ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਮਹਿਲਾ ਕਾਰੀਗਰਾਂ ਨੇ ਕੇਵੀਆਈਸੀ ਦੇ ਚੇਅਰਮੈਨ ਨਾਲ ਰਕਸ਼ਾ ਬੰਧਨ ਮਨਾਇਆ
Posted On:
31 AUG 2023 8:00PM by PIB Chandigarh
ਰਕਸ਼ਾ ਬੰਧਨ ਦੇ ਤਿਉਹਾਰ ਦੇ ਸ਼ੁਭ ਮੌਕੇ 'ਤੇ ਅੱਜ ਦੇਸ਼ ਦੇ ਵੱਖ-ਵੱਖ ਖੇਤਰਾਂ ਦੀਆਂ ਕਾਰੀਗਰ ਭੈਣਾਂ ਨਵੀਂ ਦਿੱਲੀ ਦੇ ਖਾਦੀ ਭਵਨ ਵਿਖੇ ਇਕੱਠੀਆਂ ਹੋਈਆਂ ਅਤੇ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇਵੀਆਈਸੀ) ਦੇ ਮਾਣਯੋਗ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਦੇ ਗੁੱਟ 'ਤੇ ਖਾਦੀ ਦੀ ਰੱਖੜੀ ਬੰਨ੍ਹੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ, ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 7 ਅਗਸਤ, 2023 ਨੂੰ ਆਯੋਜਿਤ 'ਰਾਸ਼ਟਰੀ ਹੈਂਡਲੂਮ ਦਿਵਸ' ਸਮਾਗਮ ਦੌਰਾਨ, ਨਾਗਰਿਕਾਂ ਨੂੰ ਆਪਣੇ ਆਉਣ ਵਾਲੇ ਤਿਉਹਾਰਾਂ ਲਈ ਖਾਦੀ ਅਤੇ ਪੇਂਡੂ ਉਦਯੋਗ ਦੇ ਉਤਪਾਦਾਂ ਦੀ ਚੋਣ ਕਰਕੇ ਪੇਂਡੂ ਕਾਰੀਗਰਾਂ ਦਾ ਸਮਰਥਨ ਕਰਨ ਕਰਨ ਦੀ ਅਪੀਲ ਕੀਤੀ, ਤਾਂ ਜੋ ਭਾਰਤ ਦੇ ਦੂਰ-ਦੁਰਾਡੇ ਦੇ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਵਧੀਆ ਮੌਕੇ ਯਕੀਨੀ ਬਣਾਏ ਜਾ ਸਕਣ।
'ਆਤਮਨਿਰਭਰ ਭਾਰਤ' ਮੁਹਿੰਮ, ਜੋ ਕਿ ਮਹਿਲਾ ਵਿਕਾਸ 'ਤੇ ਜ਼ੋਰ ਦਿੰਦੀ ਹੈ, ਦੇ ਨਾਲ ਪ੍ਰਧਾਨ ਮੰਤਰੀ ਨੇ ਹਮੇਸ਼ਾ ਦੇਸ਼ ਦੇ ਵੱਖ-ਵੱਖ ਕੋਨੇ-ਕੋਨੇ ਤੋਂ ਮਹਿਲਾ ਕਾਰੀਗਰਾਂ ਨੂੰ ਖਾਦੀ ਰੱਖੜੀਆਂ ਬਣਾਉਣ ਲਈ ਉਤਸ਼ਾਹਿਤ ਕੀਤਾ ਹੈ। ਸ਼੍ਰੀ ਮਨੋਜ ਕੁਮਾਰ ਨੇ ਦੁਹਰਾਇਆ ਕਿ 'ਖਾਦੀ ਰੱਖੜੀ' ਦੀ ਵਿਲੱਖਣਤਾ ਕਤਾਈ ਕਰਨ ਵਾਲੇ ਪੇਂਡੂ ਭਾਰਤੀਆਂ ਦੀ ਲਗਨ ਵਿੱਚ ਹੈ, ਜੋ ਇਸਨੂੰ ਬਣਾਉਣ ਲਈ ਅਣਥੱਕ ਮਿਹਨਤ ਕਰਦੇ ਹਨ, ਚਰਖਾ ਚਲਾ ਕੇ ਸੂਤ ਕੱਤਦੇ ਹਨ। ਇਹ ਉਤਪਾਦ ਪੂਰੀ ਤਰ੍ਹਾਂ ਕੁਦਰਤੀ ਹਨ, ਕਿਸੇ ਵੀ ਸਿੰਥੈਟਿਕ ਚੀਜ਼ ਤੋਂ ਰਹਿਤ ਹਨ।
ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਤਿਆਰ ਕੀਤੀਆਂ ਅਜਿਹੀਆਂ ਖਾਦੀ ਰੱਖੜੀਆਂ ਹੁਣ ਨਵੀਂ ਦਿੱਲੀ ਦੇ ਖਾਦੀ ਭਵਨ ਵਿੱਚ ਕਾਫੀ ਮਾਤਰਾ ਵਿੱਚ ਉਪਲਬਧ ਹਨ, ਜਿਨ੍ਹਾਂ ਦੀ ਕੀਮਤ 20 ਤੋਂ 250 ਰੁਪਏ ਤੱਕ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ, ਮੇਕ ਇਨ ਇੰਡੀਆ ਪਹਿਲਕਦਮੀ ਦੇ ਸਮਰਥਨ ਵਿੱਚ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ 'ਆਤਮਨਿਰਭਰ ਭਾਰਤ' ਮੁਹਿੰਮ ਨੂੰ ਸਫਲ ਬਣਾਉਣ ਲਈ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਵਿੱਚ ਯੋਗਦਾਨ ਪਾ ਰਿਹਾ ਹੈ। ਇਸ ਕੋਸ਼ਿਸ਼ ਦੇ ਤਹਿਤ, ਕਮਿਸ਼ਨ ਪੀਐੱਮਈਜੀਪੀ ਵਰਗੀਆਂ ਵੱਡੀਆਂ ਯੋਜਨਾਵਾਂ ਦੇ ਤਹਿਤ ਮਨਜ਼ੂਰਸ਼ੁਦਾ ਕਰਜ਼ਾ ਰਾਸ਼ੀ ਦੇ 35% ਤੱਕ ਦੀ ਗ੍ਰਾਂਟ ਪ੍ਰਦਾਨ ਕਰ ਰਿਹਾ ਹੈ। ਇਸ ਤੋਂ ਇਲਾਵਾ, ਖਾਦੀ ਗਤੀਵਿਧੀਆਂ ਵਿੱਚ ਸ਼ਾਮਲ ਕਰਮਚਾਰੀਆਂ ਵਿੱਚੋਂ 80% ਮਹਿਲਾਵਾਂ ਹਨ। ਉਨ੍ਹਾਂ ਮਹਿਲਾਵਾਂ ਵਿੱਚ ਗਰੀਬੀ, ਅਨਪੜ੍ਹਤਾ ਅਤੇ ਮਾੜੀ ਸਿਹਤ ਦੇ ਖਾਤਮੇ ਨੂੰ ਸਭ ਤੋਂ ਵੱਧ ਮਹੱਤਵ ਦਿੰਦੇ ਹੋਏ ਹੁਨਰ ਵਿਕਾਸ ਅਤੇ ਆਤਮਨਿਰਭਰਤਾ ਨਾਲ ਉਨ੍ਹਾਂ ਦੀਆਂ ਸਮਰੱਥਾਵਾਂ ਦੀ ਪੂਰਤੀ ਦੀ ਕਾਮਨਾ ਕੀਤੀ।
*****
ਐੱਮਜੇਪੀਐੱਸ
(Release ID: 1956261)
Visitor Counter : 98