ਵਣਜ ਤੇ ਉਦਯੋਗ ਮੰਤਰਾਲਾ

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ 13ਵੀਂ ਬ੍ਰਿਕਸ ਵਪਾਰ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲਿਆ


ਸ਼੍ਰੀ ਪੀਯੂਸ਼ ਗੋਇਲ ਨੇ ਮੀਟਿੰਗ ਵਿੱਚ ਡਬਲਿਊਟੀਓ. ਸਪਲਾਈ ਚੇਨ, ਡਿਜੀਟਲੀਕਰਣ, ਐੱਮਐੱਸਐੱਮਈ ਅਤੇ ਗਲਤ ਕੀਮਤ ਨਿਰਧਾਰਣ ਅਤੇ ਅੰਡਰ ਬਿਲਿੰਗ ਨਾਲ ਸਬੰਧਿਤ ਮੁੱਦਿਆਂ ਦਾ ਜ਼ਿਕਰ ਕੀਤਾ

ਸ਼੍ਰੀ ਪੀਯੂਸ਼ ਗੋਇਲ ਨੇ ਸਮਾਨਤਾ, ਖੁੱਲੇਪਨ, ਸਮਾਵੇਸ਼ਿਤਾ, ਆਮ ਸਹਿਮਤੀ, ਆਪਸੀ ਸਨਮਾਨ ਅਤੇ ਆਪਸੀ ਸਮਝ ਦੀ ਬ੍ਰਿਕਸ ਭਾਵਨਾ ਦਾ ਸਮਰਥਨ ਕੀਤਾ

Posted On: 08 AUG 2023 3:28PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰੇ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕੱਲ੍ਹ ਦੱਖਣੀ ਅਫਰੀਕਾ ਦੀ ਬ੍ਰਿਕਸ ਪ੍ਰਧਾਨਗੀ ਵਿੱਚ ਆਯੋਜਿਤ 13ਵੀਂ ਬ੍ਰਿਕਸ ਵਪਾਰ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲਿਆ। ਇਸ ਵਰ੍ਹੇ ਬ੍ਰਿਕਸ ਦਾ ਵਿਸ਼ਾ “ਬ੍ਰਿਕਸ ਅਤੇ ਅਫਰੀਕਾ: ਆਪਸੀ ਗਤੀਸ਼ੀਲ ਵਿਕਾਸ, ਟਿਕਾਊ ਵਿਕਾਸ ਅਤੇ ਸਮਾਵੇਸ਼ੀ ਬਹੁਪੱਖੀਵਾਦ ਦੇ ਲਈ ਸਾਂਝੇਦਾਰੀ” ਹੈ। ਸ਼੍ਰੀ ਪੀਯੂਸ਼ ਗੋਇਲ ਨੇ ਮੀਟਿੰਗ ਵਿੱਚ ਡਬਲਿਊਟੀਓ, ਸਪਲਾਈ ਚੇਨ, ਡਿਜੀਟਲੀਕਰਣ, ਐੱਮਐੱਸਐੱਮਈ ਨਾਲ ਸਬੰਧਿਤ ਮੁੱਦਿਆਂ ਅਤੇ ਗਲਤ ਕੀਮਤ ਨਿਰਧਾਰਣ ਅਤੇ ਅੰਡਰ ਬਿਲਿੰਗ ਨਾਲ ਸਬੰਧਿਤ ਮੁੱਦਿਆਂ ’ਤੇ ਚਰਚਾ ਕੀਤੀ।

ਸ਼੍ਰੀ ਗੋਇਲ ਨੇ ਇੱਕ ਅਭਿਲਾਸ਼ੀ ਏਜੰਡਾ ਰੱਖਣ ਅਤੇ ਆਰਥਿਕ ਅਤੇ ਵਪਾਰ ਸਬੰਧੀ ਮੁੱਦਿਆਂ ’ਤੇ ਸੰਪਰਕ ਸਮੂਹ (ਸੀਜੀਈਟੀਆਈ) ਦੇ ਤਹਿਤ ਨਤੀਜੇਮੁਖੀ ਗਤੀਵਿਧੀਆਂ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਲਈ ਦੱਖਣੀ ਅਫਰੀਕੀ ਪ੍ਰਧਾਨਗੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਮਾਨਤਾ, ਖੁੱਲੇਪਨ, ਸਮਾਵੇਸ਼ਿਤਾ, ਸਰਬਸੰਮਤੀ, ਆਪਸੀ ਸਨਮਾਨ ਤੇ ਆਪਸੀ ਸਮਝ ਦੀ ਬ੍ਰਿਕਸ ਭਾਵਨਾ ਦਾ ਜ਼ੋਰਦਾਰ ਸਮਰਥਨ ਕੀਤਾ।

ਸ਼੍ਰੀ ਪੀਯੂਸ਼ ਗੋਇਲ ਨੇ ਇੱਕ-ਦੂਜੇ ਦੇ ਵਿੱਚ ਵਿਸ਼ਵਾਸ ਬਣਾਉਣ ’ਤੇ ਜ਼ੋਰ ਦਿੱਤਾ ਅਤੇ ਡਬਲਿਊਟੀਓ ਸੁਧਾਰ ਦੀ ਦਿਸ਼ਾ ਵਿੱਚ ਸਮਾਲ, ਪਹੁੰਚਯੋਗ ਅਤੇ ਪ੍ਰਗਤੀਸ਼ੀਲ ਪਹਿਲਾਂ ਵਿੱਚ ਵਿਸ਼ਵਾਸ ਵਿਅਕਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਭਾਰਤ ਤਿੰਨ ਦਹਾਕੇ ਪੂਰੇ ਹੋਣ ’ਤੇ ਡਬਲਿਊਟੀਓ ਨੂੰ ਸਸ਼ਕਤ, ਬਿਹਤਰ, ਸਮਾਵੇਸ਼ੀ ਵਜੋਂ ਦੇਖਣਾ ਚਾਹੁੰਦਾ ਹੈ। ਉਨ੍ਹਾਂ ਨੇ ’30 ਦੇ ਲਈ 30’ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਡਬਲਿਊਟੀਓ ਦੁਆਰਾ 30 ਵਰ੍ਹੇ ਪੂਰੇ ਕਰਨ ’ਤੇ ਯਾਨੀ ਇੱਕ ਜਨਵਰੀ 2025 ਤੱਕ ਡਬਲਿਊਟੀਓ ਵਿੱਚ ਘੱਟ ਤੋਂ ਘੱਟ ਸੰਚਾਲਨ ਸੁਧਾਰ ਲਿਆਉਣ ਦਾ ਇੱਕ ਪ੍ਰਯਾਸ ਹੈ।

ਜਲਵਾਯੂ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਦੇ ਗਲੋਬਲ ਪ੍ਰਯਾਸਾਂ ਦੇ ਪ੍ਰਤੀ ਆਪਣੀ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦੇ ਭਾਰਤ ਦੇ ਪ੍ਰਯਾਸਾਂ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਗੋਇਲ ਨੇ ਬ੍ਰਿਕਸ ਮੈਂਬਰ ਦੇਸ਼ਾਂ ਨੂੰ ਭਾਰਤ ਦੀ ਉਪਲਬਧੀ ਅਤੇ ਜਰਮਨ ਵਾਚ ਦੁਆਰਾ ਪ੍ਰਕਾਸ਼ਿਤ ਜਲਵਾਯੂ ਪਰਿਵਰਤਨ ਪ੍ਰਦਰਸ਼ਨ ਸੂਚਕਾਂਕ ਦੇ ਅਨੁਸਾਰ 5ਵੇਂ ਸਥਾਨ ’ਤੇ ਭਾਰਤ ਦੀ ਹਾਲਿਆ ਰੈਕਿੰਗ ਤੋਂ ਜਾਣੂ ਕਰਵਾਇਆ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਭਾਰਤ ਚੋਟੀ ਦੇ 10 ਰੈਂਕ ਵਿੱਚ ਇਕਲੌਤਾ ਜੀ-20 ਦੇਸ਼ ਸੀ। ਕਿਉਂਕਿ ਬ੍ਰਿਕਸ ਮੈਂਬਰ ਵੀ ਜੀ-20 ਦਾ ਹਿੱਸਾ ਹਨ, ਇਸ ਲਈ ਉਨ੍ਹਾਂ ਨੇ ਭਾਰਤ ਦੀ ਪ੍ਰਧਾਨਗੀ ਵਿੱਚ ਜੀ-20 ਦੇ ‘ਵਪਾਰ ਅਤੇ ਨਿਵੇਸ਼ ਕਾਰਜ ਸਮੂਹ’ ਦੇ ਤਹਿਤ ਮਹੱਤਵਪੂਰਨ ਉਪਲਬਧੀਆਂ ਹਾਸਲ ਕਰਨ ਲਈ ਸਹਿਯੋਗ ਮੰਗਿਆ।

ਸ਼੍ਰੀ ਗੋਇਲ ਨੇ ਇਹ ਵੀ ਕਿਹਾ ਕਿ ਬ੍ਰਿਕਸ ਦੇਸ਼ਾਂ ਦੇ ਦਰਮਿਆਨ ਸਮੂਹਿਕ ਪ੍ਰਯਾਸਾਂ ਦੇ ਲਈ ਸਭ ਤੋਂ ਮਹੱਤਵਪੂਰਨ ਮੁੱਦਾ ਪਾਰਦਰਸ਼ਿਤਾ ਅਤੇ ਜਾਣਕਾਰੀ ਸਾਂਝੀ ਕਰਕੇ ਵਿਸ਼ਵਾਸ ਅਧਾਰਿਤ ਖੁੱਲ੍ਹੇ ਮਾਹੌਲ ਵਿੱਚ ਕੰਮ ਕਰਨਾ ਹੋਵੇਗਾ। ਇਸ ਸਦਰਭ ਵਿੱਚ, ਉਨ੍ਹਾਂ ਨੇ ਇਸ ਗੱਲ ’ਤੇ ਵੀ ਨਿਰਾਸ਼ਾ ਵਿਅਕਤ ਕੀਤੀ ਕਿ ਬ੍ਰਿਕਸ ਮੈਂਬਰਸ਼ਿਪ ਦੇ ਅੰਦਰ ਵੀ, ਕੁਝ ਮੈਂਬਰਾਂ ਨੇ ਪਾਰਦਰਸ਼ਿਤਾ ’ਤੇ ਚਿੰਤਾ ਵਿਅਕਤ ਕੀਤੀ ਸੀ। ਬ੍ਰਿਕਸ ਦੇਸ਼ਾਂ ਦੇ ਸਮੂਹਿਕ ਪ੍ਰਯਾਸਾਂ ਨੂੰ ਰੋਕਣ ਲਈ ਗੈਰ-ਵਿਗਿਆਨ ਅਧਾਰਿਤ ਸਵੱਛਤਾ ਅਤੇ ਫਾਈਟੋ-ਸੈਨੇਟਰੀ ਉਪਾਵਾਂ ਦੇ ਜ਼ਰੀਏ ਗੈਰ-ਟੈਰਿਫ ਰੁਕਾਵਟਾਂ ਪੈਦਾ ਕਰਨ ਦੇ ਪ੍ਰਯਾਸ ਕੀਤੇ ਜਾ ਰਹੇ ਹਨ, ਜੋ ਵਪਾਰ ਦੇ ਲਈ ਸਹਿਯੋਗਾਤਮਕ ਪ੍ਰਯਾਸਾਂ ਦਾ ਮੂਲ ਹੈ। ਮੌਜੂਦਾ ਵਿਵਸਥਾ ਦੇ ਤਹਿਤ ਮੈਂਬਰਾਂ ਦੇ ਵਿੱਚ ਨਿਰਪੱਖ ਸਹਿਮਤੀ ਬਣਾਉਣ ਦੇ ਸਾਡੇ ਪ੍ਰਯਾਸ ਬਦਕਿਸਮਤੀ ਨਾਲ ਲੋੜੀਂਦੇ ਨਤੀਜੇ ਨਹੀਂ ਲਿਆ ਸਕੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਵਪਾਰ ਅਤੇ ਨਿਵੇਸ਼ ਗਤੀਵਿਧੀਆਂ ਨੂੰ ਪਾਰਦਰਸ਼ੀ ਤਰੀਕੇ ਨਾਲ ਸਹਿਯੋਗਾਤਮਕ ਢੰਗ ਨਾਲ ਨਹੀਂ ਚਲਾਇਆ ਜਾਵੇਗਾ, ਤਦ ਤੱਕ ਸੰਭਾਵਿਤ ਨਤੀਜੇ ਨਹੀਂ ਮਿਲਣਗੇ।

ਸਪਲਾਈ ਚੇਨਾਂ ’ਤੇ , ਸ਼੍ਰੀ ਗੋਇਲ ਨੇ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਆ ਅਤੇ ਵਿਭਿੰਨਤਾ ਦੇ ਨਾਲ-ਨਾਲ ਵਿਸ਼ਵਾਸ ਅਤੇ ਪਾਰਦਰਸ਼ਿਤਾ ਦੇ ਸਿਧਾਂਤ ਲਚਕੀਲੇ ਅਤੇ ਮਜ਼ਬੂਤ ਸਪਲਾਈ ਚੇਨਾਂ ਦੇ ਲਈ ਸਭ ਤੋਂ ਮਹੱਤਵਪੂਰਨ ਕਾਰਕ ਹਨ। ਇਹ ਬ੍ਰਿਕਸ ਦੇਸ਼ਾਂ ਦੇ ਦਰਮਿਆਨ ਇੱਕ ਸੁਨਿਸ਼ਚਿਤ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਦੀ ਬੁਨਿਆਦ ਹੋਵੇਗੀ ਜੋ ਵਿਆਪਕ ਰੁਕਾਵਟਾਂ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ ਜਿਵੇਂ ਕਿ ਕੋਵਿਡ-19 ਦੌਰਾਨ ਅਨੁਭਵ ਕੀਤਾ ਗਿਆ ਸੀ।

ਸ਼੍ਰੀ ਗੋਇਲ ਨੇ ਕਿਹਾ ਕਿ ਟੈਕਨੋਲੋਜੀ ਸਭ ਦੇ ਪ੍ਰਤੀ ਸਮਾਨਤਾ ਦਾ ਭਾਵ ਰੱਖਦੀ ਹੈ ਅਤੇ ਇਹ ਵੰਡਣ ਵਾਲੀ ਨਹੀਂ ਹੈ। ਲਿਹਾਜ਼ਾ, ਇਸ ਦੇ ਮੱਦੇਨਜ਼ਰ ਡਿਜੀਟਲ ਅਰਥਵਿਵਸਥਾ ਸਬੰਧੀ ਵਰਚੁਅਲ ਪਲੈਟਫਾਰਮਾਂ, ਟੈਲੀ-ਮੈਡੀਸਨ, ਡਿਸਟੈਨਸ ਐਜੂਕੇਸ਼ਨ ਅਤੇ ਈ-ਭੁਗਤਾਨ ਤੱਕ ਸਭ ਦੀ ਪਹੁੰਚ ਨਾ ਹੋਣ ਦੇ ਪ੍ਰਤੀ ਉਨ੍ਹਾਂ ਨੇ ਗਹਿਰੀ ਚਿੰਤਾ ਵਿਅਕਤ ਕੀਤੀ। ਉਨ੍ਹਾਂ ਨੇ ਡਿਜੀਟਲ ਟੈਕਨੋਲੀਜ ਅਤੇ ਬਿਹਤਰ ਜਨਤਕ ਸੇਵਾਵਾਂ ਬਾਰੇ ਵਿੱਚ ਸਮੁੱਚੇ ਸਮਾਜ ਦੇ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੇ ਲਈ ਭਾਰਤ ਦੁਆਰਾ ਕੀਤੇ ਗਏ ਕੰਮਾਂ ਅਤੇ ਫੈਸਲਿਆਂ ਦਾ ਜ਼ਿਕਰ ਕੀਤਾ। ਸ਼੍ਰੀ ਗੋਇਲ ਨੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਭਾਰਤ ਦੁਆਰਾ ਕੀਤੀ ਗਈ ਪਹਿਲਾਂ ਦਾ ਹਵਾਲਾ ਦਿੱਤਾ, ਜਿਸ ਦਾ ਉਦੇਸ਼ ਲਾਗਤ ਪ੍ਰਭਾਵੀ ਟੈਕਨੋਲੋਜੀ-ਅਧਾਰਿਤ ਸਮਾਧਾਨਾਂ ਦਾ ਲਾਭ ਉਠਾ ਕੇ ਡਿਜੀਟਲ ਪਾੜੇ ਨੂੰ ਸਮਾਪਤ ਕਰਨਾ ਹੈ।

ਕਿਉਂਕਿ ਐੱਮਐੱਸਐੱਮਈ ਬ੍ਰਿਕਸ ਮੈਂਬਰ ਦੇਸ਼ਾਂ ਦਾ ਇੱਕ ਅਨਿੱਖੜਵਾਂ ਅੰਗ ਹਨ, ਇਸ ਲਈ ਸ਼੍ਰੀ ਪੀਯੂਸ਼ ਗੋਇਲ ਨੇ ਐੱਮਐੱਸਐੱਮਈ ਦੇ ਲਈ ਸਹਿਯੋਗ ਅਤੇ ਸਮੂਹਿਕ ਪ੍ਰਯਾਸਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਖੋਜ ਅਤੇ ਵਿਕਾਸ, ਟੈਕਨੋਲੋਜੀ ਤਬਾਦਲੇ ਅਤੇ ਸੰਯੁਕਤ ਉੱਦਮਾਂ ਦੇ ਨਾਲ-ਨਾਲ ਭਵਿੱਖ ਵਿੱਚ ਸੰਭਾਵਿਤ ਸਾਂਝੇਦਾਰੀਆਂ ਦੇ ਲਈ ਵਪਾਰਕ ਵਿਕਾਸ ਦੇ ਮੌਕਿਆਂ ਦੇ ਰੂਪ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ ਕਰਨ ਵਰਗੀਆਂ ਗਤੀਵਿਧੀਆਂ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਦੱਸੀ।

ਸ਼੍ਰੀ ਗੋਇਲ ਨੇ ਵਪਾਰ ਵਿੱਚ ਗਲਤ ਕੀਮਤ ਨਿਰਧਾਰਣ ਅਤੇ ਘੱਟ ਬਿਲਿੰਗ-ਪ੍ਰਕਿਰਿਆ ਦੀਆਂ ਅਰਥਵਿਵਸਥਾਵਾਂ ’ਤੇ ਪੈਣ ਵਾਲੇ ਨਕਾਰਾਤਮਕ ਪ੍ਰਭਾਵ ਬਾਰੇ ਆਪਣੀ ਚਿੰਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ 2021 ਵਿੱਚ ਆਪਣੀ ਪ੍ਰਧਾਨਗੀ ਵਿੱਚ ਇਸ ਦੇ ਮਹੱਤਵ ਨੂੰ ਸਵੀਕਾਰ ਕੀਤਾ ਸੀ ਅਤੇ ਸਮਰੱਥਾ ਨਿਰਮਾਣ ਵਰਕਸ਼ਾਪ ਰਾਹੀਂ ਇਸ ਦੇ ਨਤੀਜਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਸ਼੍ਰੀ ਗੋਇਲ ਨੇ ਭਾਰਤ ਦੁਆਰਾ ਕੀਤੀ ਗਈ ਪਹਿਲ ਦੀ ਨਿਰਤੰਰਤਾ ਵਿੱਚ ਵਰਕਸ਼ਾਪ ਆਯੋਜਿਤ ਕਰਨ ਲਈ ਦੱਖਣੀ ਅਫਰੀਕੀ ਪ੍ਰਧਾਨਗੀ ਦੁਆਰਾ ਕੀਤੇ ਗਏ ਪ੍ਰਯਾਸਾਂ ਦੀ ਸ਼ਲਾਘਾ ਕੀਤੀ।

ਅੰਤ ਵਿੱਚ, ਸ਼੍ਰੀ ਗੋਇਲ ਨੇ ਇੱਕ ਸਾਂਝੇ ਉੱਜਵਲ ਭਵਿੱਖ ਦੇ ਲਈ ਉਦਾਰਤਾ, ਹਮਦਰਦੀ ਅਤੇ ਸਮਝ ਦੇ ਸਿਧਾਂਤਾਂ ਦੇ ਤਹਿਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਲਚਕਤਾ, ਏਕਤਾ ਅਤੇ ਪਾਰਦਰਸ਼ਿਤਾ ਸਮੇਤ ਸਹਿਯੋਗਾਤਮਕ ਪ੍ਰਯਾਸਾਂ ਅਤੇ ਦ੍ਰਿੜਤਾ ਦੇ ਮਹੱਤਵ ’ਤੇ ਜ਼ੋਰ ਦਿੱਤਾ।

 

********

 

ਏਡੀ/ਵੀਐੱਨ



(Release ID: 1947018) Visitor Counter : 77