ਪੁਲਾੜ ਵਿਭਾਗ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਦੋਂ ਪੁਲਾੜ ਖੋਜ ਦੇ ਖੇਤਰ ਨੂੰ ਅਤੀਤ ਦੀਆਂ ਜ਼ੰਜੀਰਾਂ ਤੋਂ 'ਮੁਕਤੀ' ਦਾ ਸਾਹਸਿਕ ਫੈਸਲਾ ਲੈ ਕੇ ਪੁਲਾੜ ਖੋਜ 'ਤੇ ਬਹੁਤ ਜ਼ੋਰ ਦਿੱਤਾ, ਤਾਂ ਪੂਰੀ ਦੁਨੀਆ ਨੇ ਇਸ ਖੇਤਰ ਵਿੱਚ ਭਾਰਤ ਦੀ ਉੱਚੀ ਛਲਾਂਗ ਨੂੰ ਸਵੀਕਾਰ ਕੀਤਾ।


“ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾ ਸਿਰਫ਼ ਅਤੀਤ ਦੀਆਂ ਪਾਬੰਦੀਆਂ ਨੂੰ ਤੋੜਿਆ ਹੈ, ਸਗੋਂ ਵਿੱਤ ਵਿੱਚ ਵਾਧਾ ਕੀਤਾ ਹੈ, ਨਿਜੀ ਖੇਤਰ ਅਤੇ ਉਦਯੋਗ ਨੂੰ ਉਤਸ਼ਾਹਿਤ ਕੀਤਾ ਹੈ”: ਡਾ. ਜਿਤੇਂਦਰ ਸਿੰਘ

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਦੀ ਪੁਲਾੜ ਆਰਥਿਕਤਾ 2040 ਤੱਕ 80 ਬਿਲੀਅਨ ਡਾਲਰ ਤੋਂ ਵੱਧ ਹੋਣ ਦੀ ਉਮੀਦ ਹੈ।

Posted On: 30 AUG 2023 4:56PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ),, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਬਾਰੇ ਕੇਂਦਰੀ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪੁਲਾੜ ਖੇਤਰ ਨੂੰ ਅਤੀਤ ਦੀਆਂ ਜ਼ੰਜੀਰਾਂ ਤੋਂ ‘ਮੁਕਤੀ’ ਦਾ ਸਾਹਸਿਕ ਫੈਸਲਾ ਲੈਣ ਤੋਂ ਬਾਅਦ, ਅੱਜ ਪੂਰੀ ਦੁਨੀਆ ਪੁਲਾੜ ਖੇਤਰ ਵਿੱਚ ਭਾਰਤ ਦੀ ਉੱਚੀ ਛਲਾਂਗ ਨੂੰ ਸਵੀਕਾਰ ਕਰ ਰਹੀ ਹੈ।

ਉਨ੍ਹਾਂ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ, ''ਪ੍ਰਧਾਨ ਮੰਤਰੀ ਮੋਦੀ ਨੇ ਅਤੀਤ ਦੀਆਂ ਪਾਬੰਦੀਆਂ ਨੂੰ ਤੋੜਿਆਂ ਹੈ ਅਤੇ ਕਦੇ-ਕਦੇ ਮੈਂ ਹੈਰਾਨ ਹੁੰਦਾ ਹਾਂ ਕਿ ਅਜਿਹਾ ਪਹਿਲਾਂ ਕਿਉਂ ਨਹੀਂ ਹੋ ਸਕਦਾ ਸੀ। ਨਾਲ ਹੀ, ਭੌਤਿਕ ਪੱਧਰ 'ਤੇ, ਉਨ੍ਹਾਂ ਨੇ ਵਿੱਤਪੋਸ਼ਣ ਵਿੱਚ ਵਾਧਾ ਕੀਤਾ ਹੈ, ਨਿਜੀ ਖੇਤਰ ਅਤੇ ਉਦਯੋਗ ਨੂੰ ਉਤਸ਼ਾਹਿਤ ਕੀਤਾ ਹੈ। ਸਿਰਫ਼ 3-4 ਸਾਲਾਂ ਦੇ ਅੰਦਰ ਸਾਡੇ ਕੋਲ 150 ਤੋਂ ਵੱਧ ਸਟਾਰਟਅੱਪ ਹਨ।”

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸਰੋ ਨੇ 380 ਤੋਂ ਵੱਧ ਵਿਦੇਸ਼ੀ ਸੈਟੇਲਾਈਟ ਲਾਂਚ ਕਰਕੇ 250 ਮਿਲੀਅਨ ਯੂਰੋ ਅਤੇ ਅਮਰੀਕੀ ਸੈਟੇਲਾਈਟ ਲਾਂਚ ਕਰਨ ਤੋਂ 170 ਮਿਲੀਅਨ ਡਾਲਰ ਤੋਂ ਵੱਧ ਦੀ ਕਮਾਈ ਕੀਤੀ ਹੈ।

ਉਨ੍ਹਾਂ ਕਿਹਾ, “ਕੁੱਲ ਮਿਲਾ ਕੇ, ਅੱਜ ਭਾਰਤ ਦੀ ਪੁਲਾੜ ਅਰਥਵਿਵਸਥਾ ਲਗਭਗ 8 ਬਿਲੀਅਨ ਡਾਲਰ ਦੀ ਹੈ, ਜੋ ਕਿ ਗਲੋਬਲ (ਮਾਰਕੀਟ ਸ਼ੇਅਰ) ਦਾ 2 ਪ੍ਰਤੀਸ਼ਤ ਹੈ, ਪਰ ਪੂਰੀ ਦੁਨੀਆ ਤੇਜ਼ ਗਤੀ ਨੂੰ ਸਵੀਕਾਰ ਕਰ ਰਹੀ ਹੈ ਅਤੇ ਇਸ ਲਈ 2040 ਤੱਕ ਇਸ ਦੇ 40 ਬਿਲੀਅਨ ਡਾਲਰ ਤੱਕ ਹੋਣ ਦਾ ਅਨੁਮਾਨ ਹੈ। " ਦਾ ਅਨੁਮਾਨ ਹੈ। ਪਰ, ਲਗਭਗ 2-3 ਦਿਨ ਪਹਿਲਾਂ ਏਡੀਐੱਲ (ਆਰਥਰ ਡੀ ਲਿਟਲ) ਦੀ ਰਿਪੋਰਟ ਦੇ ਅਨੁਸਾਰ, ਸਾਡੇ ਕੋਲ 2040 ਤੱਕ 100 ਬਿਲੀਅਨ ਡਾਲਰ ਦੀ ਸਮਰੱਥਾ ਹੋ ਸਕਦੀ ਹੈ। ਇਹ ਇੱਕ ਉੱਚੀ ਛਲ਼ਾਂਗ ਹੋਣ ਜਾ ਰਿਹਾ ਹੈ। ਦੁਨੀਆ ਹੁਣ ਇਹੀ ਉਮੀਦ ਕਰ ਰਹੀ ਹੈ, ਕਿਉਂਕਿ ਅਸੀਂ ਬਹੁਤ ਤੇਜ਼ੀ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ, ਅਸੀਂ ਕਈ ਵਾਰ ਲਾਂਚਿੰਗ ਕੀਤੀ ਹੈ।”

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 2 ਸਤੰਬਰ ਨੂੰ ਪਹਿਲੇ ਸੂਰਜ ਮਿਸ਼ਨ ਆਦਿੱਤਿਆ-ਐੱਲ-1 ਦੇ ਲਾਂਚ ਹੋਣ ਤੋਂ ਬਾਅਦ ਮਹੱਤਵਆਕਾਂਖੀ ਗਗਨਯਾਨ ਦੀ ਪਹਿਲੀ ਟ੍ਰਾਇਲ ਉਡਾਣ ਅਕਤੂਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਵਿੱਚ ਹੋਵੇਗੀ। ਉਨ੍ਹਾਂ ਕਿਹਾ ਕਿ ਦੂਜੇ ਟ੍ਰਾਇਲ ਵਿੱਚ, ਸੰਭਾਵਤ : ਅਗਲੇ ਸਾਲ ਦੇ ਸ਼ੁਰੂਆਤ ਵਿੱਚ, ਪਹਿਲੇ ਮਾਨਵ ਮਿਸ਼ਨ ਤੋਂ ਪਹਿਲਾਂ ਗਗਨਯਾਨ 'ਤੇ "ਵਯੋਮਮਿਤਰਾ" ਨਾਮਕ ਇੱਕ ਮਹਿਲਾ ਰੋਬੋਟ ਹੋਵੇਗੀ, ਜਿਸ ਵਿੱਚ ਤਿੰਨ ਪੁਲਾੜ ਯਾਤਰੀ ਸ਼ਾਮਲ ਹੋ ਸਕਦੇ ਹਨ ।

ਇਸ ਗੱਲ ਤੋਂ ਇਨਕਾਰ ਕਰਦੇ ਹੋਏ ਕਿ ਭਾਰਤ ਪੁਲਾੜ ਪੜਚੋਲ ਵਿੱਚ ਕਿਸੇ ਹੋਰ ਦੇਸ਼ ਨਾਲ ਮੁਕਾਬਲੇ ਵਿੱਚ ਹੈ, ਡਾ. ਜਿਤੇਂਦਰ ਸਿੰਘ ਨੇ ਦੁਹਰਾਉਂਦੇ ਹੋਏ ਕਿਹਾ ਕਿ ਭਾਰਤ ਦੇ ਪੁਲਾੜ ਖੋਜ ਅਤੇ ਪ੍ਰਮਾਣੂ ਊਰਜਾ ਪ੍ਰੋਗਰਾਮ ਪੂਰੀ ਤਰ੍ਹਾਂ ਸ਼ਾਂਤੀਪੂਰਨ ਹਨ, ਜਿਵੇਂ ਕਿ ਸੰਸਥਾਪਕਾਂ ਨੇ ਕਲਪਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸਰੋ ਪ੍ਰਮੁੱਖ ਪੁਲਾੜ ਏਜੰਸੀਆਂ ਦੇ ਨਾਲ ਸਹਿਯੋਗ ਕਰ ਰਿਹਾ ਹੈ ਅਤੇ ਨਿੱਜੀ ਵਿਦੇਸ਼ੀ ਸੰਸਥਾਵਾਂ ਅਤੇ ਵਿਦਿਅਕ ਸੰਸਥਾਵਾਂ ਦੇ ਕਈ ਸੈਟੇਲਾਈਟਾਂ ਨੂੰ ਓਰਬਿਟ ਵਿੱਚ ਸਥਾਪਿਤ ਕਰ ਚੁੱਕਿਆ ਹੈ।

ਰੇਲਵੇ, ਹਾਈਵੇਅ, ਖੇਤੀਬਾੜੀ, ਵਾਟਰ ਮੈਪਿੰਗ, ਸਮਾਰਟ ਸਿਟੀ, ਟੈਲੀਮੈਡੀਸਨ ਅਤੇ ਰੋਬੋਟਿਕ ਸਰਜਰੀ ਵਰਗੇ ਵੱਖ-ਵੱਖ ਖੇਤਰਾਂ ਵਿੱਚ ਪੁਲਾੜ ਟੈਕਨੋਲੋਜੀ ਦੇ ਇਸਤੇਮਾਲ ਦੇ ਬਾਰੇ ਵਿੱਚ ਚਰਚਾ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪੁਲਾੜ ਟੈਕਨੋਲੋਜੀ ਭਾਰਤ ਦੇ ਲਗਭਗ ਹਰ ਘਰ ਵਿੱਚ ਪਹੁੰਚ ਚੁੱਕੀ ਹੈ।

*****

ਐੱਸਐੱਨਸੀ/ਪੀਕੇ



(Release ID: 1953691) Visitor Counter : 97