ਉਪ ਰਾਸ਼ਟਰਪਤੀ ਸਕੱਤਰੇਤ
ਰਾਜ ਸਭਾ ਦੇ 261ਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਚੇਅਰਮੈਨ ਦੇ ਉਦਘਾਟਨੀ ਭਾਸ਼ਣ ਦਾ ਮੂਲ ਪਾਠ
Posted On:
18 SEP 2023 12:58PM by PIB Chandigarh
ਮਾਣਯੋਗ ਮੈਂਬਰ ਸਾਹਿਬਾਨ, ਸਭ ਤੋਂ ਪਹਿਲਾਂ ਮੈਂ ਰਾਜ ਸਭਾ ਦੇ 261ਵੇਂ ਸੈਸ਼ਨ ਦੀ ਸ਼ੁਰੂਆਤ 'ਤੇ ਤੁਹਾਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਮਾਣਯੋਗ ਮੈਂਬਰ ਸਾਹਿਬਾਨ, ਇਹ ਸੈਸ਼ਨ "ਸੰਵਿਧਾਨ ਸਭਾ ਤੋਂ ਸ਼ੁਰੂ ਹੋਣ ਵਾਲੇ 75 ਸਾਲਾਂ ਦੇ ਸੰਸਦੀ ਸਫ਼ਰ - ਪ੍ਰਾਪਤੀਆਂ, ਅਨੁਭਵ, ਯਾਦਾਂ ਅਤੇ ਸਿੱਖਿਆ" (“Parliamentary Journey of 75 years starting from Samvidhan Sabha – Achievements, Experiences, Memories and Learnings”) 'ਤੇ ਵਿਚਾਰ ਕਰਨ ਅਤੇ ਆਤਮ-ਪੜਚੋਲ ਕਰਨ ਦਾ ਇੱਕ ਢੁਕਵਾਂ ਮੌਕਾ ਪ੍ਰਦਾਨ ਕਰਦਾ ਹੈ।
ਸੰਵਿਧਾਨ ਸਭਾ ਤੋਂ ਲੈ ਕੇ ਅੱਜ ਅੰਮ੍ਰਿਤ ਕਾਲ ਤੱਕ ਸੱਤ ਦਹਾਕਿਆਂ ਦੇ ਸਫ਼ਰ ਵਿੱਚ, ਇਨ੍ਹਾਂ ਪਵਿੱਤਰ ਪਰਿਸਰਾਂ ਨੇ ਕਈ ਮੀਲ ਪੱਥਰ ਦੇਖੇ ਹਨ।
ਮਾਣਯੋਗ ਮੈਂਬਰ ਸਾਹਿਬਾਨ, ਇਸ ਯਾਤਰਾ ਦੇ ਇਤਿਹਾਸਕ ਪਲ ਸਨ- 15 ਅਗਸਤ, 1947 ਦੀ ਅੱਧੀ ਰਾਤ ਨੂੰ 'ਟ੍ਰਾਈਸਟ ਵਿਦ ਡੇਸਟੀਨੀ' (Tryst with destiny) ਤੋਂ ਲੈ ਕੇ 30 ਜੂਨ, 2017 ਦੀ ਅੱਧੀ ਰਾਤ ਅਤੇ ਹੁਣ ਇਸ ਦਿਨ ਤੱਕ ਨਵੀਨਤਾਕਾਰੀ ਅਗਾਂਹਵਧੂ ਜੀਐੱਸਟੀ ਪ੍ਰਣਾਲੀ ਦੇ ਉਦਘਾਟਨ ਤੱਕ।
ਸੰਵਿਧਾਨ ਸਭਾ ਵਿੱਚ ਤਿੰਨ ਸਾਲਾਂ ਤੱਕ ਚੱਲੇ ਵੱਖ-ਵੱਖ ਸੈਸ਼ਨਾਂ ਵਿੱਚ ਵਿਚਾਰ-ਵਟਾਂਦਰੇ ਨੇ ਮਰਿਆਦਾ ਅਤੇ ਸਿਹਤਮੰਦ ਬਹਿਸ ਦੀ ਇੱਕ ਮਿਸਾਲ ਕਾਇਮ ਕੀਤੀ। ਵਿਵਾਦਪੂਰਨ ਅਤੇ ਬਹੁਤ ਜ਼ਿਆਦਾ ਵੰਡਣ ਵਾਲੇ ਮੁੱਦਿਆਂ 'ਤੇ ਸਹਿਮਤੀ ਦੀ ਭਾਵਨਾ ਨਾਲ ਚਰਚਾ ਕੀਤੀ ਗਈ। ਸਾਡੇ ਸਾਰਿਆਂ ਲਈ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
ਸਿਹਤਮੰਦ ਬਹਿਸ ਫਲਦੇ-ਫੁੱਲਦੇ ਲੋਕਤੰਤਰ ਦੀ ਪਹਿਚਾਣ ਹੈ। ਸਾਨੂੰ ਟਕਰਾਅ ਵਾਲੀ ਸਥਿਤੀ ਤੋਂ ਬਚਣਾ ਚਾਹੀਦਾ ਹੈ। ਵਿਘਨ ਅਤੇ ਗੜਬੜ ਨੂੰ ਰਣਨੀਤੀ ਦੇ ਰੂਪ ਵਿੱਚ ਹਥਿਆਰ ਵਜੋਂ ਵਰਤਣ ਦਾ ਲੋਕ ਕਦੇ ਵੀ ਸਮਰਥਨ ਨਹੀਂ ਕਰਨਗੇ। ਅਸੀਂ ਸਾਰੇ ਸੰਵਿਧਾਨਕ ਤੌਰ 'ਤੇ ਜਮਹੂਰੀ ਕਦਰਾਂ-ਕੀਮਤਾਂ ਨੂੰ ਪਾਲਣ ਲਈ ਨਿਯੁਕਤ ਕੀਤੇ ਗਏ ਹਾਂ ਅਤੇ ਇਸ ਲਈ ਸਾਨੂੰ ਲੋਕਾਂ ਦੇ ਭਰੋਸੇ 'ਤੇ ਖਰਾ ਉਤਰਨਾ ਚਾਹੀਦਾ ਹੈ ਅਤੇ ਇਸ ਦੀ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ। ਜਨ ਹਿੱਤਾਂ ਦੀ ਸੇਵਾ ਕਰਨ ਲਈ ਮੌਕੇ ਅਤੇ ਸਮੇਂ ਦੀ ਸਰਵੋਤਮ ਵਰਤੋਂ ਕਰਨਾ ਕੌਮ ਪ੍ਰਤੀ ਸਾਡੀ ਜ਼ਿੰਮੇਵਾਰੀ ਹੈ।
ਮਾਣਯੋਗ ਮੈਂਬਰ ਸਾਹਿਬਾਨ, ਇਹ ਯਾਦ ਕਰਨ ਅਤੇ ਮਾਣ ਕਰਨ ਦਾ ਵੀ ਇੱਕ ਮੌਕਾ ਹੈ:
•ਸਾਡੇ ਮਹਾਨ ਸੁਤੰਤਰਤਾ ਸੰਗ੍ਰਾਮੀ ਸਹੀ ਅਰਥਾਂ ਵਿੱਚ ਜਮਹੂਰੀ ਹੱਕਾਂ ਲਈ ਲੜਨ ਵਾਲੇ ਯੋਧੇ ਸਨ;
•ਸਾਡੇ ਵਿਦਵਾਨ ਸੰਵਿਧਾਨ ਨਿਰਮਾਤਾ ਬਹੁਤ ਦੂਰਅੰਦੇਸ਼ੀ ਸਨ, ਜਿਨ੍ਹਾਂ ਨੇ ਬਹੁਤ ਸੋਚ-ਵਿਚਾਰ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਸਾਨੂੰ ਇੱਕ ਅਜਿਹਾ ਸੰਵਿਧਾਨ ਦਿੱਤਾ ਜੋ ਸਮੇਂ ਦੀ ਕਸੌਟੀ 'ਤੇ ਖਰਾ ਉਤਰਿਆ ਹੈ।
•ਸਾਡੇ ਸਿਆਸਤਦਾਨਾਂ ਨੇ ਹਮੇਸ਼ਾ ਸੰਵਿਧਾਨਕ ਆਦਰਸ਼ਾਂ ਦਾ ਸਤਿਕਾਰ ਕੀਤਾ ਹੈ ਅਤੇ ਉਨ੍ਹਾਂ ਦੀ ਪਾਲਣਾ ਕੀਤੀ ਹੈ ਅਤੇ ਇਸਦਾ ਸਾਰ ਜਨਤਾ ਤੱਕ ਪਹੁੰਚਾ ਕੇ ਸੰਵਿਧਾਨ ਦਾ ਲੋਕਤੰਤਰੀਕਰਣ ਕੀਤਾ ਹੈ।
•ਸਿਵਲ ਸਰਵਿਸ- ਨੌਕਰਸ਼ਾਹ ਜੋ ਦਿਨ ਰਾਤ ਇਹ ਯਕੀਨੀ ਬਣਾਉਣ ਵਿੱਚ ਲੱਗੇ ਹੋਏ ਹਨ ਕਿ ਰਾਜ ਦੀ ਮਸ਼ੀਨਰੀ ਸੁਤੰਤਰ ਅਤੇ ਨਿਰਪੱਖ ਢੰਗ ਨਾਲ ਕੰਮ ਕਰੇ।
•ਅਤੇ ਅੰਤ ਵਿੱਚ ਇਹ ਜਨਤਾ ਹੀ ਹੈ ਜਿਸਦੀ ਸੰਸਦੀ ਜਮਹੂਰੀਅਤ ਵਿੱਚ ਡੂੰਘੀ ਆਸਥਾ ਅਤੇ ਅਟੁੱਟ ਵਿਸ਼ਵਾਸ ਨੇ ਇਸਨੂੰ ਕਾਇਮ ਰੱਖਿਆ ਅਤੇ ਜਮਹੂਰੀ ਕਦਰਾਂ ਕੀਮਤਾਂ ਨੂੰ ਨਕਾਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਹੈ।
ਇਸ ਤਰ੍ਹਾਂ, ਸਾਡੇ ਲੋਕਤੰਤਰ ਦੀ ਸਫਲਤਾ “ਅਸੀਂ ਭਾਰਤ ਦੇ ਲੋਕ” (“WE THE PEOPLE OF INDIA”) ਦਾ ਇੱਕ ਸਮੂਹਿਕ ਠੋਸ ਯਤਨ ਹੈ।
ਉਮੀਦ ਹੈ ਕਿ ਅੱਜ ਦੇ ਦਿਨ ਮਾਣਯੋਗ ਮੈਂਬਰ, ਸਦਨ ਨੂੰ ਸਮ੍ਰਿੱਧ ਕਰਨਗੇ ਅਤੇ ਸਾਡੇ 75 ਸਾਲਾਂ ਦੀ ਯਾਤਰਾ ਦੇ ਸਬੰਧ ਵਿੱਚ ਲੋਕਾਂ ਨੂੰ ਚਾਨਣਾ ਪਾਉਣਗੇ ਅਤੇ ਆਉਣ ਵਾਲੇ ਸਾਲਾਂ ਦੇ ਵਿਜ਼ਨ ਨੂੰ ਪ੍ਰਗਟ ਕਰਨਗੇ।
ਮਾਣਯੋਗ ਮੈਂਬਰਾਂ ਦੁਆਰਾ ਸੰਸਦ ਦੇ ਅੰਦਰ ਤਰਕ, ਹਾਸੇ-ਮਜ਼ਾਕ, ਵਿਅੰਗ ਅਤੇ ਇੱਥੋਂ ਤੱਕ ਕਿ ਤਿੱਖੀਆਂ ਟਿੱਪਣੀਆਂ ਦੀ ਵਰਤੋਂ ਇੱਕ ਮਜ਼ਬੂਤ ਲੋਕਤੰਤਰ ਦਾ ਇੱਕ ਮਹੱਤਵਪੂਰਨ ਅਨਿੱਖੜਵਾਂ ਪਹਿਲੂ ਹੈ। ਅੱਜਕੱਲ੍ਹ ਅਜਿਹੀਆਂ ਹਲਕੀਆਂ ਫੁਲਕੀਆਂ ਗੱਲਾਂ ਸੁਣਨ ਨੂੰ ਨਹੀਂ ਮਿਲਦੀਆਂ। ਉਮੀਦ ਹੈ ਕਿ ਅਸੀਂ ਤਰਕ, ਹਾਸੇ-ਮਜ਼ਾਕ ਅਤੇ ਵਿਦਵਤਾਪੂਰਣ ਬਹਿਸਾਂ ਦੀ ਪੁਨਰ ਸੁਰਜੀਤੀ ਦੇਖਾਂਗੇ।
ਪਾਰਲੀਮੈਂਟ ਦੇ ਪਵਿੱਤਰ ਕੰਪਲੈਕਸ ਨੇ ਸਾਲਾਂ ਦੌਰਾਨ ਉਤਰਾਅ-ਚੜ੍ਹਾਅ ਦੇਖੇ ਹਨ, ਜਿਨ੍ਹਾਂ ਬਾਰੇ ਸਾਨੂੰ ਸੋਚਣ ਅਤੇ ਵਿਚਾਰ-ਵਟਾਂਦਰਾ ਕਰਨ ਦੀ ਲੋੜ ਹੈ ਤਾਂ ਜੋ 2047 ਵਿੱਚ ਜਦੋਂ ਦੇਸ਼ ਆਜ਼ਾਦੀ ਦੀ ਸ਼ਤਾਬਦੀ ਮਨਾ ਰਿਹਾ ਹੋਵੇ ਤਾਂ ਸਾਡੇ ਭਾਰਤ ਨੂੰ ਇਸ ਦੇ ਸਹੀ ਸਥਾਨ 'ਤੇ ਪਹੁੰਚਾਇਆ ਜਾ ਸਕੇ।
ਮੈਂ ਹੁਣ ਸਦਨ ਦੇ ਮਾਣਯੋਗ ਲੀਡਰ ਸ਼੍ਰੀ ਪੀਯੂਸ਼ ਗੋਇਲ ਨੂੰ “ਸੰਵਿਧਾਨ ਸਭਾ ਤੋਂ ਸ਼ੁਰੂ ਹੋਣ ਵਾਲੀ 75 ਸਾਲਾਂ ਦੀ ਸੰਸਦੀ ਯਾਤਰਾ – ਪ੍ਰਾਪਤੀਆਂ, ਅਨੁਭਵ, ਯਾਦਾਂ ਅਤੇ ਸਿੱਖਿਆਵਾਂ” (“Parliamentary Journey of 75 years starting from Samvidhan Sabha – Achievements, Experiences, Memories and Learnings”) ਉੱਤੇ ਚਰਚਾ ਸ਼ੁਰੂ ਕਰਨ ਲਈ ਸੱਦਾ ਦਿੰਦਾ ਹਾਂ।
******
ਐੱਮਐੱਸ/ਆਰਸੀ
(Release ID: 1958692)
Visitor Counter : 113