ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਚੰਦਰਯਾਨ-3 ਦੇ ਵਿਕਰਮ ਲੈਂਡਰ ਦੀ ਚੰਦਰਮਾ ‘ਤੇ ਸਫ਼ਲ ਲੈਂਡਿੰਗ ਲਈ ਇਸਰੋ ਨੂੰ ਵਧਾਈਆਂ ਦਿੱਤੀਆਂ

Posted On: 23 AUG 2023 8:05PM by PIB Chandigarh

ਭਾਰਤ ਦੇ ਰਾਸ਼ਟਰਪਤੀਮਹਾਮਹਿਮ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਚੰਦਰਮਾ ਤੇ ਵਿਕਰਮ ਲੈਂਡਰ (Vikram Lander) ਦੀ ਲੈਂਡਿੰਗ ਦਾ ਸਿੱਧਾ ਪ੍ਰਸਾਰਣ ਦੇਖਣ ਦੇ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ -ISRO) ਅਤੇ ਚੰਦਰਯਾਨ-3 ਮਿਸ਼ਨ (Chandrayaan-3 mission) ਨਾਲ ਜੁੜੇ ਸਾਰੇ ਲੋਕਾਂ ਨੂੰ ਵਧਾਈ ਸੰਦੇਸ਼ ਭੇਜਿਆ ਹੈ।

 

 

ਰਾਸ਼ਟਰਪਤੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਹੈ, “ਅਜਿਹੇ ਦਿਨ ਆਉਂਦੇ ਹਨਜਦੋਂ ਇਤਿਹਾਸ ਰਚਿਆ

ਜਾਂਦਾ ਹੈ। ਅੱਜਚੰਦਰਯਾਨ-3 ਮਿਸ਼ਨ (Chandrayaan-3 mission) ਦੀ ਚੰਦਰਮਾ ਤੇ ਸਫ਼ਲ ਲੈਂਡਿੰਗ ਦੇ ਨਾਲ ਹੀ ਸਾਡੇ ਵਿਗਿਆਨੀਆਂ ਨੇ ਨਾ ਕੇਵਲ ਇਤਿਹਾਸ ਰਚ ਦਿੱਤਾ ਹੈਬਲਕਿ ਭੂਗੋਲ ਦੇ ਵਿਚਾਰ ਨੂੰ ਭੀ ਬਦਲ ਦਿੱਤਾ ਹੈ! ਇਹ ਸੱਚਮੁੱਚ ਬੇਹੱਦ ਮਹੱਤਵਪੂਰਨ ਅਵਸਰ ਹੈਇਹ ਇੱਕ ਐਸੀ ਘਟਨਾ ਹੈਜੋ ਜੀਵਨਕਾਲ ਵਿੱਚ ਇੱਕ ਹੀ ਵਾਰ ਵਾਪਰਦੀ ਹੈਜਿਸ ਨੇ ਸਾਰੇ ਭਾਰਤੀਆਂ ਨੂੰ ਮਾਣ ਨਾਲ ਭਰ ਦਿੱਤਾ ਹੈ। ਮੈਂ ਇਸਰੋ (ISRO) ਅਤੇ ਇਸ ਮਿਸ਼ਨ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਵਧਾਈਆਂ ਦਿੰਦੀ ਹਾਂ ਅਤੇ ਕਾਮਨਾ ਕਰਦੀ ਹਾਂ ਕਿ ਉਹ ਭਵਿੱਖ ਵਿੱਚ ਹੋਰ ਭੀ ਬੜੀਆਂ ਉਪਲਬਧੀਆਂ ਹਾਸਲ ਕਰਨ।

 

ਮੇਰਾ ਮੰਨਣਾ ਹੈ ਕਿ ਚੰਦਰਯਾਨ ਦੀ ਸਫ਼ਲ਼ਤਾ ਸਮੁੱਚੀ ਮਾਨਵ ਜਾਤੀ ਦੇ ਲਈ ਭੀ ਇੱਕ ਬਹੁਤ ਬੜੀ

ਉਪਲਬਧੀ ਹੈ। ਇਹ ਦਰਸਾਉਂਦੀ ਹੈ ਕਿ ਭਾਰਤ ਨੇ ਕਿਸ ਪ੍ਰਕਾਰ ਮਾਨਵਤਾ ਦੀ ਸੇਵਾ ਵਿੱਚ ਆਧੁਨਿਕ

ਵਿਗਿਆਨ ਦੇ ਨਾਲ-ਨਾਲ ਆਪਣੇ ਸਮ੍ਰਿੱਧ ਪਰੰਪਰਾਗਤ ਗਿਆਨ ਦਾ ਭੀ ਉਪਯੋਗ ਕੀਤਾ ਹੈ।

 

 ***

ਡੀਐੱਸ/ਏਕੇ



(Release ID: 1951651) Visitor Counter : 97