ਘੱਟ ਗਿਣਤੀ ਮਾਮਲੇ ਮੰਤਰਾਲਾ
ਨਯਾ ਸਵੇਰਾ ਯੋਜਨਾ
Posted On:
03 AUG 2023 4:58PM by PIB Chandigarh
ਮੰਤਰਾਲੇ ਨੇ ਛੇ ਅਧਿਸੂਚਿਤ ਘੱਟ ਗਿਣਤੀ ਭਾਈਚਾਰਿਆਂ ਜਿਵੇਂ ਸਿੱਖ, ਜੈਨ, ਮੁਸਲਿਮ, ਈਸਾਈ, ਬੋਧੀ ਅਤੇ ਪਾਰਸੀ ਨਾਲ ਸਬੰਧਤ ਵਿਦਿਆਰਥੀਆਂ/ਉਮੀਦਵਾਰਾਂ ਨੂੰ ਜਨਤਕ ਖੇਤਰ ਦੇ ਅਦਾਰਿਆਂ, ਬੈਂਕਾਂ ਅਤੇ ਰੇਲਵੇ ਸਮੇਤ ਕੇਂਦਰ ਅਤੇ ਰਾਜ ਸਰਕਾਰਾਂ ਦੇ ਅਧੀਨ ਸਮੂਹ 'ਏ', 'ਬੀ', ਅਤੇ 'ਸੀ' ਸੇਵਾਵਾਂ ਅਤੇ ਹੋਰ ਬਰਾਬਰ ਦੀਆਂ ਅਸਾਮੀਆਂ ਦੀ ਭਰਤੀ ਲਈ ਤਕਨੀਕੀ/ਕਿੱਤਾਮੁਖੀ ਕੋਰਸਾਂ ਅਤੇ ਪ੍ਰਤੀਯੋਗੀ ਪ੍ਰੀਖਿਆ ਵਿੱਚ ਦਾਖਲਾ ਯੋਗਤਾ ਪ੍ਰੀਖਿਆਵਾਂ ਲਈ ਵਿਸ਼ੇਸ਼ ਕੋਚਿੰਗ ਦੇ ਜ਼ਰੀਏ ਮਦਦ ਕਰਨ ਲਈ 'ਨਯਾ ਸੇਵੇਰਾ' ਸਕੀਮ ('ਮੁਫ਼ਤ ਕੋਚਿੰਗ ਅਤੇ ਸਹਿਯੋਗੀ' ਸਕੀਮ) ਲਾਗੂ ਕੀਤੀ ਗਈ। ਇਹ ਸਕੀਮ ਦੇਸ਼ ਭਰ ਵਿੱਚ ਪ੍ਰੋਜੈਕਟ ਲਾਗੂ ਕਰਨ ਵਾਲੀਆਂ ਸੂਚੀਬੱਧ ਏਜੰਸੀਆਂ (ਪੀਆਈਏਜ਼) ਰਾਹੀਂ ਲਾਗੂ ਕੀਤੀ ਗਈ ਸੀ।
ਸ਼ੁਰੂਆਤ ਤੋਂ ਲੈ ਕੇ ਘੱਟ ਗਿਣਤੀਆਂ ਦੇ 1,19,223 ਵਿਦਿਆਰਥੀਆਂ/ਉਮੀਦਵਾਰਾਂ ਨੂੰ ਨਯਾ ਸਵਰਾ ਯੋਜਨਾ ਦੇ ਤਹਿਤ ਲਾਭ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ 12,155 ਲਾਭਪਾਤਰੀ ਆਂਧਰ ਪ੍ਰਦੇਸ਼ ਤੋਂ ਸਨ। ਪਿਛਲੇ ਤਿੰਨ ਸਾਲਾਂ ਦੌਰਾਨ ਭੌਤਿਕ ਪ੍ਰਾਪਤੀਆਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:
ਸਾਲ
|
ਨਿਰਧਾਰਤ ਵਿਦਿਆਰਥੀਆਂ ਦੀ ਗਿਣਤੀ
|
2019-2020
|
9,580
|
2020-2021
|
5,300
|
2021-2022
|
5,090
|
ਯੋਜਨਾ ਦੇ ਤਹਿਤ ਲਾਭ ਪ੍ਰਾਪਤ ਘੱਟ ਗਿਣਤੀ ਵਿਦਿਆਰਥੀਆਂ ਦੇ ਰਾਜ-ਵਾਰ ਵੇਰਵੇ ਮੰਤਰਾਲੇ ਦੀ ਵੈੱਬਸਾਈਟ www.minorityaffairs.gov.in 'ਤੇ ਉਪਲਬਧ ਹਨ।
ਯੋਜਨਾ ਦੇ ਤਹਿਤ ਕੋਚਿੰਗ ਦੀ ਮਿਆਦ ਪੀਆਈਏ ਨੂੰ ਨਿਰਧਾਰਤ ਕੋਚਿੰਗ ਪ੍ਰੋਗਰਾਮ ਦੇ ਆਧਾਰ 'ਤੇ 3 ਮਹੀਨਿਆਂ ਤੋਂ 2 ਸਾਲ ਤੱਕ ਸੀ। ਸਕੀਮ ਨੂੰ 2022-23 ਤੋਂ ਬੰਦ ਕਰ ਦਿੱਤਾ ਗਿਆ ਹੈ।
ਇਹ ਜਾਣਕਾਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
****
ਐੱਸਐੱਸ/ਆਰਕੇਐੱਮ
(Release ID: 1946578)
Visitor Counter : 114