ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 5 ਤੋਂ 8 ਅਗਸਤ ਤੱਕ ਤਮਿਲ ਨਾਡੂ ਅਤੇ ਪੁਡੂਚੇਰੀ ਦੀ ਯਾਤਰਾ ‘ਤੇ ਰਹਿਣਗੇ

Posted On: 04 AUG 2023 6:47PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 5 ਤੋਂ 8 ਅਗਸਤ, 2023 ਤੱਕ ਤਮਿਲ ਨਾਡੂ ਅਤੇ ਪੁਡੂਚੇਰੀ ਦੀ ਯਾਤਰਾ ‘ਤੇ ਰਹਿਣਗੇ।

ਰਾਸ਼ਟਰਪਤੀ 5 ਅਗਸਤ, 2023 ਨੂੰ ਮੁਦੁਮਲਾਈ ਟਾਈਗਰ ਰਿਜ਼ਰਵ ਦਾ ਦੌਰਾ ਕਰਨਗੇ ਤੇ ਤਮਿਲ ਨਾਡੂ ਦੇ ਮਹਾਵਤਾਂ ਅਤੇ ਸਹਾਇਕਾਂ ਦੇ ਨਾਲ ਗੱਲਬਾਤ ਕਰਨਗੇ।

 

ਰਾਸ਼ਟਰਪਤੀ 6 ਅਗਸਤ, 2023 ਨੂੰ ਚੇਨਈ ਵਿੱਚ ਮਦ੍ਰਾਸ ਯੂਨੀਵਰਸਿਟੀ ਦੇ 165ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ। ਇਸੇ ਦਿਨ, ਉਹ ਰਾਜ ਭਵਨ, ਚੇਨਈ ਵਿੱਚ ਤਮਿਲ ਨਾਡੂ ਦੇ ਪੀਵੀਟੀਜੀ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰਨਗੇ, ਮਹਾਕਵੀ ਸੁਬ੍ਰਮਣਯਮ ਭਾਰਥਿਯਾਰ ਦੇ ਚਿੱਤਰ ਤੋਂ ਪਰਦਾ ਹਟਾਉਣਗੇ ਅਤੇ ਰਾਜ ਭਵਨ ਦੇ ਦਰਬਾਰ ਹਾਲ ਦਾ ਨਾਮ ਬਦਲ ਕੇ ਭਾਰਥਿਯਾਰ ਮੰਡਪਮ ਰੱਖਣ ਦੇ ਸਮਾਰੋਹ ਵਿੱਚ ਹਿੱਸਾ ਲੈਣਗੇ।

 

ਰਾਸ਼ਟਰਪਤੀ 7 ਅਗਸਤ, 2023 ਨੂੰ ਜਵਾਹਰਲਾਲ ਇੰਸਟੀਟਿਊਟ ਆਵ੍ ਪੋਸਟਗ੍ਰੈਜੁਏਟ ਮੈਡਕੀਲ ਐਜੁਕੇਸ਼ਨ ਐਂਡ ਰਿਸਰਚ (ਜੇਆਈਪੀਐੱਮਈਆਰ), ਪੁਡੂਚੇਰੀ ਦੇ ਲੀਨੀਅਰ ਐਕਸੇਲੇਟਰ ਦਾ ਉਦਘਾਟਨ ਕਰਨਗੇ। ਉਹ ਵਿਲੀਆਨੁਰ (Villianur) ਵਿੱਚ ਰਾਸ਼ਟਰੀ ਆਯੁਸ਼ ਮਿਸ਼ਨ ਦੇ ਤਹਿਤ 50 ਬੈੱਡ ਵਾਲੇ ਹਸਪਤਾਲ ਦਾ ਵੀ ਵਰਚੁਅਲੀ ਉਦਘਾਟਨ ਕਰਨਗੇ ਅਤੇ ਪੁਡੂਚੇਰੀ ਸਰਕਾਰ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਸਿਵਿਕ ਰਿਸੈਪਸ਼ਨ ਵਿੱਚ ਹਿੱਸਾ ਲੈਣਗੇ।

 

ਰਾਸ਼ਟਰਪਤੀ 8 ਅਗਸਤ, 2023 ਨੂੰ ਔਰੋਵਿਲੇ ਵਿੱਚ ਇੱਕ ਸ਼ਹਿਰ ਪ੍ਰਦਰਸ਼ਨੀ, ਮਾਤ੍ਰੀਮੰਦਿਰ ਦੇਖਣ ਜਾਣਗੇ ਅਤੇ ‘ਐਸਪਾਇਰਿੰਗ ਫੋਰ ਸੁਪਰਮਾਈਂਡ ਇਨ ਦ ਸਿਟੀ ਆਵ੍ ਕਾਂਸ਼ੀਅਸਨੈੱਸ’ ਵਿਸ਼ੇ ‘ਤੇ ਇੱਕ ਸੰਮੇਲਨ ਦਾ ਉਦਘਾਟਨ ਕਰਨਗੇ।

 *****

ਡੀਐੱਸ/ਬੀਐੱਮ


(Release ID: 1946140)
Read this release in: English , Urdu , Hindi , Tamil