ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਨੇ ਸਾਗਰ ਪਰਿਕਰਮਾ IV ਦੇ ਲਈ ਤਿਆਰੀਆਂ ਤੇਜ਼ ਕੀਤੀਆਂ
प्रविष्टि तिथि:
31 AUG 2023 3:25PM by PIB Chandigarh
ਭਾਰਤੀ ਜਲ ਸੈਨਾ ਨੇ 27 ਅਗਸਤ, 2023 ਨੂੰ ਗੋਆ ਵਿੱਚ ਸਾਗਰ ਪਰਿਕ੍ਰਮਾ IV ਦੇ ਲਈ ਆਪਣੀ ਤਿਆਰੀਆਂ ਦੀ ਰਸਮੀ ਸ਼ੁਰੂਆਤ ਦਾ ਸੰਕੇਤ ਦਿੱਤਾ। ਉਸੇ ਦੇ ਹਿੱਸੇ ਵਜੋਂ, ਓਸ਼ੀਅਨ ਸੇਲਿੰਗ ਨੋਡ ਨੇ ਕਮੋਡੋਰ ਅਭਿਲਾਸ਼ ਟਾਮੀ (Abhilash Tomy Retd.) (ਸੇਵਾਮੁਕਤ) ਨਾਲ ਇੱਕ ਮੈਮੋਰੰਡਮ ਆਵ੍ ਐਗਰੀਮੈਂਟ ਇਸ ਪਰਿਕਰਮਾ ਨੈਵੀਗੇਟਰ ਅਤੇ ਗੋਲਡਨ ਗਲੋਬ ਰੇਸ ਦੇ ਨਾਇਕ ਦੇ ਨਾਲ ਇੱਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਹਨ, ਜਿਸ ਦੇ ਤਹਿਤ ਕਮੋਡੋਰ ਅਭਿਲਾਸ਼ ਦਿਲਨਾ ਅਤੇ ਲੈਫਟੀਨੈਂਟ ਕਮੋਡੋਰ ਰੂਪਾ ਦੇ ਸਲਾਹਕਾਰ ਅਤੇ ਕੋਚ ਹੋਣਗੇ ਅਤੇ ਉਹ ਅੱਗਲੇ ਸਾਲ ਭਾਰਤੀ ਜਲ ਸੈਨਾ ਦੇ ਸਮੁੰਦਰੀ ਜਹਾਜ਼ ਤਾਰਿਨੀ ’ਤੇ ਪਰਿਕ੍ਰਮਾ ਕਰਨ ਵਾਲੀ ਸਮੁੰਦਰੀ ਯਾਤਰਾ ਮੁਹਿੰਮ ਸ਼ੁਰੂ ਕਰਨ ਵਾਲੀ ਟੀਮ ਦਾ ਗਠਨ ਕਰਨਗੇ।
ਸਮਝੌਤਾ ਪੱਤਰ ‘ਤੇ ਵਾਈਸ ਐਡਮੀਰਲ ਕ੍ਰਿਸ਼ਨਾ ਸਵਾਮੀਨਾਥਨ, ਅਮਲਾ ਸੇਵਾਵਾਂ ਦੇ ਕੰਟਰੋਲਰ ਅਤੇ ਉੱਪ ਪ੍ਰਧਾਨ, ਇੰਡੀਅਨ ਨੇਵਲ ਸੇਲਿੰਗ ਐਸੋਸੀਏਸ਼ਨ (ਆਈਐੱਨਐੱਸਏ) ਅਤੇ ਆਰਏਡੀਐੱਮ ਰਾਜੇਸ਼ ਧਨਖੜ, ਕਮਾਂਡੈਂਟ ਨੇਵਲ ਵਾਰ ਕਾਲਜ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਜਲ ਸੈਨਾ ਦੇ ਜਵਾਨਾਂ ਦਾ ਇੱਕ ਵੱਡਾ ਇਕੱਠ ਮੌਜੂਦ ਸੀ।
ਵਾਈਸ ਐਡਮੀਰਲ ਸਵਾਮੀਨਾਥਨ ਨੇ ਦੋਵਾਂ ਮਹਿਲਾ ਅਧਿਕਾਰੀਆਂ ਨੂੰ ਉਨ੍ਹਾਂ ਦੇ ਪ੍ਰਭਾਵਸ਼ਾਲੀ ਸਮੁੰਦਰੀ ਜਹਾਜ਼ਾਂ ਦੇ ਕਾਰਨਾਮਿਆਂ ਲਈ ਵਧਾਈ ਦਿੱਤੀ ਅਤੇ ਸਾਗਰ ਪਰਿਕ੍ਰਮਾ IV ਦੀ ਤਿਆਰੀ ਦੇ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਸਮੁੰਦਰੀ ਜਹਾਜ਼ਾਂ ਦੇ ਪ੍ਰਯਾਸ ਵਿੱਚ ਦ੍ਰਿੜ੍ਹ ਸਮਰਥਨ ਦੇ ਲਈ ਭਾਰਤੀ ਜਲ ਸੈਨਾ ਵੱਲ ਕਮੋਡੋਰ ਅਭਿਲਾਸ਼ ਟਾਮੀ ਨੂੰ ਵੀ ਧੰਨਵਾਦ ਕੀਤਾ।
ਆਉਣ ਵਾਲੇ ਮਹੀਨਿਆਂ ਵਿੱਚ, ਦੋਵਾਂ ਮਹਿਲਾ ਅਧਿਕਾਰੀਆਂ ਕਮੋਡੋਰ ਟਾਮੀ ਦੀ ਦੇਖ-ਰੇਖ ਵਿੱਚ ਚੁਣੌਤੀਪੂਰਵਕ ਮਿਸ਼ਨ ਦੇ ਲਈ ਕਠੋਰ ਟ੍ਰੇਨਿੰਗ ਲੈਣਗੀਆਂ, ਜਿਸ ਵਿੱਚ ਅਰਬ ਸਾਗਰ, ਬੰਗਾਲ ਦੀ ਖਾੜੀ ਅਤੇ ਹਿੰਦ ਮਹਾਸਾਗਰ ਵਿੱਚ ਕਈ ਛੋਟੀਆਂ ਅਤੇ ਲੰਬੀਆਂ ਸਮੁੰਦਰੀ ਯਾਤਰਾਵਾਂ ਸ਼ਾਮਲ ਹਨ। ਕਮੋਡੋਰ ਟਾਮੀ ਹੋਰ ਸਮੁੰਦਰੀ ਯਾਤਰਾ ਮੁਹਿੰਮਾਂ ਦੇ ਭਾਗੀਦਾਰਾਂ ਨੂੰ ਵੀ ਸਲਾਹ ਦੇਣਗੇ ਅਤੇ ਟ੍ਰੇਨਰਾਂ ਦੇ ਨਾਲ ਪ੍ਰੇਰਣਾ ਦੇਣ ਵਾਲੀ ਗੱਲਬਾਤ ਰਾਹੀਂ ਟ੍ਰੇਨਿੰਗ ਪ੍ਰਤਿਸ਼ਠਾਨਾਂ ਵਿੱਚ ਆਪਣਾ ਅਨੁਭਵ ਸਾਂਝਾ ਕਰਨਗੇ।
ਸਾਗਰ ਪਰਿਕ੍ਰਮਾ IV ਇੱਕ ਅਜਿਹਾ ਸਾਹਸਿਕ ਕੰਮ ਹੋਵੇਗਾ ਜਿਸ ਦਾ ਪਹਿਲਾਂ ਕਦੇ ਪ੍ਰਯਾਸ ਨਹੀਂ ਕੀਤਾ ਗਿਆ ਅਤੇ ਇਹ ਭਾਰਤ ਦੇ ਸਮੁੰਦਰੀ ਜਹਾਜ਼ ਉੱਦਮ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ।
8UTO.jpg)
AGPD.JPG)
*******
ਵੀਐੱਮ/ਜੇਐੱਸਐੱਨ
(रिलीज़ आईडी: 1954106)
आगंतुक पटल : 128