ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਗੋਆ ਯੂਨੀਵਰਸਿਟੀ ਦੀ 34ਵੀਂ ਕਨਵੋਕੇਸ਼ਨ ਵਿੱਚ ਹਿੱਸਾ ਲਿਆ

Posted On: 23 AUG 2023 12:01PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (23 ਅਗਸਤ, 2023) ਗੋਆ ਦੇ ਰਾਜ ਭਵਨ ਵਿੱਚ ਗੋਆ ਯੂਨੀਵਰਸਿਟੀ ਦੀ 34ਵੀਂ ਕਨਵੋਕੇਸ਼ਨ ਵਿੱਚ ਹਿੱਸਾ ਲਿਆ ਅਤੇ ਉਸ ਨੂੰ ਸੰਬੋਧਨ ਕੀਤਾ।

 

ਇਸ ਅਵਸਰ ‘ਤੇ ਬੋਲਦਿਆਂ, ਰਾਸ਼ਟਰਪਤੀ ਨੇ ਕਿਹਾ ਕਿ ਟੈਕਨੋਲੋਜੀ ਅਤੇ ਇਨੋਵੇਸ਼ਨ ਅੱਜ ਵਿਸ਼ਵ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਗੋਆ ਯੂਨੀਵਰਸਿਟੀ ਇਨੋਵੇਸ਼ਨ ਨੂੰ ਹੁਲਾਰਾ ਦੇ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੀਆਂ ਉਚੇਰੀ ਵਿੱਦਿਅਕ ਸੰਸਥਾਵਾਂ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ ਜਿਹੇ ਖੇਤਰਾਂ ਵਿੱਚ ਵਿਸ਼ਵ-ਪੱਧਰੀ ਸਮਰੱਥਾ ਵਿਕਸਿਤ ਕਰਨਾ ਜ਼ਰੂਰੀ ਹੈ। ਉਨ੍ਹਾਂ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਗੋਆ ਸਰਕਾਰ ਦੀ ਡਾਇਰੈਕਟੋਰੇਟ ਆਵ੍ ਹਾਇਰ ਐਜੂਕੇਸ਼ਨ ਦੇ ਸਹਿਯੋਗ ਨਾਲ ਗੋਆ ਯੂਨੀਵਰਸਿਟੀ 'ਡਿਜੀਟਲ ਇੰਟੀਗ੍ਰੇਟਿਡ ਸਿਸਟਮ ਫੌਰ ਹੋਲਿਸਟਿਕ ਟੀਚਿੰਗ ਐਂਡ ਵਰਚੁਅਲ ਓਰੀਐਂਟੇਸ਼ਨਸ ' (‘Digital Integrated System for Holistic Teaching and Virtual Orientations’) ਪ੍ਰੋਗਰਾਮ ਸੰਚਾਲਿਤ ਕਰ ਰਹੀ ਹੈ।

 

ਰਾਸ਼ਟਰਪਤੀ ਨੇ ਕਿਹਾ ਕਿ ਵਿਭਿੰਨ ਵਿਭਾਗਾਂ ਨੂੰ ਸਮੇਕਿਤ ਕਰਕੇ ਅੰਤਰਅਨੁਸ਼ਾਸਨੀ ਅਧਿਐਨ (interdisciplinary studies) ਨੂੰ ਪ੍ਰੋਤਸਾਹਿਤ ਕਰਨ ਦੇ ਲਈ ਗੋਆ ਯੂਨੀਵਰਸਿਟੀ ਦੇ ਪਰਿਸਰ ਵਿੱਚ ਵਿਭਿੰਨ ਸਕੂਲ ਬਣਾਏ ਗਏ ਹਨ। ਉਨ੍ਹਾਂ ਨੇ ਰਾਸ਼ਟਰੀ ਸਿੱਖਿਆ ਨੀਤੀ(National Education Policy) ਦੇ ਅਨੁਰੂਪ ਇਸ ਪਹਿਲ ਦੇ ਲਈ ਗੋਆ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਯੂਨੀਵਰਸਿਟੀ ਵਿੱਚ ਸਿੱਖਿਆ, ਰਿਸਰਚ ਅਤੇ ਇਨੋਵੇਸ਼ਨ ਦੇ ਲਈ ਉਤਕ੍ਰਿਸ਼ਟਤਾ ਦਾ ਕੇਂਦਰ ਬਣਨ ਦੀਆਂ ਅਸੀਮ ਸੰਭਾਵਨਾਵਾਂ ਹਨ।

 

ਰਾਸ਼ਟਰਪਤੀ ਨੂੰ ਇਹ ਜਾਣ ਕੇ ਪ੍ਰਸੰਨਤਾ ਹੋਈ ਕਿ ਗੋਆ ਯੂਨੀਵਰਸਿਟੀ ਨੇ ‘ਉੱਨਤ ਭਾਰਤ ਅਭਿਯਾਨ’('Unnat Bharat Abhiyan') ਦੇ ਤਹਿਤ ਪੰਜ ਪਿੰਡਾਂ ਨੂੰ ਗੋਦ ਲਿਆ ਹੈ ਜਿੱਥੇ ਸਥਿਰਤਾ ਮਾਡਲ ਨੂੰ ਅਪਣਾ ਕੇ ਸ਼ੀਪੀਆਂ (ਸਿੱਪਦਾਰ ਮੱਛੀਆਂ) ਅਤੇ ਮਸ਼ਰੂਮ (mussels and mushrooms) ਦੀ ਖੇਤੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਸਮਾਜਿਕ ਸਮਾਵੇਸ਼ਨ ਅਤੇ ਵਾਤਾਵਰਣ ਸੰਤੁਲਨ ਬਾਰੇ ਸੰਵੇਦਨਸ਼ੀਲਤਾ ਜਾਗਰਿਤ ਕਰਨ ਦੇ ਲਈ ਗੋਆ ਯੂਨੀਵਰਸਿਟੀ ਦੀ ਟੀਮ ਦੀ ਸ਼ਲਾਘਾ ਕੀਤੀ।

 

ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਕਨਵੋਕੇਸ਼ਨ ਉਨ੍ਹਾਂ ਦੇ ਜੀਵਨ ਦਾ ਇੱਕ ਯਾਦਗਾਰੀ ਪਲ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਜੋ ਡਿਗਰੀਆਂ ਪ੍ਰਾਪਤ ਕੀਤੀਆਂ ਹਨ, ਉਹ ਉਨ੍ਹਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਜਾਂ ਕਾਰੋਬਾਰ ਸ਼ੁਰੂ ਕਰਨ ਵਿੱਚ ਮਦਦ ਕਰਨਗੀਆਂ ਲੇਕਿਨ ਇੱਕ ਗੁਣ ਜੋ ਉਨ੍ਹਾਂ ਨੂੰ ਜੀਵਨ ਵਿੱਚ ਬਹੁਤ ਅੱਗੇ ਲੈ ਜਾ ਸਕਦਾ ਹੈ, ਉਹ ਹੈ ਕਦੇ ਹਾਰ ਨਾ ਮੰਨਣ ਦਾ ਸਾਹਸ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖਿਆ ਇੱਕ ਜੀਵਨ ਭਰ ਦੀ ਪ੍ਰਕਿਰਿਆ ਹੈ । ਨਿਰੰਤਰ ਸਿੱਖਣ ਵਾਲਾ, ਜੀਵਨ ਵਿੱਚ ਅਵਸਰਾਂ ਦਾ ਲਾਭ ਉਠਾਉਣ ਦੇ ਨਾਲ-ਨਾਲ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਭੀ ਸਮਰੱਥ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਯੁਵਾ ਹੀ ਸੰਕਲਪ ਕਾਲ ('Sankalp Kaal'.) ਵਿੱਚ ਵਿਕਸਿਤ ਭਾਰਤ ਦਾ ਨਿਰਮਾਣ ਕਰੇਗਾ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਉਹ ਭਾਰਤ ਨੂੰ ਅਧਿਕ ਸਮ੍ਰਿੱਧੀ ਦੀ ਤਰਫ਼ ਲੈ ਜਾਣ ਦੇ ਸੁਪਨੇ ਨੂੰ ਪੂਰਾ ਕਰਨਗੇ।

 

Please Click here to see the President's speech - 

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ -

 

***


ਡੀਐੱਸ/ਏਕੇ



(Release ID: 1951382) Visitor Counter : 89