ਖਾਣ ਮੰਤਰਾਲਾ
ਖਣਿਜ ਸਪਲਾਈ ਲੜੀਆਂ ਨੂੰ ਮਜ਼ਬੂਤ ਕਰਨਾ
Posted On:
07 AUG 2023 4:21PM by PIB Chandigarh
ਭਾਰਤ ਜੂਨ 2023 ਵਿੱਚ ਖਣਿਜ ਸੁਰੱਖਿਆ ਭਾਈਵਾਲੀ (ਐੱਮਐੱਸਪੀ) ਦਾ 14ਵਾਂ ਮੈਂਬਰ ਬਣ ਗਿਆ ਹੈ। ਬਾਕੀ ਮੈਂਬਰ ਦੇਸ਼ ਸੰਯੁਕਤ ਰਾਜ, ਆਸਟ੍ਰੇਲੀਆ, ਕੈਨੇਡਾ, ਫਿਨਲੈਂਡ, ਫਰਾਂਸ, ਜਰਮਨੀ, ਇਟਲੀ, ਜਾਪਾਨ, ਨਾਰਵੇ, ਕੋਰੀਆ ਗਣਰਾਜ, ਸਵੀਡਨ, ਯੂਨਾਈਟਿਡ ਕਿੰਗਡਮ ਅਤੇ ਯੂਰਪੀ ਕਮਿਸ਼ਨ ਹਨ। ਐੱਮਐੱਸਪੀ ਆਰਥਿਕ ਖੁਸ਼ਹਾਲੀ ਅਤੇ ਜਲਵਾਯੂ ਉਦੇਸ਼ਾਂ ਦਾ ਸਮਰਥਨ ਕਰਨ ਲਈ ਮਹੱਤਵਪੂਰਨ ਖਣਿਜ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਪੂਰੀ ਮੁੱਲ ਲੜੀ ਵਿੱਚ ਸਰਕਾਰਾਂ ਅਤੇ ਨਿੱਜੀ ਖੇਤਰ ਦੇ ਨਿਵੇਸ਼ਾਂ ਨੂੰ ਉਤਪ੍ਰੇਰਕ ਕਰਕੇ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ, ਪ੍ਰੋਸੈਸਿੰਗ ਅਤੇ ਰੀਸਾਈਕਲ ਕੀਤਾ ਜਾਵੇ।
ਇਹ ਜਾਣਕਾਰੀ ਕੇਂਦਰੀ ਕੋਲਾ, ਖਾਣਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
****
ਬੀਵਾਈ/ਆਰਕੇਪੀ
(Release ID: 1946967)
Visitor Counter : 114