ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

“ਸੰਸਦ ਦਾ ਸੈਂਟ੍ਰਲ ਹਾਲ ਦੇਸ਼ ਦੀ ਆਜ਼ਾਦੀ ਦੇ ਪਹਿਲਾਂ ਤੋਂ ਲੈ ਕੇ ਆਜ਼ਾਦੀ ਦੇ ਬਾਅਦ ਤੱਕ ਭਾਰਤ ਦੀ ਯਾਤਰਾ ਦਾ ਗਵਾਹ ਰਿਹਾ ਹੈ, ਮੈਂ ਜਦੋਂ ਵੀ ਉੱਥੋਂ ਨਿਕਲਦਾ ਸੀ, ਜੋ ਮੈਂ ਅਕਸਰ ਕਰਦਾ ਸੀ ਕਿਉਂਕਿ ਉਹ ਲੋਕ ਸਭਾ ਅਤੇ ਰਾਜ ਸਭਾ ਦੇ ਦਰਮਿਆਨ ਇੱਕ ਛੋਟਾ ਰਸਤਾ ਸੀ, ਮੈਂ ਹਮੇਸ਼ਾ ਸ਼ਿਲਾਲੇਖ ਵਾਲੀ ਤਖਤੀ ਨੂੰ ਦੇਖਦਾ ਸੀ ਜਿਸ ਵਿੱਚ ਉਲੇਖ ਕੀਤਾ ਗਿਆ ਹੈ ਕਿ ਭਾਰਤ ਦੀ ਸੰਵਿਧਾਨ ਸਭਾ ਦੇਸ਼ ਦਾ ਸੰਵਿਧਾਨ ਤਿਆਰ ਕਰਨ ਦੇ ਲਈ ਦਸੰਬਰ 1946 ਤੋਂ ਜਨਵਰੀ 1950 ਤੱਕ ਇਸੇ ਹਾਲ ਵਿੱਚ ਬੈਠੀ ਸੀ ਅਤੇ ਹਰ ਵਾਰ ਇਸ ਤਖ਼ਤੀ ਨੂੰ ਦੇਖ ਕੇ ਮੈਨੂੰ ਇਤਿਹਾਸ ਤੋਂ ਰੂਬਰੂ ਹੋਣ ਦਾ ਅਹਿਸਾਸ ਹੋਇਆ” : ਡਾ. ਜਿਤੇਂਦਰ ਸਿੰਘ


“ਇਹ ਬ੍ਰਿਟਿਸ਼ ਕਾਲ ਦੇ ਦੌਰਾਨ ਇਮਪੀਰੀਅਲ ਸੈਂਟ੍ਰਲ ਅਸੈਂਬਲੀ ਦੀਆਂ ਬੈਠਕਾਂ ਦਾ ਗਵਾਹ ਬਣਿਆ, ਸੰਵਿਧਾਨ ਸਭਾ ਦੀਆਂ ਬੈਠਕਾਂ ਵੀ ਸੰਸਦ ਦੇ ਸੈਂਟ੍ਰਲ ਹਾਲ ਵਿੱਚ ਹੋਈਆਂ ਅਤੇ 1947 ਵਿੱਚ ਆਜ਼ਾਦੀ ਦੇ ਬਾਅਦ, ਪੁਰਾਣੀ ਸੰਸਦ ਲੋਕਤੰਤਰ ਦੀ ਸਰਬਉੱਚ ਕੇਂਦਰ ਦੇ ਰੂਪ ਵਿੱਚ ਉੱਭਰੀ”

ਡਾ. ਜਿਤੇਂਦਰ ਸਿੰਘ ਨੇ ਪੁਰਾਣੇ ਸੰਸਦ ਭਵਨ ਦਾ ਨਾਮ ‘ਸੰਵਿਧਾਨ ਸਦਨ’ ਰੱਖਣ ਵਾਲੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਸਤਾਵ ਦੀ ਸਰਾਹਨਾ ਕੀਤੀ, ਉਨ੍ਹਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੁਆਰਾ ਲਿਆ ਗਿਆ ਬਹੁਤ ਹੀ ਵਿਚਾਰਸ਼ੀਲ ਫ਼ੈਸਲਾ ਹੈ

Posted On: 19 SEP 2023 7:29PM by PIB Chandigarh

 “ਸੰਸਦ ਦਾ ਸੈਂਟ੍ਰਲ ਹਾਲ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ ਬਾਅਦ ਤੱਕ ਭਾਰਤ ਦੀ ਯਾਤਰਾ ਦਾ ਗਵਾਹ ਰਿਹਾ ਹੈ ਅਤੇ ਜਦੋਂ ਵੀ ਮੈਂ ਉੱਥੋਂ ਨਿਕਲਦਾ ਸੀ, ਜਿਵੇਂ ਕਿ ਮੈਂ ਅਕਸਰ ਕੀਤਾ ਕਿਉਂਕਿ ਇਹ ਲੋਕ ਸਭਾ ਅਤੇ ਰਾਜ ਸਭਾ ਦੇ ਦਰਮਿਆਨ ਇੱਕ ਛੋਟਾ ਮਾਰਗ ਹੈ, ਮੈਂ ਹਮੇਸ਼ਾ ਜਾਣਬੁੱਝ ਕੇ ਸ਼ਿਲਾਲੇਖ ਵਾਲੀ ਤਖ਼ਤੀ ਨੂੰ ਦੇਖਦਾ ਸੀ ਜਿਸ ਵਿੱਚ ਉਲੇਖ ਕੀਤਾ ਗਿਆ ਹੈ ਕਿ ਭਾਰਤ ਦੀ ਸੰਵਿਧਾਨ ਸਭਾ ਦੇਸ਼ ਦਾ ਸੰਵਿਧਾਨ ਤਿਆਰ ਕਰਨ ਦੇ ਲਈ ਦਸੰਬਰ 1946 ਤੋਂ ਜਨਵਰੀ 1950 ਤੱਕ ਇਸੇ ਹਾਲ ਵਿੱਚ ਬੈਠੀ ਸੀ ਹਰ ਵਾਰ ਇਸ ਤਖ਼ਤੀ ਨੂੰ ਦੇਖ ਕੇ ਮੈਨੂੰ ਇਤਿਹਾਸ ਤੋਂ ਰੂਬਰੂ ਹੋਣ ਦਾ ਅਹਿਸਾਸ ਹੋਇਆ।”

ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਦੁਪਹਿਰ ਪੁਰਾਣੇ ਸੰਸਦ ਭਵਨ ਤੋਂ ਨਵੇਂ ਸੰਸਦ ਭਵਨ ਵਿੱਚ ਟ੍ਰਾਂਸਫਰ ਹੋਣ ਦੇ ਲਈ ਨਿਕਲਦੇ ਸਮੇਂ ਆਪਣੀ ਇਹ ਸਹਿਜ ਭਾਵਨਾ ਵਿਅਕਤ ਕੀਤੀ।

ਨਵੇਂ ਸੰਸਦ ਭਵਨ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਪੁਰਾਣੇ ਸੰਸਦ ਭਵਨ ਵਿੱਚ ਬਿਤਾਏ ਪਲਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਕੇਵਲ ਅਸੀਂ ਸਾਂਸਦਾਂ ਦਾ ਵਿਅਕਤੀਗਤ ਸਬੰਧ ਨਹੀਂ ਹੈ, ਬਲਕਿ ਉਸ ਦੀ ਇਮਾਰਤ ਦੀਆਂ ਇੱਟਾਂ ਅਤੇ ਦੀਵਾਰਾਂ ਵਿੱਚ ਬ੍ਰਿਟਿਸ਼ ਕਾਲ ਤੋਂ ਲੈ ਕੇ ਆਜ਼ਾਦ ਭਾਰਤ ਦੇ 15 ਪ੍ਰਧਾਨ ਮੰਤਰੀਆਂ ਦੇ ਕਾਰਜਕਾਲ ਦੀਆਂ ਕਹਾਣੀਆਂ ਅਤੇ ਕਿੱਸੇ ਸ਼ਾਮਲ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ, “ਬ੍ਰਿਟਿਸ਼ ਸ਼ਾਸਨ ਦੇ ਦੌਰਾਨ ਇੱਥੇ ਇਮਪੀਰੀਅਲ ਸੈਂਟ੍ਰਲ ਅਸੈਂਬਲੀ ਦੀਆਂ ਬੈਠਕਾਂ ਹੋਈਆਂ, ਸੰਵਿਧਾਨ ਸਭਾ ਦੀਆਂ ਬੈਠਕਾਂ  ਵੀ ਸੰਸਦ ਦੇ ਸੈਂਟ੍ਰਲ ਹਾਲ ਵਿੱਚ ਹੋਈਆਂ ਅਤੇ 1947 ਵਿੱਚ ਆਜ਼ਾਦੀ ਦੇ ਬਾਅਦ, ਪੁਰਾਣੀ ਸੰਸਦ ਲੋਕਤੰਤਰ ਦੀ ਸਰਬਉੱਚ ਕੇਂਦਰ ਦੇ ਰੂਪ ਵਿੱਚ ਉੱਭਰੀ।”

ਡਾ. ਜਿਤੇਂਦਰ ਸਿੰਘ ਨੇ ਕਿਹਾ ਸਭ ਸਾਂਸਦਾਂ ਦਾ ਪੁਰਾਣੀ ਸੰਸਦ ਦੇ ਨਾਲ ਨਾ ਕੇਵਲ ਭਾਵਨਾਤਮਕ ਸਬੰਧ ਹੈ, ਬਲਕਿ ਇਸ ਦੇ ਪਰਿਸਰ ਦੇ ਨਾਲ ਇੱਕ ਵਿਸ਼ੇਸ਼ ਸਬੰਧ ਵੀ ਹੈ। ਉਨ੍ਹਾਂ ਨੇ ਕਿਹਾ ਕਿ ਪੁਰਾਣਾ ਸੰਸਦ ਭਵਨ ਆਉਣ ਵਾਲੇ ਸਮੇਂ ਵਿੱਚ ਅਮਰ ਰਹੇਗਾ।

ਡਾ. ਜਿਤੇਂਦਰ ਸਿੰਘ ਨੇ ਪੁਰਾਣੇ ਸੰਸਦ ਭਵਨ ਦਾ ਨਾਮ ‘ਸੰਵਿਧਾਨ ਸਦਨ’ ਰੱਖਣ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪ੍ਰਸਤਾਵ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੁਆਰਾ ਲਿਆ ਗਿਆ ਬਹੁਤ ਹੀ ਵਿਚਾਰਸ਼ੀਲ ਫ਼ੈਸਲਾ ਹੈ।

ਨਵੇਂ ਸੰਸਦ ਭਵਨ ਵਿੱਚ ਟ੍ਰਾਂਸਫਰ ਹੋਣ ਦੇ ਅਵਸਰ ’ਤੇ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ 17ਵੀਂ ਲੋਕ ਸਭਾ ਦੇ ਵਰਤਮਾਨ ਸਾਂਸਦਾਂ ਦੇ ਲਈ ਇੱਕ ਮਹੱਤਵਪੂਰਨ ਅਵਸਰ ਹੈ ਕਿਉਂਕਿ ਸਾਨੂੰ ਪੁਰਾਣੇ ਸੰਸਦ ਭਵਨ ਵਿੱਚ ਆਪਣੇ ਕਾਰਜਕਾਲ ਦਾ ਇੱਕ ਹਿੱਸਾ ਅਤੇ ਅੱਜ ਤੋਂ ਨਵੇਂ ਸੰਸਦ ਭਵਨ ਵਿੱਚ ਆਪਣੇ ਕਾਰਜਕਾਲ ਦਾ ਇੱਕ ਹਿੱਸਾ ਪੂਰਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਸੰਸਦੀ ਲੋਕਤੰਤਰ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਹੈ।

ਡਾ. ਜਿਤੇਂਦਰ ਸਿੰਘ ਨੇ ਯਾਦ ਕੀਤਾ ਕਿ ਦੋਨੋਂ ਸਦਨ ਲੋਕ ਸਭਾ ਅਤੇ ਰਾਜ ਸਭਾ ਵਿੱਚ ਗੱਲਬਾਤ ਵਿੱਚ ਸ਼ਾਮਲ ਹੋਣ ਦੇ ਦੌਰਾਨ ਉਹ ਸੰਸਦ ਦੇ ਸੈਂਟ੍ਰਲ ਹਾਲ ਤੋਂ ਕਈ ਵਾਰ ਯਾਤਰਾ ਕਰ ਚੁੱਕੇ ਹਨ।

ਉਨ੍ਹਾਂ ਨੇ ਕਿਹਾ, “ਜਦੋਂ ਕਦੇ ਮੈਂ ਸੈਂਟ੍ਰਲ ਹਾਲ ਪਾਰ ਕਰਦਾ ਸੀ, ਮੈਂ ਸੈਂਟ੍ਰਲ ਹਾਲ ਵਿੱਚ ਰੱਖੀ ਉਸ ਸ਼ਿਲਾਲੇਖ ਵਾਲੀ ਤਖ਼ਤੀ ਨੂੰ ਦੇਖਣ ਤੋਂ ਖੁਦ ਨੂੰ ਰੋਕ ਨਹੀਂ ਪਾਉਂਦਾ ਸੀ, ਜਿਸ ’ਤੇ ਲਿਖਿਆ ਹੈ ਕਿ ਦਸੰਬਰ 1946 ਤੋਂ ਜਨਵਰੀ 1950 ਤੱਕ ਸੰਵਿਧਾਨ ਸਭਾ ਦੀ ਬੈਠਕ ਇੱਥੇ ਹੋਈ ਸੀ। ਅੱਜ ਮੈਂ ਜਾਣਬੁੱਝ ਕੇ ਇਤਿਹਾਸ ਤੋਂ ਰੂਬਰੂ ਹੋਣ ਦੇ ਲਈ ਇਸ ਸਥਾਨ ਤੋਂ ਨਿਕਲਿਆ।”

ਡਾ. ਜਿਤੇਂਦਰ ਸਿੰਘ ਨੇ ਪ੍ਰਸਤਾਵ ਨੂੰ ਸਵੀਕਾਰ ਕਰਨ ਦੇ ਲਈ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਚ-ਸਮਝ ਕੇ ਪੁਰਾਣੀ ਸੰਸਦ ਦਾ ਨਾਮ ਬਦਲ ਕੇ ‘ਸੰਵਿਧਾਨ ਸਦਨ’ ਰੱਖਣ ਦਾ ਸੁਝਾਅ ਦਿੱਤਾ ਹੈ ਕਿਉਂਕਿ ਇਸ ਦਾ ਭਾਰਤੀ ਲੋਕਤੰਤਰ ਵਿੱਚ ਗੌਰਵਮਈ ਸਥਾਨ ਹੈ।

 

*****

ਐੱਸਐੱਨਸੀ/ਪੀਕੇ



(Release ID: 1959028) Visitor Counter : 69


Read this release in: English , Telugu , Hindi , Urdu