ਖੇਤੀਬਾੜੀ ਮੰਤਰਾਲਾ
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 12 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਨੈਸ਼ਨਲ ਐਗਰੀਕਲਚਰਲ ਸਾਇੰਸ ਸੈਂਟਰ ਕੈਂਪਸ ਵਿੱਚ ਸਥਿਤ ਇੰਡੀਅਨ ਐਗਰੀਕਲਚਰਲ ਰਿਸਰਚ ਕੌਂਸਲ ਕਨਵੈਨਸ਼ਨ ਸੈਂਟਰ ਵਿੱਚ ‘ਕਿਸਾਨਾਂ ਦੇ ਅਧਿਕਾਰਾਂ ‘ਤੇ ਪਹਿਲੇ ਗਲੋਬਲ ਸਿੰਪੋਜ਼ੀਅਮ’ ਦਾ ਉਦਘਾਟਨ ਕਰਨਗੇ
ਸਿੰਪੋਜ਼ੀਅਮ ਵਿੱਚ 80 ਤੋਂ ਵਧ ਦੇਸ਼ਾਂ ਦੇ ਉੱਘੇ ਵਿਗਿਆਨਿਕ, ਕਿਸਾਨ ਅਤੇ ਮਾਹਿਰ ਲੋਕ ਹਿੱਸਾ ਲੈਣਗੇ
ਭਾਗੀਦਾਰ ਦੇਸ਼ ਖੁਰਾਕ ਅਤੇ ਖੇਤੀਬਾੜੀ ਦੇ ਲਈ ਪੌਦਿਆਂ ਦੇ ਜੈਨੇਟਿਕ ਸੰਸਾਧਨਾਂ ‘ਤੇ ਅੰਤਰਰਾਸ਼ਟਰੀ ਸੰਧੀ ਦੇ ਅਨੁਛੇਦ 9 ਵਿੱਚ ਸ਼ਾਮਲ ਕਿਸਾਨਾਂ ਦੇ ਅਧਿਕਾਰਾਂ ਨਾਲ ਸਬੰਧਿਤ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕਰਨਗੇ
Posted On:
11 SEP 2023 8:32PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ ਨਵੀਂ ਦਿੱਲੀ ਵਿੱਚ ਨੈਸ਼ਨਲ ਐਗਰੀਕਲਚਰਲ ਸਾਇੰਸ ਸੈਂਟਰ ਕੈਂਪਸ ਵਿੱਚ ਸਥਿਤ ਇੰਡੀਅਨ ਐਗਰੀਕਲਚਰਲ ਰਿਸਰਚ ਕੌਂਸਲ (ਆਈਸੀਏਆਰ)ਕਨਵੈਨਸ਼ਨ ਸੈਂਟਰ ਵਿੱਚ ਪਹਿਲੇ ‘ਗਲੋਬਲ ਸਿੰਪੋਜ਼ੀਅਮ ਆਨ ਫਾਰਮਰਜ਼ ਰਾਈਟਸ’ (ਜੀਐੱਸਐੱਫਆਰ) ਦਾ ਉਦਘਾਟਨ ਕਰਨਗੇ। ਪ੍ਰੋਗਰਾਮ ਵਿੱਚ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਅਤੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀਮਤੀ ਸ਼ੋਭਾ ਕਰੰਦਲਾਜੇ ਵੀ ਮੌਜੂਦ ਹੋਣਗੇ।
ਇਟਲੀ ਦੇ ਰੋਮ ਸਥਿਤ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐੱਫਏਓ) ਦੇ ਖੁਰਾਕ ਅਤੇ ਖੇਤੀ ਲਈ ਪੌਦਿਆਂ ਦੇ ਜੈਨੇਟਿਕ ਸਰੋਤਾਂ ‘ਤੇ ਅੰਤਰਰਾਸ਼ਟਰੀ ਸੰਧੀ (ਅੰਤਰਰਾਸ਼ਟਰੀ ਸੰਧੀ) ਦੇ ਸਕੱਤਰੇਤ ਦੁਆਰਾ ਆਯੋਜਿਤ, ਗਲੋਬਲ ਸਿੰਪੋਜ਼ੀਅਮ ਦੀ ਮੇਜ਼ਬਾਨੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੁਆਰਾ ਕੀਤੀ ਜਾ ਰਹੀ ਹੈ। ਇਸ ਸਿੰਪੋਜ਼ੀਅਮ ਦੇ ਆਯੋਜਨ ਵਿੱਚ ਪੌਦਾ ਕਿਸਮ ਸੁਰੱਖਿਆ ਅਤੇ ਕਿਸਾਨ ਅਧਿਕਾਰ (ਪੀਪੀਵੀਐੱਫਆਰ)ਅਥਾਰਟੀ, ਇੰਡੀਅਨ ਐਗਰੀਕਲਚਰਲ ਰਿਸਰਚ ਕੌਂਸਲ (ਆਈਸੀਏਆਰ), ਆਈਸੀਏਆਰ-ਭਾਰਤੀ ਖੇਤੀਬਾੜੀ ਖੋਜ ਸੰਸਥਾਨ (ਆਈਏਆਰਆਈ), ਅਤੇ ਆਈਸੀਏਆਰ-ਨੈਸ਼ਨਲ ਬਿਊਰੋ ਆਵ੍ ਪਲਾਂਟ ਜੈਨੇਟਿਕ ਰਿਸੋਰਸਜ਼ (ਐੱਨਬੀਪੀਜੀਆਰ) ਦਾ ਵੀ ਸਹਿਯੋਗ ਪ੍ਰਾਪਤ ਹੋ ਰਿਹਾ ਹੈ। ਭਾਰਤ 12 ਤੋਂ 15 ਸਤੰਬਰ, 2023 ਤੱਕ ਇਸ ਪਹਿਲੇ ‘ਕਿਸਾਨ ਅਧਿਕਾਰਾਂ ‘ਤੇ ਗਲੋਬਲ ਸਿੰਪੋਜ਼ੀਅਮ’ ਦੀ ਮੇਜ਼ਬਾਨੀ ਕਰ ਰਿਹਾ ਹੈ।
ਕਿਸਾਨ ਅਧਿਕਾਰਾਂ ‘ਤੇ ਗਲੋਬਲ ਸਿੰਪੋਜ਼ੀਅਮ ਦੀ ਮੇਜ਼ਬਾਨੀ ਨਾਲ ਸਬੰਧਿਤ ਝਲਕ ਬਾਰੇ ਪ੍ਰੈੱਸ ਕਾਨਫਰੰਸ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ (ਐੱਮਓਏਐੱਫਡਬਲਿਊ) ਅਤੇ ਪੌਦਿਆਂ ਦੀ ਵਿਭਿੰਨਤਾ ਅਤੇ ਕਿਸਾਨਾਂ ਦੀ ਅਧਿਕਾਰ ਸੁਰੱਖਿਆ (ਪੀਪੀਵੀਐੱਫਆਰ) ਅਥਾਰਿਟੀ ਦੁਆਰਾ ਆਯੋਜਿਤ ਕੀਤਾ ਗਿਆ ਸੀ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ, ਪੌਦਿਆਂ ਦੀ ਵਿਭਿੰਨਤਾ ਅਤੇ ਕਿਸਾਨਾਂ ਦੀ ਅਧਿਕਾਰ ਸੁਰੱਖਿਆ ਅਥਾਰਿਟੀ ਦੇ ਚੇਅਰਮੈਨ, ਡਾ.ਟੀ. ਮਹਾਪਾਤਰ ਨੇ ਦੱਸਿਆ ਕਿ ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਨੇ ਪੌਦਿਆਂ ਦੀ ਵਿਭਿੰਨਤਾ ਅਤੇ ਕਿਸਾਨਾਂ ਦੇ ਅਧਿਕਾਰਾਂ ਦੀ ਸੁਰੱਖਿਆ (ਪੀਪੀਵੀਐੱਫਆਰ) ਐਕਟ, 2001 ਦੇ ਰਾਹੀਂ ਪੌਦਿਆਂ ਦੀ ਵਿਭਿੰਨਤਾ ਦੇ ਰਜਿਸਟ੍ਰੇਸ਼ਨ ਦੇ ਸੰਦਰਭ ਵਿੱਚ ਕਿਸਾਨਾਂ ਦੇ ਅਧਿਕਾਰਾਂ ਨੂੰ ਸ਼ਾਮਲ ਕੀਤਾ ਹੈ।
ਉਨ੍ਹਾਂ ਨੇ ਦੱਸਿਆ ਕਿ ਦੁਨੀਆ ਭਰ ਦੇ 59 ਦੇਸ਼ਾਂ ਤੋਂ ਉੱਘੇ ਵਿਗਿਆਨਿਕ ਅਤੇ ਮਾਹਿਰ ਲੋਕ ਹਿੱਸਾ ਲੈਣਗੇ ਅਤੇ ਸੈਸ਼ਨ ਦੌਰਾਨ ਇਸ ਗੱਲ ‘ਤੇ ਵਿਚਾਰ-ਵਟਾਂਦਰਾ ਕਰਨਗੇ ਕਿ ਦੁਨੀਆ ਦੇ ਸਾਰੇ ਖੇਤਰਾਂ ਦੇ ਸਥਾਨਕ ਅਤੇ ਸਵਦੇਸ਼ੀ ਭਾਈਚਾਰੇ ਅਤੇ ਕਿਸਾਨਾਂ ਦੁਆਰਾ ਪੌਦਿਆਂ ਦੇ ਜੈਨੇਟਿਕ ਸੰਸਾਧਨਾਂ (ਪੀਜੀਆਰ)ਦੀ ਸੰਭਾਲ਼ ਅਤੇ ਵਿਕਾਸ ਵਿੱਚ ਵਿਸ਼ਾਲ ਯੋਗਦਾਨ ਨੂੰ ਕਿਵੇਂ ਪਹਿਚਾਣਿਆ ਅਤੇ ਪੁਰਸਕ੍ਰਿਤ ਕੀਤਾ ਜਾਵੇ। ਉਨ੍ਹਾਂ ਨੇ ਇੱਸ ਗੱਲ ‘ਤੇ ਜ਼ੋਰ ਦਿੱਤਾ ਕਿ ਦੁਨੀਆ ਭਰ ਵਿੱਚ ਖੁਰਾਕ ਪ੍ਰਣਾਲੀਆਂ ਬੀਜਾਂ ‘ਤੇ ਨਿਰਭਰ ਹਨ। ਫਸਲਾਂ ਅਤੇ ਰੋਪਣ ਸਮਗੱਰੀ ਦੀ ਨਵੀਆਂ ਕਿਸਮਾਂ ਖੇਤੀ ਉਤਪਾਦਨ, ਆਤਮਨਿਰਭਰਤਾ, ਅਤੇ ਖੁਰਾਕ ਸੁਰੱਖਿਆ ਨੂੰ ਪ੍ਰੋਤਸਾਹਨ ਪ੍ਰਦਾਨ ਕਰਦੀਆਂ ਹਨ। ਪੌਦਿਆਂ ਦੇ ਜੈਨੇਟਿਕ ਸੰਸਾਧਨ ਕੁਪੋਸ਼ਣ, ਜਲਵਾਯੂ ਪਰਿਵਰਤਨ ਨਾਲ ਵਧਦੀ ਉਤਪਾਦਕਤਾ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਕੁੰਜੀ ਹਨ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਡੀਏ ਐਂਡ ਐੱਫਡਬਲਿਊ) ਦੇ ਵਿਸ਼ੇਸ਼ ਸਕੱਤਰ, ਸ਼੍ਰੀ ਰਾਕੇਸ਼ ਰੰਜਨ ਨੇ ਦੱਸਿਆ ਕਿ ਪਹਿਲੇ ਕਿਸਾਨ ਅਧਿਕਾਰਾਂ ‘ਤੇ ਗਲੋਬਲ ਸਿੰਪੋਜ਼ੀਅਮ (ਜੀਐੱਫਐੱਸਆਰ) ਆਯੋਜਿਤ ਕਰਨ ਦਾ ਪ੍ਰਸਤਾਵ ਭਾਰਤ ਸਰਕਾਰ ਦੁਆਰਾ ਪੌਦਿਆ ਦੇ ਜੈਨੇਟਿਕ ਸੰਸਾਧਨਾਂ ‘ਤੇ ਅੰਤਰਰਾਸ਼ਟਰੀ ਸੰਧੀ ਦੀ ਗਵਰਨਿੰਗ ਬਾਡੀ (ਜੀਬੀ9) ਦੇ 9ਵੇਂ ਸੈਸ਼ਨ ਵਿੱਚ ਰੱਖਿਆ ਗਿਆ ਸੀ। ਖੁਰਾਕ ਅਤੇ ਖੇਤੀਬਾੜੀ ਲਈ (ਅੰਤਰਰਾਸ਼ਟਰੀ ਸੰਧੀ) ਸਤੰਬਰ 2022 ਵਿੱਚ ਭਾਰਤ ਵਿੱਚ ਆਯੋਜਿਤ ਕੀਤੀ ਗਈ, ਜਿਸ ‘ਤੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਨੇ ਸਹਿਮਤੀ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਅਧਿਕਾਰ ਇੱਕ ਆਪਸ ਵਿੱਚ ਜੁੜਿਆ ਹੋਇਆ ਮੁੱਦਾ ਹੈ ਅਤੇ ਇੱਕ ਰੋਡਮੈਪ ਲਈ ਇਸ ਮੁੱਦੇ ਦੀ ਆਮ ਸਮਝ ਦੀ ਜ਼ਰੂਰਤ ਹੈ।
ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਦੇ ਭਾਰਤ ਵਿੱਚ ਪ੍ਰਤੀਨਿਧੀ, ਸ਼੍ਰੀ ਤਾਕਾਯੁਕੀ ਹਾਗੇਵਾਰਾ ਨੇ ਹਾਲ ਹੀ ਵਿੱਚ ਸੰਪਨ ਜੀ20 ਸਮਿਟ ਦੇ ਸਫ਼ਲ ਆਯੋਜਨ ਲਈ ਭਾਰਤ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਭਾਰਤ ਦੀ ਆਯੋਜਨ ਸਮਰੱਥਾ ਅਤੇ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੀ ਵਿਭਿੰਨਤਾ ਨੂੰ ਅਪਣਾਉਣ ਦੀ ਸਮਰੱਥਾ ਦੀ ਪ੍ਰਸ਼ੰਸਾ ਕੀਤੀ। ਵਿਭਿੰਨਤਾ ਮਹੱਤਵਪੂਰਨ ਹੈ ਕਿਉਂਕਿ ਇਹ ਸਥਿਰਤਾ ਲਿਆਉਂਦੀ ਹੈ। ਇਸ ਲਈ, ਜੀਵਨ ਨੂੰ ਸਮਰਥਨ ਦੇਣ ਲਈ ਜੈਵ ਵਿਭਿੰਨਤਾ ਦੀ ਜ਼ਰੂਰਤ ਹੈ ਅਤੇ ਕਿਸਾਨ ਅਧਿਕਾਰਾਂ ‘ਤੇ ਗਲੋਬਲ ਸਿੰਪੋਜ਼ੀਅਮ (ਜੀਐੱਫਐੱਸਆਰ) ਕਿਸਾਨਾਂ ਅਤੇ ਖੁਰਾਕ ਸੁਰੱਖਿਆ ਦੇ ਲਈ ਮਹੱਤਵਪੂਰਨ ਆਯੋਜਨ ਹੈ।
ਖੁਰਾਕ ਅਤੇ ਖੇਤੀਬਾੜੀ ਲਈ ਪੌਦਿਆਂ ਦੇ ਜੈਨੇਟਿਕ ਸੰਸਾਧਨਾਂ ‘ਤੇ ਅੰਤਰਰਾਸ਼ਟਰੀ ਸੰਧੀ (ਆਈਟੀਪੀਜੀਆਰਐੱਫਏ) ਦੇ ਸਕੱਤਰ ਸ਼੍ਰੀ ਕੈਂਟ ਨਨਾਡੋਜ਼ੀ ਨੇ ਕਿਹਾ ਕਿ ਸੰਧੀ ਇਸ ਸਿਧਾਂਤ ‘ਤੇ ਕੰਮ ਕਰਦੀ ਹੈ ਕਿ “ਇਹ ਸਭ ਇੱਕ ਬੀਜ ਤੋਂ ਸ਼ੁਰੂ ਹੁੰਦਾ ਹੈ” ਅਤੇ ਕਿਸਾਨ ਬੀਜ ਅਤੇ ਖੁਰਾਕ ਸੁਰੱਖਿਆ ਦੇ ਦਰਮਿਆਨ ਮਹੱਤਵਪੂਰਨ ਮੱਧਵਰਤੀ ਵਜੋਂ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਦੇ ਕੰਮ ਦੇ ਕੇਂਦਰ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਜੀਬੀ9 ਦੀ ਮੇਜ਼ਬਾਨੀ ਭਾਰਤ ਨੇ ਬਿਹਤਰੀਨ ਤਰੀਕੇ ਨਾਲ ਕੀਤੀ ਸੀ ਅਤੇ ਇਹ ਇਸ ਗਲੋਬਲ ਸਿੰਪੋਜ਼ੀਅਮ ਦਾ ਇੱਕ ਉਦਾਹਰਣ ਸੀ।
ਉਨ੍ਹਾਂ ਨੇ ਦੱਸਿਆ ਕਿ ਸੰਧੀ ਦੇ ਆਰਟੀਕਲ ਨਾਲ ਸਬੰਧਿਤ ਕਿਸਾਨਾਂ ਦੇ ਅਧਿਕਾਰਾਂ ਨੂੰ ਪਹਿਚਾਣਨਾ, ਸਾਕਾਰ ਕਰਨ ਅਤੇ ਉਤਸ਼ਾਹਿਤ ਕਰਨ ‘ਤੇ ਕੇਂਦ੍ਰਿਤ ਹੈ। ਉਨ੍ਹਾਂ ਨੇ ਕਿਹਾ ਕਿ ਸੰਧੀ ਕਿਸਾਨਾਂ ਦੇ ਅਧਿਕਾਰਾਂ ਨੂੰ ਸਾਕਾਰ ਕਰਨ ਦੀ ਜ਼ਿੰਮੇਵਾਰੀ ਰਾਸ਼ਟਰੀ ਸਰਕਾਰਾਂ ‘ਤੇ ਰੱਖਦੀ ਹੈ ਅਤੇ ਇਨ੍ਹਾਂ ਅਧਿਕਾਰਾਂ ਦੀ ਸੁਰੱਖਿਆ, ਵਾਧਾ ਅਤੇ ਹਾਸਲ ਕਰਨ ਦੇ ਸੰਭਾਵਿਤ ਉਪਾਵਾਂ ਦੀ ਰੂਪਰੇਖਾ ਤਿਆਰ ਕਰਦੀ ਹੈ।
ਕਿਸਾਨ ਦੁਨੀਆ ਦੇ ਲਈ ਭੋਜਨ ਦੀ ਉਪਲਬਧਤਾ ਦੇ ਲਈ ਬੀਜਾਂ ਨੂੰ ਚੁਣਨ ਅਤੇ ਸਾਂਝਾ ਕਰਨ ਵਿੱਚ ਹਜ਼ਾਰਾਂ ਸਾਲਾਂ ਤੋਂ ਕੀਤੇ ਗਏ ਕੰਮ ਦੇ ਰਖਵਾਲੇ ਅਤੇ ਧਾਰਕ ਹਨ। ਕਿਸਾਨਾਂ ਦੇ ਬੀਜਣ ਅਤੇ ਵੰਡਣ ਦੇ ਅਧਿਕਾਰਾਂ ਦੇ ਨਾਲ-ਨਾਲ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਸਥਾਨ ਦੀ ਬਹੁਤ ਜ਼ਰੂਰਤ ਹੈ ਅਤੇ ਉਨ੍ਹਾਂ ਦੇ ਯੋਗਦਾਨ ਦਾ ਜਸ਼ਨ ਮਨਾਉਣ ਦੀ ਵੀ ਬਹੁਤ ਜ਼ਰੂਰਤ ਹੈ। ਉਨ੍ਹਾਂ ਨੇ ਕਿਸਾਨਾਂ ਦੇ ਸਵਦੇਸ਼ੀ ਗਿਆਨ ਦੀ ਰੱਖਿਆ ਕਰਨ ਦੀ ਜ਼ਰੂਰਤ ਅਤੇ ਬੀਜਾਂ ਅਤੇ ਉਤਪਾਦਨ ਪ੍ਰਣਾਲੀਆਂ ਵਿੱਚ ਵਿਭਿੰਨਤਾ ਦੀ ਪ੍ਰਾਸੰਗਿਕਤਾ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕੋਲ ਸਮ੍ਰਿੱਧ ਅਨੁਭਵ ਹੈ ਅਤੇ ਸਹਿਯੋਗ ਦੇ ਨਾਲ ਆਮ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਗਿਆਨ ਸਾਂਝਾ ਕਰਨਾ ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵਿੱਚ ਖੇਤੀਬਾੜੀ ਕਮਿਸ਼ਨਰ ਸ਼੍ਰੀ ਪੀ.ਕੇ.ਸਿੰਘ ਨੇ ਕਿਹਾ ਕਿ ਕਿਸਾਨ ਦੁਨੀਆ ਦੇ ਲਈ ਖੁਰਾਕ ਸੁਰੱਖਿਆ ਉਪਲਬਧ ਕਰਵਾਉਂਦੇ ਹਨ। ਸ਼੍ਰੀ ਪੀ.ਕੇ .ਸਿੰਘ ਨੇ ਕਿਹਾ ਕਿ ਪੌਦਿਆਂ ਦੇ ਉਤਪਾਦਕ ਅਧਿਕਾਰ ਅਤੇ ਕਿਸਾਨਾਂ ਦੇ ਅਧਿਕਾਰ ਪੌਦਿਆਂ ਦੀ ਵਿਭਿੰਨਤਾ ਅਤੇ ਕਿਸਾਨਾਂ ਦੇ ਅਧਿਕਾਰਾਂ ਦੀ ਸੁਰੱਖਿਆ (ਪੀਪੀਵੀਐੱਫਆਰ) ਐਕਟ 2001 ਦਾ ਹਿੱਸਾ ਹਨ ਅਤੇ ਧਾਰਾ 39 ਵਿੱਚ ਕਿਸਾਨਾਂ ਦੇ ਅਧਿਕਾਰਾਂ ਲਈ ਸਾਰੇ ਪ੍ਰਾਵਧਾਨ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅਧਿਕਾਰਾਂ ਦੇ ਸਬੰਧ ਵਿੱਚ ਭਾਰਤ ਦੀ ਮੋਹਰੀ ਭੂਮਿਕਾ ਹੈ।
ਪੌਦਿਆਂ ਦੀ ਵਿਭਿੰਨਤਾ ਅਤੇ ਕਿਸਾਨਾਂ ਦੇ ਅਧਿਕਾਰਾਂ ਦੀ ਸੁਰੱਖਿਆ (ਪੀਪੀਵੀਐੱਫਆਰ) ਅਥਾਰਿਟੀ ਦੇ ਸਾਬਕਾ ਚੇਅਰਪਰਸਨ, ਡਾ.ਪੀ.ਐੱਲ.ਗੌਤਮ ਨੇ ਪਿਛਲੇ ਤਿੰਨ ਦਹਾਕਿਆਂ ਵਿੱਚ ਸੰਧੀ ਦੇ ਮਹੱਤਵ ‘ਤੇ ਇੱਰਕ ਇਤਿਹਾਸਿਕ ਦ੍ਰਿਸ਼ਟੀਕੋਣ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਸਾਲ 1990 ਦੇ ਦਹਾਕੇ ਦੀ ਸ਼ੁਰੂਆਤ ਇੱਕ ਬਹੁਤ ਹੀ ਮਹੱਤਵਪੂਰਨ ਮਿਆਦ ਸੀ ਕਿਉਂਕਿ ਜੈਵ ਵਿਭਿੰਨਤਾ ਦੀ ਸੰਭਾਲ਼ ਦੇ ਮਹੱਤਵ ਨੂੰ ਮਹਿਸੂਸ ਕੀਤਾ ਗਿਆ ਅਤੇ 1992 ਵਿੱਚ ਜੈਵਿਕ ਵਿਭਿੰਨਤਾ ‘ਤੇ ਕਨਵੈਂਸ਼ਨ (ਸੀਬੀਡੀ) ਨੂੰ ਅਪਣਾਇਆ ਗਿਆ, ਜਿਸ ਨੇ ਆਪਣੇ ਜੈਵਿਕ ਸੰਸਾਧਨਾਂ ‘ਤੇ ਰਾਸ਼ਟਰਾਂ ਦੀ ਪ੍ਰਭੂਸਤਾ ਨੂੰ ਸੁਨਿਸ਼ਚਿਤ ਕੀਤਾ। ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਸੰਧੀ ਨੂੰ ਜੈਵਿਕ ਵਿਭਿੰਨਤਾ ‘ਤੇ ਕਨਵੈਂਸ਼ਨ (ਸੀਬੀਡੀ) ਦੁਆਰਾ ਧਿਆਨ ਨਾ ਦਿੱਤੇ ਗਏ ਦੋ ਪ੍ਰਮੁੱਖ ਮੁੱਦਿਆਂ ਦੇ ਨਾਲ ਅਪਣਾਇਆ ਗਿਆ ਸੀ, ਇੱਕ ਸੀ ਕਿਸਾਨਾਂ ਦੇ ਅਧਿਕਾਰ ਅਤੇ ਦੂਸਰਾ ਸੀ ਸੀਬੀਡੀ ਤੋਂ ਪਹਿਲਾਂ ਇਕੱਠੇ ਕੀਤਾ ਗਏ ਪਹਿਲੇ ਸਥਿਤੀ ਸੰਗ੍ਰਹਿ। ਸੰਧੀ ਨੇ ਇਨ੍ਹਾਂ ਨੂੰ ਆਪਣੇ ਆਦੇਸ਼ ਵਿੱਚ ਸ਼ਾਮਲ ਕੀਤਾ ਅਤੇ ਭਾਰਤ ਨੇ ਅਜਿਹੀ ਗੱਲਬਾਤ ਵਿੱਚ ਵੱਡੀ ਭੂਮਿਕਾ ਨਿਭਾਈ।
ਸੰਯੁਕਤ ਸਕੱਤਰ (ਬੀਜ) ਸ਼੍ਰੀ ਪੰਕਜ ਯਾਦਵ ਨੇ ਦੱਸਿਆ ਕਿ ਨਵੇਂ ਬਣੇ ‘ਪਲਾਟ ਅਥਾਰਿਟੀ ਭਵਨ’ ਪੀਪੀਵੀਐੱਫਆਰ ਅਥਾਰਿਟੀ ਦਾ ਦਫ਼ਤਰ ਅਤੇ ਇੱਕ ਔਨਲਾਈਨ ਪੌਦਿਆਂ ਦੀ ਕਿਸਮ ‘ਰਜਿਸਟ੍ਰੇਸ਼ਨ ਪੋਰਟਲ’ ਦਾ ਉਦਘਾਟਨ ਰਾਸ਼ਟਰਪਤੀ ਦੁਆਰਾ ਕੀਤਾ ਜਾਵੇਗਾ। ਉਦਘਾਟਨ ਸਮਾਰੋਹ ਵਿੱਚ ਪੀਪੀਵੀਐੱਫਆਰ ਐਕਟ, 2001 ਦੇ ਪ੍ਰਾਵਧਾਨਾਂ ਦੇ ਅਨੁਸਾਰ ਪੌਦਿਆਂ ਦੀ ਵਿਭਿੰਨਤਾ ਅਤੇ ਕਿਸਾਨਾਂ ਦੇ ਅਧਿਕਾਰ ਸੁਰੱਖਿਆ (ਪੀਪੀਵੀਐੱਫਆਰ) ਅਥਾਰਿਟੀ ਦੁਆਰਾ ਸਥਾਪਿਤ ਕਿਸਾਨ ਪੁਰਸਕਾਰ ਦੀ ਪੇਸ਼ਕਾਰੀ ਵੀ ਸ਼ਾਮਲ ਹੋਵੇਗੀ, ਜਿਸ ਵਿੱਚ ਸਾਲ 2021 ਅਤੇ 2022 ਦੇ ਲਈ ‘ਪਲਾਂਟ ਜੀਨੋਮ ਸੇਵੀਅਰ ਕਮਿਊਨਿਟੀਜ਼’ ਅਤੇ ‘ਭਾਰਤ ਦੇ ਪਲਾਂਟ ਜੀਨੋਮ ਸੇਵੀਅਰ ਕਿਸਾਨ’ ਦਾ ਸਨਮਾਨ ਦਿੱਤਾ ਜਾਵੇਗਾ।
***************
ਐੱਸਕੇ/ਐੱਸਐੱਸ/ਐੱਸਐੱਮ
(Release ID: 1957243)
Visitor Counter : 129