ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਘੱਟ ਗਿਣਤੀ ਭਾਈਚਾਰਿਆਂ ਦੇ ਵਿਕਾਸ ਲਈ ਯੋਜਨਾ

Posted On: 26 JUL 2023 4:04PM by PIB Chandigarh

ਸਰਕਾਰ ਪਹਿਲਾਂ ਹੀ ਹੁਨਰ ਵਿਕਾਸ ਅਤੇ ਉਦਮਤਾ ਮੰਤਰਾਲਾ, ਕੱਪੜਾ ਮੰਤਰਾਲਾ, ਸੰਸਕ੍ਰਿਤੀ ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਅਤੇ ਪੇਂਡੂ ਵਿਕਾਸ ਮੰਤਰਾਲਾ ਦੇ ਮਾਧਿਅਮ ਨਾਲ ਘੱਟ ਗਿਣਤੀਆਂ, ਖਾਸ ਤੌਰ 'ਤੇ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਘੱਟ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗਾਂ ਸਮੇਤ ਹਰ ਵਰਗ ਦੀ ਭਲਾਈ ਅਤੇ ਉੱਨਤੀ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕਰ ਰਹੀ ਹੈ।

ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲਾ ਵਿਸ਼ੇਸ਼ ਤੌਰ 'ਤੇ ਛੇ (6) ਕੇਂਦਰੀ ਤੌਰ 'ਤੇ ਸੂਚਿਤ ਘੱਟ ਗਿਣਤੀ ਭਾਈਚਾਰਿਆਂ ਦੇ ਸਮਾਜਿਕ-ਆਰਥਿਕ ਅਤੇ ਵਿੱਦਿਅਕ ਸਸ਼ਕਤੀਕਰਨ ਲਈ ਦੇਸ਼ ਭਰ ਵਿੱਚ ਵੱਖ-ਵੱਖ ਯੋਜਨਾਵਾਂ ਨੂੰ ਲਾਗੂ ਕਰਦਾ ਹੈ। ਮੰਤਰਾਲੇ ਵਲੋਂ ਲਾਗੂ ਕੀਤੀਆਂ ਸਕੀਮਾਂ/ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹਨ:

(ਏ) ਵਿੱਦਿਅਕ ਸ਼ਕਤੀਕਰਨ ਸਕੀਮਾਂ

(1) ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਸਕੀਮ

(2) ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ

(3) ਮੈਰਿਟ-ਕਮ-ਮੀਨਜ਼ ਆਧਾਰਿਤ ਸਕਾਲਰਸ਼ਿਪ ਸਕੀਮ

(ਬੀ) ਰੋਜ਼ਗਾਰ ਅਤੇ ਆਰਥਿਕ ਸ਼ਕਤੀਕਰਨ ਯੋਜਨਾਵਾਂ

(4) ਪ੍ਰਧਾਨ ਮੰਤਰੀ ਵਿਰਾਸਤ ਕਾ ਸੰਵਰਧਨ (ਪੀਐੱਮ ਵਿਕਾਸ)

(5) ਘੱਟ ਗਿਣਤੀਆਂ ਨੂੰ ਰਿਆਇਤੀ ਕਰਜ਼ੇ ਪ੍ਰਦਾਨ ਕਰਨ ਲਈ ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਨਿਗਮ (ਐੱਨਐੱਮਡੀਐੱਫਸੀ) ਯੋਜਨਾ।

(ਸੀ) ਵਿਸ਼ੇਸ਼ ਸਕੀਮਾਂ

(6) ਜੀਓ ਪਾਰਸੀ: ਭਾਰਤ ਵਿੱਚ ਪਾਰਸੀਆਂ ਦੀ ਆਬਾਦੀ ਵਿੱਚ ਕਮੀ ਨੂੰ ਉਲਟਾਉਣ ਲਈ ਇੱਕ ਯੋਜਨਾ।

(7) ਕੌਮੀ ਵਕਫ਼ ਬੋਰਡ ਤਰਕੀਯਾਤੀ ਯੋਜਨਾ (ਕਿਊਡਬਲਿਊਬੀਟੀਐੱਸ) ਅਤੇ ਸ਼ਹਿਰੀ ਵਕਫ਼ ਸੰਪਤੀ ਵਿਕਾਸ ਯੋਜਨਾ (ਐੱਸਡਬਲਿਊਐੱਸਵੀਵਾਈ)।

(ਡੀ) ਬੁਨਿਆਦੀ ਢਾਂਚਾ ਵਿਕਾਸ ਸਕੀਮਾਂ

(8) ਪ੍ਰਧਾਨ ਮੰਤਰੀ ਜਨ ਵਿਕਾਸ ਕਾਰਜਕ੍ਰਮ (ਪੀਐੱਮਜੇਵੀਕੇ)

ਮੰਤਰਾਲਾ ਪ੍ਰੀ-ਮੈਟ੍ਰਿਕ, ਪੋਸਟ ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ਼ ਆਧਾਰਿਤ ਵਜ਼ੀਫ਼ਾ ਯੋਜਨਾਵਾਂ ਲਾਗੂ ਕਰਦਾ ਹੈ, ਜਿਸ ਵਿੱਚ ਜੈਨ ਭਾਈਚਾਰੇ ਸਮੇਤ 6 ਅਧਿਸੂਚਿਤ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਵਿਦਿਆਰਥੀਆਂ ਦੇ ਵਿੱਦਿਅਕ ਸਸ਼ਕਤੀਕਰਨ ਹਨ। ਸਕਾਲਰਸ਼ਿਪ ਸਕੀਮਾਂ ਤੋਂ ਇਲਾਵਾ, ਰਾਸ਼ਟਰੀ ਘੱਟ ਗਿਣਤੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਐੱਨਐੱਮਡੀਐੱਫਸੀ), ਇਸ ਮੰਤਰਾਲੇ ਦੇ ਅਧੀਨ ਇੱਕ ਕੇਂਦਰੀ ਜਨਤਕ ਖੇਤਰ ਉੱਦਮ (ਸੀਪੀਐੱਸਈ) ਜੈਨ ਭਾਈਚਾਰੇ ਸਮੇਤ ਘੱਟ ਗਿਣਤੀ ਭਾਈਚਾਰਿਆਂ ਨਾਲ ਸਬੰਧਤ ਵਿਦਿਆਰਥੀਆਂ ਦੇ ਲਾਭ ਲਈ ਸਿੱਖਿਆ ਕਰਜ਼ਾ ਯੋਜਨਾ ਲਾਗੂ ਕਰਦਾ ਹੈ। ਇਸ ਸਕੀਮ ਦੇ ਤਹਿਤ, 5 ਸਾਲਾਂ ਦੀ ਵੱਧ ਤੋਂ ਵੱਧ ਮਿਆਦ ਦੇ ਕੋਰਸ ਦੇ ਨਾਲ ਤਕਨੀਕੀ ਅਤੇ ਪੇਸ਼ੇਵਰ ਕੋਰਸਾਂ ਨੂੰ ਅੱਗੇ ਵਧਾਉਣ ਲਈ ਰਿਆਇਤੀ ਕਰਜ਼ਾ ਪ੍ਰਦਾਨ ਕੀਤਾ ਜਾਂਦਾ ਹੈ। ਭਾਰਤ ਵਿੱਚ 5 ਸਾਲਾਂ ਦੇ ਕੋਰਸਾਂ ਲਈ ₹ 20.00 ਲੱਖ ਤੱਕ ਦਾ ਵਿੱਦਿਅਕ ਕਰਜ਼ਾ ₹ 4.00 ਲੱਖ ਪ੍ਰਤੀ ਸਾਲ ਅਤੇ ਵਿਦੇਸ਼ਾਂ ਵਿੱਚ 5 ਸਾਲਾਂ ਦੇ ਕੋਰਸਾਂ ਲਈ ₹ 6.00 ਲੱਖ ਪ੍ਰਤੀ ਸਲਾਨਾ @ ₹ 30.00 ਲੱਖ ਤੱਕ ਉਪਲਬਧ ਹੈ।

ਇਹ ਜਾਣਕਾਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

****

ਐੱਸਐੱਸ/ਆਰਕੇਐੱਮ


(Release ID: 1943544) Visitor Counter : 149


Read this release in: English , Urdu , Telugu