ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾ ਨੇ ਲੰਬਿਤ ਕੰਮਾਂ ਨੂੰ ਘਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ

Posted On: 12 SEP 2023 6:22PM by PIB Chandigarh

ਭਾਰਤ ਸਰਕਾਰ ਦਾ ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾ, ਇਸਦੇ ਦੋ ਸੀਪੀਐੱਸਯੂਜ਼ [ਇੰਡੀਅਨ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਲਿਮਟਿਡ (ਆਈਆਰਈਡੀਏ) ਅਤੇ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐੱਸਈਸੀਆਈ)] ਅਤੇ ਤਿੰਨ ਖੁਦਮੁਖਤਿਆਰ ਸੰਸਥਾਨ [ਨੈਸ਼ਨਲ ਇੰਸਟੀਚਿਊਟ ਆਫ਼ ਸੋਲਰ ਐਨਰਜੀ (ਐੱਨਆਈਐੱਸਈ), ਨੈਸ਼ਨਲ ਇੰਸਟੀਚਿਊਟ ਆਫ਼ ਵਿੰਡ ਐਨਰਜੀ (ਐੱਨਆਈਡਬਲਿਊਈ) ਅਤੇ ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ਼ ਬਾਇਓ ਐਨਰਜੀ (ਐੱਸਐੱਸਐੱਸ-ਐੱਨਆਈਬੀਈ)] ਨੇ ਨਵੰਬਰ 2022 ਤੋਂ ਅਗਸਤ 2023 ਤੱਕ ਲੰਬਿਤ ਮਸਲਿਆਂ ਨੂੰ ਘਟਾਉਣ ਲਈ ਵਿਸ਼ੇਸ਼ ਮੁਹਿੰਮ ਸਫਲਤਾਪੂਰਵਕ ਚਲਾਈ।

ਇਸ ਮੁਹਿੰਮ ਤਹਿਤ ਦਫ਼ਤਰੀ ਇਮਾਰਤਾਂ ਵਿੱਚ ਸਾਫ਼-ਸਫ਼ਾਈ ਬਣਾਈ ਰੱਖਣ, ਪੁਰਾਣੇ ਰਿਕਾਰਡਾਂ ਅਤੇ ਕਾਗਜ਼ਾਂ ਦਾ ਨਿਪਟਾਰਾ ਕਰਨ ਅਤੇ ਸੰਸਦ ਮੈਂਬਰਾਂ ਦੇ ਹਵਾਲਿਆਂ ਦੇ ਨਿਪਟਾਰੇ, ਸੰਸਦੀ ਐਸ਼ੋਰੈਂਸ, ਅੰਤਰ ਮੰਤਰਾਲਾ ਸਲਾਹ-ਮਸ਼ਵਰਾ ਹਵਾਲੇ (ਮੰਤਰੀ ਮੰਡਲ ਪ੍ਰਸਤਾਵ), ਰਾਜ ਸਰਕਾਰ ਵੱਲੋਂ ਹਵਾਲੇ, ਜਨਤਕ ਸ਼ਿਕਾਇਤਾਂ, ਪੀਐੱਮਓ ਹਵਾਲੇ, ਰਿਕਾਰਡ ਪ੍ਰਬੰਧਨ, ਸਫਾਈ ਅਤੇ ਦਫਤਰੀ ਸਕ੍ਰੈਪ ਨਿਪਟਾਰੇ, ਨਿਯਮਾਂ/ਪ੍ਰਕਿਰਿਆਵਾਂ ਨੂੰ ਸੌਖਾ ਬਣਾਉਣਾ ਅਤੇ ਜਗ੍ਹਾ ਖਾਲੀ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਸੀਨੀਅਰ ਅਧਿਕਾਰੀਆਂ ਵੱਲੋਂ ਸਮੇਂ-ਸਮੇਂ 'ਤੇ ਸਮੀਖਿਆ ਕੀਤੀ ਗਈ।

ਮੁਹਿੰਮ ਦੀਆਂ ਪ੍ਰਾਪਤੀਆਂ:

  • ਅੰਤਰ ਮੰਤਰਾਲਾ ਸਲਾਹ-ਮਸ਼ਵਰਾ ਹਵਾਲਿਆਂ ਅਤੇ ਪੀਐੱਮਓ ਸੰਦਰਭਾਂ ਦੀ ਸ਼੍ਰੇਣੀ ਵਿੱਚ 100% ਟੀਚੇ ਪ੍ਰਾਪਤ ਕੀਤੇ ਗਏ ਹਨ।

  • 50 ਤੋਂ ਵੱਧ ਈ-ਫਾਈਲਾਂ ਬੰਦ ਕੀਤੀਆਂ ਗਈਆਂ।

  • 900 ਦੇ ਕਰੀਬ ਫਾਈਲਾਂ ਦਾ ਨਿਪਟਾਰਾ ਕੀਤਾ ਗਿਆ।

  • ਲੋਕਾਂ ਦੀਆਂ 650 ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ।

  • ਕਬਾੜ ਦੇ ਨਿਪਟਾਰੇ ਅਤੇ ਫਾਈਲਾਂ ਦੀ ਛਾਂਟੀ ਕਾਰਨ 50 ਵਰਗ ਫੁੱਟ ਤੋਂ ਵੱਧ ਜਗ੍ਹਾ ਖਾਲੀ ਕੀਤੀ ਗਈ।

  • ਪਾਰਕਿੰਗ ਥਾਂ ਸਾਫ਼ ਕੀਤੀ ਗਈ।

***************

ਪੀਆਈਬੀ ਦਿੱਲੀ | ਆਲੋਕ/ਧੀਪ




(Release ID: 1959017) Visitor Counter : 67


Read this release in: English , Urdu , Hindi