ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 12 ਤੋਂ 13 ਸਤੰਬਰ ਤੱਕ ਗੁਜਰਾਤ ਦਾ ਦੌਰਾ ਕਰਨਗੇ
Posted On:
11 SEP 2023 8:56PM by PIB Chandigarh
ਭਾਰਤ ਦੇ ਰਾਸ਼ਟਰਪਤੀ , ਸ਼੍ਰੀਮਤੀ ਦ੍ਰੌਪਦੀ ਮੁਰਮੂ 12 ਤੋਂ 13 ਸਤੰਬਰ, 2023 ਤੱਕ ਗੁਜਰਾਤ ਦਾ ਦੌਰਾ ਕਰਨਗੇ।
ਰਾਸ਼ਟਰਪਤੀ 12 ਸਤੰਬਰ, 2023 ਦੀ ਸ਼ਾਮ ਨੂੰ, ਗਾਂਧੀਨਗਰ ਪਹੁੰਚਣਗੇ।
13 ਸਤੰਬਰ, 2023 ਨੂੰ ਰਾਸ਼ਟਰਪਤੀ ‘ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ’ (ਐੱਨਈਵੀਏ) (‘National e-Vidhan Application’ (NeVA)) ਪ੍ਰੋਜੈਕਟ ਦਾ ਉਦਘਾਟਨ ਕਰਨਗੇ ਅਤੇ ਗਾਂਧੀਨਗਰ ਵਿੱਚ ਗੁਜਰਾਤ ਵਿਧਾਨ ਸਭਾ ਦੇ ਮੈਂਬਰਾਂ ਨੂੰ ਸੰਬੋਧਨ ਕਰਨਗੇ। ਉਸੇ ਦਿਨ, ਉਹ ਰਾਜ ਭਵਨ, ਗਾਂਧੀਨਗਰ ਤੋਂ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ‘ਆਯੁਸ਼ਮਾਨ ਭਵ’ ਪਹਿਲ (‘Ayushman Bhav’ initiative) ਨੂੰ ਵਰਚੁਅਲੀ ਲਾਂਚ ਕਰਨਗੇ।
***
ਡੀਐੱਸ/ਐੱਸਟੀ
(Release ID: 1956541)
Visitor Counter : 96