ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਜ਼ੋਰ ਦਿੰਦਿਆਂ ਕਿਹਾ: ਜਲ ਸੰਸਾਧਨਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਓ; ਹਰ ਬੂੰਦ ਮਾਇਨੇ ਰੱਖਦੀ ਹੈ


ਡੈਮ ਮਾਨਵੀ ਪ੍ਰਤਿਭਾ, ਦ੍ਰਿੜਤਾ ਅਤੇ ਸਹਿਯੋਗ ਦੀ ਭਾਵਨਾ ਦੇ ਸਮਾਰਕ ਹਨ- ਉਪ ਰਾਸ਼ਟਰਪਤੀ

ਭਾਰਤ ਦਾ ਜਲ ਪ੍ਰਬੰਧਨ ਨਾਲ ਡੂੰਘਾ ਸਬੰਧ ਹੈ- ਉਪ ਰਾਸ਼ਟਰਪਤੀ

ਹਾਲ ਹੀ ਵਿੱਚ ਹੋਈ ਜੀ20 ਸਮਿਟ ਵਿੱਚ ਭਾਰਤ ਦੀ ਪ੍ਰਧਾਨਗੀ ਭਾਰਤ ਲਈ ਇੱਕ ਪਰਿਭਾਸ਼ਿਤ ਪਲ ਹੈ- ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਡੈਮ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੂਰਦਰਸ਼ੀ ਪਹੁੰਚ ਵਜੋਂ ਡੈਮ ਸੁਰੱਖਿਆ ਐਕਟ-2021 ਦੀ ਸ਼ਲਾਘਾ ਕੀਤੀ

ਉਪ ਰਾਸ਼ਟਰਪਤੀ ਨੇ ਰਾਸ਼ਟਰੀ ਜਲ ਮਿਸ਼ਨ ਤਹਿਤ ਕਾਮਾਖਿਆ ਐਕਸਪ੍ਰੈਸ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਉਪ ਰਾਸ਼ਟਰਪਤੀ ਨੇ ਡੈਮ ਸੁਰੱਖਿਆ, 2023 'ਤੇ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕੀਤਾ

Posted On: 14 SEP 2023 6:11PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ "ਹਰ ਬੂੰਦ ਮਾਇਨੇ ਰੱਖਦੀ ਹੈ" ਹਰੇਕ ਨਾਗਰਿਕ ਨੂੰ ਪਾਣੀ ਦੇ ਸੰਸਾਧਨਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਦੀ ਤਾਕੀਦ ਕੀਤੀ ਹੈ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਕਿਸੇ ਵਿਅਕਤੀ ਦੀ ਆਰਥਿਕ ਸਮਰੱਥਾ ਉਸ ਨੂੰ ਫਜ਼ੂਲ ਖਰਚੀ ਕਰਨ ਦਾ ਅਧਿਕਾਰ ਨਹੀਂ ਦਿੰਦੀ, ਉਪ ਰਾਸ਼ਟਰਪਤੀ ਨੇ ਕਿਹਾ, "ਸਾਡੀ ਸਭਿਅਤਾ ਦਾ ਤੱਤ ਅਤੇ ਸੰਵਿਧਾਨਕ ਨੁਸਖੇ ਸਾਰੇ ਇੱਕ ਪਹਿਲੂ 'ਤੇ ਇਕੱਠੇ ਹੁੰਦੇ ਹਨ: ਜਦੋਂ ਕੁਦਰਤੀ ਸਰੋਤਾਂ ਦੀ ਵਰਤੋਂ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਜ਼ਿੰਮੇਵਾਰ ਨਾਗਰਿਕ ਹੋਣਾ ਚਾਹੀਦਾ ਹੈ।

 

 

ਅੱਜ ਜੈਪੁਰ ਵਿੱਚ ਡੈਮ ਸੁਰੱਖਿਆ 2023 'ਤੇ ਅੰਤਰਰਾਸ਼ਟਰੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਡੈਮਾਂ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਚਰਚਾ ਕਰਦੇ ਹੋਏ, ਉਨ੍ਹਾਂ ਨੂੰ "ਸਾਈਲੈਂਟ ਸੈਨਟੀਨਲਜ਼" ਕਿਹਾ ਜੋ ਸਾਡੇ ਗ੍ਰਹਿ ਦੀ ਜੀਵਨਧਾਰਾ ਤੱਕ ਸਾਡੀ ਪਹੁੰਚ ਨੂੰ ਯਕੀਨੀ ਬਣਾਉਂਦੇ ਹਨ। ਉਨ੍ਹਾਂ ਕਿਹਾ “ਡੈਮ ਮਨੁੱਖੀ ਪ੍ਰਤਿਭਾ, ਲਗਨ ਅਤੇ ਸਹਿਯੋਗ ਦੀ ਭਾਵਨਾ ਦੇ ਸਮਾਰਕ ਹਨ।”

 

 

ਜਲ ਪ੍ਰਬੰਧਨ ਦੇ ਨਾਲ ਭਾਰਤ ਦੇ ਡੂੰਘੇ ਸਬੰਧਾਂ ਨੂੰ ਉਜਾਗਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸਭਿਅਤਾ ਹਜ਼ਾਰਾਂ ਸਾਲਾਂ ਤੋਂ ਦਰਿਆਵਾਂ ਦੇ ਕੰਢਿਆਂ 'ਤੇ ਪ੍ਰਫੁੱਲਤ ਹੋਈ ਹੈ, ਅਤੇ ਉਨ੍ਹਾਂ ਦੇ ਪਾਣੀਆਂ ਤੋਂ ਜੀਵਨ ਅਤੇ ਪਾਲਣ ਪੋਸ਼ਣ ਪ੍ਰਾਪਤ ਕਰਦੀ ਰਹੀ ਹੈ। ਸ੍ਰੀ ਧਨਖੜ ਨੇ ਇਹ ਵੀ ਕਿਹਾ ਕਿ ਵੇਦ ਅਤੇ ਅਰਥ ਸ਼ਾਸਤਰ ਸਮੇਤ ਪ੍ਰਾਚੀਨ ਗ੍ਰੰਥਾਂ ਵਿੱਚ ਪਾਣੀ ਦੀ ਕਮੀ ਨਾਲ ਨਜਿੱਠਣ ਲਈ ਡੈਮਾਂ ਅਤੇ ਜਲ ਭੰਡਾਰਾਂ ਦੇ ਨਿਰਮਾਣ ਦੁਆਰਾ ਜਲ ਸੰਸਾਧਨਾਂ ਦੇ ਯੋਜਨਾਬੱਧ ਪ੍ਰਬੰਧਨ ਦਾ ਜ਼ਿਕਰ ਹੈ। 

 

 

ਹਰ ਘਰ ਜਲ ਪਹਿਲ ਦੀ ਸਹੀ ਦਿਸ਼ਾ ਵਿੱਚ ਇੱਕ ਕਦਮ ਵਜੋਂ ਸ਼ਲਾਘਾ ਕਰਦੇ ਹੋਏ, ਸ਼੍ਰੀ ਧਨਖੜ ਨੇ ਸਦੀਵੀ ਅੰਤਰ-ਰਾਜੀ ਜਲ ਵਿਵਾਦਾਂ ਨੂੰ ਸੁਲਝਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਪ ਰਾਸ਼ਟਰਪਤੀ ਨੇ ਲੋਕਾਂ ਨੂੰ ਭਾਰਤੀ ਸੰਵਿਧਾਨ ਦੀ ਧਾਰਾ 262 ਵੱਲ ਧਿਆਨ ਦੇਣ ਦੀ ਤਾਕੀਦ ਕੀਤੀ, ਜੋ ਅੰਤਰ-ਰਾਜੀ ਦਰਿਆਵਾਂ ਜਾਂ ਨਦੀ ਘਾਟੀਆਂ ਨਾਲ ਸਬੰਧਿਤ ਵਿਵਾਦਾਂ ਦੇ ਨਿਪਟਾਰੇ ਲਈ ਵਿਧੀ ਦੀ ਰੂਪਰੇਖਾ ਬਾਰੇ ਦੱਸਦੀ ਹੈ। 

 

ਸਮਾਗਮ ਵਿੱਚ ਬੋਲਦੇ ਹੋਏ, ਸ਼੍ਰੀ ਧਨਖੜ ਨੇ ਡੈਮ ਸੇਫਟੀ ਐਕਟ (ਡੀਐੱਸਏ) 2021 ਨੂੰ ਲਾਗੂ ਕਰਨ ਦੀ ਸ਼ਲਾਘਾ ਕੀਤੀ, ਜੋ ਆਪਣੇ ਡੈਮਾਂ ਦੀ ਸੁਰੱਖਿਆ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਮਜ਼ਬੂਤ ​​ਕਰਦਾ ਹੈ। ਉਨ੍ਹਾਂ ਡੈਮ ਪੁਨਰਵਾਸ ਅਤੇ ਸੁਧਾਰ ਪ੍ਰੋਜੈਕਟ (ਡੀਆਰਆਈਪੀ) ਦੇ ਪਹਿਲੇ ਪੜਾਅ ਦੇ ਸਫਲਤਾਪੂਰਵਕ ਮੁਕੰਮਲ ਹੋਣ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਉਮੀਦ ਪ੍ਰਗਟਾਈ ਕਿ ਪ੍ਰੋਜੈਕਟ ਦੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਫੇਜ਼-II ਅਤੇ III ਨਾਲ ਭਾਰਤ ਦੇ ਕਈ ਰਾਜਾਂ ਵਿੱਚ ਡੈਮ ਸੁਰੱਖਿਆ ਵਿੱਚ ਹੋਰ ਵਾਧਾ ਹੋਏਗਾ। 

 

ਗਲੋਬਲ ਮੰਚ 'ਤੇ ਭਾਰਤ ਦੇ ਵਧਦੇ ਪ੍ਰਭਾਵ ਦੀ ਸ਼ਲਾਘਾ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਸਭਿਅਤਾ ਦੇ ਸਿਧਾਂਤਾਂ ਨੂੰ ਭਾਰਤ ਦੀ ਜੀ20 ਦੀ ਪ੍ਰੈਜ਼ੀਡੈਂਸੀ ਦੌਰਾਨ "ਸਭ ਤੋਂ ਵੱਡੀ ਸਵੀਕਾਰਯੋਗਤਾ" ਦੇ ਨਾਲ ਦੁਨੀਆ ਨਾਲ ਸਾਂਝਾ ਕੀਤਾ ਗਿਆ। ਉਨ੍ਹਾਂ ਕਿਹਾ "ਇਹ ਸਮਿਟ ਭਾਰਤ ਲਈ ਇੱਕ ਪਰਿਭਾਸ਼ਿਤ ਪਲ ਸੀ।”

 

ਸਮਾਗਮ ਦੌਰਾਨ, ਉਪ ਰਾਸ਼ਟਰਪਤੀ ਨੇ ਜਲ ਸ਼ਕਤੀ ਮੰਤਰਾਲੇ ਦੇ ਰਾਸ਼ਟਰੀ ਜਲ ਮਿਸ਼ਨ ਦੇ ਸੰਦੇਸ਼ ਨੂੰ ਪਹੁੰਚਾਉਣ ਦੇ ਉਦੇਸ਼ ਨਾਲ ਜੈਪੁਰ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਵਿਨਾਇਲ-ਰੈਪਡ ਕਾਮਾਖਿਆ ਐਕਸਪ੍ਰੈਸ ਨੂੰ ਵਰਚੁਅਲੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ, ਮਾਣਯੋਗ ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਮਾਣਿਕ ਸਾਹਾ, ਤ੍ਰਿਪੁਰਾ ਦੇ ਮਾਣਯੋਗ ਮੁੱਖ ਮੰਤਰੀ, ਸ਼੍ਰੀ ਡੀਕੇ ਸ਼ਿਵਕੁਮਾਰ, ਕਰਨਾਟਕ ਦੇ ਮਾਣਯੋਗ ਉਪ ਮੁੱਖ ਮੰਤਰੀ ਅਤੇ ਹੋਰ ਵਿਦੇਸ਼ੀ ਡੈਲੀਗੇਟ ਅਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। 

 

 


 ********


ਐੱਮਐੱਸ/ਆਰਸੀ


(Release ID: 1957728) Visitor Counter : 122


Read this release in: English , Urdu , Tamil