ਗ੍ਰਹਿ ਮੰਤਰਾਲਾ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 77ਵੇਂ ਸੁਤੰਤਰਤਾ ਦਿਵਸ ਅਵਸਰ ’ਤੇ ਲਾਲ ਕਿਲੇ ਦੀ ਫ਼ਸੀਲ ਤੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਨੇ ਦੇਸ਼ ਦੀ ਸੀਮਾਵਰਤੀ ਪਿੰਡਾਂ ਦੇ ਲਈ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ ਸ਼ੁਰੂ ਕੀਤਾ ਹੈ


ਪਹਿਲਾਂ ਸੀਮਾਵਰਤੀ ਪਿੰਡਾਂ ਨੂੰ ਦੇਸ਼ ਦੇ ਅੰਤਿਮ ਪਿੰਡ ਕਿਹਾ ਜਾਂਦਾ ਸੀ, ਲੇਕਿਨ ਅਸੀਂ ਉਸ ਸੋਚ ਨੂੰ ਬਦਲਿਆ ਹੈ, ਉਹ ਦੇਸ਼ ਦੇ ਅੰਤਿਮ ਪਿੰਡ ਨਹੀਂ ਬਲਕਿ ਸੀਮਾ ’ਤੇ ਨਜ਼ਰ ਆਉਣ ਵਾਲੇ ਦੇਸ਼ ਦੇ ਪਹਿਲੇ ਪਿੰਡ ਹਨ

ਸੀਮਾਵਰਤੀ ਪਿੰਡਾਂ ਦੇ 600 ਪ੍ਰਧਾਨ (Pradhans) ਅੱਜ ਸੁਤੰਤਰਤਾ ਦਿਵਸ ਦੇ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਤ ਇਸ ਦਾ ਹਿੱਸਾ ਬਣਨ ਆਏ ਹਨ, ਇਹ ਵਿਸ਼ੇਸ਼ ਮਹਿਮਾਨ ਪਹਿਲੀ ਵਾਰ ਨਵੇਂ ਸੰਕਲਪ ਅਤੇ ਸਮਰੱਥਾ ਦੇ ਨਾਲ ਇਤਨੀ ਦੂਰ ਆਏ ਹਨ

Posted On: 15 AUG 2023 12:58PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 77ਵੇਂ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਅੱਜ ਨਵੀਂ ਦਿੱਲੀ ਵਿੱਚ ਇਤਿਹਾਸਿਕ ਲਾਲ ਕਿਲੇ ਦੀ ਫ਼ਸੀਲ ਤੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਨੇ ਦੇਸ਼ ਦੇ ਸੀਮਾਵਰਤੀ ਪਿੰਡਾਂ ਦੇ ਲਈ ਵਾਇਬ੍ਰੈਂਟ ਵਿਲੇਜ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸੀਮਾਵਰਤੀ ਪਿੰਡਾਂ ਨੂੰ ਦੇਸ਼ ਦੇ ਅੰਤਿਮ ਪਿੰਡ ਕਿਹਾ ਜਾਂਦਾ ਸੀ, ਲੇਕਿਨ ਅਸੀਂ ਉਸ ਸੋਚ ਨੂੰ ਬਦਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੇ ਅੰਤਿਮ ਪਿੰਡ ਨਹੀਂ ਬਲਕਿ ਸੀਮਾ ’ਤੇ ਨਜ਼ਰ ਆਉਣ ਵਾਲੇ ਦੇਸ਼ ਦੇ ਪਹਿਲੇ ਪਿੰਡ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸੂਰਜ ਪੂਰਬ ਵਿੱਚ ਚੜ੍ਹਦਾ ਹੈ ਤਾਂ ਉਸ ਤਰ੍ਹਾਂ ਦੇ ਸੀਮਾਵਰਤੀ ਪਿੰਡ ਵਿੱਚ ਸੂਰਜ ਦੀ ਪਹਿਲੀ ਕਿਰਨ ਆਉਂਦੀ ਹੈ ਅਤੇ ਜਦੋਂ ਸੂਰਜ ਢਲਦਾ ਹੈ ਤਾਂ ਇਸ ਤਰਫ਼ ਦੇ ਪਿੰਡ ਨੂੰ ਉਸ ਦੀ ਅੰਤਿਮ ਕਿਰਨ ਦਾ ਲਾਭ ਮਿਲਦਾ ਹੈ।

ਪ੍ਰਧਾਨ ਮੰਤਰੀ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਸੀਮਾਵਰਤੀ ਪਿੰਡਾਂ ਦੇ 600 ਪ੍ਰਧਾਨ (Pradhans) ਅੱਜ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਇਸ ਦਾ ਹਿੱਸਾ ਬਣਨ ਆਏ ਹਨ। ਉਨ੍ਹਾਂ ਨੇ ਕਿਹਾ ਕਿ ਇਹ ਵਿਸ਼ੇਸ਼ ਮਹਿਮਾਨ ਪਹਿਲੀ ਵਾਰ ਨਵੇਂ ਸੰਕਲਪ ਅਤੇ ਸਮਰੱਥਾ ਦੇ ਨਾਲ ਇਤਨੀ ਦੂਰ ਆਏ ਹਨ।

 

*****

ਆਰਕੇ/ਏਵਾਈ/ਏਕੇਐੱਸ/ਏਐੱਸ



(Release ID: 1949521) Visitor Counter : 79