ਵਿੱਤ ਮੰਤਰਾਲਾ
ਭਾਰਤ-ਅਮਰੀਕਾ ਆਰਥਿਕ ਅਤੇ ਵਿੱਤੀ ਸਾਂਝੇਦਾਰੀ ਦੀ 9ਵੀਂ ਬੈਠਕ ਦੇ ਬਾਅਦ ਆਯੋਜਿਤ ‘ਆਧਿਕਾਰਿਕ ਪੱਧਰ ਦੀ ਵਾਰਤਾ’ ‘ਤੇ ਸੰਯੁਕਤ ਬਿਆਨ
Posted On:
07 AUG 2023 7:41PM by PIB Chandigarh
ਭਾਰਤ ਦੇ ਵਿੱਤ ਮੰਤਰਾਲਾ ਅਤੇ ਅਮਰੀਕੀ ਟ੍ਰੇਜਰੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਨਵੰਬਰ 2022 ਵਿੱਚ ਆਯੋਜਿਤ ਭਾਰਤ-ਅਮਰੀਕਾ ਆਰਥਿਕ ਅਤੇ ਵਿੱਤੀ ਸਾਂਝੇਦਾਰੀ (ਈਐੱਫਪੀ) ਦੀ 9ਵੀਂ ਮੰਤਰੀ ਪੱਧਰ ਦੀ ਬੈਠਕ ਦੇ ਬਾਅਦ ਆਪਣੀ ਦੂਸਰੀ ਉਪ-ਮੰਤਰੀ ਪੱਧਰ ਦੀ ਬੈਠਕ ਦੇ ਰੂਪ ਵਿੱਚ 3 ਅਗਸਤ, 2023 ਨੂੰ ਨਵੀਂ ਦਿੱਲੀ ਵਿੱਚ ਬੈਠਕ ਕੀਤੀ। ਭਾਰਤੀ ਵਫ਼ਦ ਦੀ ਅਗਵਾਈ ਮੁੱਖ ਆਰਥਿਕ ਸਲਾਹਕਾਰ ਡਾ. ਵੀ. ਅਨੰਤ ਨਾਗੇਸ਼ਵਰਨ ਨੇ ਕੀਤੀ ਅਤੇ ਅਮਰੀਕੀ ਵਫ਼ਦ ਦੀ ਅਗਵਾਈ ਅੰਤਰਰਾਸ਼ਟਰੀ ਵਿੱਤ ਦੇ ਸਹਾਇਕ ਮੰਤਰੀ ਸ਼੍ਰੀ ਬ੍ਰੇਂਟ ਨੀਮਨ ਨੇ ਕੀਤੀ। ਵਾਸ਼ਿੰਗਟਨ ਡੀਸੀ ਵਿੱਚ ਅਮਰੀਕੀ ਫੇਡਰਲ ਰਿਜਰਵ ਅਤੇ ਭਾਰਤੀ ਰਿਜਰਵ ਬੈਂਕ ਦੇ ਪ੍ਰਤੀਨਿਧੀਆਂ ਨੇ ਵਰਚੁਅਲੀ ਹਿੱਸਾ ਲਿਆ ।
ਇਸ ਦੌਰਾਨ ਚਰਚਾਵਾਂ ਸਾਰਥਕ ਰਹੀਆਂ ਅਤੇ ਇਹ ਚਰਚਾਵਾਂ ਭਾਰਤੀ-ਅਮਰੀਕਾ ਆਰਥਿਕ ਅਤੇ ਵਿੱਤੀ ਸਾਂਝੇਦਾਰੀ ਦੀ ਅਗਲੀ ਮੰਤਰੀ ਪੱਧਰ ਦੀ ਬੈਠਕ ਦੀ ਤਿਆਰੀ ਵਿੱਚ ਮਦਦਗਾਰ ਸਾਬਿਤ ਹੋਵੇਗੀ।
ਭਾਰਤੀ ਅਤੇ ਅਮਰੀਕੀ ਅਧਿਕਾਰੀਆਂ ਨੇ ਕਈ ਆਰਥਿਕ ਅਤੇ ਵਿੱਤੀ ਮੁੱਦਿਆਂ ‘ਤੇ ਚਰਚਾ ਕੀਤੀ ਜਿਨ੍ਹਾਂ ਵਿੱਚ ਦੋਨਾਂ ਦੇਸ਼ਾਂ ਵਿੱਚ ਆਰਥਿਕ ਆਉਟਲੁੱਕ, ਆਲਮੀ ਕਰਜ਼ ਚੁਣੌਤੀਆਂ ਨਾਲ ਨਜਿੱਠਣ ਵਿੱਚ ਭਾਰਤੀ ਅਤੇ ਅਮਰੀਕੀ ਪ੍ਰਾਥਮਿਕਤਾਵਾਂ, ਸਵੱਛ ਊਰਜਾ ਨੂੰ ਅਪਣਾਉਣ ਦੀ ਦਿਸ਼ਾ ਵਿੱਚ ਅੱਗੇ ਵਧਣ ਅਤੇ ਜਲਵਾਯੂ ਵਿੱਤ ਜੁਟਾਉਣ ਲਈ ਸੰਯੁਕਤ ਪ੍ਰਯਾਸ, ਅਖੁੱਟ ਊਰਜਾ ਪ੍ਰੋਜੈਕਟਾਂ ਦੀ ਤੈਨਾਤੀ ਵਿੱਚ ਤੇਜ਼ੀ ਲਿਆਉਣ ਲਈ ਅਭਿਨਵ ਨਿਵੇਸ਼ ਪਲੈਟਫਾਰਮ ਬਣਾਉਣ ਦੀ ਦਿਸ਼ਾ ਵਿੱਚ ਪ੍ਰਗਤੀ ਦੇ ਇਲਾਵਾ ‘ਸੀਮਾ ਪਾਰ ਭੁਗਤਾਨ ਦੇ ਖੇਤਰ ਦੇ ਹਾਲਿਆ ਘਟਨਾਕ੍ਰਮ’ ਵੀ ਸ਼ਾਮਲ ਸਨ, ਜਿਨ੍ਹਾਂ ਵਿੱਚ ਜੀ20 ਸੀਮਾ ਪਾਰ ਭੁਗਤਾਨ ਰੋਡਮੈਪ, ਭਾਰਤ ਦੇ ਯੂਨਾਇਟੇਡ ਪੇਮੈਂਟਸ ਇੰਟਰਫੇਸ (ਯੂਪੀਆਈ) ਭੁਗਤਾਨ ਪਲੈਟਫਾਰਮ, ਅਤੇ ਫੇਡਰਲ ਰਿਜਰਵ ਦੁਆਰਾ ਫੇਡਨਾਊ ਪੇਮੈਂਟਸ ਸਿਸਟਮ ਦੇ ਲਾਗੂਕਰਨ ਬਾਰੇ ਚਰਚਾਵਾਂ ਸ਼ਾਮਲ ਸਨ।
ਦੋਹਾਂ ਪੱਖਾਂ ਨੇ ਆਪਸੀ ਸਹਿਯੋਗ ਜਾਰੀ ਰੱਖਣ ’ਤੇ ਸਹਿਮਤੀ ਵਿਅਕਤ ਕੀਤੀ ਅਤੇ ਇਸ ਦੇ ਨਾਲ ਹੀ ਦੋਨੋਂ ਪੱਖ ਜੂਨ 2023 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਬਾਇਡੇਨ ਦੇ ਦਰਮਿਆਨ ਹੋਈਆਂ ਸਫ਼ਲ ਬੈਠਕਾਂ ਨੂੰ ਅੱਗੇ ਵਧਾਉਣਗੇ।
****
ਪੀਪੀਜੀ/ਕੇਐੱਮਐੱਨ
(Release ID: 1946735)
Visitor Counter : 125