ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਬਾਲ ਮਜ਼ਦੂਰ ਬਚਾਅ ਕਾਰਜ

प्रविष्टि तिथि: 03 AUG 2023 5:43PM by PIB Chandigarh

ਕਿਰਤ ਅਤੇ ਰੁਜ਼ਗਾਰ ਮੰਤਰਾਲਾ ਬਾਲ ਮਜ਼ਦੂਰਾਂ ਦੇ ਬਚਾਅ ਅਤੇ ਮੁੜ ਵਸੇਬੇ ਲਈ ਰਾਸ਼ਟਰੀ ਬਾਲ ਮਜ਼ਦੂਰ ਪ੍ਰੋਜੈਕਟ (ਐੱਨਸੀਐੱਲਪੀ) ਯੋਜਨਾ ਨੂੰ ਲਾਗੂ ਕਰ ਰਿਹਾ ਸੀ, ਜਿਸ ਦੇ ਤਹਿਤ 9-14 ਸਾਲ ਦੀ ਉਮਰ ਦੇ ਬੱਚਿਆਂ ਨੂੰ ਮਜ਼ਦੂਰੀ ਤੋਂ ਬਚਾਇਆ ਜਾਂਦਾ ਹੈ, ਐੱਨਸੀਐੱਲਪੀ ਵਿਸ਼ੇਸ਼ ਸਿਖਲਾਈ ਕੇਂਦਰਾਂ (ਐੱਸਟੀਸੀ) ਵਿੱਚ ਦਾਖਲ ਕੀਤਾ ਜਾਂਦਾ ਹੈ ਅਤੇ ਰਸਮੀ ਸਿੱਖਿਆ ਪ੍ਰਣਾਲੀ ਵਿੱਚ ਮੁੱਖ ਧਾਰਾ ਵਿੱਚ ਆਉਣ ਤੋਂ ਪਹਿਲਾਂ ਮੁਢਲੀ ਸਿੱਖਿਆ ਆਦਿ ਪ੍ਰਦਾਨ ਕੀਤੀ ਜਾਂਦੀ ਹੈ। ਐੱਨਸੀਐੱਲਪੀ ਸਕੀਮ ਨੂੰ ਹੁਣ 01.04.2021 ਤੋਂ ਸਮੱਗਰ ਸਿੱਖਿਆ ਅਭਿਆਨ (ਐੱਸਐੱਸਏ) ਸਕੀਮ ਅਧੀਨ ਸ਼ਾਮਲ ਕੀਤਾ ਗਿਆ ਹੈ। 2021-22 ਅਤੇ 2022-23 ਦੌਰਾਨ ਐੱਨਸੀਐੱਲਪੀ ਸਕੀਮ ਅਧੀਨ ਮਜ਼ਦੂਰੀ ਤੋਂ ਬਚਾਏ/ਵਾਪਸ ਲਿਆਂਦੇ ਗਏ ਬੱਚਿਆਂ ਦੀ ਗਿਣਤੀ ਲੜੀਵਾਰ 18137 ਅਤੇ 13761 ਸੀ।

ਬਾਲ ਮਜ਼ਦੂਰਾਂ ਦੇ ਮਾਤਾ-ਪਿਤਾ ਨੂੰ ਵੱਖ-ਵੱਖ ਵਿਭਾਗਾਂ/ਮੰਤਰਾਲਿਆਂ ਜਿਵੇਂ ਕਿ ਸਿਹਤ ਅਤੇ ਪਰਿਵਾਰ ਭਲਾਈ, ਮਹਿਲਾ ਅਤੇ ਬਾਲ ਵਿਕਾਸ, ਸਮਾਜਿਕ ਨਿਆਂ, ਕਬਾਇਲੀ ਕਲਿਆਣ ਵਲੋਂ ਵੱਖ-ਵੱਖ ਗਰੀਬੀ ਹਟਾਉਣ ਅਤੇ ਰੁਜ਼ਗਾਰ ਸਿਰਜਣ ਪ੍ਰੋਗਰਾਮਾਂ ਤੋਂ ਲਾਭ ਮਿਲ ਰਿਹਾ ਹੈ, ਜਿਸ ਨਾਲ ਪਰਿਵਾਰਕ ਆਮਦਨ ਵਿੱਚ ਸੁਧਾਰ ਹੁੰਦਾ ਹੈ ਅਤੇ ਕੰਮ ਕਰਨ ਵਾਲੇ ਬੱਚੇ ਸਕੂਲ ਜਾਣ ਦੇ ਯੋਗ ਬਣਦੇ ਹਨ। 

ਇਹ ਜਾਣਕਾਰੀ ਕੇਂਦਰੀ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

******

ਐੱਮਜੇਪੀਐੱਸ/ਐੱਨਐੱਸਕੇ


(रिलीज़ आईडी: 1946577) आगंतुक पटल : 134
इस विज्ञप्ति को इन भाषाओं में पढ़ें: English , Urdu