ਸੱਭਿਆਚਾਰ ਮੰਤਰਾਲਾ

ਸੱਭਿਆਚਾਰ ਮੰਤਰਾਲਾ ਕੱਲ੍ਹ ਦਿੱਲੀ ਵਿੱਚ ਸਾਂਸਦਾਂ ਦੀ ‘ਹਰ ਘਰ ਤਿਰੰਗਾ’ ਬਾਈਕ ਰੈਲੀ ਦਾ ਆਯੋਜਨ ਕਰੇਗਾ


ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ, ਰੈਲੀ ਨੂੰ ਹਰੀ ਝੰਡੀ ਦਿਖਾਉਣਗੇ

Posted On: 10 AUG 2023 5:34PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦੇ ਤਹਿਤ 13 ਅਗਸਤ 2023 ਤੋਂ 15 ਅਗਸਤ 2023 ਤੱਕ ਪੂਰੇ ਦੇਸ਼ ਵਿੱਚ “ਹਰ ਘਰ ਤਿਰੰਗਾ” ਅਭਿਯਾਨ ਚਲਾ ਕੇ, ਲੋਕਾਂ ਨੂੰ ਆਪਣੇ ਘਰਾਂ ਵਿੱਚ ਝੰਡਾ ਲਹਿਰਾਉਣ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ।

ਹਰ ਘਰ ਤਿਰੰਗਾ ਅਭਿਯਾਨ ਦੀ ਵਿਆਪਕ ਪਹੁੰਚ ਸੁਨਿਸ਼ਚਿਤ ਕਰਨ ਅਤੇ ਵੱਧ ਤੋਂ ਵੱਧ ਜਨਤਕ ਭਾਗੀਦਾਰੀ ਸੁਨਿਸ਼ਚਿਤ ਕਰਨ ਲਈ, 11 ਅਗਸਤ 2023 ਨੂੰ ਸਵੇਰੇ 08.00 ਵਜੇ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿੱਚ ਸਾਂਸਦਾਂ ਅਤੇ ਮੰਤਰੀਆਂ ਦੇ ਨਾਲ ਇੱਕ ਤਿਰੰਗਾ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਬਾਈਕ ਰੈਲੀ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ ਵੀ ਇਸ ਮੌਕੇ ’ਤੇ ਮੌਜੂਦ ਰਹਿਣਗੇ।

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਦੁਆਰਾ ਹਰੀ ਝੰਡੀ ਦਿਖਾਉਣ ਤੋਂ ਬਾਅਦ, ਬਾਈਕ ਰੈਲੀ ਇੰਡੀਆ ਗੇਟ ਸਰਕਲ ਪਹੁੰਚੇਗੀ। ਰੈਲੀ ਇੰਡੀਆ ਗੇਟ ਦੇ ਇੱਕ ਚੱਕਰ ਨੂੰ ਪੂਰਾ ਕਰਕੇ, ਕਰਤਵਯ ਪਥ ਨੂੰ ਪਾਰ ਕਰੇਗੀ ਅਤੇ ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਸਮਾਪਤ ਹੋਵੇਗੀ।

 ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ)’ ਪ੍ਰਗਤੀਸ਼ੀਲ ਸੁਤੰਤਰ ਭਾਰਤ ਦੇ 75 ਗੌਰਵਸ਼ਾਲੀ ਵਰ੍ਹਿਆਂ ਦੀ ਯਾਦ ਕਰਨ ਵਾਲਾ ਇੱਕ ਸਮੁੱਚਾ ਉਤਸਵ ਹੈ। ਭਾਰਤ ਸਰਕਾਰ ਦੀ ਇਸ ਪਹਿਲ ਦਾ ਉਦੇਸ਼ ਸੁਤੰਤਰਤਾ ਸੰਗ੍ਰਾਮ ਅਤੇ ਰਾਸ਼ਟਰ ਦੀਆਂ ਉਪਲਬਧੀਆਂ ਨੂੰ ਉਜਾਗਰ ਕਰਨਾ ਹੈ। ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਭਾਰਤ ਦੇ ਲੋਕਾ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਦੇਸ਼ ਦੇ ਵਿਕਾਸ ਅਤੇ ਇਸ ਦੀ ਵਿਕਾਸਵਾਦੀ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

 

ਨਾਗਰਿਕਾਂ ਨੂੰ ਆਪਣੇ ਘਰਾਂ ਵਿੱਚ ਭਾਰਤੀ ਰਾਸ਼ਟਰੀ ਝੰਡਾ ਲਹਿਰਾਉਣ ਲਈ ਪ੍ਰੋਤਸਾਹਿਤ ਕਰਨ ਲਈ 13 ਤੋਂ 15 ਅਗਸਤ 2022 ਤੱਕ ‘ਹਰ ਘਰ ਤਿਰੰਗਾ’ ਅਭਿਯਾਨ ਸ਼ੁਰੂ ਕੀਤਾ ਗਿਆ ਸੀ। ਇਸ ਅਭਿਯਾਨ ਦੇ ਪਿੱਛੇ ਦਾ ਵਿਚਾਰ ਲੋਕਾਂ ਦੇ ਦਿਲਾਂ ਵਿੱਚ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਭਾਰਤ ਦੀ ਯਾਤਰਾ ਅਤੇ ਇਸ ਮਹਾਨ ਰਾਸ਼ਟਰ ਦੇ ਨਿਰਮਾਣ ਵਿੱਚ ਯੋਗਦਾਨ ਦੇਣ ਵਾਲਿਆਂ ਦੀ ਯਾਦ ਦਿਵਾਉਣਾ ਹੈ। ਪਿਛਲੇ ਵਰ੍ਹੇ, ਇਹ ਅਭਿਯਾਨ ਬੇਹਦ ਸਫ਼ਲ ਰਿਹਾ ਸੀ ਜਿਸ ਵਿੱਚ ਕਰੋੜਾਂ ਪਰਿਵਾਰਾਂ ਨੇ ਆਪਣੇ ਘਰਾਂ ਵਿੱਚ ਤਿਰੰਗਾ ਲਹਿਰਾਇਆ ਅਤੇ ਛੇ ਕਰੋੜ ਲੋਕਾਂ ਨੇ ਹਰ ਘਰ ਤਿਰੰਗਾ ਵੈੱਬਸਾਈਟ ’ਤੇ ਤਿਰੰਗਾ ਲਹਿਰਾਉਂਦੇ ਹੋਏ ਸੈਲਫੀ ਅਪਲੋਡ ਕੀਤੀ।

ਵੈੱਬਸਾਈਟ- https://harghartiranga.com

https://amritmahotsav.nic.in

 

****

ਐੱਨਬੀ/ਐੱਸਕੇ/ਐੱਸਕੇਟੀ



(Release ID: 1947802) Visitor Counter : 88