ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਨੇ ਲੰਬਿਤ ਮਾਮਲਿਆਂ ਦੇ ਸਮਾਧਾਨ ਅਤੇ ਸਵੱਛਤਾ ਨੂੰ ਪ੍ਰੋਤਸਾਹਨ ਦੇਣ ਦੇ ਲਈ ਨਵੰਬਰ, 2022 ਤੋਂ ਅਗਸਤ, 2023 ਤੱਕ ਵਿਸ਼ੇਸ਼ ਮੁਹਿੰਮ 2.0 ਚਲਾਈ
Posted On:
15 SEP 2023 11:02AM by PIB Chandigarh
ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰ ਵਿੱਚ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਣਾ ਲੈਂਦੇ ਹੋਏ, ਡੀਐੱਸਟੀ ਨੇ 2 ਅਕਤੂਬਰ ਤੋਂ 31 ਅਕਤੂਬਰ 2022 ਤੱਕ ਵਿਸ਼ੇਸ਼ ਮੁਹਿੰਮ 2.0 ਦੇ ਤਹਿਤ ਰਾਸ਼ਟਰਵਿਆਪੀ ਸਵੱਛਤਾ ਮੁਹਿੰਮ, ਸਵੱਛਤਾ ਮੁਹਿੰਮ ਵਿੱਚ ਸਰਗਰਮ ਰੂਪ ਨਾਲ ਹਿੱਸਾ ਲਿਆ ਸੀ।
ਵਿਸ਼ੇਸ਼ ਮੁਹਿੰਮ 2.0 ਦੇ ਤਹਿਤ ਪ੍ਰਯਾਸ ਮੁਹਿੰਮ ਦੇ ਬਾਅਦ ਦੀ ਅਵਧੀ ਵਿੱਚ ਨਵੰਬਰ, 2022 ਤੋਂ ਅਗਸਤ, 2023 ਤੱਕ ਜਾਰੀ ਰਹੀ। ਇਸ ਅਵਧੀ ਦੇ ਦੌਰਾਨ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਨੇ ਆਪਣੇ ਅਧੀਨ/ਖੇਤਰੀ ਦਫ਼ਤਰਾਂ ਅਤੇ ਖੁਦਮੁਖਤਿਆਰੀ ਸੰਸਥਾਵਾਂ ਦੇ ਨਾਲ ਸਵੱਛਤਾ ਮੁਹਿੰਮ ਲਈ ਆਪਣੇ ਪ੍ਰਯਾਸ ਜਾਰੀ ਰੱਖੇ ਅਤੇ ਵਿਭਿੰਨ ਲੰਬਿਤ ਮਾਮਲਿਆਂ ਦਾ ਸਮੇਂ ’ਤੇ ਸਮਾਧਾਨ ਕੀਤਾ।
ਦਸੰਬਰ 2022-ਅਗਸਤ 2023 ਦੇ ਦੌਰਾਨ ਵਿਭਾਗ ਅਤੇ ਉਸ ਦੇ ਸੰਗਠਨਾਂ ਦੁਆਰਾ ਹਾਸਲ ਕੀਤੀਆਂ ਗਈਆਂ ਉਪਲਬਧੀਆਂ ਵਿੱਚ 2,867 ਜਨਤਕ ਸ਼ਿਕਾਇਤਾਂ ਦਾ ਸਮਾਧਾਨ 69,656 ਵਰਗ ਫੁੱਟ ਜਗ੍ਹਾ ਖਾਲੀ ਕਰਨਾ, ਸਕ੍ਰੈਪ ਨਿਪਟਾਰੇ ਦੇ ਜ਼ਰੀਏ 1,16,94,80 ਰੁਪਏ ਦਾ ਰੈਵੇਨਿਊ ਅਰਜਿਤ ਕਰਨਾ, 88,187 ਫਾਈਲਾਂ ਦੀ ਛਾਂਟੀ ਕਰਨਾ ਅਤੇ 359 ਸਵੱਛਤਾ ਮੁਹਿੰਮ ਸੰਚਾਲਿਤ ਕਰਨਾ ਰਿਹਾ।
ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਪਿਛਲੀਆਂ ਮੁਹਿੰਮਾਂ ਦੇ ਉਦੇਸ਼ਾਂ ਅਤੇ ਉਪਲਬਧੀਆਂ ਨੂੰ ਅੱਗੇ ਵਧਾਉਣ ਅਤੇ ਵਿਸ਼ੇਸ਼ ਮੁਹਿੰਮ 3.0 ਦੇ ਪ੍ਰਮੁੱਖ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਪ੍ਰਤੀਬੱਧ ਹੈ।
<><><><><>
ਐੱਸਐੱਨਸੀ/ਪੀਕੇ
(Release ID: 1957843)
Visitor Counter : 118