ਸਿੱਖਿਆ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਮੈਟਾ ਦੇ ਨਾਲ 3 ਸਾਲ ਦੀ ਸਾਂਝੇਦਾਰੀ ਸ਼ੁਰੂ ਕੀਤੀ, ਸਿੱਖਿਆ ਤੋਂ ਉੱਦਮਤਾ ਤੱਕ: ਵਿਦਿਆਰਥੀਆਂ, ਅਧਿਆਪਕਾਂ ਅਤੇ ਉੱਦਮੀਆਂ ਦੀ ਇੱਕ ਪੀੜ੍ਹੀ ਦਾ ਸਸ਼ਕਤੀਕਰਣ


‘ਸਿੱਖਿਆ ਤੋਂ ਉੱਦਮਤਾ’ ਦੇ ਰਾਹੀਂ ਡਿਜੀਟਲ ਕੌਸ਼ਲ ਨੂੰ ਜ਼ਮੀਨੀ ਪੱਧਰ ਤੱਕ ਲੈ ਜਾਣ, ਵਿਦਿਆਰਥੀਆਂ, ਨੌਜਵਾਨਾਂ, ਕਰਮਚਾਰੀਆਂ ਅਤੇ ਸੂਖਮ ਉੱਦਮੀਆਂ ਨੂੰ ਭਵਿੱਖ ਦੀ ਤਕਨੀਕਾਂ ਨਾਲ ਜੋੜਿਆ ਜਾਵੇਗਾ- ਸ਼੍ਰੀ ਧਰਮੇਂਦਰ ਪ੍ਰਧਾਨ

ਪੂਰੇ ਸਮਾਜ ਦੇ ਲਈ ਟੈਕਨੋਲੋਜੀ ਨੂੰ ਸਮਾਨ ਬਣਾਉਣ ਲਈ ਭਾਰਤ ਦੇ ਲੋਕਤੰਤਰ, ਜਨਸੰਖਿਆ ਅਤੇ ਵਿਭਿੰਨਤਾ ਨੂੰ ਟੈਕਨੋਲੋਜੀ ਨਾਲ ਜੋੜਿਆ ਜਾਵੇਗਾ- ਸ਼੍ਰੀ ਧਰਮੇਂਦਰ ਪ੍ਰਧਾਨ

ਐੱਨਆਈਐੱਸਈਬੀਯੂਡੀ, ਏਆਈਸੀਟੀਈ, ਸੀਬੀਐੱਸਈ ਅਤੇ ਮੈਟਾ ਦੇ ਦਰਮਿਆਨ 3 ਆਸ਼ਯ ਪੱਤਰਾਂ (LoIs) ਦਾ ਆਦਾਨ-ਪ੍ਰਦਾਨ ਕੀਤਾ ਗਿਆ

Posted On: 04 SEP 2023 3:55PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਨਵੀਂ ਦਿੱਲੀ ਵਿੱਚ ਸਿੱਖਿਆ ਮੰਤਰਾਲੇ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਅਤੇ ਮੈਟਾ ਦੇ ਦਰਮਿਆਨ 3 ਸਾਲ ਦੀ ਸਾਂਝੇਦਾਰੀ “ਐਜੂਕੇਸ਼ਨ ਟੂ ਐਂਟਰਪ੍ਰਨਿਓਰਸ਼ਿਪ: ਵਿਦਿਆਰਥੀਆਂ, ਅਧਿਆਪਕਾਂ ਅਤੇ ਉੱਦਮੀਆਂ ਦੀ ਇੱਕ ਪੀੜ੍ਹੀ ਦਾ ਸਸ਼ਕਤੀਕਰਣ” ਦੀ ਸ਼ੁਰੂਆਤ ਕੀਤੀ। ਮੈਟਾ ਅਤੇ ਐੱਨਆਈਈਐੱਸਬੀਯੂਡੀ, ਏਆਈਸੀਟੀਈ ਅਤੇ ਸੀਬੀਐੱਸਈ ਦੇ ਦਰਮਿਆਨ 3 ਆਸ਼ਯ ਪੱਤਰਾਂ (LoIs) ਦਾ ਆਦਾਨ ਪ੍ਰਦਾਨ ਕੀਤਾ ਗਿਆ। ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਣਾ ਦੇਵੀ ਅਤੇ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਵੀ ਇਸ ਮੌਕੇ ‘ਤੇ ਮੌਜੂਦ ਸਨ।

 

ਪ੍ਰੋਗਰਾਮ ਵਿੱਚ ਆਪਣੇ ਸੰਬੋਧਨ ਵਿੱਚ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਅੱਜ ਸ਼ੁਰੂ ਕੀਤੀ ਗਈ ਪਹਿਲ ਭਾਰਤ ਨੂੰ ਦੁਨੀਆ ਦੀ ਕੌਸ਼ਲ ਰਾਜਧਾਨੀ ਬਣਾਉਣ ਅਤੇ ਸਾਡੀ ਅੰਮ੍ਰਿਤ ਪੀੜ੍ਹੀ ਨੂੰ ਸਸ਼ਕਤ ਬਣਾਉਣ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਐਜੂਕੇਸ਼ਨ ਟੂ ਐਂਟਰਪ੍ਰਨਿਓਰਸ਼ਿਪ’ ਸਾਂਝੇਦਾਰੀ ਇੱਕ ਗੇਮ-ਚੇਂਜਰ ਹੈ, ਜੋ ਡਿਜੀਟਲ ਸਕਿੱਲਿੰਗ ਨੂੰ ਜ਼ਮੀਨੀ ਪੱਧਰ ਤੱਕ ਲੈ ਜਾਵੇਗੀ। ਇਹ ਸਾਡੇ ਪ੍ਰਤਿਭਾ ਪੂਲ ਦੀਆਂ ਸਮਰੱਥਾਵਾਂ ਦਾ ਨਿਰਮਾਣ ਕਰੇਗਾ, ਵਿਦਿਆਰਥੀਆਂ, ਨੌਜਵਾਨਾਂ, ਕਰਮਚਾਰੀਆਂ ਅਤੇ ਸੂਖਮ-ਉੱਦਮੀਆਂ ਨੂੰ ਭਵਿੱਖ ਦੀਆਂ ਟੈਕਨੋਲੋਜੀਆਂ ਦੇ ਨਾਲ ਨਿਰਵਿਘਨ ਜੋੜੇਗਾ ਅਤੇ ਸਾਡੀ ਅੰਮ੍ਰਿਤ ਪੀੜ੍ਹੀ ਨੂੰ ਨਵੇਂ ਯੁਗ ਦੀਆਂ ਸਮੱਸਿਆਵਾਂ ਹੱਲ ਕਰਨ ਵਾਲੇ ਅਤੇ ਉੱਦਮੀਆਂ ਵਿੱਚ ਬਦਲ ਦੇਵੇਗਾ।

 

 

ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲੋਕਤੰਤਰ, ਜਨਸੰਖਿਆ ਅਤੇ ਵਿਭਿੰਨਤਾ ਨੂੰ ਟੈਕਨੋਲੋਜੀ ਪਰਿਵਰਤਨ ਨਾਲ ਜੋੜਿਆ ਜਾਣਾ ਚਾਹੀਦਾ ਹੈ, ਤਾਕਿ ਟੈਕਨੋਲੋਜੀ ਪੂਰੇ ਸਮਾਜ ਦੇ ਲਈ ਬਰਾਬਰੀ ਵਾਲੀ ਬਣ ਜਾਵੇ। ਉਨ੍ਹਾਂ ਨੇ ਕਿਹਾ, ਰਾਸ਼ਟਰੀ ਸਿੱਖਿਆ ਨੀਤੀ ਦੇ ਸਿਧਾਂਤਾਂ ਤੋਂ ਪ੍ਰੇਰਿਤ ਹੋਕੇ, ਐੱਨਆਈਈਐੱਸਬੀਯੂਡੀ, ਸੀਬੀਐੱਸਈ ਅਤੇ ਏਆਈਸੀਟੀਈ ਦੇ ਨਾਲ ਮੈਟਾ ਦੀ ਸਾਂਝੇਦਾਰੀ ਸਾਡੀ ਆਬਾਦੀ ਨੂੰ ਮਹੱਤਵਪੂਰਨ ਡਿਜੀਟਲ ਕੌਸ਼ਲ ਨਾਲ ਲੈਸ ਕਰਨ ਅਤੇ ਸੂਖਮ ਉੱਦਮੀਆਂ ਅਤੇ ਛੋਟੇ ਕਾਰੋਬਾਰਾਂ ਨੂੰ ਸਸ਼ਕਤ ਬਣਾਉਣ ਲਈ ਬੇਅੰਤ ਸੰਭਾਵਨਾਵਾਂ ਨੂੰ ਉਤਪ੍ਰੇਰਿਤ ਕਰੇਗੀ।

ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੇਜ਼ੀ ਨਾਲ ਬਦਲਦੇ ਸਮੇਂ ਵਿੱਚ ਸਾਡੇ ਨੌਜਵਾਨਾਂ ਅਤੇ ਕਾਰਜਬਲਾਂ ਨੂੰ ਸਫ਼ਲ ਹੋਣ ਅਤੇ ਟੈਕਨੋਲੋਜੀ ਅਤੇ ਗਲੋਬਲ ਅਰਥਵਿਵਸਥਾ ਦੇ ਉਭਰਦੇ ਲੈਂਡਸਕੇਪ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਲਈ ਕੌਸ਼ਲ ਨਾਲ ਲੈਸ ਕਰਨ ਲਈ ਤਿਆਰ ਕਰਨ ‘ਤੇ ਸਰਕਾਰ ਦੇ ਫੋਕਸ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਕੌਸ਼ਲ, ਇਨੋਵੇਸ਼ਨ ਈਕੋ-ਸਿਸਟਮ ਵਿੱਚ ਕੌਸ਼ਲ ਅਤੇ ਉੱਦਮਤਾ ਦਾ ਪ੍ਰਤੀਨਿਧੀਤਵ ਕਰਦੇ ਹੋਏ, ਅਧਿਕ ਮਹੱਤਵਪੂਰਨ ਤੌਰ ‘ਤੇ ਲੱਖਾਂ ਛੋਟੇ ਗ੍ਰਾਮੀਣ, ਸੂਖਮ ਅਤੇ ਸਵੈ-ਰੋਜ਼ਗਾਰ ਉੱਦਮੀਆਂ ਦੇ ਦਰਮਿਆਨ ਇੱਕ ਪੁਲ ਦਾ ਪ੍ਰਤੀਨਿਧੀਤਵ ਕਰਦਾ ਹੈ, ਜੋ ਉਨ੍ਹਾਂ ਨੂੰ ਵਿਸਤਾਰਿਤ ਕਰਨ, ਵਿਕਸਿਤ ਅਤੇ ਸਫਲ ਹੋਣ ਵਿੱਚ ਸਮਰੱਥ ਬਣਾਉਂਦਾ ਹੈ।

ਇਕ ਵੀਡੀਓ ਸੰਦੇਸ਼ ਵਿੱਚ ਮੈਟਾ ਨੇ ਗਲੋਬਲ ਅਫੇਅਰਜ਼ ਪ੍ਰਧਾਨ, ਸਰ ਨਿਕ ਕਲੇਗ ਨੇ ਕਾਰਜਬਲ ਦੇ ਦੋ ਸਭ ਤੋਂ ਮਹੱਤਵਪੂਰਨ ਖੇਤਰਾਂ, ਸਿੱਖਿਆ ਅਤੇ ਕੌਸ਼ਲ ਦੇ ਦਰਮਿਆਨ ਸਾਂਝੇਦਾਰੀ ਨੂੰ ਇਕੱਠੇ ਲਿਆਉਣ ਵਿੱਚ ਉਨ੍ਹਾਂ ਦੇ ਸਮਰਥਨ ਲਈ ਸ਼੍ਰੀ ਧਰਮੇਂਦਰ ਪ੍ਰਧਾਨ ਨੂੰ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਪ੍ਰਤਿਭਾ ਆਧਾਰ ਅਤੇ ਤੇਜ਼ੀ ਨਾਲ ਡਿਜੀਟਲ ਅਪਣਾਉਣਾ ਇਸ ਨੂੰ ਉਭਰਦੀ ਟੈਕਨੋਲੋਜੀਆਂ ਵਿੱਚ ਨਿਵੇਸ਼ ਕਰਨ ਲਈ ਇੱਕ ਆਦਰਸ਼ ਸਥਾਨ ਬਣਾਉਂਦਾ ਹੈ। ਉਹ ਭਾਰਤ ਦੇ ਵਿਦਿਆਰਥੀਆਂ, ਨੌਜਵਾਨਾਂ ਅਤੇ ਉੱਦਮੀਆਂ ਨੂੰ ਸਸ਼ਕਤ ਬਣਾਉਣ ਵਿੱਚ ਮੈਟਾ ਦੇ ਯੋਗਦਾਨ ਦੀ ਉਮੀਦ ਕਰਦੇ ਹਨ, ਜਿਸ ਵਿੱਚ ਭਾਰਤੀ ਸਟਾਰਟਅੱਪਸ ਅਤੇ ਕਾਰੋਬਾਰਾਂ ਦੇ ਲਈ ਕੌਸ਼ਲ ਵਿਕਾਸ ‘ਤੇ ਮਹੱਤਵਪੂਰਨ ਧਿਆਨ ਦਿੱਤਾ ਗਿਆ ਹੈ, ਉਨ੍ਹਾਂ ਨੇ ਸਿੱਖਿਆ, ਰੋਜ਼ਗਾਰ ਸਿਰਜਣ, ਕੌਸ਼ਲ ਵਿਕਾਸ ਅਤੇ ਉਪਯੋਗਕਰਤਾ ਸੁਰੱਖਿਆ ਜਿਹੇ ਖੇਤਰਾਂ ਵਿੱਚ ਜੀ20 ਪ੍ਰਧਾਨਗੀ ਦੌਰਾਨ ਭਾਰਤ ਦੇ ਨਾਲ ਮਿਲ ਕੇ ਕੰਮ ਕੀਤਾ ਹੈ।

ਰਾਸ਼ਟਰੀ ਉੱਦਮਸ਼ੀਲਤਾ ਅਤੇ ਲਘੂ ਕਾਰੋਬਾਰ ਵਿਕਾਸ ਸੰਸਥਾਨ (ਐੱਨਆਈਈਐੱਸਬੀਯੂਡੀ) ਦੇ ਨਾਲ ਸਾਂਝੇਦਾਰੀ ਦੇ ਤਹਿਤ, ਅਗਲੇ 3 ਵਰ੍ਹਿਆਂ ਵਿੱਚ 5 ਲੱਖ ਉੱਦਮੀਆਂ ਨੂੰ ਮੈਟਾ ਦੁਆਰਾ ਡਿਜੀਟਲ ਮਾਰਕੀਟਿੰਗ ਕੌਸ਼ਲ ਤੱਕ ਪਹੁੰਚ ਮਿਲੇਗੀ। ਸ਼ੁਰੂਆਤ ਵਿੱਚ ਉਭਰਦੇ ਅਤੇ ਮੌਜੂਦਾ ਉੱਦਮੀਆਂ ਨੂੰ 7 ਖੇਤਰੀ ਭਾਸ਼ਾਵਾਂ ਵਿੱਚ ਪਲੈਟਫਾਰਮ ਦਾ ਉਪਯੋਗ ਕਰਕੇ ਡਿਜੀਟਲ ਮਾਰਕੀਟਿੰਗ ਕੌਸ਼ਲ ਵਿੱਚ ਟ੍ਰੇਨਡ ਕੀਤਾ ਜਾਵੇਗਾ। ਸਾਂਝੇਦਾਰੀ ਬਾਰੇ ਵੇਰਵੇ ਨੂੰ ਉਜਾਗਰ ਕਰਦੇ ਹੋਏ ਤਿੰਨ ਲਘੂ ਫਿਲਮਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ।

 

 

 

 

 

ਉੱਚ ਸਿੱਖਿਆ ਵਿਭਾਗ ਦੇ ਸਕੱਤਰ ਸ਼੍ਰੀ ਕੇ.ਸੰਜੇ ਮੂਰਤੀ, ਸਕੂਲੀ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸ਼੍ਰੀ ਸੰਜੇ ਕੁਮਾਰ, ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ, ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ (ਏਆਈਸੀਟੀਈ) ਦੇ ਚੇਅਰਮੈਨ ਪ੍ਰੋ. ਟੀ.ਜੀ.ਸੀਤਾਰਾਮ, ਐੱਨਏਏਸੀ ਦੇ ਨੈਸ਼ਨਲ ਐਜੂਕੇਸ਼ਨਲ ਟੈਕਨੋਲੋਜੀ ਫੋਰਮ ਐੱਨਬੀਏ ਦੇ ਪ੍ਰਧਾਨ ਪ੍ਰੋ. ਅਨਿਲ ਸਹਸ੍ਰਬੁੱਧੇ, ਫੈਡਰੇਸ਼ਨ ਆਵ੍ ਇੰਡੀਅਨ ਚੈਂਬਰਜ਼ ਆਵ੍ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੇ ਪ੍ਰਧਾਨ ਸ਼੍ਰੀ ਸੁਭਰਾਕਾਂਤ ਪਾਂਡਾ ਅਤੇ ਮੰਤਰਾਲਿਆਂ, ਏਆਈਸੀਟੀਈ, ਸੀਬੀਐੱਸਈ, ਰਾਸ਼ਟਰੀ ਉੱਦਮਤਾ ਅਤੇ ਲਘੂ ਕਾਰੋਬਾਰ ਵਿਕਾਸ ਸੰਸਥਾਨ (ਐੱਨਆਈਈਐੱਸਬੀਯੂਡੀ) ਦੇ ਸੀਨੀਅਰ ਅਧਿਕਾਰੀ, ਮੈਟਾ ਦੇ ਭਾਰਤ ਅਤੇ ਸਾਊਥ ਏਸ਼ੀਆ ਦੀ ਜਨਤਕ ਨੀਤੀ ਦੇ ਡਾਇਰੈਕਟਰ ਸ਼੍ਰੀ ਸ਼ਿਵਨਾਥ ਠੁਕਰਾਲ ਅਤੇ ਮੈਟਾ ਇੰਡੀਆ ਦੇ ਮੀਤ ਪ੍ਰਧਾਨ ਸੰਧਿਆ ਦੇਵਨਾਥਨ ਵੀ ਮੌਜੂਦ ਸਨ।

*****

ਐੱਸਐੱਸ/ਏਕੇ



(Release ID: 1954869) Visitor Counter : 101