤਰ (ਏ ਐਂਡ ਐੱਫਡਬਲਿਊ) ਦੀ ਪ੍ਰਧਾਨਗੀ ਵਿੱਚ ਨਵੀਂ ਦਿੱਲੀ ਵਿੱਚ ‘ਰਬੀ ਮੁਹਿੰਮ ਦੇ ਲਈ ਖੇਤੀਬਾੜੀ’ ਵਿਸ਼ੇ ‘ਤੇ ਇੱਕ ਰੋਜ਼ਾ ਰਾਸ਼ਟਰੀ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ। ਸੰਮੇਲਨ ਵਿੱਚ ਮੰਤਰਾਲਿਆਂ, ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸੰਗਠਨਾਂ ਦੇ ਅਧਿਕਾਰੀ ਅਤੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਹਿੱਸਾ ਲੈਣਗੇ। ਸੱਕਤਰ (ਖਾਦ) ਅਤੇ ਸਕੱਤਰ (ਡੀਏਆਰਈ) ਸੰਮੇਲਨ ਨੂੰ ਸੰਬੋਧਨ ਕਰਨਗੇ। ਡਾ. ਅਸ਼ੋਕ ਗੁਲਾਟੀ ‘ਉਤਪਾਦਨ ਕੇਂਦ੍ਰਿਤ ਤੋਂ ਖਾਦ ਪ੍ਰਣਾਲੀ ਦ੍ਰਿਸ਼ਟੀਕੋਣ ਵੱਲ’ ਵਿਸ਼ੇ ‘ਤੇ ਅਤੇ ਡਾ. ਹਰੀਸ਼ ਦਾਮੋਦਰਨ ‘ਗ੍ਰੀਨ ਕ੍ਰਾਂਤੀ 1.0 ਤੋਂ ਗ੍ਰੀਨ ਕ੍ਰਾਂਤੀ 2.0’ ਵਿਸ਼ੇ ‘ਤੇ ਮੁੱਖ ਭਾਸ਼ਣ ਦੇਣਗੇ।
ਸੰਮੇਲਨ ਸਹਿਭਾਗੀ ਫਾਰਮੈਟ ਵਿੱਚ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਚਿੰਨ੍ਹਿਤ ਕੀਤੇ ਗਏ ਵਿਸ਼ਿਆਂ ‘ਤੇ ਪੈਨਲ ਚਰਚਾ ਸ਼ਾਮਲ ਹੋਵੇਗੀ।
1. ਜਲਵਾਯੂ ਅਨੁਕੂਲ ਖੇਤੀ ਅਤੇ ਆਧੁਨਿਕੀਕਰਨ
2. ਖਾਦ ਖੇਤਰ ਵਿੱਚ ਉਪਲਬਧਤਾ ਅਤੇ ਇਨੋਵੇਸ਼ਨ
3. ਰਬੀ ਦੌਰਾਨ ਦਾਲਾਂ, ਮੱਕੀ ਅਤੇ ਤੇਲ ਦੇ ਬੀਜਾਂ ਦੀ ਰਣਨੀਤੀ
4. ਖੇਤੀਬਾੜੀ ਵਿੱਚ ਡਿਜੀਟਲ ਟੈਕਨੋਲੋਜੀ, ਜਿਸ ਵਿੱਚ ਰਾਜ ਸਰਕਾਰਾਂ ਅਤੇ ਕੇਂਦਰੀ ਮੰਤਰਾਲਿਆਂ ਦੇ ਅਧਿਕਾਰੀ ਅਤੇ ਮਾਹਿਰ; ਉਪਯੋਗੀ ਅਤੇ ਨਤੀਜਾਮੁਖੀ ਭਾਗੀਦਾਰੀ ਅਤੇ ਚਰਚਾ ਲਈ ਸ਼ਾਮਲ ਹੋਣਗੇ।
****
ਐੱਸਕੇ/ਐੱਸਐੱਸ/ਐੱਸਐੱਮ
(Release ID: 1960832)
Visitor Counter : 88