ਕਬਾਇਲੀ ਮਾਮਲੇ ਮੰਤਰਾਲਾ
ਏਕਲਵਯ ਆਦਰਸ਼ ਰਿਹਾਇਸ਼ੀ ਵਿਦਿਆਲਿਆਂ ਦੇ ਲਈ ਟੀਚਿੰਗ ਅਤੇ ਨੌਨ-ਟੀਚਿੰਗ ਕਰਮਚਾਰੀਆਂ ਦੀ ਭਰਤੀ ਦੇ ਲਈ ਔਨਲਾਈਨ ਐਪਲੀਕੇਸ਼ਨ ਜਮ੍ਹਾਂ ਕਰਨ ਦੀ ਅੰਤਿਮ ਮਿਤੀ 18 ਅਗਸਤ 2023 ਤੱਕ ਵਧਾ ਦਿੱਤੀ ਗਈ ਹੈ
Posted On:
01 AUG 2023 6:11PM by PIB Chandigarh
ਏਕਲਵਯ ਆਦਰਸ਼ ਰਿਹਾਇਸ਼ੀ ਵਿਦਿਆਲਿਆਂ (ਈਐੱਮਆਰਐੱਸ) ਦੇ ਲਈ ਟੀਚਿੰਗ ਅਤੇ ਨੌਨ-ਟੀਚਿੰਗ ਕਰਮਚਾਰੀਆਂ ਦੀ ਭਰਤੀ ਦੇ ਲਈ ਔਨਲਾਈਨ ਐਪਲੀਕੇਸ਼ਨ ਜਮ੍ਹਾਂ ਕਰਨ ਦੀ ਅੰਤਿਮ ਮਿਤੀ ਹੁਣ 18 ਅਗਸਤ 2023 ਤੱਕ ਵਧਾ ਦਿੱਤੀ ਗਈ ਹੈ।
ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ ਤਹਿਤ ਇੱਕ ਸਵੈ-ਸੇਵੀ ਸੰਗਠਨ, ਕਬਾਇਲੀ ਵਿਦਿਆਰਥੀਆਂ ਦੇ ਲਈ ਨੈਸ਼ਨਲ ਐਜੂਕੇਸ਼ਨ ਸੋਸਾਇਟੀ (ਐੱਨਈਐੱਸਟੀਐੱਸ), ਏਕਲਵਯ ਆਦਰਸ਼ ਰਿਹਾਇਸ਼ੀ ਵਿਦਿਆਲਿਆਂ (ਈਐੱਮਆਰਐੱਸ) ਦੇ ਲਈ ਟੀਚਿੰਗ ਅਤੇ ਨੌਨ-ਟੀਚਿੰਗ ਕਰਮਚਾਰੀਆਂ ਦੀ ਲਈ ਭਰਤੀ ਅਭਿਯਾਨ ਚਲਾ ਰਿਹਾ ਹੈ। ਕਬਾਇਲੀ ਵਿਦਿਆਰਥੀਆਂ ਦੇ ਲਈ ਨੈਸ਼ਨਲ ਐਜੂਕੇਸ਼ਨ ਸੋਸਾਇਟੀ ਨੇ ਹੇਠ ਲਿਖੀਆਂ ਅਸਾਮੀਆਂ ਦੀ ਭਰਤੀ ਦੇ ਲਈ ਏਕਲਵਯ ਆਦਰਸ਼ ਰਿਹਾਇਸ਼ੀ ਵਿਦਿਆਲਿਆ ਕਰਮਚਾਰੀ ਚੋਣ ਪਰੀਖਿਆ (ਈਐੱਸਐੱਸਈ)- 2023 ਦੇ ਲਈ 20.06.2023 ਅਚੇ 19.07.2023 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ:
ਪਦਵੀਆਂ
|
ਖਾਲੀ ਅਸਾਮੀਆਂ
|
ਪ੍ਰਿੰਸੀਪਲ
|
303
|
ਪੀਜੀਟੀ
|
2266
|
ਟੀਜੀਟੀ
|
5660
|
ਹੋਸਟਲ ਵਾਰਡਨ (ਪੁਰਸ਼)
|
335
|
ਹੋਸਟਲ ਵਾਰਡਨ (ਮਹਿਲਾ)
|
334
|
ਅਕਾਊਂਟੈਂਟ
|
361
|
|
ਜੂਨੀਅਰ ਸੈਕਟਰੀਏਟ ਅਸਿਸਟੈਂਟ (ਜੇਐੱਸਏ)
|
759
|
ਲੈਬ ਅਟੈਂਡੈਂਟ
|
373
|
ਕੁੱਲ
|
10391
|
ਇਸ ਤੋਂ ਇਲਾਵਾ, “ਬੀ.ਐਡ ਡਿਗਰੀ” ਜਿੱਥੇ ਵੀ ਲਾਗੂ ਹੋਵੇ, ਉਸ ਨੂੰ “ਬੀ.ਐਡ ਡਿਗਰੀ/ਇੰਟੈਗ੍ਰੇਟਿਡ ਬੀ.ਐਡ.-ਐੱਮਐੱਡ ਡਿਗਰੀ” ਦੇ ਰੂਪ ਵਿੱਚ ਪੜ੍ਹਿਆ ਜਾਵੇਗਾ। ਔਨਲਾਈਨ ਐਪਲੀਕੇਸ਼ਨ ਦੀ ਵਿਸਤ੍ਰਿਤ ਪ੍ਰਕਿਰਿਆ, ਯੋਗਤਾ ਮਾਪਦੰਡ ਅਤੇ ਹਰੇਕ ਪਦਵੀ ਦੇ ਲਈ ਸਿਲੇਬਸ ਦੇ ਨਾਲ ਹੋਰ ਵੇਰਵਾ ਵੈੱਬਸਾਈਟ emrs.tribal.gov.in ‘ਤੇ ਉਪਲਬਧ ਹੈ।
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਏਕਲਵਯ ਆਦਰਸ਼ ਰਿਹਾਇਸ਼ੀ ਵਿਦਿਆਲਿਆ (ਈਐੱਮਆਰਐੱਸ) ਵਿੱਚ ਖਾਲੀ ਅਸਾਮੀਆਂ ਨੂੰ ਭਰਨ ਦੇ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਐਪਲੀਕੇਸ਼ਨ ਪ੍ਰਾਪਤ ਕਰਨ ਦੇ ਲਈ ਪੋਰਟਲ 18.08.2023 ਤੱਕ ਚਾਲੂ ਰਹੇਗਾ।
****
ਐੱਨਬੀ/ਐੱਸਕੇ
(Release ID: 1945002)
Visitor Counter : 107