ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰਪਤੀ ਪੁਤਿਨ ਨਾਲ ਗੱਲ ਕੀਤੀ


ਉਨ੍ਹਾਂ ਨੇ ਦੁਵੱਲੇ, ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਚਰਚਾ ਕੀਤੀ

ਜੀ-20 ਸਮਿਟ ਵਿੱਚ ਰੂਸ ਦੀ ਪ੍ਰਤੀਨਿਧਤਾ ਉੱਥੋਂ ਦੇ ਵਿਦੇਸ਼ ਮੰਤਰੀ ਕਰਨਗੇ

ਪ੍ਰਧਾਨ ਮੰਤਰੀ ਨੇ ਭਾਰਤ ਦੀ ਜੀ-20 ਪ੍ਰਧਾਨਗੀ ਨੂੰ ਰੂਸ ਦੇ ਨਿਰੰਤਰ ਸਮਰਥਨ ਦੇ ਲਈ ਉਸ ਦਾ ਆਭਾਰ ਵਿਅਕਤ ਕੀਤਾ

Posted On: 28 AUG 2023 7:04PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਰੂਸ  ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਵਲਾਦੀਮੀਰ ਪੁਤਿਨ  ਦੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ

ਦੋਹਾਂ ਲੀਡਰਾਂ ਨੇ ਦੁਵੱਲੇ ਸਹਿਯੋਗ ਦੇ ਕਈ ਮੁੱਦਿਆਂ ‘ਤੇ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਜੋਹਾਨਸਬਰਗ ਵਿੱਚ ਹਾਲ ਹੀ ਵਿੱਚ ਸੰਪੰਨ ਬ੍ਰਿਕਸ ਸਮਿਟ (BRICS Summit) ਸਹਿਤ ਆਪਸੀ ਹਿਤ ਦੇ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵਿਚਾਰਾਂ ਦਾ ਅਦਾਨਪ੍ਰਦਾਨ ਕੀਤਾ

ਰਾਸ਼ਟਰਪਤੀ ਪੁਤਿਨ ਨੇ 9-10 ਸਤੰਬਰ, 2023 ਨੂੰ ਨਵੀਂ ਦਿੱਲੀ ਵਿੱਚ ਜੀ20 ਸਮਿਟ ਵਿੱਚ ਹਿੱਸਾ ਲੈਣ ਵਿੱਚ ਅਸਮਰੱਥਤਾ ਵਿਅਕਤ ਕੀਤੀ ਅਤੇ ਜਾਣਕਾਰੀ ਦਿੱਤੀ ਕਿ ਰੂਸ ਦੀ ਪ੍ਰਤੀਨਿਧਤਾ ਰਸ਼ੀਅਨ ਫੈਡਰੇਸ਼ਨ ਦੇ ਵਿਦੇਸ਼ ਮੰਤਰੀ,  ਮਹਾਮਹਿਮ ਸ਼੍ਰੀ ਸਰਗੇਈ ਲਾਵਰੋਵ (H.E. Mr. Sergey Lavrov) ਕਰਨਗੇ

ਪ੍ਰਧਾਨ ਮੰਤਰੀ ਨੇ ਰੂਸ  ਦੇ ਇਸ ਨਿਰਣੇ ਨੂੰ ਸਮਝਿਆ ਅਤੇ ਭਾਰਤ ਦੀ ਜੀ-20 ਪ੍ਰਧਾਨਗੀ  ਦੇ ਤਹਿਤ ਸਾਰੀਆਂ ਪਹਿਲਾਂ ਦੇ ਲਈ ਰੂਸ  ਦੇ ਨਿਰੰਤਰ ਸਮਰਥਨ ਦੇ ਲਈ ਰਾਸ਼ਟਰਪਤੀ ਪੁਤਿਨ ਦਾ ਧੰਨਵਾਦ ਕੀਤਾ

ਦੋਹਾਂ ਲੀਡਰਾਂ ਨੇ ਸੰਪਰਕ ਵਿੱਚ ਬਣੇ ਰਹਿਣ ‘ਤੇ ਸਹਿਮਤੀ ਜਤਾਈ

 

******

ਡੀਐੱਸ/ਐੱਸਟੀ


(Release ID: 1953108) Visitor Counter : 135