ਰਸਾਇਣ ਤੇ ਖਾਦ ਮੰਤਰਾਲਾ
ਕੇਂਦਰੀ ਕੈਬਨਿਟ ਨੇ ਮੈਸਰਸ ਸੁਵੇਨ ਫਾਰਮਾਸਿਊਟੀਕਲਸ ਲਿਮਿਟਿਡ ਵਿੱਚ 9589 ਕਰੋੜ ਰੁਪਏ ਤੱਕ ਦੇ ਵਿਦੇਸ਼ੀ ਨਿਵੇਸ਼ ਨੂੰ ਪ੍ਰਵਾਨਗੀ ਦਿੱਤੀ
Posted On:
13 SEP 2023 3:24PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਅੱਜ ਮੈਸਰਸ ਬਰਹਯਾਂਦਾ ਲਿਮਿਟਿਡ,ਸਾਇਪ੍ਰਸ (M/s Berhyanda Limited, Cyprus )ਦੁਆਰਾ ਮੈਸਰਸ ਸੁਵੇਨ ਫਾਰਮਾਸਿਊਟੀਕਲਸ ਲਿਮਿਟਿਡ (M/s Suven Pharmaceuticals Limited) ਵਿੱਚ 9589 ਕਰੋੜ ਰੁਪਏ ਤੱਕ ਦੇ ਵਿਦੇਸ਼ੀ ਨਿਵੇਸ਼ ਦੇ ਲਈ ਪ੍ਰਤੱਖ ਵਿਦੇਸ਼ੀ ਨਿਵੇਸ਼ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪ੍ਰਵਾਨਗੀ ਜ਼ਰੂਰੀ ਓਪਨ ਔਫਰ ਦੇ ਜ਼ਰੀਏ ਮੌਜੂਦਾ ਪ੍ਰਮੋਟਰ ਸ਼ੇਅਰਧਾਰਕਾਂ ਅਤੇ ਜਨਤਕ ਸ਼ੇਅਰਧਾਰਕਾਂ ਤੋਂ ਸ਼ੇਅਰਾਂ ਦੇ ਤਬਾਦਲੇ ਦੇ ਜ਼ਰੀਏ ਮੈਸਰਸ ਬਰਹਯਾਂਦਾ ਲਿਮਿਟਿਡ, ਸਾਇਪ੍ਰਸ ਦੁਆਰਾ ਨੈਸ਼ਨਲ ਸਟਾਕ ਐਕਸਚੇਂਜ ਆਵ੍ ਇੰਡੀਆ ਲਿਮਿਟਿਡ ਅਤੇ ਬੰਬੇ ਸਟਾਕ ਐਕਸਚੇਂਜ ਲਿਮਿਟਿਡ ਵਿੱਚ ਸੂਚੀਬੱਧ ਇੱਕ ਜਨਤਕ ਲਿਮਿਟਿਡ ਭਾਰਤੀ ਫਾਰਮਾਸਿਊਟੀਕਲ ਕੰਪਨੀ ਮੈਸਰਸ ਸੁਵੇਨ ਫਾਰਮਾਸਿਊਟੀਕਲਸ ਲਿਮਿਟਿਡ ਦੇ 76.1ਪ੍ਰਤੀਸ਼ਤ ਇਕੁਇਟੀ ਸ਼ੇਅਰਾਂ ਦੇ ਅਧਿਗ੍ਰਹਿਣ ਦੇ ਲਈ ਹੈ। ਮੈਸਰਸ ਸੁਵੇਨ ਫਾਰਮਾਸਿਊਟੀਕਲਸ ਲਿਮਿਟਿਡ ਵਿੱਚ ਕੁੱਲ ਵਿਦੇਸ਼ੀ ਨਿਵੇਸ਼ 90.1ਪ੍ਰਤੀਸ਼ਤ ਤੱਕ ਵਧਾਇਆ ਜਾ ਸਕਦਾ ਹੈ ।
ਇਸ ਪ੍ਰਸਤਾਵ ਦਾ ਮੁੱਲਾਂਕਣ ਸੇਬੀ, ਆਰਬੀਆਈ, ਸੀਸੀਆਈ ਅਤੇ ਹੋਰ ਸਬੰਧਿਤ ਏਜੰਸੀਆਂ (SEBI, RBI, CCI and other relevant agencies) ਦੁਆਰਾ ਕੀਤਾ ਗਿਆ ਹੈ। ਸਬੰਧਿਤ ਵਿਭਾਗਾਂ,ਆਰਬੀਆਈ ਅਤੇ ਸੇਬੀ ਦੁਆਰਾ ਪ੍ਰਸਤਾਵ ਦੀ ਜਾਂਚ ਦੇ ਬਾਅਦ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਇਹ ਇਸ ਸਬੰਧ ਵਿੱਚ ਲਾਗੂ ਸਾਰੇ ਕਾਇਦਾ ਕਾਨੂੰਨਾਂ (ਰੂਲਸ ਅਤੇ ਰੈਗੂਲੇਸ਼ਨਸ) ਦੀ ਪੂਰਤੀ ਦੇ ਅਧੀਨ ਹੈ।
ਵਿਦੇਸ਼ੀ ਨਿਵੇਸ਼ਕ ਕੰਪਨੀ, ਮੈਸਰਸ ਬਰਹਯਾਂਦਾ ਲਿਮਿਟਿਡ (foreign Investor Company, M/s Berhyanda Limited) ਵਿੱਚ ਸੰਪੂਰਨ ਨਿਵੇਸ਼ ਐਡਵੈਂਟ ਫੰਡਸ ਦੇ ਪਾਸ ਹੈ, ਜੋ ਵਿਭਿੰਨ ਲਿਮਿਟਿਡ ਪਾਰਟਨਰਸ (ਐੱਲਪੀਜ਼) (Limited Partners (LPs)) ਤੋਂ ਨਿਵੇਸ਼ ਇਕੱਤਰ ਕਰਦਾ ਹੈ। ਐਡਵੈਂਟ ਫੰਡ ਦਾ ਪ੍ਰਬੰਧਨ ਐਡਵੈਂਟ ਇੰਟਰਨੈਸ਼ਨਲ ਕਾਰਪੋਰੇਸ਼ਨ ਦੁਆਰਾ ਕੀਤਾ ਜਾਂਦਾ ਹੈ, ਜੋ ਸੰਯੁਕਤ ਰਾਜ ਅਮਰੀਕਾ ਦੀ ਇੱਕ ਨਿਗਮਿਤ ਇਕਾਈ (an entity incorporated in USA) ਹੈ। ਸੰਨ 1984 ਵਿੱਚ ਸਥਾਪਿਤ ਐਡਵੈਂਟ ਇੰਟਰਨੈਸ਼ਨਲ ਕਾਰਪੋਰੇਸ਼ਨ ਨੇ 42 ਦੇਸ਼ਾਂ ਵਿੱਚ ਲਗਭਗ 75 ਬਿਲੀਅਨ ਅਮਰੀਕੀ ਡਾਲਰ ਦਾ ਨਿਵੇਸ਼ ਕੀਤਾ ਹੈ। ਐਡਵੈਂਟ ਇੰਡੀਆ ਨੇ 2007 ਤੋਂ ਭਾਰਤ ਵਿੱਚ ਨਿਵੇਸ਼ ਸ਼ੁਰੂ ਕੀਤਾ ਹੈ ਅਤੇ ਹੁਣ ਤੱਕ ਇਸ ਨੇ ਸਿਹਤ ਸੇਵਾ, ਵਿੱਤੀ ਸੇਵਾਵਾਂ, ਇੰਡਸਟ੍ਰੀਅਲ ਮੈਨੂਫੈਕਚਰਿੰਗ, ਖਪਤਕਾਰ ਵਸਤਾਂ ਅਤੇ ਆਈਟੀ ਸੇਵਾ ਖੇਤਰਾਂ ਦੀਆਂ 20 ਭਾਰਤੀ ਕੰਪਨੀਆਂ ਵਿੱਚ ਲਗਭਗ 34000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਸਵੀਕ੍ਰਿਤ ਨਿਵੇਸ਼ ਦਾ ਲਕਸ਼ ਨਵੇਂ ਰੋਜ਼ਗਾਰਾਂ ਦੀ ਸਿਰਜਣਾ ਕਰਨਾ, ਪਲਾਂਟ ਅਤੇ ਉਪਕਰਣਾਂ ਵਿੱਚ ਨਿਵੇਸ਼ ਦੇ ਜ਼ਰੀਏ ਭਾਰਤੀ ਕੰਪਨੀ ਦੀ ਸਮਰੱਥਾ ਦਾ ਵਿਸਤਾਰ ਕਰਨਾ ਹੈ। ਐਡਵੈਂਟ ਗਰੁੱਪ ਦੇ ਨਾਲ ਸਾਂਝੇਦਾਰੀ (Association with Advent Group) ਨਾਲ ਕਾਰੋਬਾਰ ਸੰਚਾਲਨ ਦਾ ਵਿਸਤਾਰ ਕਰਕੇ ਮੈਸਰਸ ਸੁਵੇਨ ਫਾਰਮਾਸਿਊਟੀਕਲਸ ਲਿਮਿਟਿਡ (M/s Suven Pharmaceuticals Limited) ਨੂੰ ਬੜਾ ਮੰਚ ਪ੍ਰਦਾਨ ਕਰਨ ਦੀ ਉਮੀਦ ਹੈ। ਇਸ ਨਾਲ ਪਰਿਚਾਲਨ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਦੇ ਨਾਲ-ਨਾਲ ਉਤਪਾਦਕਤਾ ਵਧਾਉਣ ਅਤੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੇ ਇਲਾਵਾ ਭਾਰਤੀ ਕੰਪਨੀ ਦੇ ਵਾਤਾਵਰਣ, ਸਿਹਤ ਅਤੇ ਸੁਰੱਖਿਆ ਮਿਆਰਾਂ ਵਿੱਚ ਸੁਧਾਰ ਅਤੇ ਪ੍ਰਬੰਧਨ ਵਿੱਚ ਗਲੋਬਲ ਬਿਹਤਰੀਨ ਪਿਰਤਾਂ ਦੇ ਮੌਜੂਦਾ ਪੇਸ਼ੇਵਰਾਂ ਦੇ ਲਈ ਸ਼ਾਨਦਾਰ ਟ੍ਰੇਨਿੰਗ ਦੇ ਅਵਸਰ ਪ੍ਰਾਪਤ ਹੋਣਗੇ।
ਸਰਕਾਰ ਨੇ ਤੇਜ਼ ਆਰਥਿਕ ਵਾਧੇ ਅਤੇ ਵਿਕਾਸ ਦੇ ਲਈ ਟੈਕਨੋਲੋਜੀ, ਇਨੋਵੇਸ਼ਨ ਅਤੇ ਸਕਿੱਲਿੰਗ ਦੇ ਜ਼ਰੀਏ ਹੋਰ ਲਾਭਾਂ ਦੇ ਨਾਲ-ਨਾਲ ਘਰੇਲੂ ਉਤਪਾਦਕਤਾ ਵਧਾਉਣ, ਮੁਕਾਬਲੇਬਾਜ਼ੀ ਵਧਾਉਣ ਅਤੇ ਰੋਜ਼ਗਾਰ ਸਿਰਜਣਾ ਦੇ ਲਈ ਪੂਰਕ ਪੂੰਜੀ ਲਈ ਗਲੋਬਲ ਬਿਹਤਰੀਨ ਪਿਰਤਾਂ ਨੂੰ ਅਪਣਾਉਣ ਵਾਸਤੇ ਫਾਰਮਾਸਿਊਟੀਕਲ ਖੇਤਰ ਵਿੱਚ ਇੱਕ ਨਿਵੇਸ਼ਕ-ਅਨੁਕੂਲ (an investor-friendly) ਵਿਦੇਸ਼ੀ ਪ੍ਰਤੱਖ ਨਿਵੇਸ਼ (ਐੱਫਡੀਆਈ) ਨੀਤੀ ਵਿਵਸਥਾ ਲਾਗੂ ਕੀਤੀ ਹੈ।
ਮੌਜੂਦਾ ਐੱਫਡੀਆਈ ਨੀਤੀ (extant FDI Policy) ਦੇ ਅਨੁਸਾਰ, ਗ੍ਰੀਨਫੀਲਡ ਫਾਰਮਾਸਿਊਟੀਕਲ ਪ੍ਰੋਜੈਕਟਾਂ ਵਿੱਚ ਆਟੋਮੈਟਿਕ ਰੂਟ ਦੇ ਤਹਿਤ 100 ਪ੍ਰਤੀਸ਼ਤ ਵਿਦੇਸ਼ੀ ਨਿਵੇਸ਼ ਦੀ ਆਗਿਆ ਹੈ। ਬ੍ਰਾਊਨਫੀਲਡ ਫਾਰਮਾਸਿਊਟੀਕਲ ਪ੍ਰੋਜੈਕਟਾਂ ਵਿੱਚ, ਆਟੋਮੈਟਿਕ ਰੂਟ ਦੇ ਤਹਿਤ 74 ਪ੍ਰਤੀਸ਼ਤ ਤੱਕ ਐੱਫਡੀਆਈ (FDI) ਦੀ ਆਗਿਆ ਹੈ ਅਤੇ 74 ਪ੍ਰਤੀਸ਼ਤ ਤੋਂ ਅਧਿਕ ਨਿਵੇਸ਼ ਦੇ ਲਈ ਸਰਕਾਰ ਦੀ ਪ੍ਰਵਾਨਗੀ ਜ਼ਰੂਰੀ ਹੈ। ਪਿਛਲੇ ਪੰਜ ਵਰ੍ਹਿਆਂ (2018-19 ਤੋਂ 2022-23 ਤੱਕ) ਦੇ ਦੌਰਾਨ ਫਾਰਮਾਸਿਊਟੀਕਲ ਖੇਤਰ ਵਿੱਚ ਕੁੱਲ ਐੱਫਡੀਆਈ ਪ੍ਰਵਾਹ (Total FDI inflows) 43,713 ਕਰੋੜ ਰੁਪਏ ਰਿਹਾ ਹੈ।ਪਿਛਲੇ ਵਿੱਤ ਵਰ੍ਹੇ ਵਿੱਚ ਇਸ ਖੇਤਰ ਵਿੱਚ ਐੱਫਡੀਆਈ ਵਿੱਚ 58 ਪ੍ਰਤੀਸ਼ਤ ਦਾ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ ।
***************
ਡੀਐੱਸ/ਐੱਸਕੇਐੱਸ
(Release ID: 1957245)
Visitor Counter : 94