ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਵਾਰਾਣਸੀ ਵਿੱਚ ਪਹਿਲੀ ਵਾਰ ਹੋਇਆ ‘ਦਿੱਵਿਯਾਂਗਜਨ ਦਾ ਮਹਾਕੁੰਭ’
ਹਿੰਦੀ ਦੇ ਨਾਲ-ਨਾਲ ਭਾਰਤੀ ਭਾਸ਼ਾਵਾਂ ਨੂੰ ਵੀ ਨਾਲ ਲੈ ਕੇ ਚਲਣਾ ਹੈ: ਨਵੀਨ ਸ਼ਾਹ
ਬੈਸਟ ਸੇਲ ਅਤੇ ਬੈਸਟ ਪਰਚੇਜ਼ ਦੇ ਲਈ ਪੁਰਸਕਾਰ ਦਿੱਤਾ ਗਿਆ
Posted On:
16 SEP 2023 7:38PM by PIB Chandigarh
ਵਾਰਾਣਸੀ, ਦੇ ਟਾਉਨ ਹੌਲ ਪਾਰਕ ਵਿੱਚ ਚਲ ਰਹੇ ਦਸ ਦਿਨਾਂ ਦਿੱਵਿਯ ਕਲਾ ਮੇਲੇ ਵਿੱਚ 11.00 ਵਜੇ ਹਿੰਦੀ ਸੰਗੋਸ਼ਠੀ ਦਾ ਆਯੋਜਨ ਕੀਤਾ ਗਿਆ। ਇਸ ਸੰਗੋਸ਼ਠੀ ਵਿੱਚ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ, ਵਰਧਾ ਵਿੱਚ ਹਿੰਦੀ ਦੇ ਐਸੋਸੀਏਟ ਪ੍ਰੋਫੈਸਰ ਡਾ. ਉਮੇਸ਼ ਕੁਮਾਰ ਸਿੰਘ ਨੇ ਆਪਣਾ ਲੈਕਚਰ ਪੇਸ਼ ਕੀਤਾ। ਡਾ. ਸਿੰਘ ਨੇ ਰਾਜ ਭਾਸ਼ਾ ਹਿੰਦੀ ਅਤੇ ਭਾਰਤੀ ਭਾਸ਼ਾਵਾਂ ਦੇ ਵਿੱਚ ਆਪਸੀ ਤਾਲਮੇਲ ਦੀ ਸਥਿਤੀ ‘ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਅੱਜ ਔਕਸਫੋਰਡ ਡਿਕਸ਼ਨਰੀ ਵਿੱਚ 700 ਤੋਂ ਵੱਧ ਭਾਰਤੀ ਸ਼ਬਦ ਸ਼ਾਮਲ ਹੋ ਚੁੱਕੇ ਹਨ। ਅੱਜ ਸਾਨੂੰ ਅੰਗ੍ਰੇਜ਼ੀ ਦੇ ਅਖਬਾਰਾਂ ਵਿੱਚ ਚਟਨੀ, ਜੰਗਲ ਧਰਨਾ, ਧੇਰਾਵ, ਭੇਲਪੁਰੀ, ਬਦਮਾਸ਼, ਝੁੱਗੀ, ਹਵਾਲਾ, ਚਮਚਾ ਜਿਹੇ ਸ਼ਬਦ ਸਹਿਜ ਤੌਰ ‘ਤੇ ਦੇਖਣ ਨੂੰ ਮਿਲਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ 25 ਲੱਖ ਭਾਰਤੀ ਸ਼ਬਦ ਸਾਡੇ ਕੋਲ ਹਨ, ਜਿਨ੍ਹਾਂ ਵਿੱਚੋਂ 8 ਲੱਖ ਹਿੰਦੀ ਸ਼ਬਦ ਇੰਟਰਨੈੱਟ ‘ਤੇ ਮੌਜੂਦ ਹਨ ਇਹ ਹਿੰਦੀ, ਸੰਸਕ੍ਰਿਤ ਅਤੇ ਭਾਰਤੀ ਭਾਸ਼ਾਵਾਂ ਦੀ ਊਰਜਾ ਅਤੇ ਸਮਰੱਥਾ ਹੈ।
ਉਨ੍ਹਾਂ ਨੇ ਦੱਸਿਆ ਕਿ ਬੜੌਦਾ ਨਰੇਸ਼ ਦੀ ਇਜਾਜ਼ਤ ਨਾਲ ‘ਸਯਾਜੀ ਸ਼ਾਸਨ ਕਲਪਤਰੂ’ ਸਿਰਲੇਖ ਨਾਲ ਪ੍ਰਸ਼ਾਸਨਿਕ ਸ਼ਬਦਕੋਸ਼ ਤਿਆਰ ਕੀਤਾ ਗਿਆ ਸੀ। ਉਨ੍ਹਾਂ ਨੇ ਐੱਨਡੀਐੱਫਡੀਸੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉੱਚ ਅਧਿਕਾਰੀ ਜਿਸ ਪ੍ਰਕਾਰ ਨਾਲ ਦਿੱਵਿਯਾਂਗਜਨ ਦੇ ਵਿਕਾਸ ਪ੍ਰੋਗਰਾਮਾਂ ਦੇ ਨਾਲ ਭਾਸ਼ਾ ਨੂੰ ਵੀ ਮਹੱਤਵ ਦੇ ਰਹੇ ਹਨ ਇਹ ਵਾਕਈ ਖੁਸ਼ੀ ਦਾ ਵਿਸ਼ਾ ਹੈ। ਭਾਰਤ ਵਿੱਚ ਜੇਕਰ ਕਿਸੇ ਉਤਪਾਦ ਨੂੰ ਵੇਚਣਾ ਹੈ ਤਾਂ ਹਿੰਦੀ ਦੇ ਬਿਨਾ ਉਸ ਦਾ ਮਾਰਕੀਟਿੰਗ ਸੰਭਵ ਹੀ ਨਹੀਂ ਹੈ। ਇਹੀ ਵਜ੍ਹਾ ਸੀ ਕਿ ਕੋਕਾ ਕੋਲਾ, ਪੇਪਸੀ ਜਾਂ ਹੋਰ ਬਹੁਰਾਸ਼ਟਰੀ ਵਿਦੇਸ਼ੀ ਕੰਪਨੀਆਂ ਨੂੰ ਵੀ ਭਾਰਤ ਵਿੱਚ ਅੰਗ੍ਰੇਜ਼ੀ ਦਾ ਮੋਹ ਛੱਡ ਕੇ ਹਿੰਦੀ ਵਿੱਚ ਆਪਣੇ ਵਿਗਿਆਪਨ ਚਲਾਉਣੇ ਪਏ। ਉਨ੍ਹਾਂ ਨੇ ਰਾਜ ਭਾਸ਼ਾ ਦੀ ਸੰਵੈਧਾਨਿਕ ਸਥਿਤੀ ‘ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਜਦੋਂ ਅਸੀਂ ਗੁਲਾਮ ਮਾਨਸਿਕਤਾ ਨੂੰ ਛੱਡ ਕੇ ਆਪਣੀ ਸੰਸਕ੍ਰਿਤੀ ਅਤੇ ਭਾਸ਼ਾਵਾਂ ਨੂੰ ਮਹੱਤਵ ਦੇਵਾਂਗੇ ਤਦੇ ਅਸੀਂ ਵਿਕਸਿਤ ਦੇਸ਼ ਬਣ ਸਕਦੇ ਹਾਂ।
ਇਸ ਅਵਸਰ ‘ਤੇ ਦਿੱਲੀ ਤੋਂ ਆਏ ਹੋਏ ਆਯੁਰਵੇਦਾਚਾਰਿਆ ਡਾ. ਦਯਾਨੰਦ ਸ਼ਰਮਾ ਨੇ ਮੇਲੇ ਵਿੱਚ ਮੌਜੂਦ ਦਿੱਵਿਯਾਂਗਜਨ, ਵਿਭਿੰਨ ਰਾਸ਼ਟਰੀ ਸੰਸਥਾਵਾਂ ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਤੰਦਰੁਸਤ ਰਹਿਣ ਦੇ ਟਿਪਸ ਦੱਸੇ। ਉਨ੍ਹਾਂ ਨੇ ਦਿੱਵਿਯਾਂਗਜਨ ਨੂੰ ਹੋਣ ਵਾਲੀ ਸ਼ਰੀਰਕ ਤੇ ਮਾਨਸਿਕ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਕਈ ਸਰਲ ਉਪਾਅ ਦੱਸੇ। ਉਨ੍ਹਾਂ ਨੇ ‘ਮਿਤ ਭੁਕ’ ਅਰਥਾਤ ਭੁੱਖ ਤੋਂ ਘੱਟ ਖਾਨਾ, ‘ਹਿਤ ਭੁਕ’ ਅਰਥਾਤ ਹਿਤਾਕਰੀ ਸਾਤਵਿਕ ਖਾਨਾ ਅਤੇ ‘ਰਿਤ ਭੁਕ’ ਅਰਥਾਤ ਮੌਸਮ ਦੇ ਅਨੁਸਾਰ ਸਹੀ ਭੋਜਨ ਖਾਣਾ ਅਤੇ ਰੋਗਾਂ ਤੋਂ ਬਚਣ ਦੇ ਲਈ ਸਵਸਥ ਜੀਵਨ ਸ਼ੈਲੀ ਅਪਣਾਉਣ ਦੇ ਲਈ ਸੱਦਾ ਦਿੱਤਾ। ਪ੍ਰੋਗਰਾਮ ਦੀ ਰੋਚਕਤਾ ਦੀ ਵਜ੍ਹਾ ਨਾਲ ਦਿੱਵਿਯਾਂਗਜਨ ਤੇ ਵਿਭਿੰਨ ਅਧਿਕਾਰੀ ਮਾਹੌਲ ਦੇ ਨਾਲ ਵਧਦੀ ਤਪਿਸ਼ ਦੇ ਬਾਵਜੂਦ ਖੁੱਲੇ ਮੰਚ ‘ਤੇ ਜੁਟੇ ਰਹੇ।
ਦਿੱਵਿਯਾਂਗਜਨ ਨੂੰ ਕੋਈ ਅਸੁਵਿਧਾ ਨਾ ਹੋਵੇ ਇਸ ਦੇ ਲਈ ਮੇਲੇ ਦੇ ਸਥਲ ‘ਤੇ ਬਣਾਏ ਗਏ ਵੀਆਈਪੀ ਰੂਪ ਵਿੱਚ ਹਿੰਦੀ ਲੇਖ ਪ੍ਰਤੀਯੋਗਿਤਾ ਆਯੋਜਿਤ ਕੀਤੀ ਗਈ। ਇਸ ਮੌਕੇ ‘ਤੇ ਨੈਸ਼ਨਲ ਦਿੱਵਿਯਾਂਗਜਨ ਫਾਇਨੈਂਸ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਡੀਐੱਫਡੀਸੀ) ਦੇ ਚੀਫ ਮੈਨੇਜਰ ਸ਼੍ਰੀ ਅਰੁਣ ਕੁਮਾਰ ਨੇ ਦੱਸਿਆ ਕਿ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦੇ ਅਨੁਮੋਦਨ ਨਾਲ ਨਿਗਮ ਵਿੱਚ 1 ਸਤੰਬਰ, 2023 ਤੋਂ 30 ਸਤੰਬਰ, 2023 ਤੱਕ ਰਾਜ ਭਾਸ਼ਾ ਮਹੀਨਾ ਮਨਾਇਆ ਜਾ ਰਿਹਾ ਹੈ। ਨਿਗਮ ਦੇ ਦਿੱਲੀ ਸਥਿਤ ਪ੍ਰੋਗਰਾਮ ਦੇ ਇਲਾਵਾ ਦਿੱਵਿਯ ਕਲਾ ਮੇਲਾ, ਵਾਰਾਣਸੀ ਵਿੱਚ ਵੀ ਕਈ ਹਿੰਦੀ ਪ੍ਰਤਿਯੋਗਿਤਾਵਾਂ ਆਯੋਜਿਤ ਕੀਤੀਆਂ ਗਈਆਂ ਹਨ।
ਐੱਨਡੀਐੱਫਡੀਸੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਨਵੀਨ ਸ਼ਾਹ ਨੇ ਮੀਟਿੰਗ ਵਿੱਚ ਮੌਜੂਦ ਦਿੱਵਿਯਾਂਗਜਨ ਨਾਲ ਸੰਵਾਦ ਕਰਦੇ ਹੋਏ ਦੱਸਿਆ ਕਿ ਦਿੱਵਿਯ ਕਲਾ ਮੇਲੇ ਵਿੱਚ ਆ ਕੇ ਸਾਮਾਨ ਖਰੀਦਣ ਵਾਲੇ ਗਾਹਕਾਂ ਨੂੰ ਪੁਰਸਕਾਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਸਮਾਪਨ ਸਮਾਰੋਹ ਵਿੱਚ ਡੇਲੀ ਬੈਸਟ ਸੇਲ ਅਤੇ ਬੈਸਟ ਪਰਚੇਜ਼ ਦੇ ਇਲਾਵਾ ਟੋਟਲ ਬੈਸਟ ਸੇਲ ਅਤੇ ਬੈਸਟ ਪਰਚੇਜ਼ ਦੇ ਲਈ ਪੁਰਸਕਾਰ ਦਿੱਤਾ ਜਾਵੇਗਾ। ਉਨ੍ਹਾਂ ਨੇ ਮੇਲੇ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਬੇਨਤੀ ਕੀਤੀ ਕਿ ਉਹ ਦਿੱਵਿਯਾਂਗ ਉੱਦਮੀਆਂ, ਸ਼ਿਲਪਕਾਰਾਂ, ਕਲਾਕਾਰਾਂ ਦਾ ਹੌਸਲਾ ਵਧਾਉਣ ਦੇ ਲਈ ਆਪਣੇ ਪਰਿਜਨਾਂ ਦੇ ਨਾਲ ਆਉਣ ਅਤੇ ਇਸ ਵਿਸ਼ੇਸ਼ ਮੇਲੇ ਵਿੱਚ ਆਏ ਦਿੱਵਿਯਾਂਗਜਨ ਦੇ ਯੂਨਿਕ ਪ੍ਰੋਡਕਟਸ ਦੀ ਵੱਧ ਤੋਂ ਵੱਧ ਖਰੀਦਦਾਰੀ ਕਰਨ। ਉਨ੍ਹਾਂ ਨੇ ਦਿੱਵਿਯਾਂਗਜਨ ਦੀਆਂ ਸਮੱਸਿਆਵਾਂ ਦਾ ਤਤਕਾਲ ਸਮਾਧਾਨ ਵੀ ਕੀਤਾ। ਦਿੱਵਿਯਾਂਗਜਨ ਤੋਂ ਆਗਾਮੀ ਮੇਲਿਆਂ ਬਾਰੇ ਸੁਝਾਅ ਵੀ ਮੰਗੇ ਗਏ। ਗੌਰਤਲਬ ਹੈ ਕਿ ਇਹ ਮੇਲਾ ਦੇਸ਼ ਭਰ ਵਿੱਚ ਆਯੋਜਿਤ ਕੀਤੇ ਜਾ ਰਹੇ ਦਿੱਵਿਯ ਕਲਾ ਮੇਲਿਆਂ ਦੀ ਲੜੀ ਦਾ ਸੱਤਵਾਂ ਮੇਲਾ ਹੈ।
ਐੱਨਡੀਐੱਫਡੀਸੀ ਦੇ ਜਨਰਲ ਮੈਨੇਜਰ, ਡਾ. ਵਿਨੀਤ ਰਾਣਾ ਦੇ ਦੱਸਿਆ ਕਿ ਐੱਨਐੱਚਐੱਫਡੀਸੀ ਫਾਉਂਡੇਸ਼ਨ ਨੇ ਦਿੱਵਿਯਾਂਗਜਨ ਦੇ ਪ੍ਰੋਡਕਟਸ ਦੀ ਮਾਰਕੀਟਿੰਗ ਦੇ ਲਈ ਇੱਕ ਵੈੱਬਸਾਈਟ ਬਣਾਈ ਹੈ ਜਿਸ ਦੇ ਮਾਧਿਅਮ ਨਾਲ ਦਿੱਵਿਯਾਂਗਜਨ ਦੇ ਉਤਪਾਦਾਂ ਦਾ ਪ੍ਰਦਰਸ਼ਨ ਅਤੇ ਵਿਕਰੀ ਕੀਤੀ ਜਾ ਰਹੀ ਹੈ। ਮੇਲੇ ਵਿੱਚ ਦਿੱਵਿਯਾਂਗਜਨ ਦੇ ਪ੍ਰੋਡਕਟਸ ਦੀ ਫੋਟੋਗ੍ਰਾਫੀ ਕਰਦੇ ਹੋਏ ਕੈਟੇਲੌਗ ਬਣਾਈ ਜਾ ਰਹੀ ਹੈ। ਮੇਲੇ ਵਿੱਚ ਚਲ ਰਹੀਆਂ ਗਤੀਵਿਧੀਆਂ ਨੂੰ ਆਮ ਜਨਤਾ ਤੱਕ ਪਹੁੰਚਾਉਣ ਦੇ ਲਈ ਸੋਸ਼ਲ ਮੀਡੀਆ ਅਭਿਯਾਨ ਦਾ ਸਹਾਰਾ ਵੀ ਲਿਆ ਜਾ ਰਿਹਾ ਹੈ। ਉਨ੍ਹਾਂ ਨੇ ਐੱਨਡੀਐੱਫਡੀਸੀ ਦੇ ਸੋਸ਼ਲ ਮੀਡੀਆ ਹੈਂਡਲਸ (@ndfdcindia) ਨੂੰ ਲਾਈਕ ਸ਼ੇਅਰ ਅਤੇ ਕਮੈਂਟਸ ਦੇ ਜ਼ਰੀਏ ਅੱਗੇ ਵਧਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਡਾਂਸ, ਗਾਇਨ ਦੇ ਵਿਭਿੰਨ ਪ੍ਰੋਗਰਾਮਾਂ ਦੇ ਇਲਾਵਾ ਡਾਂਸ ਇੰਡੀਆ ਡਾਂਸ ਤੋਂ ਫੇਮੱਸ ਹੋਏ ਦਿੱਵਿਯਾਂਗ ਆਰਟਿਸਟ ਕਮਲੇਸ਼ ਪਟੇਲ ਦੁਆਰਾ ਮੰਚ ‘ਤੇ ਪਰਫਾਮ ਕੀਤਾ ਜਾਵੇਗਾ। ਇਹ ਮੇਲਾ ਦਿੱਵਿਯਾਂਗਜਨ ਸਸ਼ਕਤੀਕਰਣ ਵਿਭਾਗ, ਭਾਰਤ ਸਰਕਾਰ ਦੁਆਰਾ ਆਯੋਜਿਤ ਕੀਤਾ ਗਿਆ ਹੈ। ਐੱਨਡੀਐੱਫਡੀਸੀ ਇਸ ਮੇਲੇ ਦੀ ਨੋਡਲ ਏਜੰਸੀ ਦੇ ਰੂਪ ਵਿੱਚ ਕੰਮ ਕਰ ਰਹੀ ਹੈ।
*********
ਐੱਣਜੀ/ਪੀਡੀ/ਐੱਸਡੀ
(Release ID: 1958136)
Visitor Counter : 107