ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਭਾਰਤ ਵਲੋਂ ਨਵੀਂ ਅਤੇ ਅਖੁੱਟ ਊਰਜਾ ਦੇ ਖੇਤਰ ਵਿੱਚ ਕੀਤੀ ਗਈ ਪ੍ਰਗਤੀ

Posted On: 01 AUG 2023 4:45PM by PIB Chandigarh

ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਤੇ ਬਿਜਲੀ ਮੰਤਰੀ ਨੇ ਦੱਸਿਆ ਕਿ ਭਾਰਤ ਵਿੱਚ ਸਥਾਪਤ ਅਖੁੱਟ ਊਰਜਾ ਸਮਰੱਥਾ ਮਾਰਚ 2018 ਵਿੱਚ 115.94 ਗੀਗਾਵਾਟ ਤੋਂ ਵਧ ਕੇ ਮਾਰਚ 2023 ਵਿੱਚ 172.00 ਗੀਗਾਵਾਟ ਹੋ ਗਈ ਹੈ, ਯਾਨੀ ਕਿ ਲਗਭਗ 1.48 ਗੁਣਾ ਦਾ ਵਾਧਾ ਹੋਇਆ ਹੈ।

ਇਸ ਤੋਂ ਇਲਾਵਾ, ਕੇਂਦਰੀ ਬਿਜਲੀ ਅਥਾਰਟੀ (ਸੀਈਏ) ਵਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਅਨੁਸਾਰ, ਸਾਲ 2022-23 ਦੌਰਾਨ ਦੇਸ਼ ਭਰ ਵਿੱਚ ਅਖੁੱਟ ਊਰਜਾ ਸਰੋਤਾਂ ਤੋਂ 365.60 ਬਿਲੀਅਨ ਯੂਨਿਟ ਬਿਜਲੀ ਪੈਦਾ ਕੀਤੀ ਗਈ ਹੈ।

ਅੰਤਰਰਾਸ਼ਟਰੀ ਨਵਿਆਉਣਯੋਗ ਊਰਜਾ ਏਜੰਸੀ (ਆਈਆਰਈਐੱਨਏ) ਵਲੋਂ ਜਾਰੀ ਅਖੁੱਟ ਊਰਜਾ ਅੰਕੜੇ 2023 ਦੇ ਅਨੁਸਾਰ ਵਿਸ਼ਵ ਪੱਧਰ 'ਤੇ ਭਾਰਤ ਕੋਲ ਅਖੁੱਟ ਊਰਜਾ ਦੀ ਚੌਥੀ ਸਭ ਤੋਂ ਵੱਡੀ ਸਥਾਪਿਤ ਸਮਰੱਥਾ ਹੈ।

ਮੰਤਰੀ ਨੇ ਦੱਸਿਆ ਕਿ 9 ਅਕਤੂਬਰ, 2022 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24 ਘੰਟੇ ਅਖੁੱਟ ਬਿਜਲੀ ਸਪਲਾਈ ਦੇ ਨਾਲ ਗੁਜਰਾਤ ਵਿੱਚ ਭਾਰਤ ਦੇ ਪਹਿਲੇ ਬੈਟਰੀ ਸਟੋਰੇਜ ਅਤੇ ਸੌਰ ਊਰਜਾ ਅਧਾਰਤ 'ਸੂਰਯਾਗ੍ਰਾਮ' - "ਮੋਢੇਰਾ" ਨੂੰ ਦੇਸ਼ ਨੂੰ ਸਮਰਪਿਤ ਕੀਤਾ। ਮੰਤਰੀ ਨੇ ਇਹ ਵੀ ਦੱਸਿਆ ਕਿ 15 ਮੈਗਾਵਾਟ ਬੈਟਰੀ ਊਰਜਾ ਸਟੋਰੇਜ ਪ੍ਰਣਾਲੀ ਵਾਲਾ 6 ਮੈਗਾਵਾਟ ਦਾ ਸੋਲਰ ਪਾਵਰ ਪਲਾਂਟ ਅਤੇ ਸਾਰੇ ਪਹੁੰਚਯੋਗ ਘਰਾਂ ਅਤੇ ਸਰਕਾਰੀ ਇਮਾਰਤਾਂ 'ਤੇ ਰੂਫਟਾਪ ਸੋਲਰ ਸਿਸਟਮ ਲੱਗਭਗ 6,500 ਦੀ ਆਬਾਦੀ ਵਾਲੇ ਪੂਰੇ ਮੋਢੇਰਾ ਪਿੰਡ ਨੂੰ ਸੂਰਜੀ ਊਰਜਾ ਪ੍ਰਦਾਨ ਕਰ ਰਿਹਾ ਹੈ। 

ਇਹ ਜਾਣਕਾਰੀ ਕੇਂਦਰੀ ਨਵੀਂ ਅਤੇ ਅਖੁੱਟ ਊਰਜਾ ਤੇ ਬਿਜਲੀ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਅੱਜ, 1 ਅਗਸਤ, 2023 ਨੂੰ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

************

ਪੀਆਈਬੀ ਦਿੱਲੀ | ਏਐੱਮ/ਡੀਜੇਐੱਮ 



(Release ID: 1946285) Visitor Counter : 62


Read this release in: English , Urdu , Telugu