ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਪੌਣ ਊਰਜਾ ਵਾਲੇ ਰਾਜਾਂ ਦੀ ਸੰਭਾਵਨਾ ਅਤੇ ਪੌਣ ਊਰਜਾ ਪ੍ਰੋਜੈਕਟਾਂ ਨੂੰ ਮੁੜ ਸਸ਼ਕਤ ਬਣਾਉਣ ਲਈ ਨੀਤੀ

Posted On: 09 AUG 2023 5:29PM by PIB Chandigarh

ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਅਤੇ ਬਿਜਲੀ ਮੰਤਰੀ ਨੇ ਪੌਣ ਊਰਜਾ ਲਈ ਸਭ ਤੋਂ ਵੱਧ ਸੰਭਾਵਨਾਵਾਂ ਵਾਲੇ ਰਾਜਾਂ ਬਾਰੇ ਜਾਣਕਾਰੀ ਦਿੱਤੀ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਵਿੰਡ ਐਨਰਜੀ ਵਲੋਂ ਕਰਵਾਇਆ ਗਿਆ ਪੌਣ ਸਰੋਤ ਮੁਲਾਂਕਣ ਦੇਸ਼ ਵਿੱਚ ਜ਼ਮੀਨੀ ਪੱਧਰ ਤੋਂ 120 ਮੀਟਰ 'ਤੇ 120 ਮੀਟਰ 'ਤੇ ਲਗਭਗ 695.5 ਗੀਗਾਵਾਟ ਅਤੇ 150 ਮੀਟਰ ‘ਤੇ 1,164 ਗੀਗਾਵਾਟ ਦੀ ਅਨੁਮਾਨਿਤ ਪੌਣ ਸ਼ਕਤੀ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਹਾਲਾਂਕਿ, ਪੌਣ ਦਾ ਸਰੋਤ ਬਹੁਤ ਵੱਧ ਸਥਾਨ-ਵਿਸ਼ੇਸ਼ ਹੈ ਅਤੇ ਇਸਦੀ ਵਪਾਰਕ ਤੌਰ 'ਤੇ ਵਰਤੋਂ ਯੋਗ ਸੰਭਾਵਨਾ ਮੁੱਖ ਤੌਰ 'ਤੇ ਅੱਠ ਰਾਜਾਂ ਵਿੱਚ ਉਪਲਬਧ ਹੈ। ਇਨ੍ਹਾਂ ਅੱਠ ਰਾਜਾਂ ਦੀ ਰਾਜ-ਵਾਰ ਸੰਭਾਵੀ ਪੌਣ ਸ਼ਕਤੀ ਹੇਠਾਂ ਦਿੱਤੀ ਗਈ ਹੈ:

ਰਾਜ

ਜ਼ਮੀਨੀ ਪੱਧਰ ਤੋਂ 120 ਮੀਟਰ 'ਤੇ ਪੌਣ ਊਰਜਾ ਸੰਭਾਵਨਾ (ਗੀਗਾਵਾਟ ਵਿੱਚ)

ਜ਼ਮੀਨੀ ਪੱਧਰ ਤੋਂ 150 ਮੀਟਰ 'ਤੇ ਪੌਣ ਊਰਜਾ ਸੰਭਾਵਨਾ (ਗੀਗਾਵਾਟ ਵਿੱਚ)

ਆਂਧਰ ਪ੍ਰਦੇਸ਼

74.90

123.33

ਗੁਜਰਾਤ

142.56

180.79

ਕਰਨਾਟਕ

124.15

169.25

ਮੱਧ ਪ੍ਰਦੇਸ਼

15.40

55.42

ਮਹਾਰਾਸ਼ਟਰ

98.21

173.86

ਰਾਜਸਥਾਨ

127.75

284.25

ਤਾਮਿਲਨਾਡੂ

68.75

95.10

ਤੇਲੰਗਾਨਾ

24.83

54.71

ਹੋਰ

18.95

27.14

ਕੁੱਲ

695.5

1,163.85

 

ਮੰਤਰੀ ਨੇ ਦੱਸਿਆ ਕਿ ਸਰਕਾਰ ਨੇ 05 ਅਗਸਤ, 2016 ਨੂੰ 'ਪੌਣ ਊਰਜਾ ਪ੍ਰੋਜੈਕਟਾਂ ਨੂੰ ਮੁੜ ਸਸ਼ਕਤ ਬਣਾਉਣ ਲਈ ਨੀਤੀ' ਜਾਰੀ ਕੀਤੀ ਹੈ, ਜੋ ਕਿ ਹੋਰ ਗੱਲਾਂ ਦੇ ਨਾਲ-ਨਾਲ, ਨਵੇਂ ਲਈ ਉਪਲਬਧ ਵਿਆਜ ਦਰਾਂ ਵਿੱਚ 0.25% ਦੀ ਵਾਧੂ ਵਿਆਜ ਦਰ ਛੋਟ ਪ੍ਰਦਾਨ ਕਰਦੀ ਹੈ। ਭਾਰਤੀ ਅਖੁੱਟ ਊਰਜਾ ਵਿਕਾਸ ਏਜੰਸੀ ਵਲੋਂ ਪੌਣ ਪ੍ਰੋਜੈਕਟਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

ਪੌਣ ਟਰਬਾਈਨ ਦੇ ਜ਼ਿਆਦਾਤਰ ਹਿੱਸੇ ਧਾਤਾਂ ਦੇ ਬਣੇ ਹੁੰਦੇ ਹਨ ਜਿਨ੍ਹਾਂ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ ਅਤੇ ਬਲੇਡਾਂ ਵਿੱਚ ਵਰਤੇ ਜਾਂਦੇ ਫਾਈਬਰ ਰੀਇਨਫੋਰਸਡ ਪਲਾਸਟਿਕ (ਐੱਫਆਰਪੀ) ਲਈ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਨੇ 'ਸ਼ੀਟ ਮੋਲਡਿੰਗ ਕੰਪਾਊਂਡ / ਫਾਈਬਰ ਰੀਇਨਫੋਰਸਡ ਪਲਾਸਟਿਕ ਸਮੇਤ ਥਰਮੋਸੈਟ ਪਲਾਸਟਿਕ ਵੇਸਟ ਦੇ ਨਿਪਟਾਰੇ ਲਈ 25 ਮਈ, 2016 ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। 

ਇਹ ਜਾਣਕਾਰੀ ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਅਤੇ ਬਿਜਲੀ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ 8 ਅਗਸਤ, 2023 ਨੂੰ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*********

ਪੀਆਈਬੀ ਦਿੱਲੀ | ਏਐੱਮ/ ਡੀਜੇਐੱਮ


(Release ID: 1949532) Visitor Counter : 131


Read this release in: English , Urdu