ਰੱਖਿਆ ਮੰਤਰਾਲਾ

ਬ੍ਰਾਜ਼ੀਲ ਦੀ ਜਲ ਸੈਨਾ ਦੀ ਵਫਦ ਦਾ 5 ਸਤੰਬਰ 2023 ਨੂੰ ਦਿੱਲੀ ਦਾ ਦੌਰਾ

Posted On: 05 SEP 2023 7:19PM by PIB Chandigarh

ਚੀਫ ਆਵ੍ ਜਨਰਲ ਸਟਾਫ ਐਡਮਿਰਲ ਜੋਸ ਔਗਸਟੋ ਵੇਰਾ ਦਾ ਕੁੰਹਾ ਡੀ ਮੇਨੇਜੇਸ ਦੀ ਅਗਵਾਈ ਵਿੱਚ ਬ੍ਰਾਜ਼ੀਲ ਦੀ ਜਲ ਸੈਨਾ ਦੇ ਇੱਕ ਵਫਦ ਨੇ 05 ਸਤੰਬਰ 2023 ਨੂੰ ਨਵੀਂ ਦਿੱਲੀ ਦਾ ਦੌਰਾ ਕੀਤਾ ਅਤੇ ਜਲ ਸੈਨਾ ਸਟਾਫ ਦੇ ਉਪ ਪ੍ਰਮੁੱਖ ਵਾਈਸ ਐਡਮਿਰਲ ਸੰਜੇ ਜੇ ਸਿੰਘ ਨਾਲ ਮੁਲਾਕਾਤ ਕੀਤੀ। ਬ੍ਰਾਜ਼ੀਲ ਦੇ ਵਫਦ ਨੇ ਜਲ ਸੈਨਾ ਦੇ ਚੀਫ ਆਵ੍ ਮਟੀਰੀਅਲ ਵਾਈਸ ਐਡਮਿਰਲ ਸੰਦੀਪ ਨੈਥਾਨੀ ਦੇ ਨਾਲ ਆਪਸੀ ਸਹਿਯੋਗ ਦੇ ਖੇਤਰਾਂ ‘ਤੇ ਵੀ ਚਰਚਾ ਕੀਤੀ, ਜਿਸ ਵਿੱਚ ਪਨਡੁੱਬੀ ਰੱਖ-ਰਖਾਅ ਵਿੱਚ ਆਤਮਨਿਰਭਰਤਾ ਹਾਸਲ ਕਰਨ ਦੇ ਲਈ ਭਾਰਤੀ ਜਲ ਸੈਨਾ ਦੇ ਸਵਦੇਸ਼ੀ ਪ੍ਰਯਤਨਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

********

ਵੀਐੱਮ/ਜੇਐੱਸਐੱਨ



(Release ID: 1955195) Visitor Counter : 105


Read this release in: Hindi , English , Urdu