ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲਾ ਨਵੀਂ ਦਿੱਲੀ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਫੂਡ ਫੈਸਟੀਵਲ ਦਾ ਆਯੋਜਨ ਕਰੇਗਾ


ਇਹ ਫੂਡ ਫੈਸਟੀਵਲ 18 ਅਗਸਤ ਤੋਂ 20 ਅਗਸਤ 2023 ਦੇ ਦੌਰਾਨ ਆਯੋਜਿਤ ਕੀਤਾ ਜਾਵੇਗਾ

Posted On: 17 AUG 2023 8:31PM by PIB Chandigarh

ਟੂਰਿਜ਼ਮ ਮੰਤਰਾਲਾ ਵਿਭਿੰਨ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ 18 ਅਗਸਤ ਤੋਂ 20 ਅਗਸਤ 2023 ਦੇ ਦੌਰਾਨ ਰਾਜਧਾਨੀ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਅਤੇ ਏਕ ਭਾਰਤ ਸ਼੍ਰੇਸ਼ਠ ਭਾਰਤ ਫੂਡ ਫੈਸਟੀਵਲ ਦਾ ਆਯੋਜਨ ਕਰ ਰਿਹਾ ਹੈ।

 

 

ਇਸ ਫੈਸਟੀਵਲ ਦਾ ਉਦੇਸ਼ ਰਸੋਈ-ਕਲਾ ਦੇ ਖੇਤਰ ਵਿੱਚ ਭਾਰਤ ਦੀ ਸਮ੍ਰਿੱਧ ਵਿਵਿਧਤਾ ਦਾ ਉਤਸਵ ਮਨਾਉਣਾ ਹੈ। ਇਸ ਆਯੋਜਨ ਵਿੱਚ ਰਾਜ-ਵਿਸ਼ੇਸ਼ ਦੇ ਪਕਵਾਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਇਕਜੁੱਟਤਾ ਦੀ ਭਾਵਨਾ ਨੂੰ ਹੁਲਾਰਾ ਦਿੰਦੇ ਹੋਏ ਹਰੇਕ ਇਲਾਕੇ ਦੀ ਵਿਲੱਖਣ ਪੇਸ਼ਕਸ਼ਾਂ ਬਾਰੇ ਜਾਗਰੂਕਤਾ ਦਾ ਪ੍ਰਸਾਰ ਕੀਤਾ ਜਾਵੇਗਾ।

https://static.pib.gov.in/WriteReadData/userfiles/image/image001R7MI.jpg

 

ਇਹ ਫੂਡ ਫੈਸਟੀਵਲ 23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਦੇ ਨਾਲ ਕੱਲ੍ਹ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਫੈਸਟੀਵਲ ਦਾ ਆਯੋਜਨ ਹਿੱਸਾ ਲੈਣ ਵਾਲੇ ਰਾਜਾਂ ਦੇ ਨਵੀਂ ਦਿੱਲੀ ਸਥਿਤ ਰਾਜ ਸਦਨਾਂ/ਭਵਨਾਂ ਵਿੱਚ ਕੀਤਾ ਜਾਵੇਗਾ।

ਇਸ ਫੈਸਟੀਵਲ ਵਿੱਚ ਹਿੱਸਾ ਲੈਣ ਵਾਲੇ ਕੁਝ ਰਾਜਾਂ ਅਤੇ ਕੇਂਦਰ-ਸ਼ਾਸਿਤ ਪ੍ਰਦੇਸਾਂ ਵਿੱਚ ਆਂਧਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਬਿਹਾਰ, ਉੱਤਰਾਖੰਡ, ਓਡੀਸ਼ਾ, ਗੁਜਰਾਤ, ਅਸਾਮ, ਮਿਜ਼ੋਰਮ, ਜੰਮੂ ਤੇ ਕਸ਼ਮੀਰ, ਪੱਛਮ ਬੰਗਾਲ, ਪੰਜਾਬ, ਅਰੁਣਾਚਲ ਪ੍ਰਦੇਸ਼, ਤਮਿਲ ਨਾਡੂ, ਗੋਆ, ਪੰਜਾਬ, ਮੇਘਾਲਿਆ, ਕਰਨਾਟਕ, ਛੱਤੀਸਗੜ੍ਹ, ਨਾਗਾਲੈਂਡ ਆਦਿ ਸ਼ਾਮਲ ਹਨ। ਕੁਝ ਰਾਜ ਸਬੰਧਿਤ ਰਾਜ-ਭਵਨ ਦੇ ਪਰਿਸਰ ਵਿੱਚ ਇਸ ਫੂਡ ਫੈਸਟੀਵਲ ਦੇ ਨਾਲ-ਨਾਲ ਇੱਕ ਹੈਂਡੀਕ੍ਰਾਫਟ ਪ੍ਰਦਰਸ਼ਨੀ ਦਾ ਵੀ ਆਯੋਜਨ ਕਰ ਰਹੇ ਹਨ।

 

ਇਹ ਆਯੋਜਨ ‘ਦੇਖੋ ਅਪਨਾ ਦੇਸ਼’ ਦੀ ਧਾਰਨਾ ਨੂੰ ਵੀ ਹੁਲਾਰਾ ਦਿੰਦਾ ਹੈ, ਜੋ ਕਿ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਦੀ ਛੁਪੇ ਹੋਏ ਖਜ਼ਾਨਿਆਂ ਬਾਰੇ ਜਾਨਣ ਦੇ ਲਈ ਪ੍ਰੋਤਸਾਹਿਤ ਕਰਨ ਵਾਲੇ ਮੰਤਰਾਲੇ ਦੇ ਵਿਭਿੰਨ ਸਫਲ ਪ੍ਰੋਗਰਾਮਾਂ ਵਿੱਚੋਂ ਇੱਕ ਰਿਹਾ ਹੈ। ਇਹ ਪਹਿਲ ਘਰੇਲੂ ਟੂਰਿਜ਼ਮ ਨੂੰ ਹੁਲਾਰਾ ਦੇਣ ਅਤੇ ਆਪਣੀ ਵਿਰਾਸਤ ਦੇ ਪ੍ਰਤੀ ਮਾਣ ਦੀ ਭਾਵਨਾ ਨੂੰ ਪ੍ਰੋਤਸਾਹਿਤ ਕਰਨ ਦੇ ਵਿਆਪਕ ਲਕਸ਼ ਦੇ ਅਨੁਰੂਪ ਹੈ।

 

ਇਹ ਫੂਡ ਫੈਸਟੀਵਲ ਨਾ ਸਿਰਫ਼ ਭਾਰਤ ਦੇ ਸਮ੍ਰਿੱਧ ਸੱਭਿਆਚਾਰ ਅਤੇ ਵਿਰਾਸਤ ਦਾ ਉਤਸਵ ਹੈ, ਬਲਕਿ ਇਸ ਦਾ ਸਬੰਧ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਮਨਾਉਣ ਅਤੇ ‘ਏਕ ਭਾਰਤ, ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਹੁਲਾਰਾ ਦੇਣ ਤੋਂ ਵੀ ਹੈ। ਟੂਰਿਜ਼ਮ ਮੰਤਰਾਲਾ, ਵਿਭਿੰਨ ਰਾਜ ਸਰਕਾਰਾਂ ਅਤੇ ਵਿਵਿਧ ਹਿਤਧਾਰਕਾਂ ਦੇ ਸਹਿਯੋਗਾਤਮਕ ਪ੍ਰਯਤਨ ਇਸ ਸਮ੍ਰਿੱਧਸ਼ਾਲੀ ਅਨੁਭਵ ਦੀ ਸਫਲਤਾ ਸੁਨਿਸ਼ਚਿਤ ਕਰਨਗੇ।

*******

ਐੱਨਬੀ/ਐੱਸਕੇ



(Release ID: 1950309) Visitor Counter : 89


Read this release in: English , Urdu , Hindi