ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ ਨੇ ਪੁਲਾਂ ਅਤੇ ਹੋਰ ਢਾਂਚਿਆਂ ਦੇ ਡਿਜ਼ਾਈਨ ਅਤੇ ਨਿਰਮਾਣ ਨੂੰ ਮਜ਼ਬੂਤ ਕਰਨ ਦੇ ਲਈ ਦਿੱਲੀ ਮੈਟਰੋ ਰੇਲ ਨਿਗਮ ਦੇ ਨਾਲ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ
Posted On:
20 SEP 2023 5:49PM by PIB Chandigarh
ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਨੇ ਵਿਸ਼ਵ ਪੱਧਰੀ ਨੈਸ਼ਨਲ ਹਾਈਵੇਅ ਨੈੱਟਵਰਕ ਪ੍ਰਦਾਨ ਕਰਨ ਦੇ ਆਪਣੇ ਯਤਨਾਂ ਦੇ ਤਹਿਤ ਵਿਭਿੰਨ ਪੁਲਾਂ/ਢਾਂਚਿਆਂ ਦਾ ਡਿਜ਼ਾਈਨ, ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ ਦੇ ਪ੍ਰੋਜੈਕਟਾਂ ਦੀ ਸੁਰੱਖਿਆ ਪਹਿਲੂ ਅਤੇ ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ ਦੇ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ਦੀ ਸਮੀਖਿਆ ਦੇ ਲਈ ਅੱਜ ਦਿੱਲੀ ਮੈਟਰੋ ਰੇਲ ਨਿਗਮ (ਡੀਐੱਮਆਰਸੀ) ਦੇ ਨਾਲ ਇੱਕ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਗਏ ਹਨ।
ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਦੇ ਚੇਅਰਮੈਨ ਸ਼੍ਰੀ ਸੰਤੋਸ਼ ਕੁਮਾਰ ਯਾਦਵ ਅਤੇ ਦਿੱਲੀ ਮੈਟਰੋ ਰੇਲ ਨਿਗਮ (ਡੀਐੱਮਆਰਸੀ) ਦੇ ਮੈਨੇਜਿੰਗ ਡਾਇਰੈਕਟਰ ਡਾ. ਵਿਕਾਸ ਕੁਮਾਰ ਦੇ ਨਾਲ-ਨਾਲ ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ ਅਤੇ ਦਿੱਲੀ ਮੈਟਰੋ ਰੇਲ ਨਿਗਮ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਗਏ ਸਨ। ਇਹ ਪਹਿਲ ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ ਦੇ 'ਡਿਜ਼ਾਈਨ ਡਿਵੀਜ਼ਨ' ਨੂੰ ਮਜ਼ਬੂਤ ਕਰੇਗੀ। ਇਹ ਡਿਵੀਜ਼ਨ ਦੇਸ਼ ਭਰ ਵਿੱਚ ਰਾਸ਼ਟਰੀ ਰਾਜਮਾਰਗਾਂ ‘ਤੇ ਪੁਲਾਂ, ਢਾਂਚਿਆਂ, ਸੁਰੰਗਾਂ ਅਤੇ ਰੀਇਨਫੋਰਸਡ ਅਰਥ (ਆਰਈ) ਦੀਵਾਰਾਂ ਦੀ ਯੋਜਨਾਬੰਦੀ, ਡਿਜ਼ਾਈਨ, ਨਿਰਮਾਣ ਅਤੇ ਰੱਖ-ਰਖਾਅ ਦੀ ਸਮੀਖਿਆ ਕਰਦਾ ਹੈ।
![](https://static.pib.gov.in/WriteReadData/userfiles/image/image001JI4Z.jpg)
ਇਸ ਸਮਝੌਤੇ ਤਹਿਤ, ਦਿੱਲੀ ਮੈਟਰੋ ਰੇਲ ਨਿਗਮ ਚੱਲ ਰਹੇ ਪ੍ਰੋਜੈਕਟਾਂ ਵਿੱਚ ਸਾਰੇ ਪੁਲਾਂ/ਢਾਂਚਿਆਂ ਦੇ ਡਿਜ਼ਾਈਨ ਦੀ ਸਮੀਖਿਆ ਕਰਨ ਦੇ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ ਨੂੰ ਸੇਵਾਵਾਂ ਪ੍ਰਦਾਨ ਕਰੇਗਾ। ਸਮਝੌਤਿਆਂ ਦੇ ਤਹਿਤ ਬਿਨਾ ਕਿਸੇ ਨਿਯਮ ਤੋਂ ਚੁਣੇ ਗਏ ਪੁਲਾਂ, ਢਾਂਚਿਆਂ, ਸੁਰੰਗਾਂ, ਆਰਈ ਦੀਵਾਰਾਂ ਅਤੇ ਹੋਰ ਵਿਸ਼ੇਸ਼ ਢਾਂਚਿਆਂ ਦੇ ਡਿਜ਼ਾਈਨ ਦੀ ਸਮੀਖਿਆ ਵੀ ਸ਼ਾਮਲ ਹੈ। ਦਿੱਲੀ ਮੈਟਰੋ ਰੇਲ ਨਿਗਮ ਦੇ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਪੜਾਅ ਵਿੱਚ ਸਟੈਂਡ-ਅਲੋਨ ਪੁਲਾਂ ਅਤੇ ਖਾਸ ਢਾਂਚਿਆਂ ਦੀ ਸਮੀਖਿਆ ਕਰਨ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ ਦਾ ਸਹਿਯੋਗ ਵੀ ਕਰੇਗਾ।
ਦਿੱਲੀ ਮੈਟਰੋ ਰੇਲ ਨਿਗਮ (ਡੀਐੱਮਆਰਸੀ) ਨਿਰਮਾਣ ਵਿਧੀਆਂ, ਅਸਥਾਈ ਢਾਂਚਿਆਂ, ਉਠਾਉਣ ਅਤੇ ਲਾਂਚ ਕਰਨ ਦੇ ਤਰੀਕਿਆਂ, ਚੁਣੇ ਗਏ ਪੁਲਾਂ ਅਤੇ ਢਾਂਚਿਆਂ ਦੇ ਪ੍ਰੀਸਟ੍ਰੈਸਿੰਗ ਤਰੀਕਿਆਂ ਅਤੇ ਵਿਸ਼ੇਸ਼ ਢਾਂਚਿਆਂ ਦੀ ਸਮੀਖਿਆ ਕਰਨ ਵਿੱਚ ਵੀ ਐੱਨਐੱਚਏਆਈ ਦੀ ਸਹਾਇਤਾ ਕਰੇਗਾ।
ਦਿੱਲੀ ਮੈਟਰੋ ਰੇਲ ਨਿਗਮ (ਡੀਐੱਮਆਰਸੀ) ਇਸ ਤੋਂ ਇਲਾਵਾ ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਦੇ ਅਧਿਕਾਰੀਆਂ ਦੀ ਸਮਰੱਥਾ ਨਿਰਮਾਣ ਲਈ ਅਨੁਕੂਲਿਤ ਟ੍ਰੇਨਿੰਗ ਪ੍ਰੋਗਰਾਮਾਂ ਦਾ ਆਯੋਜਨ ਕਰੇਗਾ। ਇਹ ਪ੍ਰੋਗਰਾਮ ਵਿੱਚ ਉੱਚੇ ਢਾਂਚੇ ਅਤੇ ਪੁਲਾਂ ਵਿੱਚ ਡਿਜ਼ਾਈਨ, ਨਿਰਮਾਣ, ਨਿਗਰਾਨੀ, ਰੱਖ-ਰਖਾਅ ਅਤੇ ਸੁਰੱਖਿਆ ਪਹਿਲੂ ਸ਼ਾਮਲ ਹੋਣਗੇ।
ਇਹ ਸਹਿਮਤੀ ਪੱਤਰ ਦੋ ਸਾਲਾਂ ਦੀ ਮਿਆਦ ਲਈ ਪ੍ਰਭਾਵੀ ਰਹੇਗਾ। ਇਸ ਪਹਿਲ ਦਾ ਉਦੇਸ਼ ਰਾਸ਼ਟਰ ਨਿਰਮਾਣ ਦੇ ਲਕਸ਼ ਦੀ ਦਿਸ਼ਾ ਵਿੱਚ ਯੋਗਦਾਨ ਦੇਣ ਵਾਲੇ ਟ੍ਰਾਂਸਪੋਰਟ ਬੁਨਿਆਦੀ ਢਾਂਚਾ ਨੈਟਵਰਕ ਵਿੱਚ ਵਾਧਾ ਕਰਨ ਦੇ ਲਈ ਸਰਬਉੱਤਮ ਪ੍ਰਥਾਵਾਂ ਨੂੰ ਸਾਂਝਾ ਕਰਨਾ ਅਤੇ ਮਿਲ ਕੇ ਕੰਮ ਕਰਨ ਦੇ ਲਈ ਦੋ ਸਰਕਾਰੀ ਸੰਗਠਾਨਾਂ ਦੇ ਦਰਮਿਆਨ ਸਹਿਯੋਗ ’ਤੇ ਚਾਨਣਾ ਪਾਉਂਦੀ ਹੈ।
****
ਐੱਮਜੇਪੀਐੱਸ
(Release ID: 1959547)
Visitor Counter : 93