ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਇਸ ਵਿੱਤੀ ਵਰ੍ਹੇ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਸੰਚਿਤ ਅਧਾਰ ‘ਤੇ 500 ਮੀਟ੍ਰਿਕ ਟਨ ਮਾਲ ਲੱਦਣ ਦਾ ਅੰਕੜਾ ਪਾਰ ਕੀਤਾ
ਰੇਲਵੇ ਨੇ ਜੁਲਾਈ 2023 ਵਿੱਚ ਮਾਲ ਢੁਆਈ ਨਾਲ 13,578 ਕਰੋੜ ਰੁਪਏ ਹਾਸਲ ਕੀਤੇ
ਪਿਛਲੇ ਵਰ੍ਹੇ ਦੀ ਇਸ ਮਿਆਦ ਦੀ ਤੁਲਨਾ ਵਿੱਚ ਮਾਲ ਢੁਆਈ ਆਮਦਨ ਵਿੱਚ 3 ਪ੍ਰਤੀਸ਼ਤ ਦਾ ਵਾਧਾ
ਰੇਲਵੇ ਨੇ ਜੁਲਾਈ 2023 ਵਿੱਚ 123.98 ਮੀਟ੍ਰਿਕ ਟਨ ਮਾਲ ਲੱਦਿਆ, ਜੋ ਪਿਛਲੇ ਵਰ੍ਹੇ ਦੀ ਇਸ ਮਿਆਦ ਵਿੱਚ ਲਿਆਂਦੇ ਗਏ 122.15 ਮੀਟ੍ਰਿਕ ਟਨ ਮਾਲ ਤੋਂ 2 ਪ੍ਰਤੀਸ਼ਤ ਅਧਿਕ ਹੈ
Posted On:
01 AUG 2023 4:27PM by PIB Chandigarh
ਭਾਰਤੀ ਰੇਲਵੇ (ਆਈਆਰ) ਨੇ ਇਸ ਵਿੱਤ ਵਰ੍ਹੇ ਦੇ ਪਹਿਲੇ 4 ਮਹੀਨਿਆਂ ਵਿੱਚ ਇੱਕ ਬਾਰ ਫਿਰ ਸੰਚਿਤ ਅਧਾਰ ‘ਤੇ 500 ਮੀਟ੍ਰਿਕ ਟਨ ਮਾਲ ਲੱਦਣ ਦਾ ਅੰਕੜਾ ਪਾਰ ਕਰ ਲਿਆ। ਪਿਛਲੇ ਵਰ੍ਹੇ ਲੱਦੇ ਗਏ 501.555 ਮੀਟ੍ਰਿਕ ਟਨ ਮਾਲ ਦੇ ਮੁਕਾਬਲੇ ਅਪ੍ਰੈਲ-ਜੁਲਾਈ 2023 ਤੱਕ 507.7 ਮੀਟ੍ਰਿਕ ਟਨ ਮਾਲ ਲੱਦਿਆ ਗਿਆ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ 1.23 ਪ੍ਰਤੀਸ਼ਤ ਅਧਿਕ ਹੈ। ਰੇਲਵੇ ਨੇ ਪਿਛਲੇ ਵਰ੍ਹੇ ਦੇ 53,731 ਕਰੋੜ ਰੁਪਏ ਦੇ ਮੁਕਾਬਲੇ 55,459 ਕਰੋੜ ਰੁਪਏ ਹਾਸਲ ਕੀਤੇ, ਜੋ ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ ਵਿੱਚ 3.22 ਪ੍ਰਤੀਸ਼ਤ ਅਧਿਕ ਹੈ।
ਅਪ੍ਰੈਲ-ਜੁਲਾਈ 2023 ਤੋਂ, ਸੰਚਿਤ ਅਧਾਰ ‘ਤੇ, ਭਾਰਤੀ ਰੇਲਵੇ ਦੀ ਕੁੱਲ ਆਮਦਨ ਪਿਛਲੇ ਵਰ੍ਹੇ ਦੇ 75,847 ਕਰੋੜ ਰੁਪਏ ਦੇ ਮੁਕਾਬਲੇ ਲਗਭਗ 80.869 ਕਰੋੜ ਰੁਪਏ (ਕੋਚਿੰਗ, ਮਾਲ, ਵਿਵਿਧ, ਹੋਰ ਕੋਚਿੰਗ ਆਮਦਨ ਸਹਿਤ) ਰਹੀ, ਜੋ ਪਿਛਲੇ ਵਰ੍ਹੇ ਇਸੇ ਮਿਆਦ ਦੀ ਤੁਲਨਾ ਵਿੱਚ 6.62 ਪ੍ਰਤੀਸ਼ਤ ਅਧਿਕ ਹੈ।
ਜੁਲਾਈ 2023 ਦੇ ਮਹੀਨੇ ਦੇ ਦੌਰਾਨ, ਜੁਲਾਈ 2022 ਵਿੱਚ 122.15 ਮੀਟ੍ਰਿਕ ਟਨ ਦੀ ਲੋਡਿੰਗ ਦੇ ਮੁਕਾਬਲੇ 123.98 ਮੀਟ੍ਰਿਕ ਟਨ ਦੀ ਸ਼ੁਰੂਆਤੀ ਮਾਲ ਢੁਆਈ ਕੀਤੀ ਗਈ, ਜੋ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਲਗਭਗ 1.5 ਪ੍ਰਤੀਸ਼ਤ ਦਾ ਸੁਧਾਰ ਹੈ। ਜੁਲਾਈ 2022 ਵਿੱਚ ਮਾਲ ਢੁਆਈ ਤੋਂ 13,163 ਕਰੋੜ ਰੁਪਏ ਦੀ ਆਮਦਨ ਦੇ ਮੁਕਾਬਲੇ ਜੁਲਾਈ 2023 ਵਿੱਚ 13,578 ਕਰੋੜ ਰੁਪਏ ਦਾ ਰੈਵੇਨਿਊ ਹਾਸਲ ਕੀਤਾ ਗਿਆ, ਜਿਸ ਵਿੱਚ ਪਿਛਲੇ ਵਰ੍ਹੇ ਦੀ ਤੁਲਨਾ ਵਿੱਚ ਲਗਭਗ 3 ਪ੍ਰਤੀਸ਼ਤ ਦਾ ਸੁਧਾਰ ਹੋਇਆ।
“ਹੰਗ੍ਰੀ ਫਾਰ ਕਾਰਗੋ” ਮੰਤਰ ਦਾ ਪਾਲਨ ਕਰਦੇ ਹੋਏ, ਆਈਆਰ ਨੇ ਵਪਾਰ ਕਰਨ ਵਿੱਚ ਅਸਾਨੀ ਦੇ ਨਾਲ-ਨਾਲ ਮੁਕਾਬਲੇ ਦੀਆਂ ਕੀਮਤਾਂ ‘ਤੇ ਸਰਵਿਸ ਡਿਲੀਵਰੀ ਵਿੱਚ ਸੁਧਾਰ ਦੇ ਲਈ ਨਿਰੰਤਰ ਪ੍ਰਯਤਨ ਕੀਤੇ। ਗ੍ਰਾਹਕ ਕੇਂਦ੍ਰਿਤ ਦ੍ਰਿਸ਼ਟੀਕੋਣ ਅਤੇ ਤੇਜ਼ ਨੀਤੀ ਨਿਰਮਾਣ ਦੁਆਰਾ ਸਮਰਥਿਤ ਬਿਜ਼ਨਸ ਵਿਕਾਸ ਇਕਾਈਆਂ ਦੇ ਕੰਮ ਨੇ ਰੇਲਵੇ ਨੂੰ ਇਸ ਮਹੱਤਵਪੂਰਨ ਉਪਲਬਧੀ ਵਿੱਚ ਮਦਦ ਕੀਤੀ।
***************
ਵਾਈਬੀ/ਡੀਐੱਨਐੱਸ/ਪੀਐੱਸ
(Release ID: 1945089)
Visitor Counter : 85