ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਨੈਸ਼ਨਲ ਹੈਲਥ ਅਥਾਰਿਟੀ ਦੁਆਰਾ 100 ਮਾਈਕ੍ਰੋਸਾਈਟਸ ਪ੍ਰੋਜੈਕਟਾਂ ਦੇ ਤਹਿਤ ਪਹਿਲੀ ਏਬੀਡੀਐੱਮ ਮਾਈਕ੍ਰੋਸਾਈਟ ਦੀ ਆਈਜ਼ੌਲ, ਮਿਜ਼ੋਰਮ ਵਿੱਚ ਲਾਂਚ ਕੀਤੀ ਗਈ


ਮਿਜ਼ੋਰਮ ਨੇ ਆਈਜ਼ੌਲ ਵਿੱਚ ਏਬੀਡੀਐੱਮ ਮਾਈਕ੍ਰੋਸਾਈਟ ਨੂੰ ਲਾਗੂ ਕਰਨ ਦੇ ਲਈ ਯੂਥ ਫਾਰ ਐਕਸ਼ਨ ਨੂੰ ਇੰਟਰਫੇਸਿੰਗ ਏਜੰਸੀ ਵਜੋਂ ਨਿਯੁਕਤ ਕੀਤਾ

Posted On: 23 AUG 2023 10:57AM by PIB Chandigarh

ਨੈਸ਼ਨਲ ਹੈਲਥ ਅਥਾਰਿਟੀ (ਐੱਨਐੱਚਏ) ਨੇ ਦੇਸ਼ ਭਰ ਵਿੱਚ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਨੂੰ ਤੇਜ਼ੀ ਨਾਲ ਅਪਣਾਉਣ ਦੇ ਲਈ 100 ਮਾਈਕ੍ਰੋਸਾਈਟਸ ਪ੍ਰੋਜੈਕਟਾਂ ਦਾ ਐਲਾਨ ਕੀਤਾ ਸੀ। ਮਿਜ਼ੋਰਮ ਆਪਣੀ ਰਾਜਧਾਨੀ ਆਈਜ਼ੌਲ ਵਿੱਚ ਏਬੀਡੀਐੱਮ ਮਾਈਕ੍ਰੋਸਾਈਟ ਦੀ ਸ਼ੁਰੂਆਤ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਬਣ ਗਿਆ ਹੈ। ਇਸ ਦੇ ਤਹਿਤ ਖੇਤਰ ਵਿੱਚ ਪ੍ਰਾਈਵੇਟ ਕਲੀਨਿਕਾਂ, ਛੋਟੇ ਹਸਪਤਾਲਾਂ ਅਤੇ ਲੈਬਾਂ ਸਮੇਤ ਸਾਰੀਆਂ ਸਿਹਤ ਸੁਵਿਧਾਵਾਂ ਨੂੰ ਏਬੀਡੀਐੱਮ-ਸਮਰੱਥ ਬਣਾਇਆ ਜਾਵੇਗਾ ਅਤੇ ਮਰੀਜ਼ਾਂ ਨੂੰ ਡਿਜੀਟਲ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਪ੍ਰੋਜੈਕਟ ਦੇ ਮਹੱਤਵ ਬਾਰੇ ਨੈਸ਼ਨਲ ਹੈਲਥ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ, “ਏਬੀਡੀਐੱਮ ਦੇ ਤਹਿਤ 100 ਮਾਈਕ੍ਰੋਸਾਈਟ ਪ੍ਰੋਜੈਕਟ ਨਿਜੀ ਖੇਤਰ ਦੇ ਛੋਟੇ ਅਤੇ ਮੱਧਮ ਪੱਧਰ ਦੇ ਸਿਹਤ ਸੰਭਾਲ ਪ੍ਰਦਾਤਾਵਾਂ ਤੱਕ ਵੱਡੇ ਪੈਮਾਨੇ ਤੱਕ ਪਹੁੰਚਣ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਪਹਿਲ ਹੈ। ਮਾਈਕ੍ਰੋਸਾਈਟਸ ਦੀ ਧਾਰਨਾ ਦੀ ਕਲਪਨਾ ਦੇਸ਼ ਭਰ ਵਿੱਚ ਹੈਲਥਕੇਅਰ ਡਿਜੀਟਾਈਜ਼ੇਸ਼ਨ ਪ੍ਰਯਾਸਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਮਿਜ਼ੋਰਮ ਟੀਮ ਦੇ ਪ੍ਰਯਾਸਾਂ ਦੇ ਨਤੀਜੇ ਵਜੋਂ ਆਈਜ਼ੌਲ ਭਾਰਤ ਵਿੱਚ ਪਹਿਲਾ ਏਬੀਡੀਐੱਮ ਮਾਈਕ੍ਰੋਸਾਈਟ ਬਣ ਗਿਆ ਹੈ। ਐੱਨਐੱਚਏ ਹੋਰ ਰਾਜ ਟੀਮਾਂ ਤੋਂ ਵੀ ਇਸੇ ਤਰ੍ਹਾਂ ਦੀ ਉਤਸ਼ਾਹੀ ਪ੍ਰਤੀਕ੍ਰਿਆ ਦੀ ਉਮੀਦ ਕਰਦਾ ਹੈ।”

ਆਈਜ਼ੌਲ ਵਿੱਚ 23 ਅਗਸਤ 2023 ਨੂੰ ਮਾਈਕ੍ਰੋਸਾਈਟ ਦੀ ਸ਼ੁਰੂਆਤ ਦੇ ਪ੍ਰੋਗਰਾਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ, ਮਿਜ਼ੋਰਮ ਦੀ ਐਡੀਸ਼ਨਲ ਸਕੱਤਰ ਸੁਸ਼੍ਰੀ ਬੇਟਸੀ ਜ਼ੋਥਨਪਾਰੀ ਸੇਲੋ ਨੇ ਕਿਹਾ, “ਸਾਡਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਸਿਹਤ ਸੇਵਾਵਾਂ ਦਾ ਡਿਜੀਟਾਈਜ਼ੇਸ਼ਨ ਵਿਸ਼ਵਵਿਆਪੀ ਸਿਹਤ ਕਵਰੇਜ ਦੇ ਸਾਡੇ ਟੀਚੇ ਨੂੰ ਹਾਸਲ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਸਾਡੀਆਂ ਸਿਹਤ ਸੁਵਿਧਾਵਾਂ ਵਿੱਚ ਡਿਜੀਟਲ ਸੇਵਾਵਾਂ ਅਤੇ ਡਿਜੀਟਲ ਸਿਹਤ ਰਿਕਾਰਡਾਂ ਤੱਕ ਸੁਰੱਖਿਅਤ ਪਹੁੰਚ ਦੇ ਨਾਲ, ਮਰੀਜ਼ਾਂ ਨੂੰ ਸਭ ਤੋਂ ਵਧ ਲਾਭ ਹੋਵੇਗਾ।

ਸਾਡੀਆਂ ਟੀਮਾਂ ਨੇ ਏਬੀਡੀਐੱਮ ਸਮਰੱਥਤਾ ਦੀ ਪ੍ਰਕਿਰਆ ਦਾ ਬਾਰੀਕੀ ਨਾਲ ਅਧਿਐਨ ਕਰਨ ਲਈ ਸੁਚੇਤ ਪ੍ਰਯਾਸ ਕੀਤੇ ਹਨ ਅਤੇ ਆਈਜ਼ੌਲ ਵਿੱਚ ਸਾਡੇ ਪਹਿਲੇ ਮਾਈਕ੍ਰੋਸਾਈਟ ਨੂੰ ਚਾਲੂ ਕਰਨ ਲਈ ਇੱਕ ਲਾਗੂਕਰਨ ਭਾਗੀਦਾਰ ਦੀ ਚੋਣ ਕੀਤੀ ਹੈ। ਅਸੀਂ ਸਾਰੇ ਇਸ ਦੇ ਅਮਲ ਨੂੰ ਮਿਸ਼ਨ ਮੋਡ ਵਿੱਚ ਲੈਣ ਲਈ ਤਿਆਰ ਹਾਂ ਅਤੇ ਇਹ ਸੁਨਿਸ਼ਚਿਤ ਕਰਦੇ ਹਾਂ ਕਿ ਆਈਜੌਲ ਮਾਈਕ੍ਰੋਸਾਈਟ ਦੇਸ਼ ਵਿੱਚ ਪਹਿਲੀ ਏਬੀਡੀਐੱਮ ਮਾਈਕ੍ਰੋਸਾਈਟ  ਵਜੋਂ ਆਪਣੀ ਭੂਮਿਕਾ ਨਿਭਾਏ।”

ਏਬੀਡੀਐੱਮ ਮਾਈਕ੍ਰੋਸਾਈਟਸ ਪਰਿਭਾਸ਼ਿਤ ਭੂਗੋਲਿਕ ਖੇਤਰ ਹਨ ਜਿੱਥੇ ਛੋਟੇ ਅਤੇ ਮੱਧਮ ਪੱਧਰ ਦੇ ਨਿਜੀ ਸਿਹਤ ਸੇਵਾ ਪ੍ਰਦਾਤਾਵਾਂ ਤੱਕ ਪਹੁੰਚ ਦੇ ਕੇਂਦ੍ਰਿਤ ਪ੍ਰਯਾਸ ਕੀਤੇ ਜਾਣਗੇ। ਇਨ੍ਹਾਂ ਮਾਈਕ੍ਰੋਸਾਈਟਸ ਨੂੰ ਮੁੱਖ ਤੌਰ ’ਤੇ ਏਬੀਡੀਐੱਮ ਦੇ ਰਾਜ ਮਿਸ਼ਨ ਡਾਇਰੈਕਟਰਾਂ ਦੁਆਰਾ ਲਾਗੂਕਰਨ ਕੀਤਾ ਜਾਵੇਗਾ, ਜਦਕਿ ਵਿੱਤੀ ਸੰਸਥਾਨ ਅਤੇ ਸਮੁੱਚੇ ਮਾਰਗਦਰਸ਼ਨ ਐੱਨਐੱਚਏ ਦੁਆਰਾ ਪ੍ਰਦਾਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਤਹਿਤ ਇੱਕ ਇੰਟਰਫੇਸਿੰਗ ਏਜੰਸੀ ਦੇ ਕੋਲ ਖੇਤਰ ਵਿੱਚ ਸਿਹਤ ਸੇਵਾ ਪ੍ਰਦਾਤਾਵਾਂ ਤੱਕ ਪਹੁੰਚਣ ਲਈ ਇੱਕ ਔਨ-ਗ੍ਰਾਉਂਡ ਟੀਮ ਹੋਵੇਗੀ। ਇਹ ਟੀਮ ਏਬੀਡੀਐੱਮ ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਏਗੀ ਅਤੇ ਨਿਯਮਿਤ ਕਲੀਨਿਕਲ ਦਸਤਾਵੇਜ਼ਾਂ ਲਈ ਏਬੀਡੀਐੱਮ ਯੋਗ ਡਿਜੀਟਲ ਸਮਾਧਾਨਾਂ ਦੇ ਉਪਯੋਗ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਸੇਵਾ ਪ੍ਰਦਾਤਾਵਾਂ ਨੂੰ ਏਬੀਡੀਐੱਮ ਦੇ ਤਹਿਤ ਮੁੱਖ ਰਜਿਸਟਰੀਆਂ ਵਿੱਚ ਸ਼ਾਮਲ ਹੋਣ ਵਿੱਚ ਮਦਦ ਕਰੇਗੀ।

ਮਰੀਜ਼ ਇਨ੍ਹਾਂ ਸੁਵਿਧਾਵਾਂ ’ਤੇ ਪੈਦਾ ਸਿਹਤ ਰਿਕਾਰਡ ਨੂੰ ਆਪਣੇ ਆਯੁਸ਼ਮਾਨ ਭਾਰਤ ਸਿਹਤ ਖਾਤਿਆਂ (ਏਬੀਐੱਚਏ) ਦੇ ਨਾਲ ਜੋੜ ਸਕਣਗੇ ਅਤੇ ਆਪਣੇ ਫੋਨ ’ਤੇ ਕਿਸੇ ਏਬੀਡੀਐੱਮ-ਯੋਗ ਵਿਅਕਤੀਗਤ ਸਿਹਤ ਰਿਕਾਰਡ (ਪੀਐੱਚਆਰ) ਐਪਲੀਕੇਸ਼ਨ ਦਾ ਉਪਯੋਗ ਕਰਕੇ ਇਨ੍ਹਾਂ ਰਿਕਾਰਡਾਂ ਨੂੰ ਦੇਖ ਅਤੇ ਸਾਂਝਾ ਕਰ ਸਕਣਗੇ (https://phr.abdm.gov.in/uhi/1231)

 

ਐੱਨਐੱਚਏ ਨੇ ਪਹਿਲੇ ਮੁੰਬਈ, ਅਹਿਮਦਾਬਾਦ ਅਤੇ ਸੂਰਤ ਵਿੱਚ ਮਾਈਕ੍ਰੋਸਾਈਟਸ ਪਾਇਲਟਾਂ ਦੀ ਨਿਗਰਾਨੀ ਕੀਤੀ ਸੀ। ਇਨ੍ਹਾਂ ਯੋਜਨਾਵਾਂ ਤੋਂ ਮਿਲੀ ਸਿੱਖੀਆਂ ਅਤੇ ਅਨੁਭਵਾਂ ਨੂੰ ਏਬੀਡੀਐੱਮ ਦੇ ਤਹਿਤ 100 ਮਾਈਕ੍ਰੋਸਾਈਟਸ ਪ੍ਰੋਜੈਕਟ ਦੇ ਸਮੁੱਚੇ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ।

 

ਮਿਜ਼ੋਰਮ ਤੋਂ ਇਲਾਵਾ, ਆਂਧਰ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਸਮੇਤ ਹੋਰ ਰਾਜਾਂ ਨੇ ਵੀ ਏਬੀਡੀਐੱਮ ਮਾਈਕ੍ਰੋਸਾਈਟਸ ਦੇ ਲਾਗੂਕਰਨ ਦੇ ਸਬੰਧ ਵਿੱਚ ਮਹੱਤਵਪੂਰਨ ਪ੍ਰਗਤੀ ਕੀਤੀ ਹੈ। ਅਗਲੇ ਕੁਝ ਹਫ਼ਤਿਆਂ ਵਿੱਚ ਅਜਿਹੀਆਂ ਹੋਰ ਮਾਈਕ੍ਰੋਸਾਈਟਸ ਚਾਲੂ ਹੋਣ ਦੀ ਉਮੀਦ ਹੈ।

ਏਬੀਡੀਐੱਮ ਦੇ ਤਹਿਤ 100 ਮਾਈਕ੍ਰੋਸਾਈਟਸ ਪ੍ਰੋਜੈਕਟ ਬਾਰੇ ਵਧੇਰੇ ਜਾਣਕਾਰੀ ਇੱਥੇ ਪ੍ਰਾਪਤ ਕੀਤੀ ਜਾ ਸਕਦੀ ਹੈ: https://abdm.gov.in/microsites

 

****

ਐੱਮਵੀ/ਵੀਪੀ



(Release ID: 1951449) Visitor Counter : 101