ਬਿਜਲੀ ਮੰਤਰਾਲਾ
ਐੱਨਐੱਚਪੀਸੀ ਅਤੇ ਐਲਿਮਕੋ ਨੇ ਦਿਵਿਯਾਂਗਜਨਾਂ ਨੂੰ ਸਹਾਇਕ ਉਪਕਰਣ ਪ੍ਰਦਾਨ ਕਰਨ ਦੇ ਲਈ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ
प्रविष्टि तिथि:
01 AUG 2023 6:55PM by PIB Chandigarh
ਐੱਨਐੱਚਪੀਸੀ ਲਿਮਿਟਿਡ ਅਤੇ ਆਰਟੀਫਿਸ਼ੀਅਲ ਲਿੰਬਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਵ੍ ਇੰਡੀਆ (ਐਲਿਮਕੋ) ਨੇ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਹਨ, ਜਿਸ ਦੇ ਤਹਿਤ ਉੱਤਰ ਅਤੇ ਉੱਤਰ-ਪੂਰਬੀ ਰਾਜਾਂ ਵਿੱਚ ਸਥਿਤ ਐੱਨਐੱਚਪੀਸੀ ਪ੍ਰੋਜੈਕਟਾਂ ਦੇ ਆਸ-ਪਾਸ ਦੇ ਖੇਤਰਾਂ ਵਿੱਚ ਲਗਭਗ 1,000 ਦਿਵਿਯਾਂਗਜਨਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਦੇ ਲਈ ਐੱਨਐੱਚਪੀਸੀ, ਸੀਐੱਸਆਰ ਸਹਾਇਤਾ ਪ੍ਰਦਾਨ ਕਰੇਗਾ।
ਐੱਨਐੱਚਪੀਸੀ ਦੀ ਸੀਐੱਸਆਰ ਪਹਿਲ ਦੇ ਤਹਿਤ ਅੱਜ 1 ਅਗਸਤ, 2023 ਨੂੰ ਐੱਨਐੱਚਪੀਸੀ ਕਾਰਪੋਰੇਟ ਦਫ਼ਤਰ, ਫਰੀਦਾਬਾਦ ਵਿੱਚ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਗਏ। ਸਹਿਮਤੀ ਪੱਤਰ ‘ਤੇ ਐੱਨਐੱਚਪੀਸੀ ਸਮੂਹ ਦੇ ਡਿਪਟੀ ਜਨਰਲ ਮੈਨੇਜਰ (ਐੱਚ ਆਰ), ਸੀਐੱਸਆਰ ਤੇ ਐੱਸਡੀ, ਅਤੇ ਐਲਿਮਕੋ ਦੇ ਜਨਰਲ ਡਾਇਰੈਕਟਰ – ਮਾਰਕੀਟਿੰਗ ਦੁਆਰਾ ਐੱਨਐੱਚਪੀਸੀ ਦੇ ਡਾਇਰੈਕਟਰ (ਪਰਸੋਨਲ) ਸ਼੍ਰੀ ਉੱਤਮ ਲਾਲ, ਐੱਨਐੱਚਪੀਸੀ ਦੇ ਐਗਜ਼ੀਕਿਊਟਿਵ ਡਾਇਰੈਟਰ (ਸੀਐੱਸਆਰ ਤੇ ਐੱਮਡੀ) ਅਤੇ ਐੱਨਐੱਚਪੀਸੀ, ਸੀਐੱਸਆਰ ਤੇ ਐੱਮਡੀ ਪ੍ਰਭਾਵ ਤੇ ਐਲਿਮਕੋ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਉਪਸਥਿਤੀ ਵਿੱਚ ਦਸਤਖਤ ਕੀਤੇ ਗਏ।
*********
ਪੀਆਈਬੀ ਦਿੱਲੀ। ਏਐੱਮ/ਡੀਜੇਐੱਮ
(रिलीज़ आईडी: 1945026)
आगंतुक पटल : 156