ਸਿੱਖਿਆ ਮੰਤਰਾਲਾ
ਅਖਿਲ ਭਾਰਤੀ ਸਿੱਖਿਆ ਸਮਾਗਮ 2023 ਦੇ ਮੌਕੇ ’ਤੇ 106 ਸਹਿਮਤੀ ਪੱਤਰਾਂ ’ਤੇ ਹਸਤਾਖਰ ਕੀਤੇ ਗਏ
ਅਖਿਲ ਭਾਰਤੀ ਸਿੱਖਿਆ ਸਮਾਗਮ 2023 ਅਤੇ ਰਾਸ਼ਟਰੀ ਸਿੱਖਿਆ ਨੀਤੀ 2023 ਦੀ ਤੀਸਰੀ ਵਰ੍ਹੇਗੰਢ ਦਾ ਇੱਕਠੇ ਆਯੋਜਨ
Posted On:
30 JUL 2023 6:24PM by PIB Chandigarh
ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਨੇ ਅਖਿਲ ਭਾਰਤੀ ਸਿੱਖਿਆ ਸਮਾਗਮ 2023 ਅਤੇ ਰਾਸ਼ਟਰੀ ਸਿੱਖਿਆ ਨੀਤੀ ਦੀ ਤੀਸਰੀ ਵਰ੍ਹੇਗੰਢ ਦੇ ਮੌਕੇ ’ਤੇ ਅੱਜ ਵੱਖ-ਵੱਖ ਪ੍ਰਤਿਸ਼ਠਿਤ ਸੰਗਠਨਾਂ ਅਤੇ ਸੰਸਥਾਵਾਂ ਦੇ ਨਾਲ 106 ਸਹਿਮਤੀ ਪੱਤਰਾਂ (ਐੱਮਓਯੂ) ’ਤੇ ਹਸਤਾਖਰ ਕੀਤੇ। ਸਹਿਮਤੀ ਪੱਤਰ ਦੇ ਅਧੀਨ ਕਈ ਖੇਤਰਾਂ ਵਿੱਚ ਇਨੋਵੇਸ਼ਨ, ਖੋਜ ਅਤੇ ਗਿਆਨ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਜਨਤਕ ਅਤੇ ਨਿੱਜੀ ਦੋਵਾਂ ਤਰ੍ਹਾਂ ਦੀ ਸੰਸਥਾਵਾਂ ਦੇ ਨਾਲ ਸਾਂਝੇਦਾਰੀ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਸਿੱਖਿਆ ਅਤੇ ਉਦਯੋਗਿਕ-ਅਕਾਦਮਿਕ ਸਬੰਧਾਂ ਵਿੱਚ ਸਹਿਯੋਗ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਵੇਗੀ।
ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉਦੱਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਸਿੱਖਿਆ ਰਾਜ ਮੰਤਰੀ ਸ਼੍ਰੀ ਸੁਭਾਸ਼ ਸਰਕਾਰ, ਸਿੱਖਿਆ ਰਾਜ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਅਤੇ ਸਿੱਖਿਆ ਰਾਜ ਮੰਤਰੀ ਸ਼੍ਰੀ ਰਾਜਕੁਮਾਰ ਰੰਜਨ ਸਿੰਘ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ, ਜਿਨ੍ਹਾਂ ਨੇ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਇਸ ਵਿਸ਼ੇਸ਼ ਆਯੋਜਨ ਰਾਹੀਂ ਭਵਿੱਖ ਦੇ ਨੇਤਾਵਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਕਦਮ ਉਠਾਉਣ ਲਈ ਦੇਸ਼ ਦੀ ਵਰਤਮਾਨ ਸਿੱਖਿਆ ਪ੍ਰਣਾਲੀ ਅਤੇ ਉਦਯੋਗ ਜਗਤ ਦੇ ਆਗੂ ਵਿਅਕਤੀਆਂ ਦੀ ਪ੍ਰਸ਼ੰਸਾ ਕੀਤੀ।
ਸਕੂਲੀ ਸਿੱਖਿਆ ਅਤੇ ਸਾਖਰਤਾ:
ਸੀਬੀਐੱਸਈ ਦੇ ਤਹਿਤ, ਕੌਸ਼ਲ ਵਿਕਾਸ ਅਤੇ ਸਿੱਖਿਆ ’ਤੇ ਵਿਸ਼ੇਸ਼ ਧਿਆਨ ਦੇਣ ਲਈ ਵੱਖ-ਵੱਖ ਸੰਸਥਾਵਾਂ ਅਤੇ ਖੇਤਰ ਅਧਾਰਿਤ ਕੌਸ਼ਲ ਪ੍ਰਦਾਤਾਵਾਂ ਦੇ ਨਾਲ 15 ਸਹਿਮਤੀ ਪੱਤਰਾਂ ’ਤੇ ਹਸਤਾਖਰ ਕੀਤੇ ਗਏ। ਇਹ ਸਾਂਝੇਦਾਰੀਆਂ ਕੌਸ਼ਲ ਮੁਲਾਂਕਣ ਅਤੇ ਸਮਰੱਥਾ ਨਿਰਮਾਣ ਨੂੰ ਉਤਸ਼ਾਹਿਤ ਕਰੇਗੀ। ਇਨ੍ਹਾਂ ਸਹਿਮਤੀ ਪੱਤਰਾਂ ’ਤੇ ਅਟਲ ਇਨੋਵੇਸ਼ਨ ਮਿਸ਼ਨ, ਆਈਬੀਐੱਮ, ਇੰਟੇਲ, ਮਾਈਕ੍ਰੋਸਾਫਟ, ਅਪ੍ਰੈਲ ਮੇਡ-ਅੱਪਸ ਐਂਡ ਹੋਮ ਫਰਨਿਸ਼ਿੰਗ ਸੈਕਟਰ ਸਕਿੱਲ ਕੌਂਸਲ ਆਟੋਮੋਟਿਵ ਸੈਕਟਰ ਸਕਿੱਲ ਕੌਂਸਲ, ਸਪੋਰਟਸ, ਫਿਜੀਕਲ ਐਜੂਕੇਸ਼ਨ, ਫਿਟਨੈਸ ਐਂਡ਼ ਲੀਜਰ ਸਕਿਲਸ ਕੌਂਸਲ, ਸੈਂਟ੍ਰਲ ਸਕਵਾਇਰ ਫਾਉਂਡੇਸ਼ਨ (ਸੀਐੱਸਸੀ), ਐਜੂਕੇਸ਼ਨਲ ਇਨੀਸ਼ੀਏਟਿਵਜ਼ ਪ੍ਰਾਈਵੇਟ ਲਿਮਿਟਿਡ, ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਇੰਡੀਆ, ਲੌਜਿਸਟਿਕ ਸੈਕਟਰ ਸਕਿੱਲ ਕੌਂਸਲ, ਫਰਨੀਚਰ ਅਤੇ ਫਿਟਿੰਗ ਸੈਕਟਰ ਸਕਿੱਲ ਕੌਂਸਲ, ਲਾਈਫ ਸਾਇੰਸਿਜ਼ ਸੈਕਟਰ ਸਕਿੱਲ ਕੌਂਸਲ, ਟੈਕਸਟਾਈਲ ਸੈਕਟਰ ਸਕਿੱਲ ਕੌਂਸਲ ਅਤੇ ਹੈਲਥਕੇਅਰ ਸੈਕਟਰ ਸਕਿੱਲ ਕੌਂਸਲ ਦੇ ਨਾਲ ਸਹਿਯੋਗ ਕਰਨ ਦੇ ਲਕਸ਼ ਦੇ ਨਾਲ ਹਸਤਾਖਰ ਕੀਤੇ ਗਏ।
ਨੈਸ਼ਨਲ ਇੰਸਟੀਟਿਊਟ ਆਵ੍ ਓਪਨ ਸਕੂਲਿੰਗ (ਐੱਨਆਈਓਐੱਸ) ਦੇ ਲਈ 3 ਸਹਿਮਤੀ ਪੱਤਰਾਂ ’ਤੇ ਹਸਤਾਖਰ ਹੋਏ ਹਨ। ਇਨ੍ਹਾਂ ਦਾ ਉਦੇਸ਼ ਭਾਰਤੀ ਸੰਕੇਤਕ ਭਾਸ਼ਾ ਵਿੱਚ ਗੁਣਵੱਤਾਪੂਰਨ ਸਿੱਖਿਆ ਸੰਸਥਾਵਾਂ ਦੇ ਮਿਆਰੀਕਰਨ ਅਤੇ ਵਿਕਾਸ ਦੇ ਲਈ ਮੁਹਾਰਤ ਅਤੇ ਸੰਸਾਧਨਾਂ ਨੂੰ ਸਾਂਝਾ ਕਰਨ ਲਈ ਭਾਰਤੀ ਸੰਕੇਤਕ ਭਾਸ਼ਾ ਨੂੰ ਹੁਲਾਰਾ ਦੇਣ ਲਈ ਭਾਰਤੀ ਸੰਕੇਤਕ ਭਾਸ਼ਾ ਖੋਜ ਅਤੇ ਟ੍ਰੇਨਿੰਗ ਸੈਂਟਰ (ਆਈਐੱਸਐੱਲਆਰਟੀਸੀ); ਐੱਨਆਈਓਐੱਸ ਵਿੱਚ ਵਿਦਿਆਲਿਆ ਤੋਂ ਬਾਹਰ ਦੇ ਬੱਚਿਆਂ (ਓਓਐੱਸਸੀ) ਦੇ ਪ੍ਰਵੇਸ਼ ਨੂੰ ਸੁਵਿਧਾਜਨਕ ਬਣਾਉਣ,ਦਾਖਲਾ ਵਧਾਉਣ ਅਤੇ ਈ-ਸੇਵਾਵਾਂ ਪ੍ਰਦਾਨ ਕਰਨ ਵਿੱਚ ਸੀਐੱਸਸੀ ਈ-ਗਵਰਨੈਂਸ ਸੇਵਾਵਾਂ ਦਾ ਲਾਭ ਉਠਾਉਣ ਲਈ ਇਲੈਕਟ੍ਰੋਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਮੰਤਰਾਲੇ ਦੇ ਕਾਮਨ ਸਰਵਿਸ ਸੈਂਟਰ (ਸੀਐੱਸਸੀ) ਦੇ ਨਾਲ; ਅਤੇ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਦੇ ਨਾਲ ਅਕਾਦਮਿਕ ਉੱਨਤੀ ਦੇ ਉਦੇਸ਼ ਨਾਲ ਸਹਿਯੋਗ ਕਰਨਾ ਹੈ। ਜੇਐੱਨਵੀ ਵਿੱਚ ਵਿਗਿਆਨ ਜਯੋਤੀ ਪ੍ਰੋਗਰਾਮ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਲਈ ਆਯੋਜਿਤ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਦੇ ਲਈ ਨਵੋਦਿਆ ਵਿਦਿਆਲਿਆ ਸਮਿਤੀ (ਐੱਨਵੀਐੱਸ) ਅਤੇ ਆਈਬੀਐੱਮ ਦੇ ਦਰਮਿਆਨ ਸਹਿਮਤੀ ਪੱਤਰ ’ਤੇ ਵੀ ਹਸਤਾਖਰ ਕੀਤੇ ਗਏ।
ਐੱਨਸੀਈਆਰਟੀ ਨੇ ਗੁਣਵੱਤਾਪੂਰਨ ਈ-ਕੰਟੈਂਟ ਦੇ ਵਿਕਾਸ ਅਤੇ ਵਿਭਿੰਨ ਭਾਸ਼ਾਵਾਂ ਵਿੱਚ ਪੀਐੱਮਈਵਿਦਿਆ ਡੀਟੀਐੱਚ ਟੀਵੀ ਚੈਨਲਾਂ ਰਾਹੀਂ ਅਤੇ ਵੱਖ-ਵੱਖ ਹਿਤਧਾਰਕਾਂ ਦੇ ਲਈ ਇਸ ਦੇ ਪ੍ਰਸਾਰ ਦੇ ਉਦੇਸ਼ ਨਾਲ ਕਈ ਰਾਜਾਂ ਦੇ ਸਕੂਲੀ ਸਿੱਖਿਆ ਵਿਭਾਗਾਂ ਦੇ ਨਾਲ ਈ-ਵਿਦਿਆ ਪਹਿਲ ਨੂੰ ਅੱਗੇ ਵਧਾਉਂਦੇ ਹੋਏ 20 ਸਹਿਮਤੀ ਪੱਤਰਾਂ ’ਤੇ ਹਸਤਾਖਰ ਕੀਤੇ ਹਨ।
ਉੱਚ ਸਿੱਖਿਆ:
ਉੱਚ ਸਿੱਖਿਆ ਦੇ ਖੇਤਰ ਵਿੱਚ ਭਾਰਤੀ ਗਿਆਨ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੇ ਲਕਸ਼ ਨੂੰ ਧਿਆਨ ਵਿੱਚ ਰੱਖਦੇ ਹੋਏ 6 ਸਹਿਮਤੀ ਪੱਤਰ ਕੀਤੇ ਗਏ। ਨੈਸ਼ਨਲ ਐਜੂਕੇਸ਼ਨ ਟੈਕਨੋਲੋਜੀ ਫੋਰਮ (ਐੱਨਈਟੀਐੱਫ) ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਦੇ ਤਹਿਤ 14 ਸਹਿਮਤੀ ਪੱਤਰਾਂ ’ਤੇ ਹਸਤਾਖਰ ਹੋਏ ਹਨ: ਇਸ ਦੇ ਤਹਿਤ ਸਕਿਲਡਿਜ਼ਾਈਰ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਿਡ, ਮੈਥਵਰਕਸ ਇੰਡੀਆ ਪ੍ਰਾਈਵੇਟ ਲਿਮਿਟਿਡ, ਟਾਈਮਸਪ੍ਰੋ, ਗੂਗਲ ਇੰਡੀਆ, ਗੇਟ ਇੰਡੀਆ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਿਟਿਡ, ਫਿਊਚਰ ਮਾਈਂਡਸ, ਦ ਓਪਨ ਗਰੁੱਪ, ਕੰਸੋਰਟੀਅਮ ਫਾਰ ਟੈਕਨੀਕਲ ਐਜੂਕੇਸ਼ਨ (ਸੀਟੀਈ), ਮਹਾਲਰਨਿੰਗ ਟੈਬ ਇੰਡੀਆ, ਦੁਰਜੇਯਾ ਸੋਲਿਊਸ਼ਨਜ਼ ਪ੍ਰਾਈਵੇਟ ਲਿਮਿਟਿਡ, ਫਲੌਂਚ ਇਨੋਵੇਸ਼ਨ ਪ੍ਰਾਈਵੇਟ ਲਿਮਿਟਿਡ, ਇਲੈਕਟ੍ਰੋਨਿਕਸ ਸੈਕਟਰ ਸਕਿੱਲ ਕੌਂਸਲ, ਐੱਨਆਈਈਐੱਲਆਈਟੀ ਅਤੇ ਇੰਸਟਰੂਮੈਂਟੇਸ਼ਨ ਆਟੋਮੇਸ਼ਨ ਸਰਵੇਲੈਂਸ ਐਂਡ ਕਮਿਊਨੀਕੇਸ਼ਨ ਸੈਕਟਰ ਸਕਿੱਲ ਕੌਂਸਲ ਸਹਿਯੋਗ ਕਰਨਗੇ। ਇਸ ਤੋਂ ਇਲਾਵਾ, ਸਮਰਥ ਡੀਯੂ ਅਤੇ ਐੱਡਸੀਆਈਐੱਲ ਦੇ ਨਾਲ 2 ਸਮਰਥ ਸਹਿਮਤੀ ਪੱਤਰਾਂ ’ਤੇ ਹਸਤਾਖਰ ਕੀਤੇ ਗਏ।
ਅੰਤਰਰਾਸ਼ਟਰੀ ਸਹਿਯੋਗ ਨੂੰ ਹੁਲਾਰਾ ਦੇਣ ਦੀ ਵਜ੍ਹਾ ਨਾਲ ਵੀ 6 ਸਹਿਮਤੀ ਪੱਤਰਾਂ ’ਤੇ ਹਸਤਾਖਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਆਈਆਈਟੀ-ਮਦਰਾਸ ਜ਼ਾਂਜ਼ੀਬਾਰ ਕੈਂਪਸ ਸਹਿਮਤੀ ਪੱਤਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਉਦਯੋਗ ਜਗਤ ਵਿੱਚ ਕੰਮ ਕਰਦੇ ਡਿਪਲੋਮਾ ਹੋਲਡਰਾਂ/ਗ੍ਰੈਜੂਏਟ ਇੰਜੀਨੀਅਰਾਂ ਦੀ ਟ੍ਰੇਨਿੰਗ ਅਤੇ ਗਿਆਨ ਨੂੰ ਸਮ੍ਰਿੱਧ ਕਰਨ ਲਈ “ ਫਾਊਂਡਰੀ ਇੰਡਸਟਰੀ ਦੇ ਲਈ ਡਿਜੀਟਲ ਮੈਨੂਫੈਕਚਰਿੰਗ ਐਂਡ ਆਟੋਮੇਸ਼ਨ” ’ਤੇ ਉਨੱਤ ਸਰਟੀਫਿਕੇਸ਼ਨ ਅਤੇ ਟ੍ਰੇਨਿੰਗ ਕੋਰਸ ਦੀ ਪੇਸ਼ਕਸ਼ ਦੇ ਉਦੇਸ਼ ਨਾਲ ਆਈਆਈਟੀ ਤਿਰੂਪਤੀ ਅਤੇ ਆਈਆਈਐੱਫਸੀਈਟੀ ਦੇ ਦਰਮਿਆਨ ਸਹਿਮਤੀ ਪੱਤਰ ’ਤੇ ਵੀ ਹਸਤਾਖਰ ਕੀਤੇ ਗਏ; “ਸਮਾਰਟ ਨਿਰਮਾਣ ਅਤੇ ਇਲੈਕਟ੍ਰਿਕ ਵਹੀਕਲ ਟੈਕਨੋਲੋਜੀ” ’ਤੇ ਉਤਕ੍ਰਿਸ਼ਟਤਾ ਕੇਂਦਰ ਦੀ ਸਥਾਪਨਾ ਦੇ ਲਕਸ਼ ਦੇ ਨਾਲ ਆਈਆਈਟੀ ਤਿਰੂਪਤੀ ਅਤੇ ਮੈਸਰਜ਼ ਸੀਮੇਂਸ/ਵਿਪਰੋ ਦਾ ਸਹਿਯੋਗ ਹੋਇਆ; ਆਈਆਈਟੀ ਜੋਧਪੁਰ ਅਤੇ ਸੀਯੂ/ਰਾਜਸਥਾਨ ਦਾ ਸਮਝੌਤਾ; ਉੱਚ ਸਿੱਖਿਆ ਵਿੱਚ ਅਕਾਦਮਿਕ ਸਹਿਯੋਗ ਅਤੇ ਸੰਸਾਧਨਾਂ ਨੂੰ ਸਾਂਝਾ ਕਰਨ ਲਈ ਆਈਆਈਟੀ ਰੋਪੜ ਅਤੇ ਉੱਤਰੀ ਭਾਰਤ ਦੀਆਂ ਪੰਜ ਕੇਂਦਰੀ ਯੂਨੀਵਰਸਿਟੀਆਂ ਦੀ ਸਹਿਭਾਗਿਤਾ ਹੋਵੇਗੀ; ਨਾਲ ਹੀ ਸਮਝੌਤਿਆਂ ਦੇ ਤਹਿਤ ਵੀਐੱਨਆਈਟੀ ਨਾਗਪੁਰ ਅਤੇ ਟੀਸੀਐੱਸ ਆਟੋਮੋਟਿਵ ਇਲੈਕਟ੍ਰੋਨਿਕਸ ਸਾਂਝੇਦਾਰੀ ਕਰਨਗੇ ਅਤੇ ਪਾਵਰ ਇਲੈਕਟ੍ਰੋਨਿਕਸ ਅਤੇ ਹੋਰ ਸਬੰਧਿਤ ਅੰਤਰ-ਅਨੁਸ਼ਾਸਨੀ ਵਿਸ਼ਿਆਂ ਦੇ ਖੇਤਰ ਵਿੱਚ ਮੋਹਰੀ ਖੋਜ ਕਰਨਗੇ; ਇਨ੍ਹਾਂ ਦੇ ਨਾਲ-ਨਾਲ ਐੱਨਆਈਟੀ ਰਾਏਪੁਰ ਅਤੇ ਭਾਰਤ ਦਾ ਸਭ ਤੋਂ ਵੱਡਾ ਸਟੀਲ ਪਲਾਂਟ ਭਿਲਾਈ ਸਟੀਲ ਪਲਾਂਟ ਵਿਦਿਆਰਥੀਆਂ ਨੂੰ ਉਦਯੋਗਿਕ ਟ੍ਰੇਨਿੰਗ ਅਤੇ ਸੰਯੁਕਤ ਡਿਗਰੀ ਪ੍ਰੋਗਰਾਮਾਂ ਤੋਂ ਜਾਣੂ ਕਰਵਾ ਕੇ ਉਦੱਮਤਾ ਕੌਸ਼ਲ ਕਰਨਗੇ। ਪੀਐੱਮ-ਉਸ਼ਾ ਪਹਿਲ ਦੇ ਨਤੀਜੇ ਵਜੋਂ ਵਿਭਿੰਨ ਰਾਜਾਂ ਦੇ ਨਾਲ 15 ਸਹਿਮਤੀ ਪੱਤਰ ਵੀ ਹੋਏ।
ਡੀਐੱਚਈ ਅਤੇ ਬੀਆਈਐੱਸਏਜੀਐੱਨ ਦੇ ਦਰਮਿਆਨ ਸਹਿਮਤੀ ਪੱਤਰ ’ਤੇ ਵੀ ਹਸਤਾਖਰ ਕੀਤੇ ਗਏ। ਯੂਜੀਸੀ ਨੇ ਵੀ 15 ਸਹਿਮਤੀ ਪੱਤਰਾਂ ’ਤੇ ਹਸਤਾਖਰ ਕੀਤੇ ਹਨ: ਇਨ੍ਹਾਂ ਵਿੱਚ ਮੁੰਬਈ ਯੂਨੀਵਰਸਿਟੀ ਅਤੇ ਇਲੀਨੋਸ ਯੂਨੀਵਰਸਿਟੀ, ਯੂਐੱਸਏ; ਮੁੰਬਈ ਯੂਨੀਵਰਸਿਟੀ ਅਤੇ ਸੇਂਟ ਲੁਈਸ ਯੂਨੀਵਰਸਿਟੀ, ਯੂਐੱਸਏ; ਗੁਰੂ ਘਸੀਦਾਸ ਯੂਨੀਵਰਸਿਟੀ ਅਤੇ ਐੱਲ ਐੱਨ ਗੁਮੀਲੋਵ ਯੂਰੇਸ਼ੀਅਨ ਨੈਸ਼ਨਲ ਯੂਨੀਵਰਸਿਟੀ, ਕਜ਼ਾਕਿਸਤਾਨ; ਲਖਨਊ ਯੂਨੀਵਰਸਿਟੀ-ਲਿੰਕਨ ਯੂਨੀਵਰਸਿਟੀ ਕਾਲਜ ਕੁਆਲਾਲੰਪੁਰ, ਮਲੇਸ਼ੀਆ; ਲਖਨਊ ਯੂਨੀਵਰਸਿਟੀ ਅਤੇ ਯੂਨੀਵਰਸਿਡੇਡ ਫੈਡਰਲ ਡੋ ਸੇਰਾ, ਬ੍ਰਾਜ਼ੀਲ ਸ਼ਾਮਲ ਹਨ।
ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲਾ:
ਕੁੱਲ 14 ਸਹਿਮਤੀ ਪੱਤਰਾਂ ’ਤੇ ਹਸਤਾਖਰ ਕੀਤੇ ਗਏ ਹਨ। ਜਿਨ੍ਹਾਂ ਵਿੱਚ ਏਡਬਲਿਊਐੱਸ ਇੰਡੀਆ ਪ੍ਰਾਈਵੇਟ ਲਿਮਿਟਿਡ ਅਤੇ ਈਟੀਐੱਸ ਪ੍ਰਾਈਵੇਟ ਲਿਮਿਟਿਡ ਦੇ ਨਾਲ ਡੀਜੀਟੀ ਦੇ ਸਹਿਮਤੀ ਪੱਤਰ, ਟੀਆਈਡੀਈਐੱਸ ਦੇ ਨਾਲ ਆਈਆਈਟੀ ਰੁੜਕੀ ਦੇ ਬਿਜਨਸ ਇਨਕਿਊਬੇਟਰ ਐੱਨਆਈਈਐੱਸਬੀਯੂਡੀ ਦਾ ਸਹਿਮਤੀ ਪੱਤਰ, ਆਈਆਈਐੱਮਐੱਲ ਦੇ ਈਆਈਸੀ- ਬਿਜਨਸ ਇਨਕਿਊਬੇਟਰ ਅਤੇ ਡੀਆਸਰਾ ਫਾਊਂਡੇਸ਼ਨ ਦੀ ਸਹਿਭਾਗਿਤਾ; ਆਈਆਈਟੀ ਗੁਹਾਟੀ ਦੇ ਨਾਲ ਆਈਆਈਈ ਦਾ ਸਹਿਮਤੀ ਪੱਤਰ, ਪੀਅਰਸਨ ਵੀਯੂਈ, ਸਿਸਕੋ, ਅਜੀਨੋਰਾ, ਇੰਡੋ ਜਰਮਨ ਚੈਂਬਰ ਆਵ੍ ਕਾਮਰਸ, ਇੰਡਸਇੰਡ ਬੈਂਕ, ਯਾਮਾਹਾ ਆਟੋਮੋਬਾਈਲ, ਈਪਾਵਰਐਕਸ ਲਰਨਿੰਗ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਿਡ ਅਤੇ ਡਰੋਨ ਡੈਸਟੀਨੇਸ਼ਨ ਦੇ ਨਾਲ ਐੱਨਐਸਡੀਸੀ ਦੇ ਸਹਿਮਤੀ ਪੱਤਰ ਸ਼ਾਮਲ ਹਨ।
ਇਸ ਤਰ੍ਹਾਂ ਦੇ ਸਹਿਯੋਗ ਭਾਰਤੀ ਨੌਜਵਾਨਾਂ ਨੂੰ ਅਤਿ-ਆਧੁਨਿਕ ਕੌਸ਼ਲ ਅਤੇ ਗਿਆਨ ਨਾਲ ਲੈਸ ਕਰਨ, ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਵਿੱਚ ਅਕਾਦਮਿਕ ਉਤਕ੍ਰਿਸ਼ਟਤਾ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਦੀ ਅਟੂਟ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ। ਸਿੱਖਿਆ ਮੰਤਰਾਲਾ ਇਨ੍ਹਾਂ ਸਾਂਝੇਦਾਰੀਆਂ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ ਅਤੇ ਭਾਰਤ ਦੇ ਲਈ ਇੱਕ ਉਜੱਵਲ ਅਤੇ ਸਮ੍ਰਿੱਧ ਭਵਿੱਖ ਨੂੰ ਆਕਾਰ ਦੇਣ ਦੇ ਉਦੇਸ਼ ਨਾਲ ਸਾਰੇ ਹਿਤਧਾਰਕਾਂ ਦੇ ਸਮੂਹਿਕ ਪ੍ਰਯਾਸਾਂ ਦੀ ਉਮੀਦ ਰੱਖਦਾ ਹੈ।
*****
ਐੱਨਬੀ/ਏਕੇ
(Release ID: 1944244)
Visitor Counter : 122