ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ 1 ਅਪ੍ਰੈਲ, 2023 ਤੋਂ 31 ਅਗਸਤ, 2023 ਦਰਮਿਆਨ 634.66 ਮੀਟ੍ਰਿਕ ਟਨ ਮਾਲ ਦੀ ਲੋਡਿੰਗ ਕੀਤੀ ਹੈ, ਜੋ ਕਿ ਪਿਛਲੇ ਵਰ੍ਹੇ ਦੀ ਇਸੇ ਅਵਧੀ ਦੀ ਤੁਲਨਾ ਵਿੱਚ 13.78 ਮੀਟ੍ਰਿਕ ਟਨ ਵੱਧ ਹੈ
ਮਾਲੀਆ (ਰੈਵੇਨਿਊ) ਦੇ ਮਾਮਲੇ ਵਿੱਚ ਭਾਰਤੀ ਰੇਲਵੇ ਨੇ 1 ਅਪ੍ਰੈਲ, 2023 ਤੋਂ 31 ਅਗਸਤ, 2023 ਦੌਰਾਨ 1 ਲੱਖ ਕਰੋੜ ਰੁਪਏ ਕਮਾਏ
1 ਅਪ੍ਰੈਲ, 2023 ਤੋਂ 31 ਅਗਸਤ, 2023 ਦੌਰਾਨ 5 ਮਹੀਨਿਆਂ ਵਿੱਚ ਭਾਰਤੀ ਰੇਲਵੇ ਹੁਣ ਤੱਕ ਦੀ ਸਭ ਤੋਂ ਵੱਧ ਕੈਪੈਕਸ ਖਰਚ ਉਪਯੋਗਤਾ ਦਾ ਗਵਾਹ ਹੈ
Posted On:
02 SEP 2023 6:25PM by PIB Chandigarh
ਭਾਰਤੀ ਰੇਲਵੇ ਨੇ 1 ਅਪ੍ਰੈਲ, 2023 ਤੋਂ 31 ਅਗਸਤ, 2023 ਦਰਮਿਆਨ ਲੋਡਿੰਗ ਦੇ ਮਾਮਲੇ ਵਿੱਚ 634.66 ਮੀਟ੍ਰਿਕ ਟਨ ਦਾ ਲਕਸ਼ ਪ੍ਰਾਪਤ ਕੀਤਾ ਹੈ, ਜਦਕਿ ਪਿਛਲੇ ਵਰ੍ਹੇ ਦੀ ਇਸੇ ਅਵਧੀ ਵਿੱਚ ਇਹ 620.88 ਮੀਟ੍ਰਿਕ ਟਨ ਸੀ ਅਤੇ ਮਾਲੀਆ ਲਗਭਗ 1 ਲੱਖ ਕਰੋੜ ਰੁਪਏ ਹੈ, ਜਿਸ ਵਿੱਚ ਫਰੈੱਟ ਸੈਗਮੈਂਟ (Freight segment) ਦਾ ਮਾਲੀਆ, ਪੈਸੇਂਜਰ ਸੈਗਮੈਂਟ (passenger segment) ਦਾ ਮਾਲੀਆ ਅਤੇ ਹੋਰ ਵੱਖ-ਵੱਖ ਮਾਲੀਆ ਸ਼ਾਮਲ ਹਨ।
ਇਸੇ ਅਵਧੀ ਵਿੱਚ ਕੱਚੇ ਲੋਹੇ (ਆਇਰਨ ਔਰ- Iron Ore) ਦੀ ਲੋਡਿੰਗ 70.84 ਮੀਟ੍ਰਿਕ ਟਨ ਕੀਤੀ ਗਈ ਹੈ ਜੋ ਕਿ ਪਿਛਲੇ ਵਰ੍ਹੇ ਦੀ ਇਸੇ ਅਵਧੀ ਵਿੱਚ 61.30 ਮੀਟ੍ਰਿਕ ਟਨ ਤੋਂ 15.56% ਵੱਧ ਰਹੀ ਹੈ।
ਇਸੇ ਅਵਧੀ ਵਿੱਚ, ਪਿਗ ਆਇਰਨ ਅਤੇ ਫਿਨਿਸ਼ਡ ਸਟੀਲ ਦੀ ਲੋਡਿੰਗ ਪਿਛਲੇ ਵਰ੍ਹੇ ਦੀ ਇਸੇ ਅਵਧੀ ਵਿੱਚ 26.16 ਮੀਟ੍ਰਿਕ ਟਨ ਦੀ ਤੁਲਨਾ ਵਿੱਚ 28.42 ਟਨ ਹੋਈ ਹੈ। ਇਸ ਵਿੱਚ 8.63% ਦਾ ਵਾਧਾ ਦਰਜ ਕੀਤਾ ਗਿਆ ਹੈ।
ਇਸੇ ਅਵਧੀ ਵਿੱਚ, ਫਰਟੀਲਾਈਜ਼ਰ ਦੀ ਲੋਡਿੰਗ ਪਿਛਲੇ ਵਰ੍ਹੇ ਦੀ ਇਸੇ ਅਵਧੀ ਵਿੱਚ ਕੀਤੀ ਗਈ 22.25 ਮੀਟ੍ਰਿਕ ਟਨ ਲੋਡਿੰਗ ਨਾਲੋਂ 24.13 ਮੀਟ੍ਰਿਕ ਟਨ ਵੱਧ ਹੈ, ਜੋ ਕਿ 8.45% ਦਾ ਵਾਧਾ ਦਰਸਾਉਂਦਾ ਹੈ।
ਇਸੇ ਅਵਧੀ ਵਿੱਚ, ਸੀਮਿੰਟ ਦੀ ਲੋਡਿੰਗ ਪਿਛਲੇ ਵਰ੍ਹੇ ਦੀ ਇਸੇ ਅਵਧੀ ਵਿੱਚ ਕੀਤੀ ਗਈ 59.54 ਮੀਟ੍ਰਿਕ ਟਨ ਲੋਡਿੰਗ ਨਾਲੋਂ 63.29 ਮੀਟ੍ਰਿਕ ਟਨ ਵੱਧ ਹੈ, ਜੋ ਕਿ 6.48% ਦਾ ਵਾਧਾ ਦਰਸਾਉਂਦੀ ਹੈ।
ਇਸੇ ਅਵਧੀ ਵਿੱਚ ਕੰਟੇਨਰ ਸੇਵਾਵਾਂ ਦੀ ਲੋਡਿੰਗ ਪਿਛਲੇ ਵਰ੍ਹੇ ਦੀ ਇਸੇ ਅਵਧੀ ਵਿੱਚ ਕੀਤੀ ਗਈ 32.60 ਮੀਟ੍ਰਿਕ ਟਨ ਲੋਡਿੰਗ ਨਾਲੋਂ 34.31 ਮੀਟ੍ਰਿਕ ਟਨ ਵੱਧ ਹੈ, ਜੋ ਕਿ 5.22% ਦਾ ਵਾਧਾ ਦਰਸਾਉਂਦੀ ਹੈ।
ਇਸੇ ਅਵਧੀ ਵਿੱਚ ਪੀਓਐੱਲ ਦੀ ਲੋਡਿੰਗ ਪਿਛਲੇ ਵਰ੍ਹੇ ਦੀ ਇਸੇ ਅਵਧੀ ਵਿੱਚ ਕੀਤੀ ਗਈ 19.91 ਮੀਟ੍ਰਿਕ ਟਨ ਲੋਡਿੰਗ ਦੀ ਤੁਲਨਾ ਵਿੱਚ 20.59 ਮੀਟ੍ਰਿਕ ਟਨ ਵੱਧ ਹੈ, ਜੋ 3.41% ਦਾ ਵਾਧਾ ਦਰਸਾਉਂਦੀ ਹੈ।
ਇਸੇ ਅਵਧੀ ਦੌਰਾਨ ਕੋਲੇ ਦੀ ਲੋਡਿੰਗ ਪਿਛਲੇ ਵਰ੍ਹੇ ਦੀ ਇਸੇ ਅਵਧੀ ਵਿੱਚ ਕੀਤੀ ਗਈ 305.39 ਮੀਟ੍ਰਿਕ ਟਨ ਲੋਡਿੰਗ ਨਾਲੋਂ 311.53 ਮੀਟ੍ਰਿਕ ਟਨ ਵੱਧ ਹੈ।
ਉਪਰੋਕਤ ਤੋਂ ਇਲਾਵਾ, ਰੇਲਵੇ ਦੁਆਰਾ ਆਟੋਮੋਬਾਈਲ ਟ੍ਰਾਂਸਪੋਟੇਸ਼ਨ ਵਿੱਚ 26% ਦਾ ਵਾਧਾ ਦੇਖਿਆ ਗਿਆ ਹੈ ਜਦਕਿ ਆਟੋਮੋਬਾਈਲ ਤੋਂ ਆਮਦਨ ਵਿੱਚ 24.5% ਦਾ ਵਾਧਾ ਦੇਖਿਆ ਗਿਆ ਹੈ।
ਸਾਲ 2023 ਦੇ ਅਗਸਤ ਦੇ ਮਹੀਨੇ ਵਿੱਚ, ਭਾਰਤੀ ਰੇਲਵੇ ਨੇ ਸਾਲ 2022 ਦੇ ਅਗਸਤ ਮਹੀਨੇ ਵਿੱਚ 119.33 ਮੀਟ੍ਰਿਕ ਟਨ ਦੇ ਮੁਕਾਬਲੇ 126.95 ਮੀਟ੍ਰਿਕ ਟਨ ਵੱਧ ਮਾਲ ਦੀ ਲੋਡਿੰਗ ਕੀਤੀ ਹੈ, ਜੋ 6.38% ਦਾ ਵਾਧਾ ਦਰਸਾਉਂਦਾ ਹੈ।
ਭਾਰਤੀ ਰੇਲਵੇ ਨੇ ਅਗਸਤ 2023 ਤੱਕ ਇਸ ਵਿੱਤੀ ਵਰ੍ਹੇ ਦੇ ਪਹਿਲੇ ਪੰਜ ਮਹੀਨਿਆਂ ਵਿੱਚ 48% ਦਾ ਕੈਪੈਕਸ ਖਰਚ ਉਪਯੋਗਤਾ (Capital expenditure utilization) (ਹੁਣ ਤੱਕ ਦਾ ਸਭ ਤੋਂ ਵੱਧ) ਲਗਭਗ ਦੇਖਿਆ ਹੈ। ਭਾਰਤੀ ਰੇਲਵੇ ਨੇ ਅਗਸਤ 2023 ਤੱਕ 1,15,000 ਕਰੋੜ ਰੁਪਏ ਦਾ ਖਰਚ ਕੀਤਾ ਹੈ। ਇਹ ਨਿਵੇਸ਼ ਨਿਊ ਲਾਇੰਸ, ਦੋਹਰੀਕਰਣ, ਗੇਜ਼ ਪਰਿਵਰਤਨ ਅਤੇ ਯਾਤਰੀ ਸੁਵਿਧਾਵਾਂ ਵਿੱਚ ਵਾਧੇ ਜਿਹੇ ਵਿਭਿੰਨ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਵਿੱਚ ਦੇਖਿਆ ਗਿਆ ਹੈ। ਰੇਲਵੇ ਵਿੱਚ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ। ਸੁਰੱਖਿਆ ਸਬੰਧੀ ਕਾਰਜਾਂ ਨੂੰ ਵਧਾਉਣ ਵਿੱਚ ਅਹਿਮ ਰਾਸ਼ੀ ਦਾ ਨਿਵੇਸ਼ ਕੀਤਾ ਗਿਆ ਹੈ। ਕੈਪੈਕਸ ਖਰਚ ਉਪਯੋਗਤਾ ਪਿਛਲੇ ਵਰ੍ਹੇ ਦੀ ਇਸੇ ਅਵਧੀ ਦੀ ਤੁਲਨਾ ਵਿੱਚ ਲਗਭਗ 54% ਹੈ।
***
ਵਾਈਕੇਬੀ
(Release ID: 1954566)
Visitor Counter : 119