ਸੱਭਿਆਚਾਰ ਮੰਤਰਾਲਾ
ਉਪ ਰਾਸ਼ਟਰਪਤੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਲਾਇਬ੍ਰੇਰੀ ਮਹੋਤਸਵ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕੀਤਾ
ਇੱਕ ਸੁਚੇਤ ਨਾਗਰਿਕ ਕਿਸੇ ਵੀ ਲੋਕਤਾਂਤ੍ਰਿਕ ਪ੍ਰਕਿਰਿਆ ਦੀ ਸਭ ਤੋਂ ਵੱਡੀ ਤਾਕਤ ਹੁੰਦਾ ਹੈ- ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਕਿਹਾ ਕਿ ਲਾਇਬ੍ਰੇਰੀ ਦੇ ਵਿਕਾਸ ਨਾਲ ਸਮਾਜ ਅਤੇ ਸੱਭਿਆਚਾਰ ਦਾ ਵਿਕਾਸ ਹੁੰਦਾ ਹੈ
ਡਿਜੀਟਲ ਲਾਇਬ੍ਰੇਰੀ ਪਹਿਲਾ ਰੁਕਾਵਟਾਂ ਨੂੰ ਦੂਰ ਕਰਦੀ ਹੈ, ਸਾਰੇ ਨਾਗਰਿਕਾਂ ਨੂੰ ਗਿਆਨ ਤੱਕ ਪਹੁੰਚ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਂਦੀ ਹੈ : ਉਪ ਰਾਸ਼ਟਰਪਤੀ
ਲਾਈਬ੍ਰੇਰੀ ਮਹੋਤਸਵ ਭਾਰਤ ਵਿੱਚ ਲਾਇਬ੍ਰੇਰੀਆਂ ਦੇ ਵਿਕਾਸ ਦੇ ਇਤਿਹਾਸ ਵਿੱਚ ਇੱਕ ਨਵੇਂ ਅਧਿਆਏ ਦਾ ਪ੍ਰਤੀਕ ਹੈ: ਸ਼੍ਰੀਮਤੀ ਮੀਨਾਕਸ਼ੀ ਲੇਖੀ
प्रविष्टि तिथि:
06 AUG 2023 9:38PM by PIB Chandigarh
ਪਹਿਲੇ ‘ਲਾਇਬ੍ਰੇਰੀ ਮਹੋਤਸਵ 2023’ ਦੇ ਦੂਸਰੇ ਦਿਨ ਆਯੋਜਿਤ ਸਮਾਪਨ ਸਮਾਰੋਹ ਵਿੱਚ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਦੀ ਗੌਰਵਮਈ ਮੌਜੂਦਗੀ ਰਹੀ। ਇਸ ਮਹੋਤਸਵ ਦਾ ਆਯੋਜਨ ਕੇਂਦਰੀ ਸੱਭਿਆਚਾਰ ਮੰਤਰਾਲੇ ਦੁਆਰਾ ਕੀਤਾ ਗਿਆ ਜਿਸ ਦਾ ਉਦਘਾਟਨ ਕੱਲ੍ਹ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਕੀਤਾ। ਇਸ ਮੌਕੇ ‘ਤੇ ਸੱਭਿਆਚਾਰ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਅਤੇ ਸਕੱਤਰ (ਸੱਭਿਆਚਾਰ) ਸ਼੍ਰੀ ਗੋਵਿੰਦ ਮੋਹਨ, ਸੰਯੁਕਤ ਸਕੱਤਰ (ਸੱਭਿਆਚਾਰ) ਸ਼੍ਰੀਮਤੀ ਮੁਗਧਾ ਸਿਨਹਾ ਵੀ ਮੌਜੂਦ ਰਹੇ।




‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਦੂਸਰੇ ਪੜਾਅ ਦਾ ਹਿੱਸਾ ਲਾਇਬ੍ਰੇਰੀ ਮਹੋਤਸਵ ਪੜ੍ਹਨ ਦੀ ਸੰਸਕ੍ਰਿਤੀ ਨੂੰ ਪ੍ਰੇਰਿਤ ਕਰਦੇ ਹੋਏ ਭਾਰਤ ਵਿੱਚ ਲਾਇਬ੍ਰੇਰੀਆਂ ਦੇ ਵਿਕਾਸ ਅਤੇ ਡਿਜੀਟਲੀਕਰਣ ਨੂੰ ਹੁਲਾਰਾ ਦੇਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਰੂਪ ਹੈ।
ਅੱਜ ਲਾਇਬ੍ਰੇਰੀ ਮਹੋਤਸਵ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਧਨਖੜ ਨੇ ਸੁਚੇਤ ਨਾਗਰਿਕ ਨੂੰ ਕਿਸੇ ਵੀ ਲੋਕਤਾਂਤ੍ਰਿਕ ਪ੍ਰਕਿਰਿਆ ਦੀ ਸਭ ਤੋਂ ਵੱਡੀ ਤਾਕਤ ਦੱਸਿਆ। ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਕੇਵਲ ਇੱਕ ਸੁਚੇਤ ਨਾਗਰਿਕ ਹੀ ਰਾਸ਼ਟਰ-ਵਿਰੋਧੀ ਤਾਕਤਾਂ ਅਤੇ ਨੈਰੇਟਿਵ ਨੂੰ ਬੇਅਸਰ ਕਰ ਸਕਦਾ ਹੈ, ਉਨ੍ਹਾਂ ਨੇ ਕਿਹਾ ਕਿ ਸੁਚੇਤ ਨਾਗਰਿਕ ਦਾ ਦਰਜਾ ਹਾਸਲ ਕਰਨ ਦੇ ਲਈ ਲਾਇਬ੍ਰੇਰੀਆਂ ਸਰਬਸ਼੍ਰੇਸ਼ਠ ਹਨ।
ਸ਼੍ਰੀ ਧਨਖੜ ਨੇ ਇਸ ਦੂਰਦਰਸ਼ੀ ਪਹਿਲ ਦੇ ਲ਼ਈ ਸੱਭਿਆਚਾਰ ਮੰਤਰਾਲੇ ਦੀ ਸ਼ਲਾਘਾ ਕਰਦੇ ਹੋਏ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਨਾਲ ਦੇਸ਼ ਵਿੱਚ ਪੜ੍ਹਨ ਦੀ ਸੰਸਕ੍ਰਿਤੀ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਨੇ ਕਿਹਾ, “ਲਾਇਬ੍ਰੇਰੀ ਦੇ ਵਿਕਾਸ ਨਾਲ ਸਮਾਜ ਅਤੇ ਸੱਭਿਆਚਾਰ ਦਾ ਵਿਕਾਸ ਹੁੰਦਾ ਹੈ। ਇਹ ਸੱਭਿਅਤਾਵਾਂ ਅਤੇ ਸੱਭਿਆਚਾਰਾਂ ਦੀ ਤਰੱਕੀ ਦਾ ਵੀ ਇੱਕ ਪੈਮਾਨਾ ਹੈ।” ਲਾਇਬ੍ਰੇਰੀਆਂ ਦੇ ਲਈ ਟੈਕਨੋਲੋਜੀ ਦਾ ਉਪਯੋਗ ਕਰਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਡਿਜੀਟਲ ਲਾਇਬ੍ਰੇਰੀ ਪਹਿਲ ਰੁਕਾਵਟਾਂ ਨੂੰ ਦੂਰ ਕਰਦੀ ਹੈ, ਸਾਰੇ ਨਾਗਰਿਕਾਂ ਨੂੰ ਗਿਆਨ ਤੱਕ ਪਹੁੰਚ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਂਦੀ ਹੈ। ਸੱਭਿਆਗਤ ਵਿਕਾਸ ਵਿੱਚ ਬਦਲਾਅ ਦੇ ਲਈ ਸਿੱਖਿਆ ਹੀ ਇਕਮਾਤਰ ਪਰਿਵਰਤਨਕਾਰੀ ਤੰਤਰ ਹੈ।
ਇਸ ਮੌਕੇ ‘ਤੇ ਉਪ ਰਾਸ਼ਟਰਪਤੀ ਨੇ ਸਾਡੇ ਸੁਤੰਤਰਤਾ ਸੈਨਾਨੀਆਂ ਦੀਆਂ ਲਿਖਤਾਂ ‘ਤੇ ਅਧਾਰਿਤ ਇੱਕ ਕੌਫੀ ਟੇਬਲ ਬੁੱਕ ਦਾ ਵੀ ਵਿਮੋਚਨ ਕੀਤਾ, ਜਿਸ ‘ਤੇ ਬਸਤੀਵਾਦੀ ਸ਼ਾਸਨ ਦੁਆਰਾ ਪਾਬੰਦੀ ਲਗਾਈ ਗਈ ਸੀ। ਕੌਫੀ ਟੇਬਲ ਬੁੱਕ ਨੂੰ ਸਾਡੇ ਸੰਵਿਧਾਨ ਅਤੇ ਸੁਤੰਤਰਤਾ ਸੈਨਾਨੀਆਂ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਦੱਸਦੇ ਹੋਏ ਉਪ ਰਾਸ਼ਟਰਪਤੀ ਨੇ ਇਸ ਨੂੰ “ਸੁਤੰਤਰਤਾ ਦੇ ਲਈ, ਸਾਡੀਆਂ ਕਦਰਾਂ-ਕੀਮਤਾਂ ਦੇ ਲਈ ਭਾਰਤੀ ਪ੍ਰਤਿਭਾ ਦਾ ਸਭ ਤੋਂ ਪ੍ਰਮਾਣਿਕ ਰਿਕਾਰਡ’ ਦੱਸਿਆ। ਇਹ ਤੁਹਾਨੂੰ ਉਹ ਉਪਲਬਧ ਕਰਵਾਉਂਦਾ ਹੈ ਜੋ ਤੁਹਾਡੇ ਤੋਂ ਲੁਕਾਇਆ ਗਿਆ ਸੀ ਅਤੇ ਜੋ ਵਰਜਿਤ ਸੀ।” ਦੇਸ਼ ਦੀ ਆਜ਼ਾਦੀ ਦੇ ਲਈ ਸਾਡੇ ਪੂਰਵਜਾਂ ਦੁਆਰਾ ਦਿੱਤੇ ਗਏ ਅਣਗਿਣਤ ਬਲੀਦਾਨਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਮੌਜੂਦ ਸਾਰੇ ਲੋਕਾਂ ਦੇ ਹਰੇਕ ਬੱਚੇ ਨੂੰ ਇਸ ਅਨੋਖੀ ਪੁਸਤਕ ਨੂੰ ਪੜ੍ਹਨ ਦੇ ਲਈ ਪ੍ਰੇਰਿਤ ਕਰਨ ਲਈ ਕਿਹਾ।
ਉਪ ਰਾਸ਼ਟਰਪਤੀ ਦਾ ਪੂਰਾ ਸੰਬੋਧਨ ਦੇਖਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ
ਇਸ ਮੌਕੇ ‘ਤੇ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਮਾਤਾ-ਪਿਤਾ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਪੜ੍ਹਨ ਦੀ ਆਦਤ ਪਾਉਣ ਤਾਕਿ ਉਹ ਮਾੜੀ ਸੰਗਤ ਵਿੱਚ ਨਾ ਫਸਣ। ਸ਼੍ਰੀਮਤੀ ਲੇਖੀ ਨੇ ਕਿਹਾ ਕਿ ਪੜ੍ਹਨ ਨਾਲ ਬੱਚਿਆਂ ਨੂੰ ਬਿਹਤਰ ਇਨਸਾਨ ਅਤੇ ਭਵਿੱਖ ਦੇ ਭਾਰਤ ਦਾ ਬਿਹਤਰ ਨਾਗਰਿਕ ਬਣਾਉਣ ਵਿੱਚ ਮਦਦ ਮਿਲੇਗੀ। ਲਾਇਬ੍ਰੇਰੀਆਂ ਦੇ ਡਿਜੀਟਲੀਕਰਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਡਿਜੀਟਲੀਕਰਣ ਨਾਲ ਲੋਕਾਂ ਦੀ ਲਾਇਬ੍ਰੇਰੀਆਂ ਤੱਕ ਪਹੁੰਚ ਹੋਵੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਲਾਇਬ੍ਰੇਰੀ ਮਹੋਤਸਵ ਭਾਰਤ ਵਿੱਚ ਲਾਇਬ੍ਰੇਰੀਆਂ ਦੇ ਵਿਕਾਸ ਦੇ ਇਤਿਹਾਸ ਵਿੱਚ ਇੱਕ ਨਵੇਂ ਅਧਿਆਏ ਦਾ ਪ੍ਰਤੀਕ ਹੈ।
ਲਾਇਬ੍ਰੇਰੀ ਮਹੋਤਸਵ 2023 ਨੇ ਵਿਸ਼ਵ ਭਰ ਦੀਆਂ ਨਾਮਵਰ ਲਾਇਬ੍ਰੇਰੀਆਂ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਦੇ ਰੂਪ ਵਿੱਚ ਕੰਮ ਕੀਤਾ, ਜਿਸ ਨਾਲ ਭਾਰਤ ਵਿੱਚ ਲਾਇਬ੍ਰੇਰੀਆਂ ਦੇ ਆਧੁਨਿਕੀਕਰਣ ਅਤੇ ਡਿਜੀਟਲੀਕਰਣ ‘ਤੇ ਸਾਰਥਕ ਸੰਵਾਦ ਸ਼ੁਰੂ ਹੋਏ। ਲਾਇਬ੍ਰੇਰਿਅਨ, ਅਕਾਦਮਿਕਾਂ, ਜ਼ਿਲ੍ਹਾ ਕਲੈਕਟਰਾਂ ਅਤੇ ਮਾਡਲ ਲਾਇਬ੍ਰੇਰੀਆਂ ਦੇ ਡਾਇਰੈਕਟਰਸ ਸਹਿਤ ਖੇਤਰਾਂ ਦੇ ਹਿਤਧਾਰਕਾਂ ਨੂੰ ਇਕਜੁੱਟ ਕਰਨ ਦੇ ਜ਼ਰੀਏ ਇਸ ਪ੍ਰੋਗਰਾਮ ਨੇ ਇੱਥੋਂ ਤੱਕ ਕਿ ਪਿੰਡਾਂ ਅਤੇ ਭਾਈਚਾਰਿਆਂ ਤੱਕ ਪਹੁੰਚਣ ਸਮੇਤ, ਸਾਰੇ ਪੱਧਰਾਂ ‘ਤੇ ਮਾਡਲ ਲਾਇਬ੍ਰੇਰੀਆਂ ਨੂੰ ਵਿਕਸਿਤ ਕਰਨ ਲਈ ਕਾਰਵਾਈ ਯੋਗ ਨੀਤੀਆਂ ਦੇ ਨਿਰਮਾਣ ਦੀ ਸੁਵਿਧਾ ਪ੍ਰਦਾਨ ਕੀਤੀ।
ਕੇਂਦਰੀ ਸੱਭਿਆਚਾਰ ਮੰਤਰਾਲੇ ਦੇ ਸਕੱਤਰ ਨੇ ਕਿਹਾ, “ਲਾਇਬ੍ਰੇਰੀ ਮਹੋਤਸਵ 2023 ਨੂੰ ਵਿਸ਼ਵ ਭਰ ਦੀਆਂ ਲਾਇਬ੍ਰੇਰੀਆਂ ਤੋਂ ਸਰਬੋਤਮ ਪ੍ਰਥਾਵਾਂ ਅਤੇ ਵਿਚਾਰਾਂ ਨੂੰ ਸਾਂਝਾ ਕਰਨ ਦੇ ਲਈ ਇੱਕ ਸਹਿਯੋਗੀ ਮੰਚ ਬਣਾਉਣ ਵਿੱਚ ਅਪਾਰ ਸਫ਼ਲਤਾ ਮਿਲੀ ਹੈ। ਅਸੀਂ ਪੂਰੇ ਭਾਰਤ ਵਿੱਚ ਲਾਇਬ੍ਰੇਰੀਆਂ ਨੂੰ ਪੁਨਰ ਸੁਰਜੀਤ ਅਤੇ ਡਿਜੀਟਲ ਬਣਾਉਣ ਦੇ ਲਈ ਇਨ੍ਹਾਂ ਚਰਚਾਵਾਂ ਦੇ ਨਤੀਜਿਆਂ ਨੂੰ ਲਾਗੂ ਕਰਨ ਦੇ ਲਈ ਪ੍ਰਤੀਬੱਧ ਹਨ। ਇਸ ਪਹਿਲ ਦੇ ਜ਼ਰੀਏ, ਸਾਡਾ ਉਦੇਸ਼ ਅਜਿਹੀਆਂ ਲਾਇਬ੍ਰੇਰੀਆਂ ਦਾ ਨਿਰਮਾਣ ਕਰਨਾ ਹੈ ਜੋ ਨਾ ਸਿਰਫ਼ ਗਿਆਨ ਦੇ ਭੰਡਾਰ ਹਨ, ਬਲਕਿ ਜੀਵੰਤ ਸਥਾਨ ਵੀ ਹਨ ਜੋ ਰਚਨਾਤਮਕਤਾ, ਖੋਜ ਅਤੇ ਭਾਈਚਾਰਕ ਜੁੜਾਵ ਨੂੰ ਪ੍ਰੇਰਿਤ ਕਰਦੀਆਂ ਹਨ।
ਮਹੋਤਸਵ ਵਿੱਚ ਬਿੱਬਲਿਯੋ-ਔਨ-ਡਿਮਾਂਡ ਸਰਵਿਸ, ਲਾਇਬ੍ਰੇਰੀ ਰੈਂਕਿੰਗ ਫ੍ਰੇਮਵਰਕ, ਦਿੱਲੀ ਪਬਲਿਕ ਲਾਇਬ੍ਰੇਰੀ ਦਾ ਆਧੁਨਿਕੀਕਰਣ ਪ੍ਰੋਜੈਕਟ, ਦਿੱਲੀ ਵਿੱਚ ਲਾਇਬ੍ਰੇਰੀਆਂ ਦੀ ਡਾਇਰੈਕਟਰੀਆਂ, ਪ੍ਰਤੀਬੰਧਿਤ ਸਾਹਿਤ ‘ਤੇ ਕੌਫੀ ਟੇਬਲ ਬੁੱਕ ਸਹਿਤ ਹੋਰ ਦੀ ਸ਼ੁਰੂਆਤ ਵੀ ਕੀਤੀ ਗਈ।
ਕ੍ਰਿਪਾ ਕਰਕੇ ਬਿੱਬਲਿਯੋ-ਔਨ-ਡਿਮਾਂਡ ‘ਤੇ ਵੇਰਵੇ ਦੇ ਲਈ ਇੱਥੇ ਕਲਿੱਕ ਕਰੋ
ਇਸ ਮਹੋਤਸਵ ਵਿੱਚ ਆਕ੍ਰਸ਼ਕ ਗਤੀਵਿਧੀਆਂ ਦੀ ਇੱਕ ਵਿਵਿਧ ਲੜੀ ਸ਼ਾਮਲ ਸੀ, ਜਿਸ ਵਿੱਚ ਗੋਲਮੇਜ਼ ਚਰਚਾ, ਸੰਵਾਦਮੂਲਕ ਪੈਨਲ ਅਤੇ ਸਾਹਿਤਕ ਸਮਾਰੋਹਾਂ ਦੇ ਆਯੋਜਕਾਂ, ਯੁਵਾ ਲੇਖਕਾਂ ਅਤੇ ਪ੍ਰਕਾਸ਼ਨ ਘਰਾਣਿਆਂ ਦੇ ਨਾਲ ਅੰਤਰਦ੍ਰਿਸ਼ਟੀ ਵਿਵਹਾਰਿਕ ਗੱਲਬਾਤ ਸ਼ਾਮਲ ਸੀ। ਲਾਇਬ੍ਰੇਰੀ ਵਿਕਾਸ ਦੇ ਲਈ ਯੋਜਨਾਵਾਂ ਦੀ ਖੋਜ ਲਈ ਵਿਸ਼ੇਸ਼ ਸੈਸ਼ਨ ਸਮਰਪਿਤ ਕੀਤੇ ਗਏ ਸਨ, ਜਿਸ ਵਿੱਚ ਲਾਇਬ੍ਰੇਰੀਆਂ, ਹੱਥ-ਲਿਖਤਾਂ ਅਤੇ ਪੁਰਾਲੇਖਾਂ ਬਾਰੇ ਰਾਸ਼ਟਰੀ ਮਿਸ਼ਨ ਸ਼ਾਮਲ ਸਨ।
ਦੂਸਰੇ ਦਿਨ, ਮਹੋਤਸਵ ਵਿੱਚ ਕਈ ਪ੍ਰਮੁੱਖ ਆਯੋਜਨ ਹੋਏ ਜਿਨ੍ਹਾਂ ਨੇ ਲਾਇਬ੍ਰੇਰੀਆਂ ਦੇ ਆਧੁਨਿਕੀਕਰਣ ਬਾਰੇ ਚਰਚਾ ਨੂੰ ਵਧਾਇਆ। ਲਾਇਬ੍ਰੇਰੀਆਂ ਦੀ ਬਹਾਲੀ ਅਤੇ ਆਧੁਨਿਕੀਕਰਣ ਵਿੱਚ ਸ਼ਾਮਲ ਆਰਕੀਟੈਕਟਾਂ ਦੇ ਨਾਲ ਇੱਕ ਪੈਨਲ ਚਰਚਾ ਨੇ ਵਿਰਾਸਤੀ ਇਮਾਰਤਾਂ ਨੂੰ ਕਮਿਊਨਿਟੀ ਲਈ ਜੀਵੰਤ ਸਥਾਨਾਂ ਵਿੱਚ ਬਦਲੀ ਕਰਨ ਦੇ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਨੂੰ ਰੇਖਾਂਕਿਤ ਕੀਤਾ ਗਿਆ। ਇਸ ਤੋਂ ਇਲਾਵਾ, ਲਾਇਬ੍ਰੇਰੀ ਨੀਤੀਆਂ ਅਤੇ ਵਿਕਾਸ ‘ਤੇ ਅੰਤਰਰਾਸ਼ਟਰੀ ਦ੍ਰਿਸ਼ਟੀਕੋਣਾਂ ਦੀ ਇੱਕ ਪੈਨਲ ਚਰਚਾ, ਜਿਸ ਵਿੱਚ ਚੁਣੇ ਹੋਏ ਜੀ-20 ਅਤੇ ਐੱਸਸੀਓ ਦੇਸ਼ਾਂ ਦੇ ਲਾਇਬ੍ਰੇਰੀਅਨ ਸ਼ਾਮਲ ਸਨ, ਦੇ ਜ਼ਰੀਏ ਖੋਜ ਕੀਤੀ ਗਈ। ਮਹੋਤਸਵ ਵਿੱਚ ਨੇ ਵਿਭਿੰਨ ਪ੍ਰਕਾਸ਼ਨ ਘਰਾਣਿਆਂ ਅਤੇ ਲਾਇਬ੍ਰੇਰੀਆਂ ਦੇ ਦਰਮਿਆਨ ਚਰਚਾ ਦੀ ਸੁਵਿਧਾ ਪ੍ਰਦਾਨ ਕਰਨ ਦੁਆਰਾ ਪੜ੍ਹਨ ਦੀ ਆਦਤ ਨੂੰ ਉਤਸ਼ਾਹਿਤ ਕਰਨ ‘ਤੇ ਵੀ ਜ਼ੋਰ ਦਿੱਤਾ ਗਿਆ, ਜਿਸ ਦਾ ਉਦੇਸ਼ ਦੇਸ਼ ਵਿੱਚ ਬਿਹਤਰ ਸੰਗ੍ਰਿਹਾਂ ਦਾ ਨਿਰਮਾਣ ਕਰਨਾ ਅਤੇ ਪੜ੍ਹਨ ਦੀ ਆਦਤ ਨੂੰ ਹੁਲਾਰਾ ਦੇਣਾ ਹੈ।
ਲਾਇਬ੍ਰੇਰੀ ਮਹੋਤਸਵ ਵਿੱਚ ਪੁਰਾਲੇਖ ਅਤੇ ਮੌਖਿਕ ਇਤਿਹਾਸ ਦੁਆਰਾ ਇਤਿਹਾਸ ਅਤੇ ਗਿਆਨ ਨੂੰ ਸੁਰੱਖਿਅਤ ਰੱਖਣ ਦੇ ਮਹੱਤਵ ‘ਤੇ ਵੀ ਚਾਨਣਾ ਪਾਇਆ ਗਿਆ। ਇੱਕ ਪੈਨਲ ਚਰਚਾ ਵਿੱਚ ਰੇਖਾਂਕਿਤ ਕੀਤਾ ਗਿਆ ਕਿ ਕਿਵੇਂ ਕਾਰਪੋਰੇਟ ਅਤੇ ਵਿਅਕਤੀਗਤ ਸੰਸਥਾਵਾਂ ਸਰਗਰਮੀ ਨਾਲ ਪੁਰਾਲੇਖਾਂ ਦਾ ਨਿਰਮਾਣ ਕਰ ਰਹੀਆਂ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀਆਂ ਵਿਰਾਸਤਾਂ ਨੂੰ ਸੁਰੱਖਿਅਤ ਕਰ ਰਹੀਆਂ ਹਨ। ਇਸ ਤੋਂ ਇਲਾਵਾ, ਸਾਹਿਤਕ ਘਰਾਣਿਆਂ ਅਤੇ ਰੀਟ੍ਰੀਟਸ ‘ਤੇ ਪ੍ਰਭਾਵਸ਼ਾਲੀ ਪਲੈਟਫਾਰਮਾਂ ਦੇ ਰੂਪ ਵਿੱਚ ਚਰਚਾ ਕੀਤੀ ਗਈ, ਜੋ ਲਿਖਣ ਅਤੇ ਪ੍ਰਕਾਸ਼ਨ ਨੂੰ ਉਤਸ਼ਾਹਿਤ ਕਰਦੇ ਹਨ। ਇਨ੍ਹਾਂ ਸੈਸ਼ਨਾਂ ਵਿੱਚ ਰਚਨਾਤਮਕ ਵਿਚਾਰਾਂ ਨੂੰ ਪੋਸ਼ਿਤ ਕਰਨ ਅਤੇ ਪੂਰੇ ਭਾਰਤ ਵਿੱਚ ਸਾਹਿਤਕ ਪ੍ਰਤਿਭਾਵਾਂ ਨੂੰ ਹੁਲਾਰਾ ਦੇਣ ਵਿੱਚ ਸਾਹਿਤਕ ਸਥਾਨਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ।
ਲਾਇਬ੍ਰੇਰੀ ਮਹੋਤਸਵ 2023 ਨੇ ਗਿਆਨ ਅਤੇ ਸੱਭਿਆਚਾਰ ਦੇ ਮਹੱਤਵਪੂਰਨ ਭੰਡਾਰ ਦੇ ਰੂਪ ਵਿੱਚ ਲਾਇਬ੍ਰੇਰੀਆਂ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਸਾਰੇ ਪ੍ਰਤੀਭਾਗੀਆਂ ‘ਤੇ ਇੱਕ ਸਥਾਈ ਪ੍ਰਭਾਵ ਪਾਇਆ। ਇਸ ਨੇ ਭਾਰਤ ਦੀ ਪ੍ਰਗਤੀਸ਼ੀਲ ਦ੍ਰਿਸ਼ਟੀ ਦੇ ਅਨੁਰੂਪ ਲਾਇਬ੍ਰੇਰੀਆਂ ਨੂੰ ਸਿੱਖਣ ਅਤੇ ਬੌਧਿਕ ਆਦਾਨ-ਪ੍ਰਦਾਨ ਦੇ ਗਤੀਸ਼ੀਲ ਕੇਂਦਰਾਂ ਵਿੱਚ ਮੁੜ ਸੁਰਜੀਤ ਕਰਨ ਦੇ ਲਈ ਇੱਕ ਸਾਂਝੇ ਦ੍ਰਿੜ੍ਹ ਸੰਕਲਪ ਨੂੰ ਪ੍ਰੇਰਿਤ ਕੀਤਾ ਹੈ। ਇਸ ਪ੍ਰੋਗਰਾਮ ਦੇ ਸਮਾਪਨ ਦੇ ਨਾਲ, ਰਾਸ਼ਟਰ ਉਤਸੁਕਤਾ ਨਾਲ ਇਸ ਮਹੋਤਸਵ ਤੋਂ ਪ੍ਰਾਪਤ ਕੀਮਤੀ ਸਿਫ਼ਾਰਸ਼ਾਂ ਅਤੇ ਅੰਤਰਦ੍ਰਿਸ਼ਟੀ ਨੂੰ ਲਾਗੂ ਕੀਤੇ ਜਾਣ ਦੀ ਉਮੀਦ ਕਰਦਾ ਹੈ। ਭਾਰਤ ਸਰਕਾਰ ਦਾ ਅਟੁੱਟ ਸਮਰਪਣ, ਜਿਸ ਦੀ ਉਦਾਹਰਣ ਨੈਸ਼ਨਲ ਲਾਇਬ੍ਰੇਰੀ ਮਿਸ਼ਨ ਹੈ, ਦੇਸ਼ ਭਰ ਵਿੱਚ ਲਾਇਬ੍ਰੇਰੀਆਂ ਨੂੰ ਵਧਾਉਣ ਅਤੇ ਪੜ੍ਹਨ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
******
ਐੱਨਬੀ/ਐੱਸਟੀ/ਯੂਡੀ
(रिलीज़ आईडी: 1946452)
आगंतुक पटल : 153