ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 31 ਅਗਸਤ ਤੋਂ 1 ਸਤੰਬਰ ਤੱਕ ਛੱਤੀਸਗੜ੍ਹ ਦਾ ਦੌਰਾ ਕਰਨਗੇ
Posted On:
30 AUG 2023 6:20PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 31 ਅਗਸਤ ਤੋਂ 1 ਸਤੰਬਰ 2023 ਤੱਕ ਛੱਤੀਸਗੜ੍ਹ ਦਾ ਦੌਰਾ ਕਰਨਗੇ।
ਰਾਏਪੁਰ ਵਿਖੇ ਰਾਸ਼ਟਰਪਤੀ 31 ਅਗਸਤ, 2023 ਨੂੰ ਬ੍ਰਹਮਾ ਕੁਮਾਰੀ ਦੇ ਥੀਮ ਆਵੑ ਦ ਈਅਰ "ਸਕਾਰਾਤਮਕ ਪਰਿਵਰਤਨ ਦਾ ਵਰ੍ਹਾ (The Year of Positive Change)" ਵਿਸ਼ੇ ਦੇ ਰਾਜ ਪੱਧਰੀ ਲਾਂਚ ਵਿੱਚ ਸ਼ਾਮਲ ਹੋਣਗੇ।
1 ਸਤੰਬਰ, 2023 ਨੂੰ, ਰਾਸ਼ਟਰਪਤੀ ਬਿਲਾਸਪੁਰ ਵਿੱਚ ਗੁਰੂ ਘਾਸੀਦਾਸ ਯੂਨੀਵਰਸਿਟੀ ਦੀ 10ਵੀਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ। ਉਸੇ ਦਿਨ, ਉਹ ਰਾਏਪੁਰ ਦੇ ਰਾਜ ਭਵਨ ਵਿੱਚ ਛੱਤੀਸਗੜ੍ਹ ਦੇ ਵਿਸ਼ੇਸ਼ ਪਿਛੜੇ ਜਨਜਾਤੀ ਸਮੂਹ (Particularly Vulnerable Tribal Groups- PVTGs- ਪੀਵੀਟੀਜੀ) ਦੇ ਮੈਂਬਰਾਂ ਨਾਲ ਭੀ ਗੱਲਬਾਤ ਕਰਨਗੇ।
********
ਡੀਐੱਸ/ਏਕੇ
(Release ID: 1953680)
Visitor Counter : 115