ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ ਅਤੇ ਨਵੀਨ ਤੇ ਅਖੁੱਟ ਊਰਜਾ ਮੰਤਰੀ ਨੇ ਦੱਸਿਆ ਕਿ ਬਿਜਲੀ ਗ੍ਰਿਡ ਦੇ ਸਾਰੇ ਸਟੇਟ ਡਿਸਪੈਚ ਸੈਂਟਰਾਂ ਵਿੱਚ ਸਾਲ 2026 ਤੱਕ ਸੁਪਰਵਾਈਜ਼ਰੀ ਕੰਟਰੋਲ ਅਤੇ ਡੇਟਾ ਅਧਿਗ੍ਰਹਿਣ ਪ੍ਰਣਾਲੀ ਸਥਾਪਿਤ ਹੋਣ ਦੀ ਉਮੀਦ ਹੈ
Posted On:
10 AUG 2023 2:53PM by PIB Chandigarh
ਕੇਂਦਰੀ ਊਰਜਾ ਅਤੇ ਨਵੀਨ ਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਰਾਜ ਸਭਾ ਵਿੱਚ ਦੱਸਿਆ ਕਿ ਬਿਜਲੀ ਮੰਤਰਾਲੇ ਦੇ ਤਹਿਤ ਇੱਕ ਜਨਤਕ ਉਪਕ੍ਰਮ, ਗ੍ਰਿਡ-ਇੰਡੀਆ, ਨੈਸ਼ਨਲ ਐਂਡ ਰੀਜਨਲ ਲੋਡ ਡਿਸਪੈਚ ਸੈਂਟਰ (ਐੱਨਐੱਲਡੀਸੀ/ਆਰਐੱਲਡੀਸੀ) ਵਿੱਚ ਵਿਭਿੰਨ ਉਪ-ਸਟੇਸ਼ਨਾਂ ਅਤੇ ਬਿਜਲੀ ਉਤਪਾਦਨ ਸਟੇਸ਼ਨਾਂ ਤੋਂ ਅਸਲੀ ਸਮੇਂ ’ਤੇ ਮਾਪਦੰਡਾਂ ਦੀ ਨਿਗਰਾਨੀ ਕਰਦਾ ਹੈ। ਇਹ ਅਜਿਹਾ ਸਟੇਟ ਲੋਡ ਡਿਸਪੈਚ ਸੈਂਟਰਾਂ (ਐੱਸਐੱਲਡੀਸੀ) ਅਤੇ ਆਰਐੱਲਡੀਸੀ ਦੁਆਰਾ ਬਿਜਲੀ ਪ੍ਰਣਾਲੀ ਦੀ ਨਿਗਰਾਨੀ ਲਈ ਚੰਗੀ ਤਰ੍ਹਾਂ ਨਾਲ ਸਥਾਪਿਤ ਸੁਪਰਵਾਈਜ਼ਰੀ ਕੰਟਰੋਲ ਅਤੇ ਡੇਟਾ ਅਧਿਗ੍ਰਹਿਣ (ਐੱਸਸੀਏਡੀਏ)/ਊਰਜਾ ਪ੍ਰਬੰਧਨ ਪ੍ਰਣਾਲੀ (ਈਐੱਮਐੱਸ) ਰਾਹੀਂ ਕਰਦਾ ਹੈ। ਇਨ੍ਹਾਂ ਪ੍ਰਣਾਲੀਆਂ ਦਾ ਨਿਯਮਿਤ ਅੱਪਗ੍ਰੇਡ ਕੀਤਾ ਜਾ ਰਿਹਾ ਹੈ ।
ਇਸ ਦੇ ਇਲਾਵਾ, ਕੇਂਦਰੀ ਬਿਜਲੀ ਅਥਾਰਿਟੀ (ਬਿਜਲੀ ਪਲਾਂਟਾਂ ਅਤੇ ਬਿਜਲੀ ਲਾਈਨਾਂ ਦੇ ਨਿਰਮਾਣ ਲਈ ਤਕਨੀਕੀ ਮਿਆਰ) ਰੈਗੂਲੇਸ਼ਨ, 2022 ਦਾ ਰੈਗੂਲੇਸ਼ਨ 43 (4) ਐੱਸਸੀਏਡੀਏ ਪ੍ਰਣਾਲੀਆਂ ਦੀ ਨਿਯੁਕਤੀ ਸਹਿਤ ਕੇਂਦਰੀਕ੍ਰਿਤ ਰਿਮੋਟ ਨਿਗਰਾਨੀ ਅਤੇ ਉਪ-ਸਟੇਸ਼ਨਾਂ ਦੇ ਸੰਚਾਲਨ ਨੂੰ ਸੰਚਾਲਨ ਕਰਦਾ ਹੈ ।
ਮੰਤਰੀ ਮਹੋਦਯ ਨੇ ਦੱਸਿਆ ਕਿ ਵਿਭਿੰਨ ਐੱਸਐੱਲਡੀਸੀ ਦੀਆਂ ਐੱਸਸੀਏਡੀਏ ਪ੍ਰਣਾਲੀਆਂ ਪ੍ਰਤਿਸਥਾਪਨ/ਅੱਪਗ੍ਰੇਡੇਸ਼ਨ ਦੀ ਪ੍ਰਕਿਰਿਆ ਵਿੱਚ ਹਨ, ਇਸ ਕਾਰਜ ਦੇ ਸਾਲ 2026 ਤੱਕ ਪੂਰਾ ਹੋਣ ਦੀ ਉਮੀਦ ਹੈ ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਟ੍ਰਾਂਸਮਿਸ਼ਨ ਪਰਿਸੰਪੰਤੀਆਂ ਦੇ ਨਿਰਮਾਣ ਅਤੇ ਜਾਂਚ ਲਈ ਏਆਈ/ਐੱਮਐੱਲ ਐੱਲਗੋਰਿਦਮ, ਸਾਇਬਰ ਸੁਰੱਖਿਆ ਉਪਾਅ ਅਤੇ ਰੋਬੋਟ ਅਤੇ ਡ੍ਰੋਨ ਦਾ ਉਪਯੋਗ ਕਰਕੇ ਪੂਰਵਾਨੁਮਾਨਿਤ ਰਖ-ਰਖਾਅ ਤਕਨੀਕਾਂ ਲਈ ਸਰਕਾਰ ਨੇ ਅਨੇਕ ਕਦਮ ਉਠਾਏ ਹਨ ਜੋ ਇਸ ਪ੍ਰਕਾਰ ਹਨ :
ਸਾਰੇ ਗ੍ਰਿਡ ਸਬ ਸਟੇਸ਼ਨ ਬਿਜਲੀ ਪ੍ਰਣਾਲੀ ਪਰਿਸੰਪੰਤੀ ਦੇ ਵਿਭਿੰਨ ਮਾਪਦੰਡਾਂ ਜਿਵੇਂ-ਤੇਲ ਦਾ ਤਾਪਮਾਨ, ਵਾਇੰਡਿੰਗ ਤਾਪਮਾਨ, ਟ੍ਰਾਂਸਫਾਰਮਰ ਦਾ ਘੁਲਿਤ ਗੈਸ ਵਿਸ਼ਲੇਸ਼ਣ, ਸਰਕਿਟ ਬ੍ਰੇਕਰਾਂ ਦਾ ਸੰਪਰਕ ਪ੍ਰਤੀਰੋਧ ਆਦਿ ਨੂੰ ਮਾਪਣ ਲਈ ਸੈਂਸਰ ਦਾ ਉਪਯੋਗ ਕਰਦੇ ਹਨ। ਇਨ੍ਹਾਂ ਮਾਪਦੰਡਾਂ ਦਾ ਪੂਰਵ ਨੁਮਾਨਿਤ ਰੱਖ-ਰਖਾਅ ਲਈ ਕੰਪਿਊਟਰ ਲੱਗੇ ਉਪਕਰਣਾਂ ਦੇ ਨਾਲ ਵਿਸ਼ਲੇਸ਼ਣ ਕੀਤਾ ਜਾਂਦਾ ਹੈ ।
-
ਕੇਂਦਰੀ ਬਿਜਲੀ ਅਥਾਰਿਟੀ (ਸੀਓ) ਨੇ ਅਕਤੂਬਰ 2021 ਵਿੱਚ ਬਿਜਲੀ ਖੇਤਰ ਵਿੱਚ ਸਾਇਬਰ ਸੁਰੱਖਿਆ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਦੇ ਨਾਲ ਸਾਇਬਰ ਸੁਰੱਖਿਆ ਉਪਾਵਾਂ ਦੇ ਵਿਕਾਸ ਅਤੇ ਲਾਗੂਕਰਣ ਨੂੰ ਹੁਲਾਰਾ ਮਿਲਿਆ ਹੈ ।
-
ਸੀਈਆਰਟੀ-ਇਨ ਦੇ ਮਾਰਗਦਰਸ਼ਨ ਵਿੱਚ ਬਿਜਲੀ ਖੇਤਰ (ਸੀਐੱਸਆਈਆਰਟੀ-ਪਾਵਰ) ਲਈ ਇੱਕ ਕੰਪਿਊਟਰ ਸੁਰੱਖਿਆ ਘਟਨਾ ਪ੍ਰਤੀਕਿਰਿਆ ਟੀਮ ਸੀਈਓ ਵਿੱਚ ਸਥਾਪਿਤ ਕੀਤੀ ਗਈ ਹੈ, ਤਾਕਿ ਸਾਇਬਰ ਸੁਰੱਖਿਆ ਘਟਨਾਵਾਂ ਦੀ ਪ੍ਰਤੀਕਿਰਿਆ ਦਾ ਤਾਲਮੇਲ ਅਤੇ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ, ਪਤਾ ਲਗਾਉਣ, ਸੰਭਾਲਣ ਅਤੇ ਪ੍ਰਤੀਕਿਰਿਆ ਦੇਣ ਲਈ ਉਪਯੋਗਿਤਾਵਾਂ ਨੂੰ ਕੰਟਰੋਲ ਕੀਤਾ ਜਾ ਸਕੇ।
-
ਕੇਂਦਰੀ ਬਿਜਲੀ ਅਥਾਰਿਟੀ (ਬਿਜਲੀ ਪਲਾਂਟਾਂ ਅਤੇ ਬਿਜਲੀ ਲਾਇਨਾਂ ਦੇ ਨਿਰਮਾਣ ਲਈ ਤਕਨੀਕੀ ਮਿਆਰ) ਰੈਗੂਲੇਸ਼ਨ, 2022 ਦਾ ਰੈਗੂਲੇਸ਼ਨ 87 ਕਠਿਨ ਅਤੇ ਦੁਰ-ਦਰਾਡੇ ਇਲਾਕਿਆਂ ਵਿੱਚ ਟ੍ਰਾਂਸਮਿਸ਼ਨ ਸੰਪੰਤੀਆਂ ਦੇ ਨਿਰਮਾਣ ਅਤੇ ਜਾਂਚ ਲਈ ਮਾਨਵ ਰਹਿਤ ਹਵਾਈ ਵਾਹਨ ਦੇ ਉਪਯੋਗ ਲਈ ਪ੍ਰਾਵਧਾਨ ਨਿਰਦਿਸ਼ਟ ਕਰਦਾ ਹੈ।
-
ਦੇਸ਼ ਵਿੱਚ ਸਬ ਸਟੇਸ਼ਨਾਂ ਅਤੇ ਸਮੁੱਚੀ ਬਿਜਲੀ ਟ੍ਰਾਂਸਮਿਸ਼ਨ ਪ੍ਰਣਾਲੀ ਦੀ ਦਕਸ਼ਤਾ ਬਿਹਤਰ ਕਰਨ ਦੇ ਲਈ, ਸੀਓ ਨੇ ਮਾਰਚ 2023 ਵਿੱਚ ਟ੍ਰਾਂਸਮਿਸ਼ਨ ਅਤੇ ਸਬ ਸਟੇਸ਼ਨਾਂ ਦੀ ਯੋਜਨਾ ਲਈ ਟ੍ਰਾਂਸਮਿਸ਼ਨ ਯੋਜਨਾ ਪੈਮਾਨਾ ‘ਤੇ ਇੱਕ ਮੈਨੂਅਲ ਜਾਰੀ ਕੀਤਾ ਹੈ।
ਇਹ ਜਾਣਕਾਰੀ ਕੇਂਦਰੀ ਬਿਜਲੀ ਅਤੇ ਨਵੀਨ ਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਨੇ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ ।
*********
ਪੀਆਈਬੀ ਦਿੱਲੀ/ਏਐੱਮ/ਡੀਜੇਐੱਮ
(Release ID: 1947806)
Visitor Counter : 118