ਕਿਰਤ ਤੇ ਰੋਜ਼ਗਾਰ ਮੰਤਰਾਲਾ

ਮਹਿਲਾ ਬੀੜੀ ਕਾਮਿਆਂ ਲਈ ਸਕੀਮਾਂ

Posted On: 27 JUL 2023 3:39PM by PIB Chandigarh

ਪ੍ਰਾਪਤ ਅੰਕੜਿਆਂ ਅਨੁਸਾਰ ਦੇਸ਼ ਵਿੱਚ 49.82 ਲੱਖ ਰਜਿਸਟਰਡ ਬੀੜੀ ਕਾਮੇ ਹਨ, ਜਿਨ੍ਹਾਂ ਵਿੱਚੋਂ 36.25 ਲੱਖ ਮਹਿਲਾਵਾਂ ਹਨ। ਬੀੜੀ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਬਹੁਤ ਸਾਰੇ ਭਲਾਈ ਉਪਾਅ ਕੀਤੇ ਗਏ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ: -

(i) 10 (ਦਸ) ਹਸਪਤਾਲਾਂ ਅਤੇ 285 ਡਿਸਪੈਂਸਰੀਆਂ ਰਾਹੀਂ ਸਿਹਤ ਸੰਭਾਲ ਸਹੂਲਤਾਂ। ਵਿਸ਼ੇਸ਼ ਇਲਾਜਾਂ (ਜਿਵੇਂ ਕਿ ਕੈਂਸਰ, ਟੀ.ਬੀ., ਦਿਲ ਦੀਆਂ ਬਿਮਾਰੀਆਂ, ਗੁਰਦਾ ਟ੍ਰਾਂਸਪਲਾਂਟੇਸ਼ਨ) ਲਈ ਖਰਚ ਦੀ ਅਦਾਇਗੀ।

(ii) ਬੀੜੀ ਕਾਮਿਆਂ ਦੇ ਬੱਚਿਆਂ ਨੂੰ ਜਮਾਤ-1 ਤੋਂ ਕਾਲਜ/ਯੂਨੀਵਰਸਿਟੀ ਤੱਕ ਦੀ ਸਿੱਖਿਆ ਲਈ ਵਿੱਤੀ ਸਹਾਇਤਾ 1000/- ਰੁਪਏ ਤੋਂ ਲੈ ਕੇ 25,000/- ਰੁਪਏ ਪ੍ਰਤੀ ਵਿਦਿਆਰਥੀ ਪ੍ਰਤੀ ਸਾਲ, ਕਲਾਸ/ਕੋਰਸ ਦੇ ਆਧਾਰ 'ਤੇ।

(iii) ਸੋਧੀ ਹੋਈ ਏਕੀਕ੍ਰਿਤ ਹਾਊਸਿੰਗ ਸਕੀਮ 2016 ਅਧੀਨ 1,50,000/- (ਪ੍ਰਤੀ ਲਾਭਪਾਤਰੀ) ਦੀ ਸਬਸਿਡੀ ਤਿੰਨ (03) ਕਿਸ਼ਤਾਂ ਵਿੱਚ 25:60:15 ਦੇ ਅਨੁਪਾਤ ਵਿੱਚ ਭਾਵ 37,500 ਰੁਪਏ, 90,000 ਰੁਪਏ ਅਤੇ 22,500 ਰੁਪਏ ਵਿੱਚ ਪੱਕੇ ਮਕਾਨਾਂ ਦੀ ਉਸਾਰੀ ਲਈ ਦਿੱਤੀ ਜਾਂਦੀ ਹੈ। ਹਾਲਾਂਕਿ, ਇਸ ਸਕੀਮ ਨੂੰ ਹੁਣ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ ਜੋੜਿਆ ਗਿਆ ਹੈ।

ਕਿਰਤ ਅਤੇ ਰੋਜ਼ਗਾਰ ਮੰਤਰਾਲਾ ਰਾਸ਼ਟਰੀ ਹੁਨਰ ਵਿਕਾਸ ਕਾਰਪੋਰੇਸ਼ਨ (ਐੱਨਐੱਸਡੀਸੀ) ਅਤੇ ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ ਦੇ ਸਹਿਯੋਗ ਨਾਲ ਬੀੜੀ ਕਾਮਿਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਬਦਲ  ਨੌਕਰੀਆਂ ਵਿੱਚ ਸ਼ਾਮਲ ਕਰਨ ਲਈ ਹੁਨਰ ਵਿਕਾਸ ਸਿਖਲਾਈ ਪ੍ਰਦਾਨ ਕਰ ਰਿਹਾ ਹੈ।

ਇਹ ਜਾਣਕਾਰੀ ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

******

ਐੱਮਜੇਪੀਐੱਸ/ਐੱਨਐੱਸਕੇ 



(Release ID: 1944251) Visitor Counter : 56


Read this release in: English , Urdu , Marathi