ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਸਿਆਨ (ਏਐੱਸਈਏਐੱਨ)-ਭਾਰਤ ਵਿਗਿਆਨ ਅਤੇ ਟੈਕਨੋਲੋਜੀ ਬੈਠਕ ਵਿੱਚ ਲਾਗਤ ਪ੍ਰਭਾਵੀ ਟੈਕਨੋਲੋਜੀਆਂ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਹੀ ਸ਼ਹਿਰੀ ਅਤੇ ਗ੍ਰਾਮੀਣ ਅੰਤਰ ਨੂੰ ਘੱਟ ਕਰਨ ਦੇ ਲਈ ਵਿਗਿਆਨ ਅਤੇ ਟੈਕਨੋਲੋਜੀ ਤੋਂ ਜ਼ਿਆਦਾ ਲਾਭ ਉਠਾਉਣ ਦੀ ਜ਼ਰੂਰਤ ‘ਤੇ ਚਾਨਣਾ ਪਾਇਆ ਗਿਆ

Posted On: 07 AUG 2023 6:38PM by PIB Chandigarh

ਦੱਖਣ ਪੂਰਵੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ (ਆਸਿਆਨ -ਏਐੱਸਈਏਐੱਨ)- ਭਾਰਤ ਵਿਗਿਆਨ ਅਤੇ ਟੈਕਨੋਲੋਜੀ ਵਿਕਾਸ ਫੰਡ (ਜੀਸੀ-ਏਆਈਐੱਸਟੀਡੀਐੱਫ-8) ਦੀ ਪ੍ਰਸ਼ਾਸਨਿਕ ਪਰਿਸ਼ਦ (ਗਵਰਨਿੰਗ ਕਾਉਂਸਿਲ-ਜੀਸੀ-ਏਆਈਐੱਸਟੀਡੀਐੱਫ - 8) ਦੀ ਬੈਠਕ ਨੇ ਅੱਜ ਦੀ ਅਤੇ ਅਗਲੀਆਂ ਪੀੜ੍ਹੀਆਂ ਦੀ ਸਮ੍ਰਿੱਧੀ ਲਈ ਭਾਰਤ ਅਤੇ ਆਸਿਆਨ ਦੇ ਦਰਮਿਆਨ ਟੈਕਨੋਲੋਜੀ ਸਾਂਝੇਦਾਰੀ ਦੇ ਮਹੱਤਵ ‘ਤੇ ਚਾਨਣਾ ਪਾਇਆ।

 

ਇਸ ਮੌਕੇ ‘ਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਸਕੱਤਰ ਅਤੇ ਭਾਰਤ ਆਸਿਆਨ ਕਾਰਜ ਸਮੂਹ ਦੇ ਪ੍ਰਧਾਨ ਡਾ. ਰਾਜੇਸ਼ ਗੋਖਲੇ (ਡੀਐੱਸਟੀ) ਨੇ ਪ੍ਰਸ਼ਾਸਨਿਕ ਪਰਿਸ਼ਦ (ਗਵਰਨਿੰਗ ਕਾਉਂਸਿਲ-ਜੀਸੀ-ਏਆਈਐੱਸਟੀਡੀਐੱਫ-8) ਬੈਠਕ ਦੇ ਦੌਰਾਨ ਕਿਹਾ ਕਿ “ਭਾਰਤ ਮੰਨਦਾ ਹੈ ਕਿ ਵਿਗਿਆਨ ਅਤੇ ਟੈਕਨੋਲੋਜੀ ਸਮਾਜ ਦੀ ਹੁਣ ਤੱਕ ਅਪੂਰਨ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਅਸੀਂ ਸਭ ਦੇ ਸਾਹਮਣੇ ਆਉਣ ਵਾਲੀਆਂ ਆਲਮੀ ਚੁਣੌਤੀਆਂ ਦਾ ਸਮਾਧਾਨ ਕਰਨ ਵਿੱਚ ਸਮਰੱਥ ਉਪਕਰਣ ਬਣੇਗੀ। ਇਸ ਲਈ ਸਾਨੂੰ ਸਮਾਵੇਸ਼ੀ ਵਿਕਾਸ, ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਲਈ ਸਸਤੀਆਂ ਅਤੇ ਲਾਗਤ ਪ੍ਰਭਾਵੀ ਟੈਕਨੋਲੋਜੀਆਂ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਹੀ ਸ਼ਹਿਰੀ ਅਤੇ ਗ੍ਰਾਮੀਣ ਅੰਤਰ ਦੇ ਦਰਮਿਆਨ ਅਸਮਾਨਤਾਵਾਂ ਨੂੰ ਖਤਮ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀ ਤੋਂ ਜ਼ਿਆਦਾ ਲਾਭ ਉਠਾਉਣ ਦੀ ਜ਼ਰੂਰਤ ਹੈ ।

 

ਭਾਰਤ ਆਸਿਆਨ ਵਿਗਿਆਨ ਅਤੇ ਟੈਕਨੋਲੋਜੀ ਸਾਂਝੇਦਾਰੀ ਵਿੱਚ ਅਨੁਸੰਧਾਨ ਅਤੇ ਨਵਾਚਾਰ ਦੇ ਉਹ ਸਾਰੇ ਪਹਿਲੂ ਸ਼ਾਮਿਲ ਹਨ, ਜੋ ਦੋਨਾਂ ਪੱਖਾਂ ਲਈ ਇਕੱਠੇ ਨਵੀਆਂ ਉੱਚਾਈਆਂ ਛੂਹਣ ਲਈ ਜ਼ਰੂਰੀ ਹੈ। ਆਸਿਆਨ-ਭਾਰਤ ਵਿਗਿਆਨ ਅਤੇ ਟੈਕਨੋਲੋਜੀ ਵਿਕਾਸ ਫੰਡ (ਏਆਈਐੱਸਈਏਐੱਨ-ਇੰਡੀਆ ਸਾਇੰਸ ਐਂਡ ਟੈਕਨੋਲੋਜੀ ਡਿਵੈਲਪਮੈਂਟ ਫੰਡ-ਏਆਈਐੱਸ ਟੀਡੀਐੱਫ) ਸ਼ਾਂਤੀ, ਪ੍ਰਗਤੀ ਅਤੇ ਸਾਂਝੀ ਸਮ੍ਰਿੱਧੀ ਲਈ ਕਾਰਜ ਯੋਜਨਾਵਾਂ ਰਾਹੀਂ, ਆਪਸ ਵਿੱਚ ਸਹਿਯੋਗ ਨੀਲੀ ਅਰਥਵਿਵਸਥਾ (ਬਲਿਊ ਇਕੋਨੌਮੀ), ਸਿਹਤ ਦੇਖਭਾਲ, ਜਲਵਾਯੂ ਕਾਰਵਾਈ ਅਤੇ ਟਿਕਾਊ ਵਿਕਾਸ ਜਿਹੇ ਵਿਭਿੰਨ ਖੇਤਰਾਂ ਤੱਕ ਫੈਲਿਆ ਹੋਇਆ ਹੈ। ਇਸ ਦਾ ਉਦੇਸ਼ ਸਸਤੀਆਂ ਲਾਗਤ ਪ੍ਰਭਾਵੀ ਟੈਕਨੋਲੋਜੀਆਂ ਦੇ ਵਿਕਾਸ ‘ਤੇ ਵਿਸ਼ੇਸ਼ ਧਿਆਨ ਦੇਣ ਦੇ ਹੀ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਦੇ ਦਰਮਿਆਨ ਅਸਮਾਨਤਾਵਾਂ ਨੂੰ ਘੱਟ ਕਰਨ ਦੇ ਲਈ ਵਿਗਿਆਨ ਅਤੇ ਟੈਕਨੋਲੋਜੀ ਦਾ ਲਾਭ ਉਠਾਉਣਾ ਹੈ ।

 

ਭਾਰਤ ਅਤੇ ਆਸਿਆਨ ਸਬੰਧਾਂ ਵਿੱਚ ਜ਼ਿਕਰਯੋਗ ਪ੍ਰਗਤੀ ‘ਤੇ ਚਾਨਣਾ ਪਾਉਂਦੇ ਹੋਏ, ਜੋ ਹਾਲ ਦੇ ਸਾਲਾਂ ਵਿੱਚ ਬਹੁਆਯਾਮੀ ਸਾਂਝੇਦਰੀ ਵਿੱਚ ਵਿਕਸਿਤ ਹੋਏ ਹਨ, ਡਾ. ਗੋਖਲੇ ਨੇ ਲੋਕਾਂ ਦੇ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਾਉਣ, ਮਨੁੱਖੀ ਸਮਰੱਥਾ ਅਤੇ ਉਤਕ੍ਰਿਸ਼ਟਤਾ ਵਧਾਉਣ ਅਤੇ ਦੋਨਾਂ ਪੱਖਾਂ ਦੀ ਗਿਆਨ ਅਰਥਵਿਵਸਥਾ ਵਿੱਚ ਯੋਗਦਾਨ ਦੇ ਸਕਣ ਵਾਲੇ ਵਿਗਿਆਨ ਅਤੇ ਟੈਕਨੋਲੋਜੀ ਦੇ ਉਪਯੋਗ ਦੇ ਮਹੱਤਵ ‘ਤੇ ਜ਼ੋਰ ਦਿੱਤਾ ।

 

ਆਸਿਆਨ - ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ ‘ਤੇ ਕਮੇਟੀ (ਸੀਓਐੱਸਟੀਆਈ) ਦੇ ਪ੍ਰਧਾਨ ਅਤੇ ਬਰੁਨੇਈ ਦਾਰੁੱਸਲਾਮ ਦੇ ਟ੍ਰਾਂਸਪੋਰਟ ਅਤੇ ਸੂਚਨਾ ਸੰਚਾਰ ਮੰਤਰਾਲੇ ਦੇ ਸਥਾਈ ਸਕੱਤਰ, ਮੁਹੰਮਦ ਨਾਜਰੀ ਮੁਹੰਮਦ ਯੂਸੁਫ ਨੇ ਕਿਹਾ ਕਿ ਭਾਰਤ ਆਸਿਆਨ-ਭਾਰਤ ਵਿਗਿਆਨ ਅਤੇ ਟੈਕਨੋਲੋਜੀ (ਐੱਸਐਂਡਟੀ) ਸਹਿਯੋਗ ਲਈ ਵਿਸ਼ੇਸ਼ ਵਿਕਾਸ ਨਿਧੀ ਵੰਡਣ ਵਾਲਾ ਇੱਕ ਮਾਤਰ ਅਜਿਹਾ ਸੰਵਾਦ ਭਾਗੀਦਾਰ ਹੈ, ਜਿਸ ਦੇ ਪਰਿਣਾਮਸਵਰੂਪ ਕਈ ਅਨੁਸੰਧਾਨ ਅਤੇ ਸਮਰੱਥਾ ਨਿਰਮਾਣ ਦੀਆਂ ਪਹਿਲਾਂ ਹੋਈਆਂ ਹਨ ।

 

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਕਈ ਅਧਿਕਾਰੀਆਂ ਨੇ ਆਸਿਆਨ-ਭਾਰਤ ਸਬੰਧਾਂ ਦੀ 30ਵੀਂ ਵਰ੍ਹੇਗੰਢ ਵਾਲੇ ਸਾਲ ਵਿੱਚ ਹੋਈ ਇਸ ਬੈਠਕ ਵਿੱਚ ਹਿੱਸਾ ਲਿਆ, ਜਿਸ ਨੂੰ ਭਾਰਤ - ਪ੍ਰਸ਼ਾਂਤ ਖੇਤਰ ‘ਤੇ ਧਿਆਨ ਕੇਂਦ੍ਰਿਤ ਕਰਨ , ਆਪਸੀ ਸਾਂਝੇਦਾਰੀ ਨੂੰ ਵਿਆਪਕ ਰਣਨੀਤਕ ਸਾਂਝੇਦਾਰੀ ਤੱਕ ਵਧਾਉਣ ਅਤੇ ਭਵਿੱਖ ਲਈ ਵਿਆਪਕ ਦ੍ਰਿਸ਼ਟੀਕੋਣ ਦੀ ਕਲਪਨਾ ਦੇ ਨਾਲ ਆਯੋਜਿਤ ਗਿਆ ਸੀ ।

 

ਬੈਠਕ ਦੇ ਦੌਰਾਨ ਦੱਖਣ ਪੂਰਵੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ (ਆਸਿਆਨ-ਏਐੱਸਈਏਐੱਨ) ਅਤੇ ਭਾਰਤ ਦੇ ਦਰਮਿਆਨ ਚੱਲ ਰਹੀ ਸੰਯੁਕਤ ਸਹਿਯੋਗ ਪਹਿਲ ‘ਤੇ ਚਰਚਾ ਕੀਤੀ ਗਈ । ਇਹ ਪਹਿਲ ਭਾਰਤ ਅਤੇ ਆਸਿਆਨ ਦੇ ਦਰਮਿਆਨ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦੀ ਪ੍ਰਤੀਬੱਧਤਾ ਗੰਭੀਰ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਖੇਤਰ ਵਿੱਚ ਵਿਕਾਸ ਅਤੇ ਵਾਧਾ ਨੂੰ ਹੁਲਾਰਾ ਦੇਣ ਲਈ ਇੱਕ ਸਾਂਝਾ ਦ੍ਰਿਸ਼ਟੀਕੋਣ ਨੂੰ ਵੀ ਦਰਸਾਉਦੀਂ ਹੈ ।

 

 

********

 

ਐੱਸਐੱਨਸੀ/ਪੀਕੇ



(Release ID: 1946910) Visitor Counter : 63


Read this release in: English , Urdu , Hindi