ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸੇਵਾ ਪਖਵਾੜਾ ਦੀ ਸ਼ੁਰਆਤ ‘ਤੇ, ਡਾ. ਰਾਮ ਮਨੋਹਰ ਲੋਹੀਆ ਹਸਪਤਾਲ ਨੇ ਟ੍ਰਾਂਸਜੈਂਡਰਾਂ ਲਈ ਭਾਰਤ ਦੀ ਪਹਿਲੀ ਸਮਰਪਿਤ ਓਪੀਡੀ ਦਾ ਉਦਘਾਟਨ ਕੀਤਾ


ਇਨ੍ਹਾਂ ਓਪੀਡੀ ਵਿੱਚ ਟ੍ਰਾਂਸਜੈਂਡਰ ਭਾਈਚਾਰੇ ਲਈ ਮੁਫ਼ਤ ਇਲਾਜ, ਜਾਂਚ ਅਤੇ ਲਿੰਗ ਪਰਿਵਰਤਨ ਸਰਜਰੀ ਦੇ ਨਾਲ ਹੋਰ ਸੁਵਿਧਾਵਾਂ ਉਪਲਬਧ ਹੋਣਗੀਆਂ

Posted On: 17 SEP 2023 4:55PM by PIB Chandigarh

ਸੇਵਾ ਪਖਵਾੜਾ ਦੀ ਸ਼ੁਰੂਆਤ ‘ਤੇ, ਡਾ.ਆਰਐੱਮਐੱਲ ਹਸਪਤਾਲ ਵਿੱਚ ਅੱਜ ਟ੍ਰਾਂਸਜੈਂਡਰਾਂ ਦੇ ਲਈ ਭਾਰਤ ਦੀ ਪਹਿਲੀ ਸਮਰਪਿਤ ਓਪੀਡੀ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਸਮਾਰੋਹ ਦੀ ਅਗਵਾਈ ਆਰਐੱਮਐੱਲ ਹਸਪਤਾਲ ਦੇ ਡਾਇਰੈਕਟਰ ਡਾ. (ਪ੍ਰੋ.) ਅਜੇ ਸ਼ੁਕਲਾ ਨੇ ਕੀਤੀ।

ਇਹ ਪਹਿਲ ਟ੍ਰਾਂਸਜੈਂਡਰ ਭਾਈਚਾਰੇ ਨੂੰ ਸਿਹਤ ਸੇਵਾਵਾਂ ਤੱਕ ਪਹੁੰਚ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਸਮਝਣ ਦੇ ਨਾਲ ਸ਼ੁਰੂ ਕੀਤੀ ਗਈ ਹੈ, ਜੋ ਮੁੱਖ ਤੌਰ ‘ਤੇ ਬੇਅਰਾਮੀ ਅਤੇ ਭੇਦਭਾਵ ਦੇ ਡਰ ਅਤੇ ਸਮਾਜਿਕ ਉਦਾਸੀਨਤਾ ਦੇ ਕਾਰਨ ਹੁੰਦੀ ਹੈ। ਟ੍ਰਾਂਸਜੈਂਡਰਾਂ ਲਈ ਭਾਰਤ ਦੀ ਪਹਿਲੀ ਸਮਰਪਿਤ ਓਪੀਡੀ ਵਿੱਚ, ਉਨ੍ਹਾਂ ਨੂੰ ਵਿਸ਼ੇਸ਼ ਓਪੀਡੀ ਕਲੀਨਿਕ ਵਿੱਚ ਹੇਠ ਲਿਖੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ:

 

  • ਮੁਫ਼ਤ ਇਲਾਜ, ਜਾਂਚ ਅਤੇ ਲਿੰਗ ਪਰਿਵਰਤਨ ਸਰਜਰੀ।
  • ਟ੍ਰਾਂਸਜੈਂਡਰਾਂ ਲਈ ਸਪੈਸ਼ਲਿਟੀ ਓਪੀਡੀ ਕਲੀਨਿਕ ਹਰੇਕ ਸ਼ੁੱਕਰਵਾਰ ਨੂੰ ਦੁਪਹਿਰ 2 ਤੋਂ 4 ਵਜੇ ਤੱਕ ਹੋਵੇਗਾ।
  • ਸੁਚਾਰੂ ਪ੍ਰਕਿਰਿਆ ਦੀ ਸੁਵਿਧਾ ਪ੍ਰਦਾਨ ਕਰਨ ਲਈ ਇਨ੍ਹਾਂ ਕਲੀਨਿਕਾਂ ਲਈ ਅਲੱਗ ਓਪੀਡੀ ਰਜਿਸਟ੍ਰੇਸ਼ਨ ਕਾਊਂਟਰ।
  • ਕਲੀਨਿਕੋ-ਮਨੋਵਿਗਿਆਨਿਕ ਮੁਲਾਂਕਣ ਦੇ ਨਾਲ ਐਂਡੋਕਰੀਨੋਲੋਜੀ ਸੁਵਿਧਾ।
  • ਸਬੰਧਿਤ ਮੁੱਦਿਆਂ ਲਈ ਚਮੜੀ ਵਿਗਿਆਨ ਸੁਵਿਧਾ।

·         ਵਿਭਿੰਨ ਬਿਮਾਰੀਆਂ ਲਈ ਮੈਡੀਸਨ (ਡਾਕਟਰ) ਦੀ ਸੁਵਿਧਾ।

·         ਵਿਭਿੰਨ ਸਬੰਧਿਤ ਸਮੱਸਿਆਵਾਂ ਲਈ ਯੂਰੋਲੋਜੀ ਦੀ ਸੁਵਿਧਾ।

·         ਸਬੰਧਿਤ ਮੁੱਦਿਆਂ ਲਈ ਬਾਲ ਰੋਗਾਂ ਦੀ ਸੁਵਿਧਾ।

·          ਹੋਰ ਸਾਰੇ ਸਬੰਧਿਤ ਖੂਨ ਦੀ ਜਾਂਚ।

·          ਅਲੱਗ ਵਾਸ਼ਰੂਮ ਦੀ ਸੁਵਿਧਾ (ਲਿੰਗ ਨਿਰਪੱਖ/ਟ੍ਰਾਂਸਜੈਂਡਰ ਲਈ ਟਾਇਲਟ)।

 

ਇਸ ਪਹਿਲ ਦੀ ਟ੍ਰਾਂਸਜੈਂਡਰ ਕਮਿਊਨਿਟੀ ਨੇ ਸ਼ਲਾਘਾ ਕੀਤੀ ਹੈ।

****

ਐੱਮਵੀ


(Release ID: 1958541) Visitor Counter : 94


Read this release in: English , Urdu , Hindi , Telugu