ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਸਰਬ ਭਾਰਤੀ ਖਪਤਕਾਰ ਮੁੱਲ ਸੂਚਕਾਂਕ - ਜੁਲਾਈ, 2023

Posted On: 18 AUG 2023 8:05PM by PIB Chandigarh

ਜੁਲਾਈ, 2023 ਲਈ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਅਖਿਲ ਭਾਰਤੀ ਖਪਤਕਾਰ ਮੁੱਲ ਸੂਚਕਾਂਕ (ਅਧਾਰ: 1986-87=100) 19 ਅੰਕ ਵਧ ਕੇ ਲੜੀਵਾਰ 1215 (ਇੱਕ ਹਜ਼ਾਰ ਦੋ ਸੌ ਪੰਦਰਾਂ) ਅਤੇ 1226 (ਦੋ ਹਜ਼ਾਰ ਦੋ ਸੌ ਛੱਬੀ) ਹੋ ਗਏ ਹਨ। ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੇ ਆਮ ਸੂਚਕਾਂਕ ਦੇ ਵਾਧੇ ਵਿੱਚ ਖੁਰਾਕ ਸਮੂਹ ਵੱਲੋਂ ਲੜੀਵਾਰ 18.23 ਅਤੇ 18.28 ਅੰਕਾਂ ਦਾ ਵੱਡਾ ਯੋਗਦਾਨ ਆਇਆ, ਜਿਸਦਾ ਮੁੱਖ ਕਾਰਨ ਚੌਲ, ਕਣਕ ਦਾ ਆਟਾ, ਦਾਲਾਂ, ਦੁੱਧ, ਮੱਛੀ-ਤਾਜ਼ਾ/ਸੁੱਕੀ, ਗੁੜ, ਮਿਰਚ ਹਰੀ/ਸੁੱਕੀ, ਹਲਦੀ, ਲਸਣ, ਅਦਰਕ, ਪਿਆਜ਼, ਮਿਸ਼ਰਤ ਮਸਾਲੇ, ਬੈਂਗਣ, ਟਮਾਟਰ, ਲੌਕੀ ਆਦਿ ਵਿੱਚ ਵਾਧਾ ਰਿਹਾ।

ਸੂਚਕਾਂਕ ਵਿੱਚ ਵਾਧਾ ਰਾਜ ਤੋਂ ਰਾਜ ਵੱਖਰਾ ਹੁੰਦਾ ਹੈ। ਖੇਤੀ ਮਜ਼ਦੂਰਾਂ ਦੇ ਮਾਮਲੇ ਵਿੱਚ, 20 ਰਾਜਾਂ ਵਿੱਚ 1 ਤੋਂ 29 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ। ਤਾਮਿਲਨਾਡੂ 1420 ਅੰਕਾਂ ਨਾਲ ਸੂਚੀ ਵਿੱਚ ਸਿਖਰ 'ਤੇ ਹੈ ਜਦਕਿ ਹਿਮਾਚਲ ਪ੍ਰਦੇਸ਼ 932 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਹੈ।

ਪੇਂਡੂ ਮਜ਼ਦੂਰਾਂ ਦੇ ਮਾਮਲੇ ਵਿੱਚ 20 ਰਾਜਾਂ ਵਿੱਚ 9 ਤੋਂ 28 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ। ਤਾਮਿਲਨਾਡੂ 1407 ਅੰਕਾਂ ਨਾਲ ਸੂਚੀ ਵਿੱਚ ਸਿਖਰ 'ਤੇ ਹੈ ਜਦਕਿ ਹਿਮਾਚਲ ਪ੍ਰਦੇਸ਼ 993 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਹੈ।

ਰਾਜਾਂ ਵਿੱਚ, ਖੇਤੀਬਾੜੀ ਕਾਮਿਆਂ ਲਈ ਖਪਤਕਾਰ ਮੁੱਲ ਸੂਚਕ ਅੰਕਾਂ ਵਿੱਚ ਸਭ ਤੋਂ ਵੱਧ ਵਾਧਾ ਤਾਮਿਲਨਾਡੂ (29 ਅੰਕ) ਅਤੇ ਪੇਂਡੂ ਮਜ਼ਦੂਰਾਂ ਲਈ ਤਾਮਿਲਨਾਡੂ ਅਤੇ ਕੇਰਲਾ ਵਿੱਚ (28 ਅੰਕ) ਹੋਇਆ, ਜਿਸਦਾ ਮੁੱਖ ਤੌਰ 'ਤੇ ਕਾਰਨ ਦਾਲਾਂ, ਤਾਜ਼ੀ/ਸੁੱਕੀਆਂ ਮੱਛੀਆਂ, ਮਿਰਚਾਂ ਹਰੀ/ ਸੁੱਕੀ, ਅਦਰਕ, ਪਿਆਜ਼, ਬੈਂਗਣ, ਟਮਾਟਰ, ਲੌਕੀ ਆਦਿ ਦੀਆਂ ਕੀਮਤਾਂ ਵਿੱਚ ਵਾਧਾ ਹੈ।

ਸੀਪੀਆਈ-ਏਐੱਲ ਅਤੇ ਸੀਪੀਆਈ-ਆਰਐੱਲ 'ਤੇ ਆਧਾਰਿਤ ਮਹਿੰਗਾਈ ਦਰ ਜੁਲਾਈ, 2023 ਵਿੱਚ 7.43% ਅਤੇ 7.26% ਰਹੀ, ਜਦਕਿ ਇਹ ਜੂਨ, 2023 ਵਿੱਚ ਕ੍ਰਮਵਾਰ 6.31% ਅਤੇ 6.16% ਅਤੇ ਉਸੇ ਮਹੀਨੇ ਦੌਰਾਨ 6.60% ਅਤੇ 6.82% ਸੀ। ਇਸੇ ਤਰ੍ਹਾਂ, ਖੁਰਾਕੀ ਮਹਿੰਗਾਈ ਜੁਲਾਈ, 2023 ਵਿੱਚ 8.88% ਅਤੇ 8.63% ਰਹੀ, ਜਦਕਿ ਇਹ ਜੂਨ, 2023 ਵਿੱਚ ਕ੍ਰਮਵਾਰ 7.03% ਅਤੇ 6.70% ਅਤੇ ਪਿਛਲੇ ਸਾਲ ਇਸੇ ਮਹੀਨੇ ਦੌਰਾਨ 5.38% ਅਤੇ 5.44% ਸੀ।

  

ਸਰਬ ਭਾਰਤੀ ਖਪਤਕਾਰ ਮੁੱਲ ਸੂਚਕਾਂਕ (ਆਮ ਅਤੇ ਸਮੂਹ ਅਨੁਸਾਰ):

ਸਮੂਹ

ਖੇਤੀਬਾੜੀ ਮਜ਼ਦੂਰ

ਪੇਂਡੂ ਮਜ਼ਦੂਰ

 

ਜੂਨ, 2023

ਜੁਲਾਈ, 2023

ਜੂਨ, 2023

ਜੁਲਾਈ, 2023

ਆਮ ਸੂਚਕਾਂਕ

1196

1215

1207

1226

ਖੁਰਾਕ 

1126

1152

1131

1158

ਪਾਨ, ਸੁਪਾਰੀ ਆਦਿ

1986

1992

1996

2002

ਬਾਲਣ ਅਤੇ ਲਾਈਟ 

1304

1304

1296

1295

ਕੱਪੜੇ, ਬਿਸਤਰੇ ਅਤੇ ਜੁੱਤੇ

1255

1258

1298

1302

ਫੁਟਕਲ

1264

1266

1269

1271

 

  

ਅਗਸਤ, 2023 ਦੇ ਮਹੀਨੇ ਲਈ ਸੀਪੀਆਈ-ਏਐੱਲ ਅਤੇ ਆਰਐੱਲ 20 ਸਤੰਬਰ, 2023 ਨੂੰ ਜਾਰੀ ਕੀਤਾ ਜਾਵੇਗਾ।

****

ਐੱਮਜੇਪੀਐੱਸ/ਐੱਨਐੱਸਕੇ


(Release ID: 1953685) Visitor Counter : 90


Read this release in: English , Urdu , Hindi , Marathi