ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਕੇਂਦਰ ਸਰਕਾਰ ਨੇ ਚਨਾ ਦਾਲ ਦੀ ‘ਭਾਰਤ ਦਾਲ’ਵਜੋਂ ਪ੍ਰਚੂਨ ਪੈਕ ਵਿੱਚ 1 ਕਿਲੋਗ੍ਰਾਮ ਦੇ ਪੈਕੇਟ ਦੇ ਲਈ 60 ਰੁਪਏ ਪ੍ਰਤੀ ਕਿਲੋ ਅਤੇ 30 ਕਿਲੋਗ੍ਰਾਮ ਦੇ ਪੈਕੇਟ ਲਈ 55 ਰੁਪਏ ਪ੍ਰਤੀ ਕਿਲੋ ਦੇ ਪੈਕ ਵਿੱਚ ਵਿਕਰੀ ਸ਼ੁਰੂ ਕੀਤੀ


ਭਾਰਤ ਦਾਲ ਦੀ ਵੰਡ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਵ੍ ਇੰਡੀਆ ਲਿਮਿਟਿਡ, ਨੈਸ਼ਨਲ ਕੰਜ਼ਿਊਮਰ ਕੋਆਪ੍ਰੇਟਿਵ ਫੈਡਰੇਸ਼ਨ, ਕੇਂਦਰੀ ਭੰਡਾਰ ਅਤੇ ਸਫ਼ਲ ਦੇ ਰਿਟੇਲ ਆਊਟਲੇਟਾਂ ਰਾਹੀਂ ਕੀਤੀ ਜਾ ਰਹੀ ਹੈ।

Posted On: 09 AUG 2023 5:57PM by PIB Chandigarh

ਕੇਂਦਰ ਸਰਕਾਰ ਨੇ 17.07.2023 ਨੂੰ ਚਨਾ ਦਾਲ ਨੂੰ ਭਾਰਤ ਦਾਲ ਦੇ ਬ੍ਰਾਂਡ ਨਾਮ ਹੇਠ ਪ੍ਰਚੂਨ ਪੈਕ ਵਿੱਚ ਵਿਕਰੀ 1 ਕਿਲੋਗ੍ਰਾਮ ਪੈਕ ਦੇ ਲਈ 60 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ 30 ਕਿਲੋਗ੍ਰਾਮ ਪੈਕ ਲਈ 55 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਉੱਚ ਸਬਸਿਡੀ ਵਾਲੀਆਂ ਦਰਾਂ ’ਤੇ ਸ਼ੁਰੂ ਕੀਤੀਆਂ ਹਨ ਜਿਸ ਨਾਲ ਉਪਭੋਗਤਾਵਾਂ ਨੂੰ ਸਸਤੀ ਕੀਮਤ ’ਤੇ ਦਾਲਾਂ ਉਪਲਬਧ ਹੋ ਸਕਣ। ਭਾਰਤ ਦਾਲ ਦੀ ਵੰਡ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਵ੍ ਇੰਡੀਆ ਲਿਮਿਟਿਡ (ਨੇਫੇਡ), ਨੈਸ਼ਨਲ ਕੰਜ਼ਿਊਮਰ ਕੋਆਪ੍ਰੇਟਿਵ ਫੈਡਰੇਸ਼ਨ (ਐੱਨਸੀਸੀਐੱਫ), ਕੇਂਦਰੀ ਭੰਡਾਰ ਅਤੇ ਸਫ਼ਲ ਦੇ ਰਿਟੇਲ ਆਊਟਲੇਟਾਂ ਰਾਹੀਂ ਕੀਤੀ ਜਾ ਰਹੀ ਹੈ। ਇਸ ਵਿਵਸਥਾ ਦੇ ਅਧੀਨ, ਚਨਾ ਦਾਲ ਰਾਜ ਸਰਕਾਰਾਂ ਨੂੰ ਉਨ੍ਹਾਂ ਦੀ ਭਲਾਈ ਸਕੀਮਾਂ, ਪੁਲਿਸ, ਜੇਲ੍ਹਾਂ ਦੇ ਅੰਦਰ ਸਪਲਾਈ ਲਈ ਅਤੇ ਰਾਜ ਸਰਕਾਰ ਨਿਯੰਤਰਿਤ ਸਹਿਕਾਰੀ ਸਭਾਵਾਂ ਅਤੇ ਕਾਰਪੋਰੇਸ਼ਨਾਂ ਦੇ ਪ੍ਰਚੂਨ ਦੁਕਾਨਾਂ ਰਾਹੀਂ ਵੰਡਣ ਲਈ ਵੀ ਉਪਲਬਧ ਕਰਵਾਈ ਜਾਂਦੀ ਹੈ।

ਉਪਭੋਗਤਾਵਾਂ ਨੂੰ ਸਸਤੀ ਕੀਮਤਾਂ ’ਤੇ ਦਾਲਾਂ ਉਪਲਬਧ ਕਰਵਾਉਣ ਲਈ, ਸਰਕਾਰ ਕੀਮਤ ਸਥਿਰਤਾ ਫੰਡ (ਪੀਐੱਸਐੱਫ) ਦੇ ਤਹਿਤ ਪੰਜ ਪ੍ਰਮੁੱਖ ਦਾਲਾਂ, ਚਨਾ, ਤੁੜ, ਉੜਦ, ਮੂੰਗ ਅਤੇ ਸਮੂਰ ਦਾ ਬਫਰ ਸਟਾਕ ਰੱਖਦੀ ਹੈ। ਕੀਮਤਾਂ ਨੂੰ ਨਿਯੰਤਰਿਤ ਕਰਨ ਲਈ ਬਫਰ ਤੋਂ ਭੰਡਾਰ ਨੂੰ ਕੈਲੀਬਰੇਟਡ ਅਤੇ ਨਿਸ਼ਾਨਾਬੱਧ ਤਰੀਕੇ ਨਾਲ ਬਜ਼ਾਰ ਵਿੱਚ ਜਾਰੀ ਕੀਤਾ ਜਾਂਦਾ ਹੈ। ਉਪਭੋਗਤਾਵਾਂ ਦੇ ਲਈ ਤੁੜ ਦਾਲ ਵਿੱਚ ਮਿਲਿੰਗ ਦੇ ਲਈ ਸਟਾਕ ਦੀ ਉਪਲਬਧਤਾ ਵਧਾਉਣ ਲਈ ਕੀਮਤ ਸਥਿਰਤਾ ਫੰਡ (ਪੀਐੱਸਐੱਫ) ਬਫਰ ਤੋਂ ਤੁੜ ਦਾ ਨਿਪਟਾਰਾ ਲਕਸ਼ਿਤ ਅਤੇ ਕੈਲੀਬਰੇਟਡ ਤਰੀਕੇ ਨਾਲ ਚਲ ਰਿਹਾ ਹੈ। ਕੀਮਤਾਂ ਨੂੰ ਨਿਯੰਤਰਣ ਕਰਨ ਲਈ ਕੀਮਤ ਸਮਰਥਨ ਯੋਜਨਾ (ਪੀਐੱਸਐੱਸ) ਅਤੇ ਕੀਮਤ ਸਥਿਰਤਾ ਫੰਡ (ਪੀਐੱਸਐੱਫ) ਬਫਰ ਤੋਂ ਚਨਾ ਅਤੇ ਮੂੰਗ ਦੇ ਭੰਡਾਰ ਲਗਾਤਾਰ ਬਜ਼ਾਰ ਵਿੱਚ ਜਾਰੀ ਕੀਤੇ ਜਾਂਦੇ ਹਨ। ਬਜ਼ਾਰ ਦੇ ਨਿਪਟਾਰੇ ਤੋਂ ਇਲਾਵਾ, ਬਫਰ ਤੋਂ ਦਾਲਾਂ ਦੀ ਸਪਲਾਈ ਰਾਜਾਂ ਨੂੰ ਉਨ੍ਹਾਂ ਦੀ ਭਲਾਈ ਸਕੀਮਾਂ ਅਤੇ ਸੈਨਾ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਨੂੰ ਵੀ ਕੀਤੀ ਜਾ ਰਹੀ ਹੈ।

 

ਘਰੇਲੂ ਉਪਲਬਧਤਾ ਵਧਾਉਣ ਅਤੇ ਦਾਲਾਂ ਦੀ ਕੀਮਤਾਂ ਨੂੰ ਕੰਟਰੋਲ ਕਰਨ ਲਈ, ਤੁੜ ਅਤੇ ਉੜਦ ਦੇ ਆਯਾਤ ਨੂੰ 31.03.2024  ਤੱਕ ‘ਮੁਫ਼ਤ ਸ਼੍ਰੇਣੀ’ ਦੇ ਅਧੀਨ ਰੱਖਿਆ ਗਿਆ ਹੈ ਅਤੇ ਮਸੂਰ ’ਤੇ ਆਯਾਤ ਡਿਊਟੀ 31.03.2024 ਤੱਕ ਜ਼ੀਰੋ ਕਰ ਦਿੱਤੀ ਗਈ ਹੈ। ਸੁਚਾਰੂ ਅਤੇ ਨਿਰਵਿਘਨ ਆਯਾਤ ਦੀ ਸੁਵਿਧਾ ਦੇ ਲਈ ਤੂੜ ’ਤੇ 10 ਪ੍ਰਤੀਸ਼ਤ ਦੀ ਆਯਾਤ ਡਿਊਟੀ ਹਟਾ ਦਿੱਤੀ ਗਈ ਹੈ। ਜਮ੍ਹਾਂਖੋਰੀ ਨੂੰ ਰੋਕਣ ਲਈ, 2 ਜੂਨ, 2023 ਨੂੰ ਜ਼ਰੂਰੀ ਵਸਤੂਆਂ ਐਕਟ, 1955 ਦੇ ਅਧੀਨ ਤੂੜ ਅਤੇ ਉੜਦ ’ਤੇ 31 ਅਗਤੂਬਰ, 2023 ਤੱਕ ਦੀ ਮਿਆਦ ਦੇ ਲਈ ਸਟਾਕ ਦੀ ਕੰਟਰੋਲ ਸੀਮਾ ਲੱਗਾ ਦਿੱਤੀ ਗਈ ਹੈ।ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਔਨਲਾਈਨ ਸਟਾਕ ਨਿਗਰਾਨੀ ਪੋਰਟਲ ਦੇ ਰਾਹੀਂ ਡੀਲਰਾਂ, ਆਯਤਕਾਂ, ਮਿੱਲਰਾਂ ਅਤੇ ਵਪਾਰੀਆਂ ਵਰਗੀਆਂ ਸੰਸਥਾਵਾਂ ਦੁਆਰਾ ਰੱਖੀ ਗਈਆਂ ਦਾਲਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਂਦੀ ਹੈ।

ਕੇਂਦਰੀ ਖਪਤਕਾਰ ਮਾਮਲੇ, ਖੁਰਾਜ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਇਹ ਜਾਣਕਾਰੀ ਅੱਜ ਲੋਕਸਭਾ ਵਿੱਚ ਇੱਕ ਲਿਖਿਤ ਜਵਾਬ ਵਿੱਚ ਦਿੱਤੀ।

*****

ਏਡੀ/ਐੱਨਐੱਸ


(Release ID: 1947325) Visitor Counter : 120


Read this release in: English , Urdu , Hindi , Marathi , Odia