ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਵਿਸ਼ੇਸ਼ ਮੁਹਿੰਮ 2.0 ਦੇ ਤਹਿਤ ਈ-ਆਫਿਸ ਦਾ 100% ਲਾਗੂਕਰਣ

Posted On: 12 SEP 2023 4:54PM by PIB Chandigarh

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਮੰਤਰਾਲਾ, ਖੁਦਮੁਖਤਿਆਰ ਸੰਸਥਾਵਾਂ ਅਤੇ ਖੇਤਰੀ ਸੰਰਚਨਾਵਾਂ ਵਿੱਚ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਦਸੰਬਰ, 2022 ਤੋਂ ਅਗਸਤ, 2023 ਦੀ ਅਵਧੀ ਦੇ ਦੌਰਾਨ ਲੰਬਿਤ ਹਵਾਲਿਆਂ ਦੇ ਨਿਪਟਾਰੇ ਦੇ ਸਬੰਧ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੁਆਰਾ ਨਿਮਨਲਿਖਤ ਪ੍ਰਗਤੀ ਕੀਤੀ ਗਈ ਹੈ: 

 

  • 12,202 ਭੌਤਿਕ ਫਾਈਲਾਂ ਨੂੰ ਬਾਹਰ ਕੱਢਿਆ ਗਿਆ।

  • ਈ-ਆਫਿਸ ਦਾ 100% ਲਾਗੂਕਰਣ।

  • 4,571 ਲੰਬਿਤ ਪਬਲਿਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ।

  • 1,467 ਲੰਬਿਤ ਪਬਲਿਕ ਸ਼ਿਕਾਇਤ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ।

  • ਸਕਰੈਪ ਦੇ ਨਿਪਟਾਰੇ ਤੋਂ 88,166 ਰੁਪਏ ਦੀ ਆਮਦਨ ਹੋਈ।

 

ਇਸ ਤੋਂ ਇਲਾਵਾ, ਸਵੱਛਤਾ ਅਭਿਆਨ ਦੇ ਤਹਿਤ ਮੰਤਰਾਲੇ ਦੁਆਰਾ ਨਿਮਨਲਿਖਤ ਵਧੀਆ ਵਿਵਹਾਰਾਂ ਨੂੰ ਅਪਣਾਇਆ ਗਿਆ ਹੈ:

 

  • ਪੀਜੀ ਅਪੀਲਾਂ ਦੇ ਵਿਕੇਂਦਰੀਕਰਣ ਅਤੇ ਤੇਜ਼ੀ ਨਾਲ ਨਿਪਟਾਰੇ ਲਈ ਸੀਪੀਜੀਆਰਏਐੱਮਐੱਸ ਪੋਰਟਲ 'ਤੇ 37 ਉਪ-ਅਪੀਲੇਟ ਅਥਾਰਟੀਆਂ (ਡਿਵੀਜ਼ਨ/ਸਕੀਮ-ਵਾਰ) ਲਈ ਉਪਭੋਗਤਾ ਪ੍ਰਮਾਣ ਪੱਤਰ ਬਣਾਏ ਗਏ ਹਨ।

  • ਦਫਤਰਾਂ ਦਾ ਸੁੰਦਰੀਕਰਨ ਅਤੇ ਕਮਰਿਆਂ ਦਾ ਨਵੀਨੀਕਰਨ ਕੀਤਾ ਗਿਆ।

 

  ********

 

ਐੱਸਐੱਸ/ਟੀਐੱਫਕੇ


(Release ID: 1956801) Visitor Counter : 101


Read this release in: English , Urdu , Marathi , Hindi