ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਅਤੇ ਗਾਇਤ੍ਰੀ ਪਰਿਵਾਰ ਦੇ ਦਰਮਿਆਨ ਨਸ਼ਾ ਮੁਕਤ ਭਾਰਤ ਅਭਿਯਾਨ ਦੇ ਲਈ ਸਹਿਮਤੀ ਪੱਤਰ ’ਤੇ ਦਸਤਖਤ
ਨਵੀਂ ਦਿੱਲੀ ਸਥਿਤ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਕੱਲ੍ਹ ਸਹਿਮਤੀ ਪੱਤਰ ’ਤੇ ਦਸਤਖਤ ਸਮਾਰੋਹ ਆਯੋਜਿਤ ਕੀਤਾ ਜਾਵੇਗਾ
ਇਸ ਅਵਸਰ ’ਤੇ ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਹਾਜ਼ਰ ਹੋਣਗੇ
प्रविष्टि तिथि:
21 SEP 2023 4:13PM by PIB Chandigarh
ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਸੰਬਧਿਤ ਵਿਕਾਰ ਇੱਕ ਅਜਿਹਾ ਵਿਸ਼ਾ ਜੋ ਦੇਸ਼ ਦੇ ਸਮਾਜਿਕ ਤਾਨੇ-ਬਾਨੇ ’ਤੇ ਪ੍ਰਤੀਕੂਲ ਪ੍ਰਭਾਵ ਪਾਉਂਦਾ ਹੈ। ਕਿਸੇ ਵੀ ਨਸ਼ੀਲੇ ਪਦਾਰਥ ’ਤੇ ਨਿਰਭਰਤਾ ਦਾ ਨਾ ਕੇਵਲ ਵਿਅਕਤੀ ਦੇ ਸਿਹਤ ’ਤੇ ਪ੍ਰਭਾਵ ਪੈਂਦਾ ਹੈ, ਬਲਕਿ ਉਨ੍ਹਾਂ ਦੇ ਪਰਿਵਾਰਾਂ ਅਤੇ ਪੂਰੇ ਸਮਾਜ ਨੂੰ ਵੀ ਇਨ੍ਹਾਂ ਦਾ ਨੁਕਸਾਨ ਪਹੁੰਚਦਾ ਹੈ। ਵਿਭਿੰਨ ਸਾਈਕੋਐਕਟਿਵ ਪਦਰਾਥਾਂ ਦੇ ਨਿਯਮਿਤ ਸੇਵਨ ਨਾਲ ਵਿਅਕਤੀ ਦੀ ਇਨ੍ਹਾਂ ਦੀ ਪਦਾਰਥਾਂ ’ਤੇ ਨਿਰਭਰਤਾ ਵਧਦੀ ਹੈ। ਕੁਝ ਪਦਾਰਥਾਂ ਦੇ ਮਿਸ਼ਰਣ ਰਾਹੀਂ ਨਿਊਰੋ-ਸਾਇਆਟ੍ਰਿਕ ਵਿਕਾਰ, ਦਿਲ ਦੇ ਸਬੰਧੀ ਰੋਗ, ਨਾਲ ਹੀ ਦੁਰਘਟਨਾਵਾਂ, ਆਤਮ ਹੱਤਿਆਵਾਂ ਅਤੇ ਹਿੰਸਾ ਹੋ ਸਕਦੀ ਹੈ। ਇਸ ਲਈ, ਨਸ਼ੀਲੇ ਪਦਾਰਥਾਂ ਦੇ ਸੇਵਨ ਅਤੇ ਨਿਰਭਰਤਾ ਨੂੰ ਇੱਕ ਮਨੋ–ਸਮਾਜਿਕ ਮੈਡੀਕਲ ਸਮੱਸਿਆ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ।
ਰਾਸ਼ਟਰੀ ਔਸ਼ਧੀ ਨਿਰਭਰਤਾ ਉਪਚਾਰ ਕੇਂਦਰ (ਐੱਨਡੀਡੀਟੀਸੀ), ਏਮਸ, ਨਵੀਂ ਦਿੱਲੀ ਦੇ ਮਾਧਿਅਮ ਰਾਹੀਂ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਦੁਆਰਾ ਭਾਰਤ ਦੇ ਨਸ਼ੀਲੇ ਪਦਾਰਥਾਂ ਦੇ ਉਪਯੋਗ ਦੀ ਸੀਮਾ ਅਤੇ ਪ੍ਰਵਿਰਤੀ ’ਤੇ ਕੀਤੇ ਗਏ ਪਹਿਲਾਂ ਵਿਆਪਕ ਰਾਸ਼ਟਰੀ ਸਰਵੇਖਣ ਦੀ ਰਿਪੋਰਟ ਦੇ ਅਨੁਸਾਰ, ਸ਼ਰਾਬ ਭਾਰਤੀਆਂ ਦੁਆਰਾ ਉਪਯੋਗ ਕੀਤਾ ਜਾਣ ਵਾਲਾ ਸਭ ਤੋਂ ਆਮ ਸਾਈਕੋਐਕਟਿਵ ਪਦਾਰਥ ਹੈ, ਇਸ ਦੇ ਬਾਅਦ ਕੈਨਬਿਸ ਅਤੇ ਓਪਿਓਇਡ (cannabis and opioids) ਹਨ।
ਨਸ਼ੀਲੇ ਪਦਾਰਥਾਂ ਦੀ ਮੰਗ ਦੇ ਖਤਰੇ ਨੂੰ ਰੋਕਣ ਦੇ ਲਈ, ਭਾਰਤ ਸਰਕਾਰ ਦਾ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ ( ਐੱਮਓਐੱਸਜੇਈ) ਨਸ਼ੀਲੇ ਪਦਾਰਥਾਂ ਦੀ ਮੰਗ ਵਿੱਚ ਕਮੀ ਦੇ ਲਈ ਰਾਸ਼ਟਰੀ ਕਾਰਜ ਯੋਜਨਾ (ਐੱਨਏਪੀਡੀਡੀਆਰ) ਲਾਗੂ ਕਰ ਰਿਹਾ ਹੈ, ਜੋ ਇੱਕ ਵਿਆਪਕ ਯੋਜਨਾ ਹੈ ਜਿਸ ਦੇ ਤਹਿਤ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਵਿੱਤੀ ਸਹਾਇਤਾ ਦਾ ਉਪਯੋਗ ਰਾਜ ਸਰਕਾਰ/ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਰੋਕਥਾਮ ਸਿੱਖਿਆ ਅਤਿ ਜਾਗਰੂਕਤਾ ਸਿਰਜਣ, ਸਮਰੱਥਾ ਨਿਰਮਾਣ, ਕੌਸ਼ਲ ਵਿਕਾਸ, ਵੋਕੇਸ਼ਨਲ ਟ੍ਰੇਨਿੰਗ ਅਤੇ ਨਸ਼ੇ ਦੀ ਆਦਤ ਛੱਡ ਚੁੱਕੇ ਲੋਕਾਂ ਦੇ ਲਈ ਆਜੀਵਿਕਾ ਸਹਾਇਤਾ, ਨਸ਼ੀਲੇ ਪਦਾਰਥਾਂ ਦੀ ਮੰਗ ਵਿੱਚ ਕਮੀ ਲਿਆਉਣ ਦੇ ਲਈ ਪ੍ਰੋਗਰਾਮਾਂ ਵਿੱਚ ਕੀਤਾ ਜਾਂਦਾ ਹੈ। ਨਸ਼ੀਲੀਆਂ ਦਵਾਈਆਂ ਦੀ ਮੰਗ ਵਿੱਚ ਕਮੀ ਦੇ ਲਈ ਪ੍ਰੋਗਰਾਮ ਅਤੇ ਸੰਚਾਲਨ ਅਤੇ ਰੱਖ-ਰੱਖਾਅ ਦੇ ਲਈ ਗ਼ੈਰ ਸਰਕਾਰੀ ਸੰਗਠਨ/ਵੰਲਟੀਅਰਾਂ ਦੇ ਲਈ ਏਕੀਕ੍ਰਿਤ ਪੁਨਰਵਾਸ ਕੇਂਦਰ (ਐੱਲਆਰਸੀਏ), ਕਿਸ਼ੋਰਾਂ ਦੇ ਦਰਮਿਆਨ ਨਸ਼ੀਲੀਆਂ ਦਵਾਈਆਂ ਦੇ ਉਪਯੋਗ ਦੀ ਅਰੰਭਿਕ ਰੋਕਥਾਮ ਦੇ ਲਈ ਭਾਈਚਾਰਾ ਅਧਾਰਿਤ ਸਹਿਕਰਮੀ ਦੀ ਅਗਵਾਈ ਵਾਲੇ ਦਖ਼ਲ (ਸੀਪੀਐੱਲਆਈ) ਅਤੇ ਚੁਣੇ ਹੋਏ ਸਮਾਧਾਨ ਕਰਨ ਵਾਲੇ ਕੇਂਦਰ (ਓਡਿਕ) ਅਤੇ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰਾਂ (ਡੀਡੀਏਸੀਐੱਸ) ਅਤੇ ਸਰਕਾਰੀ ਹਸਪਤਾਲਾਂ ਵਿੱਚ ਨਸ਼ਾ ਉਪਚਾਰ ਸੁਵਿਧਾਵਾਂ (ਏਟੀਐੱਫ) ਤੱਕ ਪਹੁੰਚ ਸੁਨਿਸ਼ਚਿਤ ਕੀਤੀ ਹੈ।
ਇਸ ਦੇ ਇਲਾਵਾ, ਮੰਤਰਾਲੇ ਨੇ ਨੌਜਵਾਨਾਂ ਦੇ ਦਰਮਿਆਨ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਵਿੱਚ ਉੱਚ ਸਿੱਖਿਆ ਸੰਸਥਾਨਾਂ, ਯੂਨੀਵਰਸਿਟੀ ਕੈਂਪਸ, ਸਕੂਲਾਂ ਅਤੇ ਭਾਈਚਾਰੇ ਤੱਕ ਪਹੁੰਚ ਦ ਲਈ ਅਤੇ ਭਾਈਚਾਰਕ ਭਾਗੀਦਾਰੀ ’ਤੇ ਵਿਸ਼ੇਸ ਧਿਆਨ ਦੇਣ ਦੇ ਨਾਲ ਮਹੱਤਵਆਕਾਂਖੀ ਨਸ਼ਾ ਮੁਕਤ ਭਾਰਤ ਅਭਿਯਾਨ (ਐੱਨਐੱਮਬੀਏ) ਸ਼ੁਰੂ ਕੀਤਾ ਹੈ, ਜੋ ਵਰਤਮਾਨ ਵਿੱਚ ਪੂਰੇ ਦੇਸ਼ ਵਿੱਚ ਚੱਲ ਰਿਹਾ ਹੈ।
ਇਸ ਵਿੱਚ, ਨਸ਼ਾ ਮੁਕਤ ਭਾਰਤ ਅਭਿਯਾਨ ਇਸ ਆਦਤ ਨੂੰ ਕੰਟਰੋਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਹੁਣ ਤੱਕ ਨਸ਼ਾ ਮੁਕਤ ਭਾਰਤ ਅਭਿਯਾਨ (ਐੱਨਐੱਮਬੀਏ) ਜ਼ਮੀਨੀ ਪੱਧਰ ’ਤੇ ਕੀਤੀਆਂ ਗਈਆਂ ਵਿਭਿੰਨ ਗਤੀਵਿਧੀਆਂ ਦੇ ਰਾਹੀਂ 10.61 ਕਰੋੜ ਤੋਂ ਅਧਿਕ ਲੋਕਾਂ ਤੱਕ ਪਹੁੰਚ ਚੁੱਕਿਆ ਹੈ। ਚੁਣੇ ਹੋਏ ਜ਼ਿਲ੍ਹਿਆਂ ਵਿੱਚ ਅਭਿਯਾਨ ਦੀਆਂ ਗਤੀਵਿਧੀਆਂ ਦੀ ਅਗਵਾਈ ਕਰਨ ਦੇ ਲਈ 8,000 ਮਾਸਟਰ ਵਲੰਟੀਅਰਾਂ ਦੀ ਚੋਣ ਕੀਤੀ ਗਈ ਹੈ। ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। 3.36 ਕਰੋੜ ਤੋਂ ਅਧਿਕ ਨੌਜਵਾਨਾਂ ਨੇ ਅਭਿਯਾਨ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਰੂਪ ਨਾਲ ਭਾਗੀਦਾਰੀ ਕੀਤੀ ਅਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਸੰਦੇਸ਼ ਦੇ ਮਾਧਿਅਮ ਨਾਲ ਜਾਗਰੂਕਤਾ ਫੈਲਾ ਰਹੇ ਹਨ। ਲਗਭਗ 4,000 ਤੋਂ ਅਧਿਕ ਯੁਵਾ ਮੰਡਲ, ਐੱਨਵਾਈਕੇਐੱਸ ਅਤੇ ਐੱਨਐੱਸਐੱਐਸ ਵਲੰਟੀਅਰਾਂ, ਯੁਵਾ ਕਲੱਬ ਵੀ ਇਸ ਅਭਿਯਾਨ ਨਾਲ ਜੁੜੇ ਹੋਏ ਹਨ। ਆਂਗਣਵਾੜੀ ਅਤੇ ਆਸ਼ਾ ਵਰਕਰਾਂ, ਏਐੱਨਐੱਮ, ਮਹਿਲਾ ਮੰਡਲਾਂ ਅਤੇ ਮਹਿਲਾ ਸਵੈ ਸਹਾਇਤਾ ਗਰੁੱਪਾਂ ਦੇ ਰਾਹੀਂ ਇੱਕ ਵੱਡੇ ਮਾਧਿਅਮਾਂ ਤੱਕ ਪਹੁੰਚਣ ਵਿੱਚ 2.24 ਕਰੋੜ ਤੋਂ ਅਧਿਕ ਮਹਿਲਾਵਾਂ ਦਾ ਯੋਗਦਾਨ ਵੀ ਮਹੱਤਵਪੂਰਨ ਰਿਹਾ ਹੈ।
ਫੇਸਬੁੱਕ, ਟਵੀਟਰ ਅਤੇ ਇੰਸਟਾਗ੍ਰਾਮ ’ਤੇ ਹੈਂਡਲ ਦੇ ਮਾਧਿਅਮ ਉਨ੍ਹਾਂ ’ਤੇ ਰੋਜ਼ਾਨਾ ਅੱਪਡੇਟ ਸਾਂਝਾ ਕਰਨ ਅਭਿਯਾਨ ਦੇ ਸੰਦੇਸ਼ ਨੂੰ ਔਨਲਾਈਨ ਫੈਲਾਉਣ ਦੇ ਲਈ ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਦਾ ਪ੍ਰਭਾਵੀ ਢੰਗ ਨਾਲ ਉਪਯੋਗ ਕੀਤਾ ਗਿਆ ਹੈ। ਜ਼ਿਲ੍ਹਿਆਂ ਅਤੇ ਮਾਸਟਰ ਵਲੰਟੀਅਰਾਂ ਦੁਆਰਾ ਵਾਸਤਵਿਕ ਸਮੇਂ ਦੇ ਅਧਾਰ ’ਤੇ ਜ਼ਮੀਨੀ ਪੱਧਰ ’ਤੇ ਹੋਣ ਵਾਲੀਆਂ ਗਤੀਵਿਧੀਆਂ ਦੇ ਡੇਟਾ ਨੂੰ ਕੈਪਚਰ ਕਰਨ ਦੇ ਲਈ ਇੱਕ ਐਂਡਰੌਇਡ ਅਧਾਰਿਤ ਮੋਬਾਇਲ ਐਪਲੀਕੇਸ਼ਨ ਵਿਕਸਿਤ ਕੀਤਾ ਗਿਆ ਹੈ। ਇਹ ਐਪ ਗੂਗਲ ਪਲੇ ਸਟੋਰ ’ਤੇ ਉਪਲਬਧ ਹੈ। ਲੋਕਾਂ ਦੀ ਪਹੁੰਚ ਵਿੱਚ ਸੁਵਿਧਾ ਦੇ ਲਈ ਸਾਰੀਆਂ ਨਸ਼ਾ ਮੁਕਤੀ ਸੁਵਿਧਾਵਾਂ ਨੂੰ ਜਿਓ-ਟੈਗ ਕੀਤਾ ਗਿਆ ਹੈ।
ਨਸ਼ਾ ਮੁਕਤ ਭਾਰਤ ਅਭਿਯਾਨ ਦੇ ਤਹਿਤ ਕੁਝ ਵਿਸ਼ੇਸ਼ ਪਹਿਲ ਦੇ ਤਹਿਤ ਧਾਰਮਿਕ/ਅਧਿਆਤਮਿਕ ਸੰਗਠਨਾਂ ਦੇ ਸਹਿਯੋਗ ਨਾਲ ਵਿਭਿੰਨ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਐੱਨਐੱਮਬੀਏ ਦੇ ਸੰਦੇਸ਼ ਨੂੰ ਫੈਲਾਇਆ ਜਾ ਰਿਹਾ ਹੈ। ਇਸ ਦਿਸ਼ਾ ਵਿੱਚ ਇੱਕ ਕਦਮ ਉਠਾਉਂਦੇ ਹੋਏ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਨੌਜਵਾਨਾਂ, ਮਹਿਲਾਵਾਂ, ਵਿਦਿਆਰਥੀਆਂ ਆਦਿ ਦੇ ਦਰਮਿਆਨ ਨਸ਼ਾ ਮੁਕਤ ਭਾਰਤ ਅਭਿਯਾਨ ਦਾ ਸੰਦੇਸ਼ ਫੈਲਾਉਣ ਦੇ ਲਈ ਗਾਇਤ੍ਰੀ ਪਰਿਵਾਰ ਦੇ ਨਾਲ ਇੱਕ ਸਹਿਮਤੀ ਪੱਤਰ ’ਤੇ ਦਸਤਖਤ ਕੀਤੇ ਜਾਣਗੇ। ਸਹਿਮਤੀ ਪੱਤਰ ’ਤੇ ਦਸਤਖਤ ਸਮਾਰੋਹ 22 ਸਤੰਬਰ, 2023 ਨੂੰ ਸਵੇਰੇ 9.00 ਵਜੇ ਨਵੀਂ ਦਿੱਲੀ ਦੇ 15-ਜਨਪਥ ਸਥਿਤ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਕੇਂਦਰੀ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ, ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਗਾਇਤ੍ਰੀ ਪਰਿਵਾਰ ਪ੍ਰਬੰਧਨ ਦੇ ਸੀਨੀਅਰ ਮੈਂਬਰਾਂ ਦੀ ਹਾਜ਼ਰੀ ਵਿੱਚ ਆਯੋਜਿਤ ਕੀਤਾ ਜਾਵੇਗਾ।
ਇਸ ਸਹਿਮਤੀ ਪੱਤਰ ’ਤੇ ਦਸਤਖਤ ਦੇ ਨਾਲ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਦਾ ਮੰਨਣਾ ਹੈ ਕਿ ਨਸ਼ਾ ਮੁਕਤ ਭਾਰਤ ਅਭਿਯਾਨ ਦੇ ਲਾਗੂਕਰਨ ਨਾਲ ਭਾਰਤ ਨੂੰ ਨਸ਼ੀਲੇ ਪਦਾਰਥਾਂ ਦੇ ਪ੍ਰਤੀ ਸੰਵੇਦਨਸ਼ੀਲ ਬਣਾਉਣ ਦੀ ਦਿਸ਼ਾ ਵਿੱਚ ਪ੍ਰੋਤਸਾਹਨ ਮਿਲੇਗਾ।
************
ਐੱਮਜੀ/ਪੀਡੀ
(रिलीज़ आईडी: 1959667)
आगंतुक पटल : 186