ਕਿਰਤ ਤੇ ਰੋਜ਼ਗਾਰ ਮੰਤਰਾਲਾ

ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਵੱਖ-ਵੱਖ ਪ੍ਰਾਈਵੇਟ ਜੌਬ ਪੋਰਟਲਾਂ/ਰੋਜ਼ਗਾਰਦਾਤਾਵਾਂ ਨਾਲ ਸਮਝੌਤਾ ਪੱਤਰ (ਐੱਮਓਯੂ) 'ਤੇ ਹਸਤਾਖਰ ਕੀਤੇ

Posted On: 12 SEP 2023 8:23PM by PIB Chandigarh

ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਅੱਜ ਇੱਥੇ ਮੰਤਰਾਲੇ ਦੇ ਨੈਸ਼ਨਲ ਕਰੀਅਰ ਸਰਵਿਸ (ਐੱਨਸੀਐੱਸ) ਪੋਰਟਲ ਨਾਲ ਏਕੀਕ੍ਰਿਤ ਕਰਨ ਲਈ ਪ੍ਰਮੁੱਖ ਨਿੱਜੀ ਜੌਬ ਪੋਰਟਲਾਂ, ਕੰਪਨੀਆਂ/ਰੁਜ਼ਗਾਰਦਾਤਾਵਾਂ ਅਤੇ ਹੁਨਰ ਪ੍ਰਦਾਤਾਵਾਂ ਨਾਲ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ। ਇਨ੍ਹਾਂ ਸਮਝੌਤਿਆਂ ਦਾ ਉਦੇਸ਼ ਐੱਨਸੀਐੱਸ ਪੋਰਟਲ 'ਤੇ ਨੌਕਰੀ ਲੱਭਣ ਵਾਲਿਆਂ ਲਈ ਰੋਜ਼ਗਾਰ ਦੇ ਮੌਕੇ ਅਤੇ ਸੇਵਾਵਾਂ ਨੂੰ ਵਧਾਉਣਾ ਹੈ।

ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨਾਲ ਸਾਂਝੇਦਾਰੀ ਕਰਨ ਵਾਲੇ ਪ੍ਰਾਈਵੇਟ ਜੌਬ ਪੋਰਟਲ ਐੱਨਸੀਐੱਸ 'ਤੇ ਆਪਣੀਆਂ ਖਾਲੀ ਅਸਾਮੀਆਂ ਸਾਂਝੀਆਂ ਕਰਨਗੇ ਤਾਂ ਜੋ ਐੱਨਸੀਐੱਸ ਰਜਿਸਟਰਡ ਨੌਕਰੀ ਲੱਭਣ ਵਾਲੇ ਅਜਿਹੀਆਂ ਅਸਾਮੀਆਂ ਲਈ ਬਿਨਾਂ ਕਿਸੇ ਰੁਕਾਵਟ ਦੇ ਅਪਲਾਈ ਕਰ ਸਕਣ। ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵੱਲੋਂ, ਸ਼੍ਰੀ ਅਮਿਤ ਨਿਰਮਲ, ਡਿਪਟੀ ਡਾਇਰੈਕਟਰ ਜਨਰਲ (ਰੋਜ਼ਗਾਰ) ਨੇ ਸ਼੍ਰੀਮਤੀ ਆਰਤੀ ਆਹੂਜਾ, ਸਕੱਤਰ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਅਤੇ ਸ਼੍ਰੀ ਰਮੇਸ਼ ਕ੍ਰਿਸ਼ਨਮੂਰਤੀ, ਵਧੀਕ ਸਕੱਤਰ (ਕਿਰਤ ਅਤੇ ਰੋਜ਼ਗਾਰ) ਦੀ ਮੌਜੂਦਗੀ ਵਿੱਚ ਸਹਿਮਤੀ ਪੱਤਰਾਂ 'ਤੇ ਹਸਤਾਖਰ ਕੀਤੇ।

ਐੱਨਸੀਐੱਸ ਪੋਰਟਲ ਨਾਲ ਆਪਣੀਆਂ ਖਾਲੀ ਅਸਾਮੀਆਂ ਸਾਂਝੀਆਂ ਕਰਨ ਲਈ ਟੀਮਲੀਜ਼ ਐੱਚਆਰ ਟੈੱਕ (ਫ੍ਰੈਸ਼ਰਵਰਲਡ), ਮੌਨਸਟਰ ਡਾਟ ਕੌਮ ਇੰਡੀਆ ਪ੍ਰਾਈਵੇਟ ਲਿਮਟਿਡ, ਜਿਸਨੂੰ ਫਾਊਂਡਿਟ ਕਿਹਾ ਜਾਂਦਾ ਹੈ, ਕੁਐੱਸ ਕਾਰਪ ਲਿਮਟਿਡ, ਡਿਲਿਵਰੀ ਟ੍ਰੈਕ (ਵੀਐੱਸਐੱਸ ਟੈੱਕ), ਕਰਪਗਾ ਅਸੈਸਮੈਂਟ ਐਪ ਮੈਟ੍ਰਿਕਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ (ਹਾਇਰ ਮੀ), ਕੁਇੱਕਰ ਇੰਡੀਆ, ਟੀਸੀਐੱਸ ਆਈਓਐੱਨ ਪ੍ਰਾਈਵੇਟ ਲਿਮਟਿਡ ਅਤੇ ਫਰਸਟ ਜੌਬ ਡਾਟ ਕੋ ਡਾਟ ਇਨ ਨਾਲ ਸਮਝੌਤਿਆਂ 'ਤੇ ਹਸਤਾਖਰ ਕੀਤੇ ਗਏ ਸਨ। ਇਹ ਅਸਾਮੀਆਂ ਐੱਨਸੀਐੱਸ ਰਜਿਸਟਰਡ ਨੌਕਰੀ ਲੱਭਣ ਵਾਲਿਆਂ ਲਈ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣਗੀਆਂ। ਅਸੰਗਠਿਤ ਖੇਤਰ ਦੇ 30 ਲੱਖ ਤੋਂ ਵੱਧ ਈਸ਼੍ਰਮ ਰਜਿਸਟਰਡ ਕਾਮੇ ਜੋ ਹੁਣ ਤੱਕ ਐੱਨਸੀਐੱਸ ਵਿੱਚ ਸ਼ਾਮਲ ਹੋਏ ਹਨ, ਨੂੰ ਵੀ ਇਸ ਸਾਂਝੇਦਾਰੀ ਦਾ ਲਾਭ ਮਿਲੇਗਾ।

ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਐੱਨਸੀਐੱਸ ਪੋਰਟਲ 'ਤੇ ਰਜਿਸਟਰਡ ਨੌਕਰੀ ਲੱਭਣ ਵਾਲਿਆਂ ਨੂੰ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਦੋਵਾਂ ਭਾਸ਼ਾਵਾਂ ਵਿੱਚ ਮੁਫਤ ਔਨਲਾਈਨ ਸਾਫਟ ਸਕਿੱਲ ਰੋਜ਼ਗਾਰ ਸਿਖਲਾਈ ਪ੍ਰਦਾਨ ਕਰਨ ਲਈ ਟੀਸੀਐੱਸ ਆਈਓਐੱਨ ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਇਹ ਰੋਜ਼ਗਾਰ ਯੋਗਤਾ ਸਿਖਲਾਈ ਨੌਕਰੀ ਲੱਭਣ ਵਾਲਿਆਂ ਦੇ ਰੋਜ਼ਗਾਰ ਯੋਗਤਾ ਦੇ ਹੁਨਰ ਨੂੰ ਵਧਾਉਣ ਲਈ ਬਹੁਤ ਉਪਯੋਗੀ ਪਾਈ ਗਈ ਹੈ। ਅਜਿਹੀਆਂ ਸਿਖਲਾਈਆਂ ਉਨ੍ਹਾਂ ਦੀ ਚੋਣ 'ਤੇ ਕਾਰਜ ਸ਼ਕਤੀ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰੇਗੀ।

ਕਿਰਤ ਅਤੇ ਰੋਜ਼ਗਾਰ ਮੰਤਰਾਲੇ ਵਲੋਂ ਕਰਪਗਾ ਅਸੈਸਮੈਂਟ ਐਪ ਮੈਟ੍ਰਿਕਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ (ਹਾਇਰ ਮੀ) ਦੇ ਨਾਲ ਇੱਕ ਐੱਮਓਯੂ 'ਤੇ ਦਸਤਖਤ ਕੀਤੇ ਗਏ ਸਨ ਤਾਂ ਜੋ ਨੌਕਰੀ ਲੱਭਣ ਵਾਲਿਆਂ ਨੂੰ ਯੋਗਤਾ ਟੈਸਟ ਦੁਆਰਾ ਨੌਕਰੀ ਲਈ ਉਨ੍ਹਾਂ ਦੀ ਅਨੁਕੂਲਤਾ ਦਾ ਸਵੈ-ਮੁਲਾਂਕਣ ਕਰਨ ਲਈ ਮੁਫਤ ਸਹੂਲਤ ਪ੍ਰਦਾਨ ਕੀਤੀ ਜਾ ਸਕੇ। ਰੋਜ਼ਗਾਰਦਾਤਾਵਾਂ ਨੂੰ ਵੀ ਇਸ ਵਿਸ਼ੇਸ਼ਤਾ ਦਾ ਲਾਭ ਹੋਵੇਗਾ ਕਿਉਂਕਿ ਉਹ ਯੋਗਤਾ ਟੈਸਟ ਦੇ ਸਕੋਰ ਦੇਖ ਸਕਦੇ ਹਨ ਅਤੇ ਆਸਾਨੀ ਨਾਲ ਪਹਿਲੇ ਪੱਧਰ ਦੀ ਜਾਂਚ ਕਰ ਸਕਦੇ ਹਨ ਜਿਸ ਨਾਲ ਉਮੀਦਵਾਰਾਂ ਦੀ ਚੋਣ ਵਿੱਚ ਸਮਾਂ ਘੱਟ ਜਾਵੇਗਾ।

ਇਸ ਮੌਕੇ ਸ਼੍ਰੀਮਤੀ ਡਾ. ਆਰਤੀ ਆਹੂਜਾ, ਸਕੱਤਰ, ਕਿਰਤ ਅਤੇ ਰੋਜ਼ਗਾਰ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੇ ਨੌਕਰੀ ਲੱਭਣ ਵਾਲਿਆਂ ਦੇ ਨਜ਼ਰੀਏ ਤੋਂ ਅਜਿਹੀ ਭਾਈਵਾਲੀ ਮਹੱਤਵਪੂਰਨ ਹੈ। ਉਨ੍ਹਾਂ ਉਜਾਗਰ ਕੀਤਾ ਕਿ ਜੀ-20 - ਰੋਜ਼ਗਾਰ ਕਾਰਜ ਸਮੂਹ ਦੇ ਭਾਗੀਦਾਰਾਂ ਦੁਆਰਾ ਐੱਨਸੀਐੱਸ ਪੋਰਟਲ ਦੀ ਵੀ ਸ਼ਲਾਘਾ ਕੀਤੀ ਗਈ ਸੀ। ਉਹ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਨਾਲ ਹੋਰ ਸਾਂਝੇਦਾਰੀ ਕਰਨ ਦੀ ਵੀ ਇੱਛਾ ਰੱਖਦੀ ਹੈ ਜੋ ਐੱਨਸੀਐੱਸ ਨੂੰ ਵੱਡੇ ਪੱਧਰ 'ਤੇ ਨੌਕਰੀ ਲੱਭਣ ਵਾਲਿਆਂ ਅਤੇ ਰੋਜ਼ਗਾਰਦਾਤਾਵਾਂ ਦੋਵਾਂ ਲਈ ਬਿਹਤਰ ਸੇਵਾ ਕਰਨ ਵਿੱਚ ਮਦਦ ਕਰੇਗੀ।

ਇਸ ਤੋਂ ਪਹਿਲਾਂ ਦਿਨ ਵੇਲੇ ਐੱਨਸੀਐੱਸ ਪੋਰਟਲ ਨਾਲ ਭਾਈਵਾਲੀ ਨੂੰ ਸੁਧਾਰਨ ਅਤੇ ਮਜ਼ਬੂਤ ਕਰਨ ਨਾਲ ਸਬੰਧਤ ਪਹਿਲੂਆਂ 'ਤੇ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਵੀ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕਰਨ ਲਈ ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਵਧੀਕ ਸਕੱਤਰ ਸ਼੍ਰੀ ਰਮੇਸ਼ ਕ੍ਰਿਸ਼ਨਮੂਰਤੀ ਦੀ ਪ੍ਰਧਾਨਗੀ ਹੇਠ ਪਲੇਸਮੈਂਟ ਸੰਸਥਾਵਾਂ, ਰੋਜ਼ਗਾਰਦਾਤਾਵਾਂ ਅਤੇ ਪ੍ਰਾਈਵੇਟ ਜੌਬ ਪੋਰਟਲਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੇ ਭਾਗੀਦਾਰਾਂ ਨੇ ਰੋਜ਼ਗਾਰ ਪ੍ਰਕਿਰਿਆ ਦੌਰਾਨ ਰੋਜ਼ਗਾਰਦਾਤਾਵਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਦੇ ਸਬੰਧ ਵਿੱਚ ਸੁਝਾਅ ਦਿੱਤੇ। ਭਾਗੀਦਾਰਾਂ ਨੇ ਐੱਨਸੀਐੱਸ ਪੋਰਟਲ ਦੇ ਪ੍ਰਸਤਾਵਿਤ ਅਪਗ੍ਰੇਡੇਸ਼ਨ ਬਾਰੇ ਆਪਣੇ ਸੁਝਾਅ ਵੀ ਦਿੱਤੇ।

**********

ਐੱਮਜੇਪੀਐੱਸ/ਐੱਨਐੱਸਕੇ 



(Release ID: 1959018) Visitor Counter : 96


Read this release in: English , Urdu , Marathi , Hindi